New Smart Cities: ਨਵੇਂ ਸਮਾਰਟ ਸ਼ਹਿਰਾਂ ’ਚ ਪ੍ਰਸ਼ਾਸਨਿਕ ਇਮਾਰਤਾਂ ਕੁਦਰਤ ਦੇ ਨੇੜੇ, ਊਰਜਾ-ਸਮਰੱਥ ਹੋਣਗੀਆਂ
New Smart Cities: ਨਵੀਂ ਦਿੱਲੀ (ਏਜੰਸੀ)। ਨੈਸ਼ਨਲ ਉਦਯੋਗਿਕ ਗਲਿਆਰਾ ਵਿਕਾਸ ਨਿਗਮ ਲਿਮਟਿਡ (ਐੱਨਆਈਸੀਡੀਸੀ) ਦੇ ਤਹਿਤ ਵਿਕਸਿਤ ਕੀਤੇ ਜਾਣ ਵਾਲੇ ਨਵੇਂ ਸਮਾਰਟ ਸ਼ਹਿਰਾਂ ’ਚ ਬਣਾਈਆਂ ਜਾਣ ਵਾਲੀਆਂ ਪ੍ਰਸ਼ਾਸਨਿਕ ਇਮਾਰਤਾਂ ਨੂੰ ਕੁਦਰਤ ਦੀ ਨਜ਼ਰ ਨਾਲ ਸਿਹਤਮੰਦ ਅਤੇ ਕੁਦਰਤ ਨਾਲ ਜੁੜਾਅ ਵਾਲਾ ਰੱਖਣ ਤੇ ਉਨ੍ਹਾਂ ਦਾ ਡਿਜ਼ਾਇਨ ਊਰਜਾ-ਸਮਰੱਥ ਰੱਖਣ ’ਤੇ ਖਾਸ ਧਿਆਨ ਦਿੱਤਾ ਜਾਵੇਗਾ। ਇਹ ਜਾਣਕਾਰੀ ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਕਾਨਫਰੰਸ ’ਚ ਦਿੱਤੀ ਗਈ।
ਇਨ੍ਹਾਂ ਯੋਜਨਾਵਾਂ ਦਾ ਵਿਕਾਸ ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਾਧਾ ਵਿਭਾਗ (ਡੀਪੀਆਈਆਈਟੀ) ਦੀ ਪ੍ਰਸ਼ਾਸਨਿਕ ਨਿਗਰਾਨੀ ਦੇ ਤਹਿਤ ਕੀਤਾ ਜਾ ਰਿਹਾ ਹੈ। ਮੰਤਰੀ ਮੰਡਲ ਨੇ ਅਜਿਹੇ 12 ਸਮਾਰਟ ਉਦਯੋਗਿਕ ਸ਼ਹਿਰਾਂ ਦੇ ਵਿਕਾਸ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਹੈ, ਜੋ ਕਿ ਵੱਖ-ਵੱਖ ਤਰ੍ਹਾਂ ਦੀਆਂ ਆਵਾਜਾਈ ਪ੍ਰਣਾਲੀਆਂ ਨਾਲ ਚੰਗੀ ਤਰ੍ਹਾਂ ਜੁੜੇ ਹੋਣਗੇ। ਬਿਆਨ ਅਨੁਸਾਰ, ਡੀਪੀਆਈਆਈਟੀ ਨੇ ਐਨਵਾਇਰਮੈਂਟਲ ਪਲੈਨਿੰਗ ਐਂਡ ਟੈਕਨਾਲੋਜੀ ਕੇਂਦਰ (ਸੀਈਪੀਟੀ) ਯੂਨੀਵਰਸਿਟੀ ਦੇ ਸਲਾਹਕਾਰ ਫਾਊਂਡੇਸ਼ਨ (ਸੀਏਐਫ) ਦੇ ਸਹਿਯੋਗ ਨਾਲ, ਇਨ੍ਹਾਂ ਪ੍ਰਸਤਾਵਿਤ ਸਮਾਰਟ ਸ਼ਹਿਰਾਂ ਦੀਆਂ ਪ੍ਰਬੰਧਕੀ ਇਮਾਰਤਾਂ ਦੇ ਨਿਰਮਾਣ ਨੂੰ ਵਾਤਾਵਰਨ ਦੇ ਤੌਰ ’ਤੇ ਮਜ਼ਬੂਤ ਤੇ ਊਰਜਾ ਸਮਰੱਥ ਕਿਵੇਂ ਬਣਾਇਆ ਜਾਵੇ, ਇਸ ਬਾਰੇ ਇੱਕ ਵਰਕਸ਼ਾਪ ਕਰਵਾਈ ਗਈ। New Smart Cities
ਅਹਿਮਦਾਬਾਦ ’ਚ ਸੀਈਪੀਟੀ ਯੂਨੀਵਰਸਿਟੀ ਕੈਂਪਸ ’ਚ ਹੋਈ ਇਹ ਆਪਣੀ ਕਿਸਮ ਦੀ ਪਹਿਲੀ ਵਰਕਸ਼ਾਪ ਸੀ। ਸੀਈਪੀਟੀ ਸਲਾਹਕਾਰ ਫਾਊਂਡੇਸ਼ਨ (ਸੀਏਐੱਫ) ਇੱਕ ਸੈਕਸ਼ਨ 8 (ਗੈਰ-ਲਾਭਕਾਰੀ) ਕੰਪਨੀ ਹੈ, ਜੋ ਸਲਾਹਕਾਰ ਯੋਜਨਾਵਾਂ ’ਤੇ ਧਿਆਨ ਕੇਂਦਰਿਤ ਕਰਦੀ ਹੈ, ਜਿਸ ਦਾ ਗਠਨ ਨਵੰਬਰ 2023 ’ਚ ਕੀਤਾ ਗਿਆ ਹੈ। ਐੱਨਆਈਸੀਡੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਤੇ ਪ੍ਰਬੰਧ ਨਿਦੇਸ਼ਕ (ਐੱਮਡੀ) ਰਜਤ ਕੁਮਾਰ ਸੈਣੀ (ਆਈਏਐੱਸ) ਨੇ ਭਵਿੱਖ ਦੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜਲਵਾਯੂ ਬਦਲਾਅ ਦੀ ਨਜ਼ਰ ਨਾਲ ਟਿਕਾਊ ਵਿਵਸਥਾ ਵਾਲੇ ਸ਼ਹਿਰਾਂ ਨੂੰ ਵਿਕਸਿਤ ਕਰਨ ’ਚ ਸੀਈਪੀਟੀ ਯੂਨੀਵਰਸਿਟੀ ਤੇ ਸੀਏਐੱਫ ਨਾਲ ਸਹਿਯੋਗ ਕਰਨ ਬਾਰੇ ਐੱਨਆਈਸੀਡੀਸੀ ਦੇ ਦ੍ਰਿਸ਼ਟੀਕੋਣ ਨੂੰ ਸਾਹਮਣੇ ਰੱਖਿਆ।