Faridkot News: ਮੋਬਾਇਲ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੀਆਂ ਨੂੰ ਕੁਝ ਘੰਟਿਆਂ ’ਚ ਹੀ ਕੀਤਾ ਕਾਬੂ

Faridkot News
Faridkot News: ਮੋਬਾਇਲ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੀਆਂ ਨੂੰ ਕੁਝ ਘੰਟਿਆਂ ’ਚ ਹੀ ਕੀਤਾ ਕਾਬੂ

ਖੋਹ ਕੀਤਾ ਮੋਬਾਇਲ ਫੋਨ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਕੀਤਾ ਗਿਆ ਬਰਾਮਦ | Faridkot News

Faridkot News: (ਗੁਰਪ੍ਰੀਤ ਪੱਕਾ) ਫਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਤਹਿਤ ਲਗਾਤਾਰ ਸਖਤ ਕਾਰਵਾਈ ਰਹੀ ਹੈ। ਲਗਾਤਾਰ ਹੋ ਰਹੀ ਸਖ਼ਤ ਕਾਰਵਾਈ ਦਾ ਨਤੀਜਾ ਇਹ ਹੈ ਕਿ ਪਿਛਲੇ 6 ਮਹੀਨਿਆਂ ਵਿੱਚ 129 ਮੁਕੱਦਮੇ ਦਰਜ ਕਰਕੇ 169 ਅਪਰਾਧੀਆਂ ਨੂੰ ਕਾਬੂ ਕੀਤਾ ਗਿਆ ਹੈ, ਜੋ ਕਿ ਫਰੀਦਕੋਟ ਨੂੰ ਸੁਰੱਖਿਅਤ ਜਿਲ੍ਹਾ ਬਣਾਉਣ ਵੱਲ ਇਕ ਵੱਡਾ ਕਦਮ ਹੈ। ਇਸੇ ਤਹਿਤ ਸ੍ਰੀ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਅਗਵਾਈ ਅਤੇ ਸੁਖਦੀਪ ਸਿੰਘ ਡੀ.ਐਸ.ਪੀ (ਸਬ-ਡਵੀਜਨ) ਜੈਤੋ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਜੈਤੋ ਵੱਲੋਂ ਮੋਬਾਇਲ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਮੁਲਜ਼ਮਾਂ ਨੂੰ ਮਹਿਜ ਕੁਝ ਘੰਟਿਆ ਅੰਦਰ ਹੀ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Farmers Meeting: ਕੇਂਦਰ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਅੱਜ, ਡੱਲੇਵਾਲ ਵੀ ਲੈਣਗੇ ਹਿੱਸਾ

ਮੁਕੱਦਮਾ ਨੰਬਰ 15 ਅਧੀਨ ਧਾਰਾ 304 ਬੀ.ਐਨ.ਐਸ ਥਾਣਾ ਜੈਤੋ ਬਰਬਿਆਨ ਹਰਬੰਸ ਸਿੰਘ ਪੁੱਤਰ ਕਿਸ਼ੋਰ ਚੰਦ ਵਾਸੀ ਧਾਨਕ ਬਸਤੀ, ਜੈਤੋ ਦਰਜ ਰਜਿਸਟਰ ਹੋਇਆ ਕਿ ਜਦੋ ਉਸ ਦੀ ਲੜਕੀ ਸੰਜੂ ਟਿਊਸ਼ਨ ’ਤੇ ਜਾ ਕੇ ਆਪਣੇ ਘਰ ਵਾਪਿਸ ਆ ਰਹੀ ਸੀ ਤਾਂ ਮੁਲਜ਼ਮ ਰੀਤੂ ਸਿੰਘ ਪੁੱਤਰ ਗੋਰਖਾ ਸਿੰਘ ਵਾਸੀ ਜੀਦਾ ਬਠਿੰਡਾ ਅਤੇ ਬਾਸਲ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰਾਮੇਆਣਾ ਵੱਲੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਲੜਕੀ ਦੇ ਹੱਥ ਵਿੱਚੋ ਇੱਕ ਮੋਬਾਇਲ ਫੋਨ ਖੋਹ ਕੇ ਭੱਜ ਗਏ ਸਨ।

ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਦੋਵਾਂ ਮੁਲਜ਼ਮਾਂ ਰੀਤੂ ਸਿੰਘ ਅਤੇ ਬਾਸਲ ਸਿੰਘ ਨੂੰ ਖੋਹ ਕੀਤੇ ਮੋਬਾਇਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। Faridkot News

LEAVE A REPLY

Please enter your comment!
Please enter your name here