ਮਹਿਲ ਕਲਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਰਹੀ ਕਾਰਗੁਜਾਰੀ

Shiromani Akali Dal

ਹਲਕਾ ਇੰਚਾਰਜ ਦੇ ਪਿੰਡ ਹਮੀਦੀ ’ਚ ਅਕਾਲੀ ਦਲ ਦੇ ਉਮੀਦਵਾਰ ਝੂੰਦਾਂ ਚੌਥੇ ਸਥਾਨ ’ਤੇ ਰਹੇ | Shiromani Akali Dal

ਸ਼ੇਰਪੁਰ (ਰਵੀ ਗੁਰਮਾ)। ਲੋਕ ਸਭਾ ਹਲਕਾ ਸੰਗਰੂਰ ਦੇ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੁਣ ਵੱਖ ਵੱਖ ਸਿਆਸੀ ਆਗੂਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਹੋਣ ਲੱਗਿਆ ਹੈ। ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਦੀ ਜਿੱਤ ਤੋਂ ਬਾਅਦ ਇਸ ਸਿਆਸੀ ਯੁੱਧ ਵਿੱਚ ਪਛੜ ਗਈਆਂ ਧਿਰਾਂ ਅਤੇ ਰਾਜਨੀਤਿਕ ਮਾਹਿਰ ਹੁਣ ਪੜਚੋਲ ਕਰਨ ਲੱਗੇ ਹਨ। (Shiromani Akali Dal)

ਲੰਮਾ ਸਮਾਂ ਸੰਗਰੂਰ ਲੋਕ ਸਭਾ ਹਲਕੇ ਅੰਦਰ ਅਕਾਲੀ ਸਿਆਸਤ ਦਾ ਦਬਦਬਾ ਰਿਹਾ ਹੈ ਪਰ ਹੁਣ ਅਕਾਲੀ ਦਲ ਆਪਣੇ ਸਭ ਤੋਂ ਮਾੜੇ ਦੌਰ ਵਿਚੋਂ ਲੰਘ ਰਿਹਾ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਇੰਚਾਰਜ ਤਾਂ ਬਦਲਿਆ ਪਰ ਅਕਾਲੀ ਦਲ ਦੀ ਕਾਰਗੁਜ਼ਾਰੀ ਸੁਧਰਨ ਦੀ ਥਾਂ ਹੋਰ ਨਿਘਾਰ ਵੱਲ ਚਲੀ ਗਈ। ਇਨ੍ਹਾਂ ਚੋਣ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਲਕਾ ਮਹਿਲ ਕਲਾਂ ਦੇ ਅਕਾਲੀ ਆਗੂਆਂ ਦੀ ਸਿਆਸੀ ਜ਼ਮੀਨ ਖਿਸਕ ਚੁੱਕੀ ਹੈ।

ਸਿਆਸੀ ਬੇੜੀ

ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਅਕਾਲੀ ਦਲ ਦੀ ਕਾਰਗੁਜਾਰੀ ਇੰਨੀ ਜ਼ਿਆਦਾ ਨਿਰਾਸ਼ਾਜਨਕ ਰਹੀ ਕਿ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ‘ਮਲਾਹ’ ਦੇ ਪਿੰਡੋਂ ਹੀ ਅਕਾਲੀ ਦਲ ਦੀ ‘ਸਿਆਸੀ ਬੇੜੀ’ ਡੁੱਬ ਗਈ ਤਾਂ ਬਾਕੀ ਪਿੰਡਾਂ ਵਿੱਚ ਕੀ ਆਸ ਰੱਖੀ ਜਾ ਸਕਦੀ ਹੈ। ਸਮੁੱਚੇ ਹਲਕੇ ਅੰਦਰ ਕੁੱਲ 177 ਪੋਲਿੰਗ ਬੂਥਾਂ ’ਚੋਂ ਕੁੱਲ 6 ਬੂਥਾਂ ’ਤੇ ਹੀ ਅਕਾਲੀ ਦਲ ਦਾ ਉਮੀਦਵਾਰ ਝੂੰਦਾਂ ਸੈਂਕੜਾ ਮਾਰ ਸਕਿਆ, ਜਿੰਨ੍ਹਾਂ ਵਿੱਚ ਬੀਹਲਾ ਦੇ ਬੂਥ ਨੰਬਰ 50 ਤੋਂ 113 ਵੋਟਾਂ ਹਾਸਲ ਹੋਈਆਂ,

ਪਿੰਡ ਰਾਏਸਰ ਪਟਿਆਲਾ ਦੇ ਬੂਥ ਨੰਬਰ 99 ਤੋਂ 100 ਵੋਟਾਂ ਹਾਸਲ ਹੋਈਆਂ, ਬੂਥ ਨੂੰ 108 ਤੋਂ 101 ਵੋਟਾਂ ਹਾਸਿਲ ਹੋਈਆਂ, ਪਿੰਡ ਗਾਗੇਵਾਲ ਦੇ ਬੂਥ ਨੰਬਰ 37 ਤੋਂ 231 ਵੋਟਾਂ ਅਤੇ ਪਿੰਡ ਬਾਦਸ਼ਾਹਪੁਰ ਦੇ ਬੂਥ ਨੰਬਰ 176 ਤੋਂ 177 ਤੇ ਬੂਥ ਨੰ 179 ਤੋਂ 106 ਵੋਟਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ। ਹੈਰਾਨੀ ਦੀ ਗੱਲ ਹੈ ਕਿ ਮਹਿਲ ਕਲਾਂ ਦੇ ਕੁੱਲ 177 ਬੂਥਾਂ ਵਿਚੋਂ ਇੱਕ ਬੂਥ ’ਤੇ ਵੀ ਅਕਾਲੀ ਦਲ ਦਾ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਲੀਡ ਨਹੀਂ ਕਰ ਸਕਿਆ।

Shiromani Akali Dal

ਜਦਕਿ ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਦਾ ਹਾਥੀ ਵੀ ਪਿੰਡ ਬੀਹਲਾ, ਗੁੰਮਟੀ ਤੇ ਖੇੜੀ ਕਲਾਂ ਦੇ ਇੱਕ-ਇੱਕ ਬੂਥ ’ਤੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਅੱਗੇ ਰਿਹਾ। ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਦੇ ਪਿੰਡ ਹਮੀਦੀ ਵਿੱਚ ਅਕਾਲੀ ਦਲ ਦੇ ਉਮੀਦਵਾਰ ਝੂੰਦਾਂ 201 ਵੋਟਾਂ ਲੈ ਕੇ ਚੌਥੇ ਸਥਾਨ ’ਤੇ ਖਿਸਕ ਗਏ ਤੇ ਪਿੰਡ ਦੇ ਸਾਰੇ ਚਾਰ ਬੂਥਾਂ ’ਤੇ ਅਕਾਲੀ ਦਲ ਬੁਰੀ ਤਰ੍ਹਾਂ ਪਛੜ ਗਿਆ।

Also Read : Afghanistan vs New Zealand: ਵਿਸ਼ਵ ਕੱਪ ’ਚ ਇੱਕ ਹੋਰ ਉਲਟਫੇਰ, ਅਫਗਾਨਿਸਤਾਨ ਤੋਂ ਨਿਊਜੀਲੈਂਡ ਦੀ ਸ਼ਰਮਨਾਕ ਹਾਰ

ਜਦਕਿ ਹਮੀਦੀ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ 1276, ਸਿਮਰਨਜੀਤ ਸਿੰਘ ਮਾਨ ਨੂੰ 878, ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 264 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ਅਕਾਲੀ ਦਲ ਦੇ ਅਹਿਮ ਆਗੂਆਂ ਦੇ ਪਿੰਡ ਛਾਪਾ ਤੋਂ 100 ਵੋਟਾਂ, ਮਹਿਲ ਕਲਾਂ ਤੋਂ 195 ਤੇ ਸ਼ੇਰਪੁਰ 233 ਵੋਟਾਂ ਹੀ ਮਿਲ ਸਕੀਆਂ। ਹਲਕਾ ਮਹਿਲ ਕਲਾਂ ’ਚ ਅਕਾਲੀ ਦਲ ਦੀ ਬੇਹੱਦ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾ ਵਿੱਚ ਪੈਰਾਂ ਸਿਰ ਹੋਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ ਫ਼ੈਸਲਾ ਲੈਦੇ ਹਨ, ਇਸ ’ਤੇ ਨਜ਼ਰਾਂ ਬਣੀਆਂ ਰਹਿਣਗੀਆਂ।