ਪਰਮਾਰਥ ਨਾਲ ਖੁਸ਼ ਹੁੰਦੈ ਮਾਲਕ

Owner, Happy, Wealth

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਹ ਸਮਾਂ ਘੋਰ ਕਲਿਯੁਗ ਦਾ ਸਮਾਂ ਹੈ ਇਸ ਵਿੱਚ ਅੱਲ੍ਹਾ, ਵਾਹਿਗੁਰੂ ਦੇ ਨਾਮ ‘ਤੇ ਚੱਲਣਾ, ਉਸ ਦਾ ਜਾਪ ਕਰਨਾ, ਇਨਸਾਨ ਨੂੰ ਸਭ ਤੋਂ ਮੁਸ਼ਕਿਲ ਲੱਗਦਾ ਹੈ ਹੋਰ ਕੰਮ-ਧੰਦੇ ਕਰਨੇ ਹੋਣ ਤਾਂ ਇਨਸਾਨ ਖੁਸ਼ੀ-ਖੁਸ਼ੀ ਕਰਦਾ ਹੈ ਚੁਗਲੀ-ਨਿੰਦਿਆ ਕਰਨੀ ਹੋਵੇ, ਲੱਤ ਖਿਚਾਈ ਕਰਨੀ ਹੋਵੇ, ਇਹ ਕਰਨ ‘ਚ ਆਦਮੀ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਇਨਸਾਨ ਨੂੰ ਅੱਲ੍ਹਾ, ਵਾਹਿਗੁਰੂ ਦੀ ਯਾਦ ‘ਚ ਬੈਠਣਾ ਹੋਵੇ ਤਾਂ ਘੁਟਣ ਮਹਿਸੂਸ ਕਰਦਾ ਹੈ ਆਦਮੀ ਸੋਚਦਾ ਹੈ ਕਿ ਇਹ ਤਾਂ ਫਾਲਤੂ ਦਾ ਕੰਮ ਹੈ ਇਹ ਫਜ਼ੂਲ ਦੀਆਂ ਗੱਲਾਂ ਹਨ।

ਜਦੋਂ ਕਿ ਇਹ ਸਹੀ ਨਹੀਂ ਹੈ ਜਿਸ ਨੂੰ ਇਨਸਾਨ ਫਜ਼ੂਲ ਸਮਝਦਾ ਹੈ, ਜੇਕਰ ਜੀਵ ਉਸ ਅੱਲ੍ਹਾ, ਵਾਹਿਗੁਰੂ ਦੇ ਨਾਮ ਦਾ ਜਾਪ ਸੱਚੇ ਦਿਲੋਂ ਕਰੇ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਮਤਲਬ ਹੈ ਕਿ ਇੱਥੇ ਰਹਿੰਦੇ ਹੋਏ ਜਿੰਨੇ ਵੀ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ ਹਨ, ਉਨ੍ਹਾਂ ਤੋਂ ਮੁਕਤੀ ਅਤੇ ਆਉਣ ਵਾਲੇ ਸਮੇਂ ‘ਚ ਜੋ ਵੀ ਪਿਛਲੇ ਜਨਮਾਂ, ਕਰਮਾਂ ਦਾ ਬੋਝ ਹੈ ਉਸ ਤੋਂ ਵੀ ਮੁਕਤੀ ਭਾਵ ਟੋਟਲੀ ਟੈਨਸ਼ਨ ਫ੍ਰੀ ਲਾਈਫ਼ ਸਾਰੀ ਜ਼ਿੰਦਗੀ ਬਿਨਾ ਕਿਸੇ ਚਿੰਤਾ, ਭੈਅ ਦੇ ਜੀਵ ਬਿਤਾ ਸਕਦਾ ਹੈ ਅਗਲੇ ਜਹਾਨ ਦੀਆਂ ਖੁਸ਼ੀਆਂ ਤੋਂ ਭਾਵ ਹੈ।

ਕਿ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਜਾਵੇਗੀ ਦੂਜਾ ਉਹ ਸੁਪਰੀਮ ਪਾਵਰ ਜਿਸ ਨੂੰ ਲੋਕ ਕਹਿੰਦੇ ਹਨ ਕਿ ਉਹ ਹੈ ਅਤੇ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਨਹੀਂ ਹੈ, ਉਸ ਸੁਪਰੀਮ ਪਾਵਰ  ਨੂੰ ਸਿਰਫ਼ ਵੇਖਿਆ ਹੀ ਨਹੀਂ ਜਾ ਸਕਦਾ ਸਗੋਂ ਉਸ ਦੀ ਪਾਵਰ ਦੇ ਉਹ ਸਾਰੇ ਨਜ਼ਾਰੇ ਲਏ ਜਾ ਸਕਦੇ ਹਨ, ਜੋ ਜੀਵ ਨੂੰ ਇੱਕ ਵਾਰ ਮਿਲ ਜਾਣ ਤਾਂ ਉਸ ਨੂੰ ਜ਼ਿੰਦਗੀ  ਭਰ ਮਿਲਦੇ ਰਹਿੰਦੇ ਹਨ ਇਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਨਸਾਨ ਹਾਸਲ ਕਰ ਸਕਦਾ ਹੈ, ਅੱਲ੍ਹਾ, ਵਾਹਿਗੁਰੂ ਦੇ ਨਾਮ ਨਾਲ, ਮਾਲਕ ਦੀ ਭਗਤੀ-ਇਬਾਦਤ ਨਾਲ ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨੂੰ ਪਾਉਣ ਲਈ ਜ਼ੁਬਾਨ ਨਾਲ ਸਿਰਫ਼ ਮਾਲਕ ਦਾ ਨਾਮ ਲੈਣਾ ਹੁੰਦਾ ਹੈ ਇਸ ਲਈ ਕੋਈ ਕੰਮ-ਧੰਦਾ, ਪਰਿਵਾਰ ਨਹੀਂ ਛੱਡਣਾ ਪੈਂਦਾ ਕੋਈ ਪੈਸਾ ਨਹੀਂ ਚੜ੍ਹਾਉਣਾ ਹੁੰਦਾ।

ਕੋਈ ਕੱਪੜਾ-ਲੱਤਾ, ਦਾਨ-ਦੱਖਣਾ ਦੇਣ ਦੀ ਲੋੜ ਨਹੀਂ ਹੁੰਦੀ ਜੇਕਰ ਤੁਹਾਡੇ ਕੋਲ ਦਾਨ ਕਰਨ ਲਈ ਪੈਸਾ ਹੈ ਤਾਂ ਤੁਸੀਂ ਬਿਮਾਰਾਂ ਦਾ ਇਲਾਜ਼ ਕਰਵਾ ਦਿਓ, ਭੁੱਖੇ ਨੂੰ ਖਾਣਾ ਖੁਆ ਦਿਓ, ਪਿਆਸੇ ਨੂੰ ਪਾਣੀ ਪਿਆ ਦਿਓ, ਅੰਗਹੀਣ, ਅਪੰਗ ਜਾਂ ਕੋਈ ਬੇਸਹਾਰਾ ਹੈ ਤਾਂ ਉਸ ਲਈ ਸਹਾਰਾ ਬਣਾ ਦਿਓ ਕਿਸੇ ਗਰੀਬ ਦਾ ਕੰਮ ਨਹੀਂ ਚੱਲ ਰਿਹਾ, ਉਸਨੂੰ ਕੰਮ-ਧੰਦਾ ਚਲਾ ਦਿਓ, ਉਸਨੂੰ ਹਿੰਮਤ ਦਿਓ ਜੇਕਰ ਕਿਸੇ ਦੀ ਜਵਾਨ ਬੇਟੀ ਹੈ ਅਤੇ ਉਹ ਵਿਆਹ ਨਹੀਂ ਕਰਵਾ ਪਾ ਰਿਹਾ ਤਾਂ ਤੁਸੀਂ ਉਸਦਾ ਵਿਆਹ ਕਰਵਾ ਦਿਓ ਕੋਈ ਪੜ੍ਹ ਨਹੀਂ ਪਾ ਰਿਹਾ, ਉਸਨੂੰ ਵਿੱਦਿਆਦਾਨ ਦਿਵਾ ਦਿਓ ਜਿਉਂਦੇ-ਜੀ ਖ਼ੂਨਦਾਨ ਕਰੋ, ਮਰਨ ਉਪਰੰਤ ਅੱਖਾਂ ਦਾਨ, ਸਰੀਰ ਦਾਨ ਕਰੋ ਇਹ ਸਭ ਉਹ ਦਾਨ ਹਨ ਜੋ ਸੌ ਪ੍ਰਤੀਸ਼ਤ ਫਲਦੇ-ਫੁੱਲਦੇ ਹਨ ਅਤੇ ਕਦੇ ਖਾਲੀ ਨਹੀਂ ਜਾਂਦੇ।

ਇਸ ਤੋਂ ਇਲਾਵਾ ਹੋਰ ਵੀ ਸਰਵੋਤਮ ਦਾਨ ਹਨ ਜਿਵੇਂ ਕੋਈ ਨਸ਼ੇੜੀ, ਸ਼ਰਾਬੀ-ਕਬਾਬੀ, ਬੁਰੇ ਕਰਮ ਕਰਨ ਵਾਲਾ ਹੈ, ਤਾਂ ਤੁਸੀਂ ਉਸਦਾ ਕਿਰਾਇਆ ਭਰ ਕੇ ਲਿਆਓ, ਉਸਨੂੰ ਰਾਮ-ਨਾਮ ਨਾਲ ਜੋੜ ਦਿਓ ਅਰੇ! ਇਹ ਉਹ ਦਾਨ ਹੈ ਜੋ ਦੋਵਾਂ ਜਹਾਨਾਂ ਵਿਚ ਮਨਜ਼ੂਰ ਹੁੰਦਾ ਹੈ, ਕਿਉਂਕਿ ਜੇਕਰ ਤੁਸੀਂ ਕਿਸੇ ਨੂੰ ਰਾਮ-ਨਾਮ ਨਾਲ ਜੋੜ ਦਿੰਦੇ ਹੋ, ਤਾਂ ਉਸਦੇ ਤਮਾਮ ਨਸ਼ੇ ਚਲੇ ਗਏ, ਉਸਦਾ ਖ਼ਰਚਾ ਖ਼ਤਮ ਹੋ ਗਿਆ, ਘਰ ਵਿਚ ਖੁਸ਼ਹਾਲੀ ਆ ਗਈ ਅਤੇ ਨਾਮ ਦਿਵਾਉਣ ਨਾਲ ਉਸਦੇ ਸਿਮਰਨ ਕਰਨ ਨਾਲ ਉਸਦੇ ਆਉਣ ਵਾਲੇ ਭਿਆਨਕ ਕਰਮ ਵੀ ਕੱਟ ਜਾਣਗੇ ਭਾਵ ਉਸਦਾ ਪਰਮਾਨੈਂਟ ਬੀਮਾ ਹੋ ਗਿਆ ਇਸ ਲਈ ਜੋ ਲੋਕ ਕਿਸੇ ਜੀਵ ਨੂੰ ਨਾਮ ਦਿਵਾਉਂਦੇ ਹਨ ਤਾਂ ਮਾਲਕ ਉਨ੍ਹਾਂ ਦੇ ਘਰਾਂ ਵਿਚ ਬੇਇੰਤਹਾ ਖੁਸ਼ੀਆਂ ਬਖ਼ਸ਼ਦਾ ਹੈ, ਪਰ ਬਚਨਾਂ ‘ਤੇ ਪੱਕੇ ਰਹੋ, ਫਿਰ ਕੋਈ ਕਮੀ ਨਹੀਂ ਰਹਿੰਦੀ ਇਸ ਲਈ ਤੁਹਾਨੂੰ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਦਾਨ ਕਰੋ, ਪਰ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਬੇਵਜ੍ਹਾ ਪੈਸਾ ਸੁੱਟਦੇ ਫਿਰੋ।

LEAVE A REPLY

Please enter your comment!
Please enter your name here