ਰਾਸ਼ਟਰਪਤੀ ਚੋਣ ’ਚ ਕਮਜ਼ੋਰ ਹੋਇਆ ਵਿਰੋਧੀ ਧਿਰ

ਰਾਸ਼ਟਰਪਤੀ ਚੋਣ ’ਚ ਕਮਜ਼ੋਰ ਹੋਇਆ ਵਿਰੋਧੀ ਧਿਰ

ਰਾਸ਼ਟਰਪਤੀ ਚੋਣ ’ਚ ਵੋਟਿੰਗ ਦੌਰਾਨ ਕਈ ਸੂਬਿਆਂ ’ਚ ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੇ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਦੇ ਪੱਖ ’ਚ ਵੋਟ ਪਾਈ ਪਹਿਲਾਂ ਤੋਂ ਵੰਡੇ ਵਿਰੋਧੀ ਧਿਰ ਲਈ ਇਹ ਨਿਸ਼ਚਿਤ ਹੀ ਇੱਕ ਝਟਕਾ ਹੈ ਇਸ ਦੀ ਪਿੱਠਭੂਮੀ ਨੂੰ ਠੀਕ ਤਰ੍ਹਾਂ ਸਮਝਣ ਲਈ ਸਾਨੂੰ ਭਾਜਪਾ ਅਤੇ ਵਿਰੋਧੀ ਧਿਰ ਦੀਆਂ ਰਣਨੀਤੀਆਂ ਨੂੰ ਦੇਖਣਾ ਹੋਵੇਗਾ ਭਾਜਪਾ ਨੇ ਬਹੁਤ ਸੁਚੱਜੇ ਅੰਦਾਜ਼ ’ਚ ਆਪਣਾ ਦਾਅ ਖੇਡਿਆ, ਜਦੋਂ ਕਿ ਵਿਰੋਧੀ ਧਿਰ ਨੇ ਦੇਰ ਕੀਤੀ ਕੁਝ ਦਹਾਕੇ ਪਹਿਲਾਂ ਰਾਸ਼ਟਰਪਤੀ ਚੋਣ ’ਚ ਉਮੀਦਵਾਰ ਦੀ ਚੋਣ ਬਹੁਤ ਪਹਿਲਾਂ ਹੋ ਜਾਂਦੀ ਸੀ ਸੰਭਾਵਿਤ ਨਾਵਾਂ ’ਤੇ ਹਰ ਪਹਿਲੂ ਨਾਲ ਵਿਚਾਰ ਹੁੰਦਾ ਸੀ ਅਤੇ ਚੁਣੇ ਵਿਅਕਤੀ ਨੂੰ ਦੱਸ ਵੀ ਦਿੱਤਾ ਜਾਂਦਾ ਸੀ ਕਿ ਉਨ੍ਹਾਂ ਨੇ ਇਸ ਨੂੰ ਹਾਲੇ ਜਨਤਕ ਨਹੀਂ ਕਰਨਾ ਹੈ,

ਪਰ ਉਨ੍ਹਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਇਸ ਵਾਰ ਮਮਤਾ ਬੈਨਰਜੀ ਨੇ ਬੈਠਕ ਸੱਦੀ ਅਤੇ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਪਹਿਲਾਂ ਅਜਿਹੀਆਂ ਬੈਠਕਾਂ ਆਖ਼ਰੀ ਪ੍ਰਕਿਰਿਆ ਹੁੰਦੀਆਂ ਸਨ, ਜਿਨ੍ਹਾਂ ’ਚ ਨਾਂਅ ਦਾ ਐਲਾਨ ਹੁੰਦਾ ਸੀ ਸ਼ੁਰੂਆਤੀ ਦੌਰ ’ਚ ਸ਼ਰਦ ਪਵਾਰ, ਫਾਰੂਕ ਅਬਦੁੱਲਾ ਅਤੇ ਗੋਪਾਲ ਕ੍ਰਿਸ਼ਨ ਗਾਂਧੀ ਦੇ ਨਾਂਅ ਆਏ, ਪਰ ਤਿੰਨਾਂ ਨੇ ਉਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ ਇਸ ਨਾਲ ਸੰਕੇਤ ਗਿਆ ਕਿ ਕੋਈ ਵਿਰੋਧੀ ਧਿਰ ਵੱਲੋਂ ਖੜ੍ਹਾ ਹੀ ਨਹੀਂ ਹੋਣਾ ਚਾਹੁੰਦਾ ਆਖ਼ਰਕਾਰ ਯਸ਼ਵੰਤ ਸਿਨਹਾ ਦਾ ਨਾਂਅ ਸਾਹਮਣੇ ਆਇਆ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਦ੍ਰੋਪਦੀ ਮੁਰਮੂ ਭਾਜਪਾ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੋਣਗੇ ਇਹ ਵੀ ਵਿਰੋਧੀ ਧਿਰ ਦੀ ਇੱਕ ਨਾਕਾਮੀ ਹੈ

ਅੱਜ ਸਰਕਾਰ ਵਿਚ ਸ਼ਾਮਲ ਲੋਕਾਂ ਨੂੰ ਪਤਾ ਹੈ ਕਿ ਵਿਰੋਧੀ ਧਿਰ ਦੇ ਅੰਦਰ ਕੀ ਵਿਚਾਰ-ਵਟਾਂਦਰਾ ਚੱਲ ਰਿਹਾ ਹੈ, ਪਰ ਵਿਰੋਧੀ ਧਿਰ ਨੂੰ ਕੋਈ ਭਿਣਕ ਨਹੀਂ ਲੱਗ ਸਕੀ ਰਾਜਨੀਤੀ ਵਿਚ ਸਾਹਮਣੇ ਖੜ੍ਹੀ ਸ਼ਕਤੀ ਬਾਰੇ ਜਾਣਕਾਰੀ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਤਾਂ ਹੀ ਤਾਂ ਠੋਸ ਰਣਨੀਤੀ ਬਣ ਸਕੇਗੀ ਭਾਜਪਾ ਨੇ ਮੁਰਮੂ ਦੀ ਉਮੀਦਵਾਰੀ ਨਾਲ ਵੀ ਵੱਡਾ ਤੀਰ ਮਾਰਿਆ ਹੈ ਅਜਿਹੇ ਵਿਚ ਪਹਿਲੀ ਗੱਲ ਤਾਂ ਇਹ ਸਾਫ਼ ਹੋ ਗਈ ਕਿ ਵਿਰੋਧੀ ਧਿਰ ਵਿਚ ਇੱਕਜੁਟਤਾ ਨਹੀਂ ਹੈ

ਦੂਜਾ, ਇਹ ਵੀ ਸੰਕੇਤ ਮਿਲ ਗਿਆ ਕਿ ਯਸ਼ਵੰਤ ਸਿਨਹਾ ਨੂੰ ਸਮੱਰਥਨ ਦੇ ਰਹੀਆਂ ਪਾਰਟੀਆਂ ਦੇ ਆਦੀਵਾਸੀ ਵਿਧਾਇਕ ਮੁਰਮੂ ਦੇ ਪੱਖ ’ਚ ਵੋਟਿੰਗ ਕਰ ਸਕਦੇ ਹਨ ਇਹ ਸਪੱਸ਼ਟ ਦਿਸ ਰਿਹਾ ਹੈ ਕਿ ਭਾਜਪਾ ਹਿੰਦੀ ਅਤੇ ਪੱਛਮੀ ਭਾਰਤ ਦੇ ਨਾਲ-ਨਾਲ ਦੇਸ਼ ਦੇ ਹੋਰ ਹਿੱਸਿਆਂ ਵਿਚ ਹਮਲਾਵਰਤਾ ਦੇ ਨਾਲ ਆਪਣੇ ਰਾਜਨੀਤਿਕ ਵਿਸਥਾਰ ਲਈ ਯਤਨਸ਼ੀਲ ਹੈ, ਪਰ ਵਿਰੋਧੀ ਧਿਰ ਵਿਚ ਏਕਤਾ ਜਾਂ ਰਣਨੀਤੀ ਨਹੀਂ ਦਿਸਦੀ ਕ੍ਰਾਸ ਵੋਟਿੰਗ ਤੋਂ ਸਾਫ਼ ਹੁੰਦਾ ਹੈ ਕਿ ਆਪਣੇ ਹੀ ਨੇਤਾਵਾਂ ’ਤੇ ਅਗਵਾਈ ਦਾ ਕੰਟਰੋਲ ਕਮਜ਼ੋਰ ਹੋ ਰਿਹਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ