ਖਿਡਾਰੀਆਂ ਦੀ ਰਿਹਾਇਸ਼ ਅਤੇ ਹੋਰ ਪ੍ਰਬੰਧਾਂ ਬਾਰੇ ਜਾਣਕਾਰੀ ਪਹੁੰਚੇ ਡੀਸੀ ਰਾਮਵੀਰ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸੁਨਾਮ ਵਿਚ ਚੱਲ ਰਹੀ 73ਵੀਂ ਪੰਜਾਬ ਸਟੇਟ ਸੀਨੀਅਰ ਫੁੱਟਬਾਲ ਚੈਪਿਅਨਸ਼ਿਪ ਪ੍ਰਸ਼ਾਸਨ ਅਤੇ ਖੇਤਰ ਦੇ ਲੋਕਾਂ ਲਈ ਕਾਫ਼ੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਡੀ ਸੀ ਸੰਗਰੂਰ ਰਾਮਵੀਰ ਸਿੰਘ ਅਤੇ ਐਸ ਡੀ ਐਮ ਸੁਨਾਮ ਜਸਪ੍ਰੀਤ ਸਿੰਘ ਨੇ ਅੱਜ ਦੇਰ ਸ਼ਾਮ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ, ਜਿਥੇ ਖਿਡਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ, ਇਥੇ ਪਹੁੰਚ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ। ਇਸ ਤੋਂ ਪਹਿਲਾਂ ਉਲੰਪਿਕ ਸਟੇਡੀਅਮ ਹਲਕਾ ਸੁਨਾਮ ਵਿਖੇ ਕਾਂਗਰਸ ਦੀ ਇੰਚਾਰਜ ਦਾਮਨ ਥਿੰਦ ਬਾਜਵਾ, ਮਾਰਕਿਟ ਕਮੇਟੀ ਦੇ ਚੇਅਰਮੈਨ ਮੁਨੀਸ਼ ਸੋਨੀ, ਨਗਰ ਕੋਂਸਲਰ ਆਸ਼ੂ ਗੋਇਲ ਖਡਿਆਲੀਆਂ ਨੇ ਮੈਚ ਦੇ ਦੌਰਾਨ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕੀਤੀ।
ਇਸ ਮੌਕੇ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਸੰਗਰੂਰ ਫੁੱਟਬਾਲ ਐਸੋਸੀਏਸ਼ਨ ਵੱਲੋਂ ਸੁਨਾਮ ਵਰਗੇ ਸ਼ਹਿਰ ਵਿਚ ਸਟੇਟ ਪੱਧਰੀ ਚੈਪਿਅਨਸ਼ਿਪ ਕਰਵਾਉਣਾ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਖੇਡਾਂ ਪ੍ਰਤੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਪ੍ਰਭਾਵਸ਼ਾਲੀ ਨੀਤੀ ਅਧੀਨ ਕੰਮ ਕਰ ਰਹੀ ਹੈ, ਉਲੰਪਿਕ ਏਸ਼ੀਆਂ, ਕਾਮਨਵੈਲਥ ਰਾਸ਼ਟਰੀ ’ਤੇ ਸੂਬਾ ਪੱਧਰੀ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ ਜਾਂਦੇ ਹਨ ਅਤੇ ਨੌਕਰੀਆਂ ਵਿਚ ਪਹਿਲ ਦਿੱਤੀ ਜਾਂਦੀ ਹੈ, ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਖਿਡਾਰੀਆਂ ਨੂੰ ਸਹੂਲਤਾਂ ਦਿਵਾਉਣ ਲਈ ਤੱਤਪਰ ਰਹਿੰਦੇ ਹਨ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਮੁਨੀਸ਼ ਸੋਨੀ ਨੇ ਸੰਗਰੂਰ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਨੂੰ ਵਧਾਈ ਦਿਤੀ। ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ, ਸੈਕਟਰੀ ਰਿਸ਼ੀ ਪਾਲ ਖੇਰਾ ’ਤੇ ਹੋਰ ਮੈਂਬਰਾਂ ਨੇ ਮਹਿਮਾਨਾ ਦਾ ਸਨਮਾਨ ਕੀਤਾ।
ਇਸ ਮੌਕੇ ਰਾਸ਼ਟਰ ਪੱਧਰ ’ਤੇੇ ਖੇਡ ਚੁੱਕੇ ਖਿਡਾਰੀ ਸੂਰਜ ਕੁਮਾਰ, ਸੋਨੂੰ ਕੁਮਾਰ, ਰੂਜੋਤ ਸ਼ਰਮਾ, ਗੀਤਾ ਰਾਣੀ, ਸੰਜਨਾ ਰਾਣੀ, ਹਰਮਨਵੀਰਪਾਲ ਕੋਰ, ਗੌਤਮ ਕੁਮਾਰ, ਸਵੀਟੀ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੁਪਿੰਦਰ ਭਾਰਦਵਾਜ, ਸੈਕਟਰੀ ਰਿਸ਼ੀ ਪਾਲ ਖੇਰਾ, ਕਾਹਨ ਦਾਸ, ਨਰੇਸ਼ ਸ਼ਰਮਾ, ਕਰਨਬੀਰ ਸਿੰਘ ਸੌਨੀ, ਯਸ਼ਪਾਲ ਮੰਗਲਾ, ਪੀ ਐਫ ਏ ਤੋਂ ਅਸੋਕ ਸ਼ਰਮਾ, ਮੈਚ ਕਮੀਸ਼ਨਰ ਹਰਦੀਪ ਸਿੰਘ, ਇੰਸਪੈਕਟਰ ਵਿਜੇ ਪਾਲ ਖੇਰਾ, ਅਰੁਣ ਤਲਵਾੜ, ਦਿਨੇਸ਼ ਗੱਗ, ਡੀ ਐਮ ਓ ਰਣਬੀਰ ਰਾਣਾ, ਭਗਵਾਨ ਦਾਸ ਕਾਂਸਲ, ਉਪਕਾਰ ਸ਼ਰਮਾ, ਕਿ੍ਰਸ਼ਨ ਕੁਮਾਰ ਸ਼ਨੀ, ਕਿ੍ਰਸ਼ਨ ਭੋਨੀ, ਸੰਦੀਪ ਮੂਣਕ, ਪਵਨ ਖਟਕ, ਸੁਨੀਲ ਕੁਮਾਰ, ਪ੍ਰਦੀਪ ਕੁਮਾਰ, ਸੋਹਣ ਲਾਲ, ਅਮਨ ਕੌਚ, ਜਸਵੰਤ ਭੰਮ, ਹਾਕਮ , ਰਵੀ ਕਾਂਤ, ਰਵਿੰਦਰ ਭਾਰਦਵਾਜ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ