ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, February 28, 2026
More
    Home Breaking News ਵੱਡੇ ਭਰਾ ਨੇ ਕ...

    ਵੱਡੇ ਭਰਾ ਨੇ ਕੁਹਾੜੀ ਮਾਰਕੇ ਕੀਤਾ ਛੋਟੇ ਦਾ ਕਤਲ

    ਵੱਡੇ ਭਰਾ ਨੇ ਕੁਹਾੜੀ ਮਾਰਕੇ ਕੀਤਾ ਛੋਟੇ ਦਾ ਕਤਲ

    ਬਠਿੰਡਾ, (ਸੁਖਜੀਤ ਮਾਨ) ਮੌੜ ਮੰਡੀ ਦੇ ਨੇੜਲੇ ਪਿੰਡ ਭੈਣੀ ਚੂਹੜ ਵਿਖੇ ਇੱਕ ਵਿਅਕਤੀ ਨੇ ਕੁਹਾੜੀ ਮਾਰਕੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਥਾਣਾ ਮੌੜ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਪਰ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹਾਸਿਲ ਹੋਏ ਵੇਰਵਿਆਂ ਮੁਤਾਬਿਕ ਜਗਸੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੈਣੀ ਚੂਹੜ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਹੈ ਕਿ 20 ਅਕਤੂਬਰ ਨੂੰ ਉਸਦੇ ਵੱਡੇ ਲੜਕੇ ਯਾਦਵਿੰਦਰ ਸਿੰਘ ਨੇ ਆਪਣੇ ਛੋਟੇ ਭਰਾ ਸੰਦੀਪ ਸਿੰਘ (23) ਦੇ ਸਿਰ ‘ਚ ਕੁਹਾੜੀ ਮਾਰੀ ਸੰਦੀਪ ਸਿੰਘ ਨੂੰ ਇਲਾਜ਼ ਲਈ ਨਿਊਰੋ ਸਪਾਈਨ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ

    murder

    ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਦਿਮਾਗੀ ਤੌਰ ‘ਤੇ ਤੰਗ ਪ੍ਰੇਸ਼ਾਨ ਰਹਿੰਦਾ ਹੈ ਪੁਲਿਸ ਨੇ ਜਗਸੀਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਉਸਦੇ ਪੁੱਤਰ ਯਾਦਵਿੰਦਰ ਸਿੰਘ ਖਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ਼ ਕਰ ਲਿਆ ਇਸ ਮਾਮਲੇ ‘ਚ ਪੁਲਿਸ ਵੱਲੋਂ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.