ਸੰਗਰੂਰ ਤੇ ਸੁਨਾਮ ਦੇ ਜ਼ਿੰਮੇਵਾਰਾਂ ਨੇ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ

37ਵੀਂ ਮੰਦਬੁੱਧੀ ਔਰਤ ਨੂੰ ਮਿਲਾਇਆ ਪਰਿਵਾਰ ਨਾਲ

  • ਪਰਿਵਾਰਕ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਅਤੇ ਸੇਵਾਦਾਰਾਂ ਦੀ ਕੀਤੀ ਸ਼ਲਾਘਾ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਸਮਾਜ ਲਈ ਪ੍ਰੇਰਨਾ ਸਰੋਤ ਬਣਦੇ ਜਾ ਰਹੇ ਹਨ। ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਅੱਗੇ ਤੋਰਦਿਆਂ ਬਲਾਕ ਸੰਗਰੂਰ ਅਤੇ ਸੁਨਾਮ ਦੇ ਜ਼ਿੰਮੇਵਾਰ ਸੇਵਾਦਾਰਾਂ ਵੱਲੋਂ ਸੜਕਾਂ ’ਤੇ ਬੇਸਹਾਰਾ ਘੁੰਮ ਰਹੀ ਇੱਕ ਮਾਨਸਿਕ ਤੌਰ ’ਤੇ ਬਿਮਾਰ ਔਰਤ ਦੀ ਸਾਂਭ-ਸੰਭਾਲ ਕਰਕੇ ਉਸ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਇਕ ਸ਼ਲਾਘਾਯੋਗ ਕਾਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦਿਆਂ ਸੁਨਾਮ ਬਲਾਕ ਦੇ ਪੰਦਰ੍ਹਾਂ ਮੈਂਬਰ ਜ਼ਿੰਮੇਵਾਰ ਜਸਪਾਲ ਇੰਸਾਂ ਨੇ ਦੱਸਿਆ ਕਿ ਪ੍ਰੇਮੀ ਸੰਦੀਪ ਇੰਸਾਂ ਪੁੱਤਰ ਪਿ੍ਰਥੀ ਸਿੰਘ ਵਾਸੀ ਖੁਰਾਣਾ ਜੋ ਸ਼ਾਮ ਨੂੰ ਕਰੀਬ 7-8 ਵਜੇ ਆਪਣੇ ਕੰਮ ਤੋਂ ਘਰ ਜਾ ਰਹੇ ਸਨ ਕਿ ਰਸਤੇ ਵਿੱਚ ਉਸ ਨੂੰ ਇੱਕ ਮੰਦਬੁੱਧੀ ਔਰਤ ਉਮਰ ਕਰੀਬ 50-55 ਸਾਲ ਮਿਲੀ ਅਤੇ ਸੰਦੀਪ ਇੰਸਾਂ ਨੇ ਉਨ੍ਹਾਂ ਨਾਲ ਤਾਲਮੇਲ ਕੀਤਾ ਅਤੇ ਉਨ੍ਹਾਂ ਵੱਲੋਂ ਦੋ ਜ਼ਿੰਮੇਵਾਰ ਭੈਣਾਂ ਨਾਲ ਲਈਆਂ ਅਤੇ ਉਕਤ ਔਰਤ ਨੂੰ ਨਛੱਤਰ ਇੰਸਾਂ ਦੇ ਘਰ ਪਿੰਡ ਹਰੇੜੀ ਲੈ ਗਏ।

ਸੁਨਾਮ: ਮੰਦਬੁੱਧੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪਦੇ ਹੋਏ ਸੰਗਰੂਰ, ਸੁਨਾਮ ਬਲਾਕ ਦੇ ਜ਼ਿੰਮੇਵਾਰ।

ਜਸਪਾਲ ਇੰਸਾਂ ਨੇ ਦੱਸਿਆ ਕਿ ਉਕਤ ਔਰਤ ਨੂੰ ਪੁੱਛਣ ’ਤੇ ਪਤਾ ਲੱਗਿਆ ਕਿ ਉਸ ਦਾ ਨਾਮ ਕੈਲੋ ਕੌਰ ਹੈ ਜੋ ਕਿ ਪਿੰਡ ਚਿੱਚੜ ਵਾਲੀ (ਕਰੀਮ ਨਗਰ) ਸੁਤਰਾਣਾ, ਜਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਹੈ। ਜਿਸ ਉਪਰੰਤ ਉਨ੍ਹਾਂ ਪਟਿਆਲਾ ਦੇ ਸਬੰਧਤ ਬਲਾਕ ਦੇ ਸੇਵਾਦਾਰਾਂ ਨਾਲ ਸੰਪਰਕ ਕਰਕੇ ਉਸ ਦੇ ਪਰਿਵਾਰ ਨੂੰ ਇਤਲਾਹ ਦਿੱਤੀ। ਜਸਪਾਲ ਇੰਸਾਂ ਨੇ ਅੱਗੇ ਦੱਸਿਆ ਕਿ ਉਕਤ ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰ ਉਸ ਦਾ ਦਿਉਰ ਬੰਤਾਂ ਰਾਮ ਪੁੱਤਰ ਭਾਨਾ ਰਾਮ ਅਤੇ ਸੁੱਖਾ ਸਿੰਘ ਪੁੱਤਰ ਜੀਤ ਰਾਮ ਵਾਸੀ ਚਿੱਚੜ ਵਾਲੀ (ਕਰੀਮ ਨਗਰ) ਸੁਤਰਾਣਾ, ਜਿਲ੍ਹਾ ਪਟਿਆਲਾ ਉਸ ਨੂੰ ਸੌਂਪ ਦਿੱਤਾ ਹੈ। ਜ਼ਿੰਮੇਵਾਰਾਂ ਨੇ ਦੱਸਿਆ ਕਿ ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੁਹਾਡੇ ਗੁਰੂ ਜੀ ਧੰਨ ਹਨ ਜੋ ਤੁਹਾਨੂੰ ਇਹੋ ਜਿਹੀਆਂ ਸਿੱਖਿਆਵਾਂ ਨਾਲ ਪ੍ਰੇਰਿਤ ਕਰਦੇ ਹਨ।

ਜਸਪਾਲ ਇੰਸਾਂ ਨੇ ਦੱਸਿਆ ਕਿ ਇਹ 37ਵੀਂ ਮੰਦਬੁੱਧੀ ਔਰਤ ਹੈ ਜਿਸ ਨੂੰ ਉਨ੍ਹਾਂ ਵੱਲੋਂ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਕਰਨ ਦੀ ਪ੍ਰੇਰਨਾ ਉਨ੍ਹਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਗਈ ਹੈ ਜਿਸ ਤੇ ਉਹ ਫੁਲ ਚੜ੍ਹਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕੇ ਪੂਜਨੀਕ ਗੁਰੂ ਜੀ ਵੱਲੋਂ 142 ਮਾਨਵਤਾ ਭਲਾਈ ਕਾਰਜ ਚਲਾਏ ਗਏ ਹਨ ਜਿਸ ਤੇ ਅਮਲ ਕਰਦੇ ਹੋਏ ਇਨ੍ਹਾਂ ਸਾਰੇ ਸਮਾਜ ਭਲਾਈ ਕਾਰਜਾਂ ਨੂੰ ਕਰਨ ਵਿਚ ਸਾਧ-ਸੰਗਤ ਜੁਟੀ ਹੋਈ ਹੈ। ਇਸ ਮੌਕੇ ਹਰਵਿੰਦਰ ਬੱਬੀ ਇੰਸਾਂ, ਜੁਗਰਾਜ ਸਿੰਘ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਸ, ਸੰਦੀਪ ਇੰਸਾਂ, ਬੱਬੂ ਇੰਸਾਂ, ਨਛੱਤਰ ਇੰਸਾਂ ਹਰੇੜੀ, ਭੈਣ ਰਾਣੀ ਕੌਰ ਇੰਸਾਂ, ਭੈਣ ਚਰਨਜੀਤ ਕੌਰ ਇੰਸਾਂ ਪਿੰਡ ਹਰੇੜੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ