ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home ਇੱਕ ਨਜ਼ਰ ਵਿਸ਼ਵ ‘ਚ...

    ਵਿਸ਼ਵ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1.44 ਕਰੋੜ ਤੋਂ ਪਾਰ

    ਵਿਸ਼ਵ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1.44 ਕਰੋੜ ਤੋਂ ਪਾਰ

    ਬੀਜਿੰਗ। ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਰੁੱਕਣ ਦਾ ਨਾਂਅ ਨਹੀਂ ਲਿਆ ਰਿਹਾ ਹੈ ਤੇ ਦੁਨੀਆ ਭਰ ‘ਚ ਇਸ ਤੋਂ ਹੁਣ ਤੱਕ ਇਸ ਵਾਇਰਸ ਨਾਲ 1.44 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਤੇ ਛੇ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਕੋਵਿਡ-19 ਦੇ ਮਾਮਲਿਆਂ ‘ਚ ਅਮਰੀਕਾ ਦੁਨੀਆ ਭਰ ‘ਚ ਪਹਿਲੇ, ਬ੍ਰਾਜੀਲ ਦੂਜੇ ਤੇ ਭਾਰਤ ਤੀਜੇ ਸਥਾਨ ‘ਤੇ ਹੈ। ਇਸ ਮਹਾਂਮਾਰੀ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਦੇ ਮਾਮਲੇ ‘ਚ ਅਮਰੀਕਾ ਪਹਿਲੇ, ਬ੍ਰਾਜੀਲ ਦੂਜੇ ਤੇ ਬ੍ਰਿਟੇਨ ਤੀਜੇ ਸਥਾਨ ‘ਤੇ ਹੈ ਜਦੋਂਕਿ ਭਾਰਤ ਮ੍ਰਿਤਕਾਂ ਦੀ ਗਿਣਤੀ ‘ਚ ਅੱਠਵੇਂ ਸਥਾਨ ‘ਤੇ ਹੈ।

    ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਤੇ ਇੰਜੀਨੀਅਰਿੰਗ ਕੇਂਦਰ (ਸੀਐਸਐਸਈ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵਿਸ਼ਵ ਭਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 1,44,50,223 ਹੋ ਗਿਆ ਹੈ ਜਦੋਂਕਿ ਇਸ ਬਿਮਾਰੀ ਕਾਰਨ 6,05,162 ਵਿਅਕਤੀਆਂ ਨੇ ਜਾਨ ਗੁਆਈ ਹੈ।  ਅਮਰੀਕਾ ‘ਚ ਕੋਰੋਨਾ ਨਾਲ ਹੁਣ ਤੱਕ 37,68,056 ਵਿਅਕਤੀ ਪੀੜਛ ਹੋ ਚੁੱਕੇ ਹਨ ਤੇ 1,40,500 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜੀਲ ‘ਚ ਹੁਣ ਤੱਕ 20,98,389 ਲੋਕ ਇਸ ਦੀ ਲਪੇਟ ‘ਚ ਆ ਚੁੱਕੇ ਹਨ ਜਦੋਂਕਿ 79,488 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here