Bathinda News: ਭਾਜਪਾ ਮਹਿਲਾ ਮੋਰਚਾ ਦੀ ਸੂਬਾ ਬੁਲਾਰਾ ਸੀ ਪਰਮਿੰਦਰ ਕੌਰ
Bathinda News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਵਾਸੀ ਅਤੇ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਬੁਲਾਰਾ ਪਰਮਿੰਦਰ ਕੌਰ ਦੇ ਪਤੀ ਭੁਪਿੰਦਰ ਸਿੰਘ ਦੀ ਮੌਤ ਤੋਂ ਬਾਅਦ ਹਾਲੇ ਉਹਨਾਂ ਦਾ ਸਿਵਾ ਠੰਢਾ ਵੀ ਨਹੀਂ ਹੋਇਆ ਸੀ ਕਿ ਅੱਜ ਪਰਮਿੰਦਰ ਕੌਰ ਵੀ ਚੱਲ ਵਸੀ। ਇਸ ਜੋੜੇ ਦੀ ਮੌਤ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ।
Read Also : Sunam News: ਸੁਨਾਮ ‘ਚ 34.50 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ
ਵੇਰਵਿਆਂ ਮੁਤਾਬਿਕ ਬੀਤੇ ਦਿਨੀਂ ਪਰਮਿੰਦਰ ਕੌਰ ਦੇ ਪਤੀ ਭੁਪਿੰਦਰ ਸਿੰਘ ਦੀ ਅਟੈਕ ਨਾਲ ਮੌਤ ਹੋ ਗਈ ਸੀ ਜਿਨ੍ਹਾਂ ਦਾ ਕੱਲ ਸਸਕਾਰ ਕੀਤਾ ਗਿਆ ਸੀ। ਪਤੀ ਦੀ ਮੌਤ ਦੇ ਦੁੱਖ ਨੂੰ ਨਾ ਸਹਾਰਦਿਆਂ ਬੀਤੀ ਰਾਤ ਪਰਮਿੰਦਰ ਕੌਰ ਦੀ ਵੀ ਅਟੈਕ ਨਾਲ ਮੌਤ ਹੋ ਗਈ। ਦੋਵਾਂ ਪਤੀ ਪਤਨੀ ਦੀ ਮੌਤ ਉੱਤੇ ਸ਼ਹਿਰ ਦੇ ਧਾਰਮਿਕ, ਸਮਾਜਿਕ ਆਗੂ ਅਤੇ ਰਾਜਨੀਤਿਕ ਆਗੂਆਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਹੈ। Bathinda News