ਅਫ਼ਗਾਨਿਸਤਾਨ’ਚ ਨਵੇਂ ਹਾਲਾਤ
ਅਫ਼ਗਾਨਿਸਤਾਨ ’ਚ ਸਰਕਾਰ ਤੇ ਤਾਲਿਬਾਨ ਵਿਚਾਲੇ ਹੋ ਰਹੇ ਸਮਝੌਤੇ ਨਾਲ ਭਾਵੇਂ ਅਮਨ ਕਾਇਮ ਹੋਣ ਦੀ ਆਸ ਜਾਗੀ ਹੈ, ਪਰ ਇਸ ਬਹੁ-ਪਰਤੀ ਮਸਲੇ ਦੇ ਦੂਰਗਾਮੀ ਪ੍ਰਭਾਵਾਂ ਪ੍ਰਤੀ ਭਾਰਤ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਅਫ਼ਗਾਨ ਮਸਲਾ ਜੇਕਰ ਸਿਰਫ਼ ਅੰਦਰੂਨੀ ਧਿਰਾਂ ਅਤੇ ਤੱਤਾਂ ਤੱਕ ਸੀਮਿਤ ਹੁੰਦਾ ਤਾਂ ਇਸ ਨਾਲ ਨਜਿੱਠਿਆ ਜਾਣਾ ਸੌਖਾ ਸੀ। ਦਰਅਸਲ ਇਹ ਮੁੱਦੇ ’ਤੇ ਪਾਕਿਸਤਾਨ ਦੇ ਹਿੱਤ, ਇਰਾਦੇ, ਨੀਤੀਆਂ ਨੂੰ ਨਜ਼ਰ ਅੰਦਾਜ਼ ਕਰਨਾ ਭਾਰਤ ਲਈ ਚੁਣੌਤੀਆਂ ਭਰਿਆ ਹੋਵੇਗਾ। ਅਸਲ ’ਚ ਅਫ਼ਗਾਨਿਸਤਾਨ ’ਚ 1990 ਦੇ ਦਹਾਕੇ ’ਚ ਲੋਕਤੰਤਰ ਤੇ ਅਮਨ ਚੈਨ ’ਚ ਭੰਗ ਹੋਣ ਪਿੱਛੇ ਪਾਕਿਸਤਾਨ ਦੀ ਵੱਡੀ ਭੂਮਿਕਾ ਰਹੀ ਹੈ।
ਪਾਕਿਸਤਾਨ ਦੇ ਸਿਆਸਤਦਾਨ ਇਸ ਗੱਲ ਨੂੰ ਸ਼ਰ੍ਹੇਆਮ ਕਬੂਲਦੇ ਰਹੇ ਹਨ ਕਿ ਪਾਕਿਸਤਾਨ ਵੱਲੋਂ ਤਾਲਿਬਾਨ ਕਿਸੇ ਖਾਸ ਮਕਸਦ ਲਈ ਤਿਆਰ ਕੀਤੇ ਗਏ ਸਨ। ਰਾਸ਼ਟਰਪਤੀ ਡਾ. ਨਜੀਬੁੱਲ੍ਹਾਂ ਦੀ ਸਰਕਾਰ ਦਾ ਤਖ਼ਤਾ ਪਲਟਣ ਨਾਲ ਉਥੇ ਲੋਕਤੰਤਰੀ ਸਰਕਾਰ ਦੀ ਥਾਂ ਕੱਟੜਪੰਥੀ ਤਾਕਤਾਂ ਨੇ ਹਕੂਮਤ ਸੰਭਾਲ ਲਈ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਅਫ਼ਗਾਸਿਤਾਨ ਨੇ ਬੰਬ ਧਮਾਕਿਆਂ ਨਾਲ ਖੰਡਰ ਹੁੰਦੀਆਂ ਇਮਾਰਤਾਂ, ਲਾਸ਼ਾਂ ਦੇ ਢੇਰ, ਤੇ ਵਿਰਲਾਪ ਕਰਦੇ ਲੋਕਾਂ ਤੋਂ ਬਿਨਾਂ ਹੋਰ ਕੁਝ ਨਹੀਂ ਵੇਖਿਆ ਜੇਕਰ ਅਮਰੀਕਾ ਨੇ ਅਫ਼ਗਾਨਿਸਤਾਨ ’ਚ ਮੋਰਚਾ ਸੰਭਾਲਿਆ ਤਾਂ ਜਾਨ ਬਚਾਉਣ ਲਈ ਭੱਜੇ ਤਾਲਿਬਾਨ ਲੜਾਕਿਆਂ ਨੂੰ ਪਾਕਿਸਤਾਨ ਨੇ ਨਾ ਸਿਰਫ਼ ਪਨਾਹ ਦਿੱਤੀ ਸਗੋਂ ਲੜਾਕੇ ਇੱਥੋਂ ਮਜ਼ਬੂਤ ਹੋ ਕੇ ਮੁੜ ਅਫ਼ਗਾਨਿਸਤਾਨ ’ਚ ਕਾਰਵਾਈਆਂ ਕਰਦੇ ਰਹੇ।
ਦਰਅਸਲ ਹੋਰ ਕਾਰਨਾਂ ਦੇ ਨਾਲ ਨਾਲ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਪਾਕਿਸਤਾਨ ਅਫ਼ਗਾਨਿਸਤਾਨ ’ਚ ਆਪਣੀ ਪਸੰਦ ਦੀ ਹਕੂਮਤ ਬਣਾਉਣਾ ਚਾਹੁੰਦਾ ਸੀ ਪਾਕਿਸਤਾਨ ਨੂੰ ਭਾਰਤ ਦੇ ਦੋਸਤ ਰੂਸ ਦੀ ਹਮਾਇਤ ਵਾਲੀ ਅਫ਼ਗਾਨ ਸਰਕਾਰ ਰਾਸ ਨਹੀਂ ਆ ਰਹੀ ਸੀ। ਨਤੀਜਾ ਇਹ ਨਿਕਲਿਆ ਕਿ ਅਫ਼ਗਾਨਿਸਤਾਨ ਅਮਰੀਕਾ ਰੂਸ ਸਮੇਤ ਕਈ ਮੁਲਕਾਂ ਦੀ ਪ੍ਰਯੋਗਸ਼ਾਲਾ ਬਣ ਨਤੀਜਾ ਇਹ ਨਿਕਲਿਆ ਕਿ ਆਖ਼ਰ ਅਮਰੀਕਾ ਨੇ ਤਾਲਿਬਾਨ ਦਾ ਗੜ ਤੋੜਨ ਲਈ 2000 ’ਚ ਫੌਜੀ ਕਾਰਵਾਈ ਕੀਤੀ ਤੇ 2011’ਚ ਅਲ ਕਾਇਦਾ ਸਰਗਨੇ ਓਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ’ਚ ਮਾਰ ਸੁੱਟਿਆ ਭਾਵੇਂ ਭਾਰਤ ਅਫ਼ਗਾਨਿਸਤਾਨ ’ਚ ਸਥਾਈ ਸ਼ਾਂਤੀ ਦਾ ਹਮਾਇਤੀ ਹੈ, ਪਰ ਸਿਆਸੀ ਤਬਦੀਲੀਆਂ ਦੀ ਪ੍ਰਕਿਰਿਆ ’ਚ ਲੋਕਤੰਤਰਿਕ ਤੇ ਮਾਨਵੀ ਮੁੱਲਾਂ ਨੂੰ ਤਰਜ਼ੀਹ ਦੇਣ ਦੀ ਜ਼ਰੂਰਤ ਹੈ। ਭਾਰਤ ਲਈ ਚਿੰਤਾ ਵਾਲਾ ਮਸਲਾ ਇਹ ਹੈ।
ਸਮਝੌਤੇ ਦੇ ਨਾਂਅ ’ਤੇ ਹੋ ਰਹੀ ਤਬਦੀਲੀ ’ਚ ਪਾਕਿਸਤਾਨ ਦੀ ਵਿਚਾਰਧਾਰਾ ਤੇ ਹਮਾਇਤ ਪ੍ਰਾਪਤ ਤਾਲਿਬਾਨ ਕਿਧਰੇ ਸੱਤਾ ਦਾ ਵੱਡਾ ਕੇਂਦਰ ਨਾ ਬਣ ਜਾਣ ਉਂਜ ਇਸ ਤਬਦੀਲੀ ਨੂੰ ਇਰਾਨ ਤੇ ਚੀਨ ਵੀ ਬੜੀ ਗੰਭੀਰਤਾ ਨਾਲ ਲੈ ਰਹੇ ਹਨ, ਪਰ ਭਾਰਤ ਨੂੰ ਇਸ ਮਾਮਲੇ ’ਚ ਪੂਰੀ ਚੌਕਸੀ ਵਰਤਣੀ ਪਵੇਗੀ। ਜੰਮੂ ਕਸ਼ਮੀਰ ’ਚ ਪਾਕਿ ਅਧਾਰਿਤ ਅੱਤਵਾਦ ਪਹਿਲਾਂ ਹੀ ਸਰਗਰਮ ਹਨ। ਪਾਕਿਸਤਾਨ ਅਫ਼ਗਾਨਿਸਤਾਨ ’ਚ ਅੱਤਵਾਦ ਕੋਈ ਹੋਰ ਨੈਟਵਰਕ ਨਾ ਕਾਇਮ ਕਰ ਲਏ ਭਾਰਤ ਨੂੰ ਕੂਟਨੀਤਕ ਤਿਆਰੀ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.