ਰੱਖਿਆ ਮਾਮਲਿਆਂ ‘ਚ ਸੁਚੇਤ ਰਹਿਣ ਦੀ ਲੋੜ

Cautious, Defense, Matters

ਫਰਵਰੀ ਵਿਚ ਬਾਲਾਕ ਸਰਜ਼ੀਕਲ ਸਟਰਾਈਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੁਆਰਾ ਰਾਸ਼ਟਰ ਸੁਰੱਖਿਆ ‘ਤੇ ਜ਼ੋਰ ਦੇਣ ਨਾਲ ਇੱਕ ਮਜ਼ਬੂਤ ਅਤੇ ਨਿਰਣਾਇਕ ਨੇਤਾ ਦੇ ਰੂਪ ਵਿਚ ਮੋਦੀ ਦੀ ਬਣੀ ਅਤੇ ਇਸ ਨੇ ਵਿਰੋਧੀ ਧਿਰ ਦੁਆਰਾ ਆਰਥਿਕ ਅਤੇ ਸਮਾਜਿਕ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਦੇ ਜਤਨਾਂ ਨੂੰ ਨਾਕਾਮ ਕੀਤਾ ਨਤੀਜੇ ਵਜੋਂ ਨਮੋ ਰਾਸ਼ਟਰਵਾਦ ਅਤੇ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ‘ਤੇ ਮੁੜ ਸੱਤਾ ਵਿਚ ਪਰਤੇ ਪਰ ਮੋਦੀ ਸਰਕਾਰ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਦੇ ਮਾਮਲਿਆਂ ‘ਤੇ ਆਪਣੇ ਪਹਿਲੇ ਕਾਰਜਕਾਲ ਵਿਚ ਕੁਝ ਖਾਸ ਨਹੀਂ ਕਰ ਸਕੀ ਘੱਟ ਰੱਖਿਆ ਬਜਟ ਕਾਰਨ ਰੱਖਿਆ ਫੌਜਾਂ ਦਾ ਆਧੁਨਿਕੀਕਰਨ ਪ੍ਰਭਾਵਿਤ ਹੋਇਆ ਰੱਖਿਆ ਬਜਟ ਕੁੱਲ ਘਰੇਲੂ ਉਤਪਾਦ ਦਾ ਸਿਰਫ਼ 1.44 ਪ੍ਰਤੀਸ਼ਤ ਸੀ ਜੋ 1962 ਤੋਂ ਬਾਅਦ ਸਭ ਤੋਂ ਘੱਟ ਸੀ ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਰੱਖਿਆ ਮਸ਼ੀਨਰੀ ਅਤੇ ਹਥਿਆਰਾਂ ਦੀ ਖਰੀਦ ਵਿਚ ਤੇਜ਼ੀ ਲਿਆਏਗੀ ਅਤੇ ਹਥਿਆਰਬੰਦ ਫੌਜਾਂ ਦੀ ਮਾਰੂ ਸਮਰੱਥਾ ਵਧਾਉਣ ਲਈ ਉਨ੍ਹਾਂ ਨੂੰ ਆਧੁਨਿਕ ਉਪਕਰਨ ਮੁਹੱਈਆ ਕਰਾਏਗੀ ਪਰ ਅਸਲ ਵਿਚ ਕਥਨੀ ਅਤੇ ਕਰਨੀ ਵਿਚ ਫਰਕ ਹੈ ਅਤੇ ਇਸਦਾ ਮੁੱਖ ਕਾਰਨ ਘੱਟ ਰੱਖਿਆ ਬਜਟ ਵੰਡ ਹੈ ਮੋਦੀ ਸਰਕਾਰ ਨੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੋਟ ਦਿੱਤੀ ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਗਿਆ ਹੈ ਸਾਡਾ ਮੰਨਣਾ ਹੈ ਕਿ ਧਾਰਾ 45ਕੇ ਰਾਜ ਦੇ ਵਿਕਾਸ ਵਿਚ ਇੱਕ ਅੜਿੱਕਾ ਹੈ ਅਸੀਂ ਇਹ ਯਕੀਨੀ ਕਰਨ ਲਈ ਹਰ ਸੰਭਵ ਕਦਮ ਚੁੱਕਾਂਗੇ ਕਿ ਰਾਜ ਦੇ ਸਾਰੇ ਨਿਵਾਸੀ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਵਿਚ ਰਹਿਣ ਅਸੀਂ ਇਹ ਯਕੀਨੀ ਕਰਾਂਗੇ ਕਿ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਅਤ ਵਾਪਸੀ ਹੋਵੇ ਅਸੀਂ ਪੱਛਮੀ ਪਾਕਿਸਤਾਨ, ਮਕਬੂਜ਼ਾ ਕਸ਼ਮੀਰ ਅਤੇ ਛੰਭ ਤੋਂ ਆਏ ਸ਼ਰਨਾਰਥੀਆਂ ਦੇ ਮੁੜ-ਵਸੇਬੇ ਲਈ ਵਿੱਤੀ ਮੱਦਦ ਮੁਹੱਈਆ ਕਰਾਵਾਂਗੇ ਉੱਚ ਰੱਖਿਆ ਪ੍ਰਬੰਧਨ ਦੇ ਮੁੜ-ਗਠਨ ਬਾਰੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਚੀਫ਼ ਆਫ਼ ਡਿਫੈਂਸ ਸਟਾਫ਼ ਦੀ ਸਥਾਪਨਾ ਦੀ ਗੱਲ ਕੀਤੀ ਗਈ ਹੈ ਜੋ ਰੱਖਿਆ ਸਬੰਧੀ ਮਾਮਲਿਆਂ ਵਿਚ ਸਰਕਾਰ ਨੂੰ ਸਲਾਹ ਦੇਣ ਵਾਲਾ ਇੱਕੋ-ਇੱਕ ਕਾਰਜਕਾਰੀ ਹੋਵੇਗਾ ਅਤੇ ਉਹ ਮੰਤਰੀ ਮੰਡਲ ਦੀ ਸੁਰੱਖਿਆ ਸਬੰਧੀ ਕਮੇਟੀ ਦਾ ਮੈਂਬਰ ਵੀ ਹੋਵੇਗਾ ਪਰ ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਇਸ ਮਹੱਤਵਪੂਰਨ ਮੁੱਦੇ ‘ਤੇ ਕੁਝ ਨਹੀਂ ਕਿਹਾ ਗਿਆ ਹੈ  ਸਰਕਾਰ ਨੂੰ ਚੀਫ਼ ਆਫ਼ ਡਿਫੈਂਸ ਸਟਾਫ਼ ਦੀ ਨਿਯੁਕਤੀ ਵਰਗੇ ਕਾਂਗਰਸ ਦੇ ਮਨੋਰਥ ਪੱਤਰ ਦੇ ਚੰਗੇ ਬਿੰਦੂਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਆਸ ਕੀਤੀ ਜਾਂਦੀ ਹੈ ਕਿ ਮੋਦੀ ਸਰਕਾਰ ਵਿਰੋਧੀ ਪਾਰਟੀਆਂ ਦੇ ਸਕਾਰਾਤਮਿਕ ਸੁਝਾਵਾਂ ਨੂੰ ਸਵੀਕਾਰ ਕਰਨ ਲਈ ਇੱਕ ਸਿਹਤਮੰਦ ਵਾਤਾਵਰਨ ਦਾ ਨਿਰਮਾਣ ਕਰੇਗੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।