Agriculture: ਕੇਂਦਰ ਸਰਕਾਰ ਨੇ ਸਾਉਣੀ ਦੀਆਂ ਛੇ ਫਸਲਾਂ ਲਈ ਘੱਟੋ-ਘੱਟ ਭਾਅ ’ਚ ਵਾਧੇ ਦਾ ਐਲਾਨ ਕਰ ਦਿੱਤਾ ਹੈ ਸਰਕਾਰ ਅਨੁਸਾਰ ਭਾਅ ਸਹੀ ਵਧਾਇਆ ਗਿਆ ਹੈ ਜਦੋਂਕਿ ਕਿਸਾਨ ਇਸ ’ਤੇ ਸੰਤੁਸ਼ਟ ਨਹੀਂ ਹਨ ਸਭ ਤੋਂ ਵੱਧ ਚਰਚਾ ਕਣਕ ਦੀ ਹੈ ਕਿਉਂਕਿ ਉੱਤਰੀ ਸੂਬਿਆਂ ’ਚ ਸਭ ਤੋਂ ਵੱਧ ਬਿਜਾਈ ਕਣਕ ਦੀ ਹੀ ਹੁੰਦੀ ਹੈ ਕਣਕ ਦੇ ਭਾਅ ’ਚ 150 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ ਕਿਸਾਨਾਂ ਦੀ ਮੰਗ ਹੈ ਕਿ ਵਧੇ ਲਾਗਤ ਖਰਚਿਆਂ ਦੇ ਮੁਤਾਬਿਕ ਭਾਅ ’ਚ ਵਾਧਾ ਨਹੀਂ ਹੋਇਆ ਕਿਸਾਨ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਵਾਧੇ ਦੀ ਮੰਗ ਕਰਦੇ ਹਨ ਅਸਲ ’ਚ ਅਨਾਜ ਦੀਆਂ ਕੀਮਤਾਂ ਜਨਤਾ ਦੀਆਂ ਜ਼ਰੂਰਤਾਂ ਨਾਲ ਵੀ ਜੁੜੀਆਂ ਹੋਈਆਂ ਹਨ ਖੇਤੀ ਮਸਲੇ ਦਾ ਹੱਲ ਨਵੀਂ ਖੇਤੀ ਕਰਾਂਤੀ ਨਾਲ ਹੀ ਹੋਣਾ ਹੈ ਜਿਸ ਦੇ ਤਹਿਤ ਖੇਤੀ ਲਾਗਤ ਖਰਚੇ ਘਟਾਉਣਾ ਵੀ ਵੱਡੀ ਜ਼ਰੂਰਤ ਹੈ।
Read This : New Sarpanch Badshahpur: ਲਖਵੀਰ ਕੌਰ ਬਾਜਵਾ ਬਣੇ ਬਾਦਸ਼ਾਹਪੁਰ ਦੇ ਸਰਪੰਚ
ਜੇਕਰ ਖਰਚੇ ਘਟਣਗੇ ਤਾਂ ਭਾਅ ਦਾ ਮਸਲਾ ਵੀ ਹੱਲ ਹੋਵੇਗਾ ਇਸ ਦੇ ਨਾਲ ਹੀ ਕਿਸਾਨਾਂ ਨੂੰ ਨਵੀਆਂ ਫ਼ਸਲਾਂ ਵੱਲ ਜਾਣ ਦੀ ਜ਼ਰੂਰਤ ਹੈ, ਜਿੱਥੇ ਸਥਿਤੀ ਇਹ ਹੋਣੀ ਚਾਹੀਦੀ ਹੈ ਕਿਸਾਨ ਖੁਦ ਭਾਅ ਤੈਅ ਕਰਨ ਦੇ ਸਮਰੱਥ ਬਣੇੇ ਜਦੋਂ ਖਰੀਦਦਾਰ ਜ਼ਿਆਦਾ ਹੋਣਗੇ ਅਤੇ ਮੰਗ ਜ਼ਿਆਦਾ ਹੋਵੇਗੀ ਤਾਂ ਕਿਸਾਨ ਨੂੰ ਮੂੰਹ ਮੰਗਿਆ ਭਾਅ ਮਿਲੇਗਾ ਇਹ ਤਾਂ ਹੀ ਸੰਭਵ ਹੈ ਜੇਕਰ ਕਿਸਾਨ ਉਹਨਾਂ ਫਸਲਾਂ ਦੀ ਪੈਦਾਵਾਰ ਵੱਲ ਧਿਆਨ ਦੇਵੇ ਜਿਨ੍ਹਾਂ ਦੀ ਮੰਗ ਜ਼ਿਆਦਾ ਹੈ ਇਸ ਦੇ ਨਾਲ ਹੀ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਲਈ ਨਵੀਆਂ ਤਕਨੀਕਾਂ ਦਾ ਵੀ ਹਾਣੀ ਬਣਨਾ ਪਏਗਾ ਤੇਲ ਦੀ ਮਹਿੰਗਾਈ ਤੇ ਡੂੰਘੇ ਹੁੰਦੇ ਪਾਣੀ ਕਾਰਨ ਬੋਰਿੰਗ, ਮੋਟਰਾਂ ਦੇ ਖਰਚੇ ਵਧੇ ਹਨ ਜ਼ਿਆਦਾ ਖਾਦ ਤੇ ਕੀਟਨਾਸ਼ਕਾਂ ਦੀ ਵਰਤੋਂ ਘਟਾ ਕੇ ਖਰਚੇ ਘਟਾਏ ਜਾ ਸਕਦੇ ਹਨ ਸਾਂਝੀਵਾਲਤਾ ਦਾ ਮਾਡਲ ਵੀ ਲਿਆਉਣਾ ਪਵੇਗਾ ਸਰਕਾਰ ਨੂੰ ਖੇਤੀ ਲਾਗਤ ਖਰਚੇ ਘਟਾਉਣ ਲਈ ਵਿਸੇਸ਼ ਪ੍ਰੋਗਰਾਮ ਚਲਾਉਣਾ ਚਾਹੀਦਾ ਹੈ। Agriculture