ਬਦਲਣਾ ਪਵੇਗਾ ਸਿੱਖਿਆ ਦਾ ਸਰੂਪ

ਬਦਲਣਾ ਪਵੇਗਾ ਸਿੱਖਿਆ ਦਾ ਸਰੂਪ

ਇਹ ਸਥਿਤੀ ਬੇਹੱਦ ਚਿੰਤਾਜਨਕ ਅਤੇ ਸਾਡੀ ਸਿੱਖਿਆ ਵਿਵਸਥਾ ਦੀ ਪੋਲ ਖੋਲ੍ਹਦੀ ਹੋਈ ਹੈ ਕੋਲਕਾਤਾ ਦੇ ਇੱਕ ਸਰਕਾਰੀ ਮੈਡੀਕਲ ਕਾਲਜ ਦੇ ਮੁਰਦਾਘਰ ’ਚ ਲਾਸ਼ਾਂ ਦੀ ਸੰਭਾਲ ਲਈ ਪ੍ਰਯੋਗਸ਼ਾਲਾ ਸਹਾਇਕ ਦੇ ਛੇ ਅਹੁਦਿਆਂ ਦੇ ਲਈ ਅੱਠ ਹਜ਼ਾਰ ਨੌਜਵਾਨਾਂ ਨੇ ਬਿਨੈ ਕੀਤਾ ਹੈ ਦਰਅਸਲ ਆਮ ਬੋਲਚਾਲ ਦੀ ਭਾਸ਼ਾ ’ਚ ਕਹੋ ਤਾਂ ਇਹ ਡੋਮ ਦਾ ਅਹੁਦਾ ਹੈ

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਅਹੁਦੇ ਦੇ ਲਈ ਵਿੱਦਿਆ ਯੋਗਤਾ ਅੱਠਵੀਂ ਪਾਸ ਹੈ ਅਤੇ ਵੇਤਨ ਪੰਦਰਾਂ ਹਜ਼ਾਰ ਰੁਪਏ ਮਹੀਨਾ ਦੀ ਸਿੱਖਿਆ ਵਿਵਸਥਾ, ਨੌਜਵਾਨਾਂ ’ਚ ਵਧਦੀ ਬੇਰੁਜ਼ਗਾਰੀ ਅਤੇ ਸਰਕਾਰੀ ਨੌਕਰੀ ਦੇ ਪ੍ਰਤੀ ਲਗਾਅ ਦੀ ਦ੍ਰਿਸ਼ਟੀ ਨਾਲ ਇਹ ਅੱਜ ਦੇਖਿਆ ਜਾ ਸਕਦਾ ਹੈ ਆਖਿਰ ਸਰਕਾਰ ਦੀ ਸਵੈ ਰੁਜ਼ਗਾਰ ਦੀਆਂ ਕਈ ਯੋਜਨਾਵਾਂ, ਸਟਾਰਟਅੱਪ ਯੋਜਨਾ ਸਮੇਤ ਹੁਨਰ ਨਿਖਾਰ ਦੇ ਵੱਖ-ਵੱਖ ਪ੍ਰੋਗਰਾਮਾਂ ਤੋਂ ਬਾਅਦ ਇਹ ਸਥਿਤੀ ਹੈ ਤਾਂ ਇਹ ਵਾਕਿਆਈ ਗੰਭੀਰ ਹੈ ਜੇਕਰ ਟੈਕਨੋਕ੍ਰੇਟ ਇੰਜੀਨੀਰਿੰਗ ਪਾਸ ਹੈ ਤਾਂ ਟੈਕਨੋਕ੍ਰੇਟ ਕਹਿਣਾ ਹੀ ਹੋਵੇਗਾ ਅਤੇ ਉੱਚ ਸਿੱਖਿਅਕ ਵਿਅਕਤੀ ਅੱਠਵੀ ਪਾਸ ਯੋਗਤਾਧਾਰੀ ਦੀ ਨੌਕਰੀ ਦੇ ਲਈ ਦੋ ਚਾਰ ਹੋ ਰਹੇ ਹਨ ਤਾਂ ਇਹ ਪੜ੍ਹਾਈ ਤੋਂ ਬਾਅਦ ਵੀ ਉਨ੍ਹਾਂ ਦੀ ਸੋਚ ਨੂੰ ਦਰਸਾਉਂਦੀ ਹੈ

ਇਹ ਕੋਈ ਪਹਿਲੀ ਜਾਂ ਅੱਜ ਦੀ ਕੋਰੋਨਾ ਬਾਅਦ ਦੀ ਸਥਿਤੀ ਨਹੀਂ ਹੈ ਅਜਿਹੇ ਉਦਾਹਰਨ ਹਜ਼ਾਰਾਂ ਮਿਲ ਜਾਣਗੇ ਹਾਲਾਂਕਿ ਅੱਜ ਸਥਿਤੀ ਇਹ ਹੁੰਦੀ ਜਾ ਰਹੀ ਹੈ ਕਿ ਇੱਕ ਅਹੁਦੇ ਦੇ ਲੱਖਾਂ ਦਾਅਵੇਦਾਰ ਹਨ ਅਜਿਹੇ ’ਚ ਘੱਟ ਅਹੁਦਿਆਂ ਦੇ ਲਈ ਭਰਤੀ ਵੀ ਮੁਸ਼ਕਿਲ ਭਰਿਆ ਕੰਮ ਹੋ ਗਿਆ ਹੈ ਪਰ ਇਹ ਹਾਲਾਤ ਅੱਖਾਂ ਖੋਲ੍ਹਣ ਦੇ ਲਈ ਕਾਫੀ ਹੈ

ਇੰਜੀਨੀਅਰਿੰਗ ਤੇ ਪ੍ਰਬੰਧਨ ’ਚ ਡਿਗਰੀ ਧਾਰੀ ਨੌਜਵਾਨਾਂ ਦਾ ਸਫਾਈ ਕਰਮਚਾਰੀ ਦੀ ਨੌਕਰੀ ਦੇ ਲਈ ਬਿਨੈ ਕਰਨਾ ਦੇਸ਼ ਦੀ ਸਿੱਖਿਆਂ ਵਿਵਸਥਾ ਅਤੇ ਬੇਰੁਜ਼ਗਾਰੀ ਦੀ ਸਥਿਤੀ ਦੋਵਾਂ ਨੂੰ ਰੂਬਰੂ ਕਰਾਉਣ ਦੇ ਲਈ ਕਾਫੀ ਹੈ ਇਹ ਤਸਵੀਰ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਜਾਂ ਰਾਜਸਥਾਨ ਦੀ ਨਹੀਂ ਸਗੋਂ ਸਮੁੱਚੇ ਦੇਸ਼ ’ਚ ਮਿਲ ਜਾਏਗੀ ਇੱਕ ਅਹੁਦੇ ਦੇ ਲਈ ਏਨੇ ਜ਼ਿਆਦਾ ਬਿਨੈ ਆਉਂਦੇ ਹਨ ਅਤੇ ਖਾਸਤੌਰ ’ਤੇ ਘੱਟ ਤੋਂ ਘੱਟ ਯੋਗਤਾ ਤਾਂ ਹੁਣ ਕੋਈ ਮਾਇਨੇ ਹੀ ਨਹੀਂ ਰੱਖਦੀ, ਇੱਕ ਤੋਂ ਇੱਕ ਉੱਚ ਯੋਗਤਾ ਵਾਲੇ ਬਿਨੈਕਾਰਾਂ ’ਚ ਮਿਲ ਜਾਂਦੇ ਹਨ ਸਵਾਲ ਇਹ ਉੱਠਦਾ ਹੈ ਕਿ ਕੀ ਬੇਰੁਜਗਾਰੀ ਦੀ ਸਮੱਸਿਆਂ ਏਨੀ ਗੰਭੀਰ ਹੈ ਜਾਂ ਸਾਡੀ ਸਿੱਖਿਆ ਵਿਵਸਥਾ ’ਚ ਹੀ ਕਿਤੇ ਖੋਟ ਹੈ ਜਾਂ ਕੋਈ ਦੂਸਰਾ ਕਾਰਨ ਹੈ

ਦਰਅਸਲ ਇਸ ਦੇ ਕਈ ਕਾਰਨਾਂ ’ਚੋਂ ਇੱਕ ਸਾਡੀ ਸਿੱਖਿਆ ਵਿਵਸਥਾ, ਦੂਸਰੀ ਸਾਡੀ ਸਿੱਖਿਆਂ ਦਾ ਪੱਧਰ, ਤੀਸਰੀ ਸਰਕਾਰੀ ਨੌਕਰੀ ਦੇ ਪ੍ਰਤੀ ਨੌਜਵਾਨਾਂ ਦਾ ਲਗਾਓ ਆਦਿ ਹਨ ਇਹ ਸਾਡੀ ਵਿਵਸਥਾ ਦੀ ਤ੍ਰਾਸਦੀ ਹੀ ਹੈ ਹੁਣ ਸਰਕਾਰ ਅਤੇ ਸਮਾਜ ਦੋਵਾਂ ਦੇ ਸਾਹਮਣੇ ਨਵੀਂ ਚੁਣੌਤੀ ਆਉਂਦੀ ਹੈ ਆਖਿਰ ਨੌਜਵਾਨਾਂ ਦਾ ਸਰਕਾਰੀ ਨੌਕਰੀ ਦੇ ਪ੍ਰਤੀ ਮੋਹਭੰਗ ਕਿਵੇਂ ਹੋਵੇ ਇਹ ਸੋਚਣਾ ਹੋਵੇਗਾ ਤਾਂ ਤਕਨੀਕੀ ਜਾਂ ਰੁਜ਼ਗਾਰ ਮੁੱਖ ਸਿੱਖਿਆਂ ਦੇਣ ਵਾਲੀਆਂ ਸੰਸਥਾਵਾਂ ਦੇ ਨਿਰੀਖਣ ਮਾਪਦੰਡਾਂ ਨੂੰ ਸਖ਼ਤ ਬਣਾਉਣਾ ਪਵੇਗਾ

ਸੰਸਥਾ ਮੈਂਬਰਾਂ ਦੀ ਚੋਣ ਉਨ੍ਹਾਂ ਦੀ ਆਮਦਨ ਆਦਿ ਨੂੰ ਆਕਰਸ਼ਕ ਅਤੇ ਸਭ ਤੋਂ ਜ਼ਿਆਦਾ ਜ਼ਰੂਰੀ ਅਜਿਹੀਆਂ ਸੰਸਥਾਵਾ ਦੀ ਸਿੱਖਿਆ ਵਿਵਸਥਾ ਦਾ ਅਜਿਹਾ ਪੱਧਰ ਬਣਾਉਣਾ ਪਵੇਗਾ ਤਾਂ ਕਿ ਦੇਸ਼ ’ਚ ਹੁਨਰਮੰਦ ਯੋਗਤਾ ਵਾਲੇ ਨੌਜਵਾਨਾਂ ਦੀ ਟੀਮ ਤਿਆਰ ਹੋ ਸਕੇ ਯੋਗਤਾ ਵਾਲੇ ਨੌਜਵਾਨਾਂ ਵੱਲੋਂ ਮੋਰਚਰੀ ’ਚ ਡੋਮ ਜਾਂ ਸਫਾਈ ਕਰਮਚਾਰੀਆਂ ਜਾਂ ਚੌਥੀ ਸ਼ੇ੍ਰਣੀ ਦੇ ਕਾਮਿਆਂ ਜਾਂ ਕਲਰਕ ਵਰਗੇ ਅਹੁਦਿਆਂ ਦੇ ਲਈ ਬਿਨੈ ਕਰਨਾ ਵਿਵਸਥਾ ’ਤੇ ਥੱਪੜ ਨਾਲੋਂ ਘੱਟ ਨਹੀਂ ਹੈ ਦੇਸ਼ ’ਚ ਪੱਧਰੀ ਸਿੱਖਿਆ ਵਿਵਸਥਾ ਅਤੇ ਰੁਜ਼ਗਾਰ ਦੇ ਬਿਹਤਰ ਅਵਸਰ ਉਪਲਬੱਧ ਕਰਾਉਣ ਦੇ ਯਤਨ ਕਰਨੇ ਹੋਣਗੇ ਨੌਜਵਾਨਾਂ ’ਚ ਸਵੈ ਰੁਜਗਾਰਧਾਰੀ ਬਣਨ ਦੀ ਇੱਛਾ ਜਗਾਉਣੀ ਹੋਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ