ਅਯੁੱਧਿਆ : ਮੁਸਲਿਮ ਧਿਰਾਂ ਨੇ ਲਗਾਤਾਰ ਪੰਜ ਦਿਨ ਸੁਣਵਾਈ ਦਾ ਕੀਤਾ ਵਿਰੋਧ

Ayodhya, Muslim Parties, Protest Five Days Row

ਜਲਦਬਾਜ਼ੀ ਨਾਲ ਤਿਆਰੀ ਦਾ ਮੌਕਾ ਨਹੀਂ ਮਿਲੇਗਾ : ਮੁਸਲਿਮ ਪੱਖਕਾਰ

  • ਜਸਟਿਸ ਗੋਗੋਈ ਬੋਲੇ, ਤੁਹਾਡੀ ਚਿੰਤਾ ਦਰਜ, ਛੇਤੀ ਦਿਆਂਗੇ ਜਾਣਕਾਰੀ

ਨਵੀਂ ਦਿੱਲੀ (ਏਜੰਸੀ) ਸੁਪਰੀਮ ਕੋਰਟ ਨੇ ਲੀਕ ਤੋਂ ਹਟ ਕੇ ਅੱਜ ਅਯੁੱਧਿਆ ਦੇ ਰਾਮ ਜਨਮ ਭੂਮੀ ਬਾਬਰੀ ਮਸਜਿਦ ਜ਼ਮੀਨ ਵਿਵਾਦ ਦੀ ਸੁਣਵਾਈ ਸ਼ੁਰੂ ਕੀਤੀ, ਜਿਸ ਦਾ ਮੁਸਲਿਮ ਪੱਖ ਨੇ ਵਿਰੋਧ ਕੀਤਾ ਆਮ ਤੌਰ ‘ਤੇ ਸੋਮਵਾਰ ਤੇ ਸ਼ੁੱਕਰਵਾਰ ਨੂੰ ਨਵੇਂ ਮਾਮਲਿਆਂ ਦੀ ਸੁਣਵਾਈ ਹੁੰਦੀ ਹੈ ਸੁਪਰੀਮ ਕੋਰਟ ਨੇ ਵੀ ਇਸ ਤੋਂ ਪਹਿਲਾਂ ਅਯੁੱਧਿਆ ਵਿਵਾਦ ਦੀ ਸੁਣਵਾਈ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਨੂੰ ਕਰਾਉਣ ਦਾ ਫੈਸਲਾ ਲਿਆ ਸੀ, ਪਰ ਵੀਰਵਾਰ ਦੀ ਸੁਣਵਾਈ ਦੌਰਾਨ ਉਸ ਨੇ ਇਸ ਨੂੰ ਸ਼ੁੱਕਰਵਾਰ ਤੇ ਸੋਮਵਾਰ ਨੂੰ ਵੀ ਜਾਰੀ ਰੱਖਣ ਦਾ ਫੈਸਲਾ ਲਿਆ ਚੀਫ਼ ਜਸਟਿਸ ਰੰਜਨ ਗੋਗਈ, ਜਸਟਿਸ ਡੀ. ਵਾਈ ਚੰਦਰਚੂਹੜ।

ਜਸਟਿਸ ਐਸ ਏ ਬੋਬੜੇ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਐਸ ਅਬਦੁਲ ਨਜੀਰ ਦੀ ਸੰਵਿਧਾਨ ਬੈਂਚ ਨੇ ਜਿਵੇਂ ਹੀ ਸ਼ੁੱਕਰਵਾਰ ਨੂੰ ਸੁਣਵਾਈ ਸ਼ੁਰੂ ਕੀਤੀ, ਉਵੇਂ ਹੀ ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਨੇ ਇਸ ਦਾ ਵਿਰੋਧ ਪ੍ਰਗਟਾਇਆ ਧਵਨ ਨੇ ਕਿਹਾ, ‘ਜੇਕਰ ਹਫ਼ਤੇ ਦੇ ਪੰਜ ਦਿਨ ਇਸ ਮਾਮਲੇ ਦੀ ਸੁਣਵਾਈ ਚੱਲਦੀ ਹੈ ਤਾਂ ਤਿਆਰੀ ਦਾ ਮੌਕਾ ਪੱਖਕਾਰਾਂ ਨੂੰ ਨਹੀਂ ਮਿਲੇਗਾ ਇਹ ਫੈਸਲਾ ਅਣ-ਮਨੁੱਖੀ ਤੇ ਇਸ ਨਾਲ ਅਦਾਲਤ ਨੂੰ ਕੋਈ ਮੱਦਦ ਨਹੀਂ ਮਿਲੇਗੀ ਮੇਰੇ ‘ਤੇ ਮੁਕੱਦਮਾ ਛੱਡਣ ਦਾ ਦਬਾਅ ਵੀ ਵਧੇਗਾ ਉਨ੍ਹਾਂ ਦੇ ਇਸ ਵਿਰੋਧ ‘ਤੇ ਜਸਟਿਸ ਗੋਗੋਈ ਨੇ ਕਿਹਾ, ‘ਅਸੀਂ ਤੁਹਾਡੀ ਚਿੰਤਾਵਾਂ ਨੂੰ ਦਰਜ ਕਰ ਲਿਆ ਹੈ, ਅਸੀਂ ਤੂਹਾਨੂੰ ਛੇਤੀ ਜਾਣਕਾਰੀ ਦਿਆਂਗੇ।