ਮੋਟਰਸਾਈਕਲ ਸਵਾਰਾਂ ਨੇ ਮਜ਼ਦੂਰ ਨੂੰ ਘੇਰ ਕੇ ਕੀਤੀ ਕੁੱਟਮਾਰ ਖੋਹੀ ਨਗਦੀ

Jalalabad News

Jalalabad News

ਜਲਾਲਾਬਾਦ (ਰਜਨੀਸ਼ ਰਵੀ)। ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਲਈ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਜਾ ਰਹੇ ਇਕ ਮਜ਼ਦੂਰ ਨੂੰ ਬਦਮਾਸ਼ਾ ਦੀ ਕੁਟਮਾਰ ਅਤੇ ਲੁੱਟ ਦਾ ਸਿਕਾਰ ਹੋਣ ਦਾ ਸਮਾਚਾਰ ਮਿਲਿਆ ਹੈ। ਬੀਤੀ ਰਾਤ ਨੂੰ ਪਿੰਡ ਅਰਾਈਆ ਵਾਲਾ ਰੋਡ ’ਤੇ ਇੱਕ ਮਜ਼ਦੂਰ ਵਿਅਕਤੀ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਪਿੰਡ ਅਰਾਈਆ ਵਾਲਾ ਰੋਡ ਨੇੜੇ ਢਾਣੀ ਫੱਤੇ ਵਾਲੀ ਦੇ ਕੋਲ 2 ਵੱਖ-ਵੱਖ ਮੋਟਰਸਾਈਕਲਾਂ ’ਤੇ ਸਵਾਰ ਅਣਪਛਾਤੇ ਬਦਮਾਸ਼ਾ ਨੇ ਮਜ਼ਦੂਰ ਨੂੰ ਘੇਰ ਕੇ ਉਸ ਦੇ ਨਾਲ ਮਾਰਕੁੱਟ ਕੀਤੀ ਅਤੇ ਉਸ ਦੀ ਦਿਹਾੜੀ ਦੇ ਪੈਸੇ ਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । (Jalalabad News)

ਕੁਟਮਾਰ ਅਤੇ ਖੋਹ ਦਾ ਸ਼ਿਕਾਰ ਹੋਏ ਪੀੜਿਤ ਮਜ਼ਦੂਰ ਵੱਲੋਂ ਘਟਨਾਂ ਸਬੰਧੀ ਲਿਖਤੀ ਸ਼ਿਕਾਇਤ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੂੰ ਦਿੱਤੀ ਗਈ ਹੈ। ਪੀੜਿਤ ਮਜ਼ਦੂਰ ਹਰਮੇਸ਼ ਸਿੰਘ ਪੁੱਤਰ ਸ. ਮਹਿੰਦਰ ਸਿੰਘ ਵਾਸੀ ਪਿੰਡ ਮੋਹਕਮ ਅਰਾਈ ਨੇ ਦੱਸਿਆ ਕਿ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ। ਬੀਤੀ ਰਾਤ ਨੂੰ ਲਗਭਗ 9 ਵਜੇ ਮੈਂ ਹਰ ਰੋਜ ਦੀ ਤਰ੍ਹਾਂ ਜਲਾਲਾਬਾਦ ਤੋਂ ਕੰਮਕਾਜ ਕਰਕੇ ਆਪਣੇ ਪਿੰਡ ਸਾਇਕਲ ਤੇ ਜਾ ਰਿਹਾ ਸੀ ਤਾਂ ਜਦੋਂ ਮੈਂ ਪਿੰਡ ਮੋਹਕਮ ਅਰਾਈਆਂ ਵਾਲਾ ਤੋਂ ਥੋੜੀ ਦੂਰ ਨੇੜੇ ਫੱਤੇ ਵਾਲੀ ਢਾਈ ਵਿਖੇ ਪਹੁੰਚਿਆ ਤਾਂ ਪਿੱਛੋਂ 4 ਅਣਪਛਾਤੇ ਵਿਅਕਤੀ 2 ਮੋਟਰਸਾਇਕਲਾਂ ’ਤੇ ਆਏ ਤਾਂ ਜ਼ਿਨ੍ਹਾਂ ਨੇ ਮੈਨੂੰ ਰੋਕ ਲਿਆ ਅਤੇ ਰੋਕਦਿਆ ਸਾਰੀ ਹੀ ਮੇਰੀ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ।

ਮੇਰੀ ਜੇਬ ਵਿੱਚੋਂ ਲਗਭਗ 300 ਰੁਪਏ ਨਗਦ ਅਤੇ ਮੇਰਾ ਮੋਬਾਇਲ ਰੀਅਲ ਮੀ ਦਾ ਖੋਹ ਲਿਆ ਤੇ ਮੇਰੀ ਬਾਂਹ ’ਤੇ ਸੱਟ ਮਾਰ ਕੇ ਫਰਾਰ ਹੋ ਗਏ। ਪੀੜਿਤ ਮਜ਼ਦੂਰ ਨੇ ਥਾਣਾ ਸਦਰ ਜਲਾਲਾਬਾਦ ਵਿਖੇ ਲਿਖਤੀ ਸ਼ਿਕਾਇਤ ਦਿੰਦੇ ਹੋਏ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਬਦਮਾਸ਼ਾ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: ਲੁਧਿਆਣਾ ਗੈਸ ਲੀਕ ਮਾਮਲਾ: ਪੰਜਾਬ ਸਰਕਾਰ ਕੋਲ ਪੁੱਜੀ ਪਲੇਠੀ ਰਿਪੋਰਟ, ਜਾਣੋ ਕੌਣ ਨਿੱਕਲਿਆ ਮੁੱਢਲਾ ਦੋਸ਼ੀ