ਸੱਸ ਨੇ ਮਾਂ ਬਣਕੇ ਦਿੱਤੀ ਜੁਆਈ ਨੂੰ ਨਵੀਂ ਜਿੰਦਗੀ

ਧੀ ਦੇ ਸੁਹਾਗ ਲਈ ਮਾਂ ਨੇ ਜੁਆਈ ਨੂੰ ਕਿਡਨੀ ਦਾਨ ਕੀਤੀ

ਅਬੋਹਰ, (ਸੁਧੀਰ ਅਰੋੜਾ (ਸੱਚ ਕਹੂੰ))। ਸੱਸ ਤੇ ਜੁਆਈ ਦਾ ਰਿਸ਼ਤਾ ਸਮਾਜ ਵਿੱਚ ਮਾਂ-ਬੇਟੇ ਦੇ ਬਰਾਬਰ ਸਮਝਿਆ ਜਾਂਦਾ ਹੈ ਪਰ ਅਸਲ ਵਿੱਚ ਇਸ ਰਿਸ਼ਤੇ ਦੀ ਅਹਿਮੀਅਤ ਓਦੋਂ ਪਤਾ ਲੱਗਦੀ ਹੈ, ਜਦੋਂ ਕਿਸੇ ’ਤੇ ਬਿਪਤਾ ਆਉਂਦੀ ਹੈ। ਅਜਿਹੇ ਹੀ ਮੁਸੀਬਤ ਦੇ ਸਮੇਂ ’ਚ ਮਿਸਾਲ ਬਣੀ ਹੈ ਅਬੋਹਰ ਦੇ ਪਿੰਡ ਵਰਿਆਮ ਖੇੜਾ ਨਿਵਾਸੀ ਵਿੱਦਿਆ ਦੇਵੀ ਇੰਸਾਂ

ਜਾਣਕਾਰੀ ਅਨੁਸਾਰ ਤਹਿਸੀਲ ਅਬੋਹਰ ਦੇ ਪਿੰਡ ਵਰਿਆਮ ਖੇੜਾ ਨਿਵਾਸੀ ਵਿੱਦਿਆ ਦੇਵੀ ਇੰਸਾਂ (ਉਮਰ 63 ਸਾਲ) ਧਰਮਪਤਨੀ ਦੇਸ਼ ਰਾਜ ਦੇ ਪਿੰਡ ਮੱਕਾਸਰ ਨਿਵਾਸੀ ਵੱਡੇ ਜੁਆਈ ਮਹਾਵੀਰ ਅਸੀਜਾ ਇੰਸਾਂ ਸਪੁੱਤਰ ਸ਼੍ਰੀਮਤੀ ਤਾਰਾ ਦੇਵੀ ਇੰਸਾਂ-ਸਚਖੰਡਵਾਸੀ ਮੰਗਤ ਰਾਮ ਇੰਸਾਂ ਨੂੰ ਸ਼ੂਗਰ ਦੀ ਬੀਮਾਰੀ ਕਾਰਨ ਕਿਡਨੀ ਦੀ ਸਮੱਸਿਆ ਆਈ ਜਿਨ੍ਹਾਂ ਦਾ ਲਗਭਗ 2 ਸਾਲ ਤੱਕ ਜੈਪੁਰ ਸਮੇਤ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲਾਂ ’ਚ ਇਲਾਜ ਚੱਲਦਾ ਰਿਹਾ

ਪਰ ਡਾਕਟਰਾਂ ਨੇ ਕਿਡਨੀ ਟਰਾਂਸਪਲਾਂਟ ਹੀ ਇਸਦਾ ਇਲਾਜ ਦੱਸਿਆ ਇਸ ਦੌਰਾਨ ਮਹਾਵੀਰ ਅਸੀਜਾ ਦੀ ਮਾਤਾ ਸ਼੍ਰੀਮਤੀ ਤਾਰਾ ਦੇਵੀ ਇੰਸਾਂ ਕਿਡਨੀ ਦੇਣ ਲਈ ਅੱਗੇ ਆਈ ਤਾਂ ਡਾਕਟਰਾਂ ਦੁਆਰਾ ਉਨ੍ਹਾਂ ਦੇ ਕਿਡਨੀ ਦੇਣ ਵਿੱਚ ਜਾਂਚ ਦੁਆਰਾ ਅਸਮਰਥ ਦੱਸਿਆ ਤੇ ਉਨ੍ਹਾਂ ਦੇ ਭਰਾਵਾਂ ਅਤੇ ਹੋਰ ਪਰਿਵਾਰਿਕ ਮੈਬਰਾਂ ਦੀ ਕਿਡਨੀ ਵੀ ਮੈਚ ਨਾ ਹੋਈ

ਇਸ ਕਾਰਨ ਪਰਿਵਾਰ ਵਾਲਿਆਂ ’ਚ ਕਾਫੀ ਨਿਰਾਸ਼ਾ ਪੈਦਾ ਹੋਈ ਇਸ ’ਤੇ ਆਪਣੇ ਦੋਹਤੀ ਤੇ ਦੋਹਤੇ ਜੋਤੀ ਅਤੇ ਅਰੁਣ ਅਸੀਜਾ ਨੂੰ ਵੇਖ ਮਹਾਵੀਰ ਦੀ ਸੱਸ ਅੱਗੇ ਆਈ ਤੇ ਕਰੀਬ 1 ਡੇਢ ਮਹੀਨੇ ਤੱਕ ਜਾਂਚ ਪ੍ਰਕਿਰਿਆ ਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਉਨ੍ਹਾਂ ਦਾ ਟਰਾਂਸਪਲਾਂਟ ਹੋਇਆ। ਹੁਣ ਜਦੋਂ ਕਰੀਬ ਢਾਈ ਮਹੀਨੇ ਬਾਅਦ ਇਲਾਜ ਕਰਵਾਕੇ ਸਿਹਤ ਮੰਦ ਹੋ ਘਰ ਪਰਤੇ ਹਨ ਤਾਂ ਸਾਰਿਆਂ ਨੇ ਪਰਮਪਿਤਾ ਪਰਮਾਤਮਾ ਦਾ ਧੰਨਵਾਦ ਕੀਤਾ ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਹੀ ਇਹ ਅਸਰ ਹੈ ਜਿਨ੍ਹਾਂ ਦੀ ਬਦੌਲਤ ਅੱਜ ਇੱਕ ਪਰਿਵਾਰ ਦੀ ਜਿੰਦਗੀ ਬਚੀ ਹੈ। ਵਿਦਿਆ ਦੇਵੀ ਦੁਆਰਾ ਆਪਣੇ ਜੁਆਈ ਲਈ ਕਿਡਨੀ ਦੇਕੇ ਮਿਸਾਲ ਬਨਣ ਦੀ ਹਰ ਪਾਸੇ ਭਰਪੂਰ ਸ਼ਲਾਘਾ ਹੋ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.