ਕੋਰੋਨਾ ਨਾਲ ਲੜਾਈ ‘ਚ ਯੋਗ ਸਭ ਤੋਂ ਅਹਿਮ

ਕੋਰੋਨਾ ਨਾਲ ਲੜਾਈ ‘ਚ ਯੋਗ ਸਭ ਤੋਂ ਅਹਿਮ

ਕੋਰੋਨਾ ਮਹਾਂਮਾਰੀ ਤੋਂ ਮੁਕਤੀ ‘ਚ ਯੋਗ ਦੀ ਵਿਸ਼ੇਸ਼ ਭੂਮਿਕਾ ਹੈ ਕੋਰੋਨਾ ਮਹਾਂਮਾਰੀ ਤੋਂ ਪੀੜਤ ਵਿਸ਼ਵ ‘ਚ ਯੋਗ ਇਸ ਲਈ ਵਰਤਮਾਨ ਦੀ ਸਭ ਤੋਂ ਵੱਡੀ ਜ਼ਰੂਰਤ ਹੈ, ਕਿਉਂÎਕਿ ਨਿਯਮਿਤ ਯੋਗ ਕਰਨ ਨਾਲ ਰੋਗ-ਪ੍ਰਤੀਰੋਧਕ ਸਮਰੱਥਾ ਵਧਦੀ ਹੈ ਜਿੱਥੇ ਕੋਰੋਨਾ ਸਾਹ ਤੰਤਰ ‘ਤੇ ਹਮਲਾ ਕਰਦਾ ਹੈ, ਉੱਥੇ ਯੋਗ ਉਸ ਸਾਹ ਤੰਤਰ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਪ੍ਰਾਣਾਯਾਮ ਦਾ ਅਭਿਆਸ ਕਰਨ ਨਾਲ ਸਾਨੂੰ ਕੋਰੋਨਾ ਨਾਲ ਲੜਨ ‘ਚ ਮੱਦਦ ਮਿਲਦੀ ਹੈ ਲੋਕਾਂ ਦਾ ਜੀਵਨ ਯੋਗਮਈ ਹੋਵੇ, ਇਸੇ ਨਾਲ ਕੋਰੋਨਾ ਦੀ ਕਰੋਪੀ ਨੂੰ ਘੱਟ ਕੀਤਾ ਜਾ ਸਕਦਾ ਹੈ, ਕੋਰੋਨਾ ਮਹਾਂਸੰਕਟ ਤੋਂ ਮੁਕਤੀ ਪਾਈ ਜਾ ਸਕਦੀ ਹੈ

ਹਾਲ ਹੀ ‘ਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕੋਰੋਨਾ ਨਾਲ ਲੜਾਈ ‘ਚ ਯੋਗ ਨੂੰ ਸਭ ਤੋਂ ਅਹਿਮ ਦੱਸਿਆ ਇਸ ਵਾਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸੰਯੁਕਤ ਰਾਸ਼ਟਰ ਸੰਘ ਨੇ ਕੌਮਾਂਤਰੀ ਯੋਗ ਦਿਵਸ ਦਾ ਥੀਮ ‘ਸਿਹਤ ਲਈ ਯੋਗ, ਘਰ ਤੋਂ ਯੋਗ’ ਰੱਖਿਆ ਸੀ ਕੋਰੋਨਾ ਮਹਾਂਮਾਰੀ ਦੀ ਵਧਦੀ ਕਰੋਪੀ ਕਾਰਨ ਦੁਨੀਆ ਭਰ ‘ਚ ਯੋਗ ਦੀ ਅਹਿਮੀਅਤ ਵਧਦੀ ਜਾ ਰਹੀ ਹੈ ਦੁਨੀਆ ਭਰ ‘ਚ ਨਵੀਆਂ-ਨਵੀਆਂ ਖੋਜਾਂ ਅਤੇ ਚਮਤਕਾਰ ਕਰਨ ਵਾਲੇ ਯੋਗ ਦੇ ਅਸਰ ਸਾਹਮਣੇ ਆ ਰਹੇ ਹਨ

ਕੋਰੋਨਾ ਮਹਾਂਮਾਰੀ ਹੀ ਨਹੀਂ ਜੀਵਨ ‘ਚ ਸੁਖ, ਸਾਂਤੀ, ਇਕਾਗਰਤਾ, ਸੰਤੁਲਿਤ ਵਿਕਾਸ ‘ਚ ਵੀ ਯੋਗ ਦੀ ਮਹੱਤਵਪੂਰਨ ਭੂਮਿਕਾ ਹੈ ਹਾਲ ਹੀ ‘ਚ ਫਰਾਂਸ ਦੀ ਕਿਲਿਅਰਮੋਂਟ ਅਵੇਂਜਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਆਪਣੀ ਨਵੀਂ ਖੋਜ ‘ਚ ਯੋਗ ਦੇ ਜਰੀਏ ਇਕਾਗਰ ਚਿੱਤ ਹੋਣ ਵਾਲੇ ਲੋਕਾਂ ਦੀ ਤੁਲਨਾ ਹੋਰ ਕੰਮ ਕਰਨ ਵਾਲਿਆਂ ਨਾਲ ਕੀਤੀ, ਤਾਂ ਕਾਫ਼ੀ ਦਿਲਚਸਪ ਨਤੀਜੇ ਨਿੱਕਲੇ ਪਲਾਸ ਵਨ ਨਾਂਅ ਦੀ ਖੋਜ ਪੱਤ੍ਰਿਕਾ ‘ਚ ਛਪੇ ਖੋਜ-ਪੱਤਰ ‘ਚ ਇਨ੍ਹਾਂ ਵਿਗਿਆਨੀਆਂ ਨੇ ਦੱਸਿਆ ਕਿ ਇਕਾਗਰ ਚਿੱਤ ਹੋਣ ਵਾਲਿਆਂ ਲਈ ਸਮੇਂ ਦਾ ਅਰਥ ਬਦਲ ਜਾਂਦਾ ਹੈ ਇਹ ਖੋਜ ਅਤੇ ਉਸ ਦੇ ਨਤੀਜੇ ਨੇ ਇੱਕ ਵਾਰ ਫ਼ਿਰ ਭਾਰਤੀ ਯੋਗ ਦੀ ਉਪਯੋਗਿਤਾ ਨੂੰ ਉਜਾਗਰ ਕੀਤਾ ਹੈ

ਭਾਰਤੀ ਯੋਗ ‘ਚ ਧਿਆਨ ਲਾਉਣ ਦੇ ਬਹੁਤ ਸਾਰੇ ਫਾਇਦੇ ਗਿਣਾਏ ਜਾਂਦੇ ਹਨ ਇਨ੍ਹਾਂ ‘ਚੋਂ ਬਹੁਤ ਸਾਰੀਆਂ ਗੱਲਾਂ ਨੂੰ ਵਿਗਿਆਨ ਨੇ ਵੀ ਸਵੀਕਾਰ ਕੀਤਾ ਹੈ ਨਿਊਰੋਸਾਇੰਸ ਦੀਆਂ ਖੋਜਾਂ ‘ਚ ਇਹ ਗੱਲ ਵਾਰ-ਵਾਰ ਜ਼ਾਹਿਰ ਹੋਈ ਹੈ ਕਿ ਧਿਆਨ ਲਾਉਣ ਨਾਲ ਤਣਾਅ ਘੱਟ ਹੁੰਦਾ ਹੈ, ਕਾਰਜ ਸਮਰੱਥਾ ਅਤੇ ਇਕਾਗਰਤਾ ਵਧਦੀ ਹੈ, ਰੋਗਾਂ ਨਾਲ ਲੜਨ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ, ਜੋ ਦਿਮਾਗ ਅਤੇ ਉਸ ਦੀ ਉਤਪਾਦਕਤਾ ਨੂੰ ਵਧਾਉਂਦੀ ਹੈ ਇਕਾਗਰ ਚਿੱਤ ਹੋ ਕੇ ਧਿਆਨ ਲਾਉਣ ਦੀ ਚਰਚਾ ਇਨ੍ਹੀਂ ਦਿਨੀਂ ਪੱਛਮੀ ਦੇਸ਼ਾਂ ‘ਚ ਕਾਫੀ ਹੁੰਦੀ ਹੈ, ਜਿੱਥੇ ਇਸ ਨੂੰ ਮਾਈਂਡਫੁੱਲਨੈਸ ਕਿਹਾ ਜਾਂਦਾ ਹੈ ਇਸ ਦੀ ਮੂਲ ਧਾਰਨਾ ਵੀ ਭਾਰਤੀ ਯੋਗ ਵਾਂਗ ਹੀ ਹੈ,

ਜੋ ਇਹ ਕਹਿੰਦੀ ਹੈ ਕਿ ਤੁਸੀਂ ਜੋ ਵੀ ਕਰੋ, ਇਕਾਗਰ ਚਿੱਤ ਹੋ ਕੇ ਕਰੋ ਅਤੇ ਕਿਸੇ ਵੀ ਕੰਮ ਨੂੰ ਕਰਦੇ ਸਮੇਂ ਆਪਣੇ ਵਰਤਮਾਨ ‘ਚ ਹੀ ਰਹੋ ਇਸ ਮਾਈਂਡਫੁੱਲਨੈਸ ‘ਤੇ ਇਸ ਸਮੇਂ ਦੁਨੀਆ ਭਰ ‘ਚ ਬਹੁਤ ਸਾਰੀਆਂ ਖੋਜਾਂ ਹੋ ਰਹੀਆਂ ਹਨ ਸਾਡੇ ਆਤਮ-ਵਿਸ਼ਵਾਸ ਅਤੇ ਇਕਾਗਰਤਾ ਦੀ ਯੋਗਤਾ ਸਾਡੇ ਅੰਦਰ ਹੀ ਨਿਹਿੱਤ ਹੁੰਦੀ ਹੈ ਉਸ ਦੇ ਸਭ ਤੋਂ ਚੰਗੇ ਫੈਸਲਾਕੁੰਨ ਅਸੀਂ ਖੁਦ ਹੀ ਹੁੰਦੇ ਹਾਂ ਸਾਨੂੰ ਇਹ ਪਤਾ ਰਹਿੰਦਾ ਹੈ ਕਿ ਅਸੀਂ ਜਿਸ ਕੰਮ ਨੂੰ ਹੱਥ ਪਾ ਰਹੇ ਹਾਂ, ਉਸ ਨੂੰ ਠੀਕ ਤਰ੍ਹਾਂ ਖ਼ਤਮ ਕਰ ਸਕਾਂਗੇ ਜਾਂ ਨਹੀਂ, ਉਸ ਦੀ ਕਾਰਜ ਵਿਧੀ ਦਾ ਸਾਨੂੰ ਗਿਆਨ ਹੈ ਜਾਂ ਨਹੀਂ, ਉਸ ਦੇ ਲੋੜੀਂਦੇ ਨਤੀਜੇ ਅਸੀਂ ਪ੍ਰਾਪਤ ਕਰ ਸਕਾਂਗੇ ਜਾਂ ਨਹੀਂ ਅਤੇ ਇਨ੍ਹਾਂ ਦੇ ਆਧਾਰ ‘ਤੇ ਹੀ ਅਸੀਂ ਖੁਦ ਨੂੰ ਉਹ ਕੰਮ ਕਰਨ ਦੇ ਯੋਗ ਜਾਂ ਅਯੋਗ ਮੰਨਦੇ ਹਾਂ

ਇਸ ਲਈ ਯੋਗ ਨਾ ਸਿਰਫ਼ ਕੋਰੋਨਾ ਵਰਗੀ ਮਹਾਂਮਾਰੀ ਤੋਂ ਮੁਕਤੀ, ਸ਼ਾਂਤੀ ਅਤੇ ਸੰਤੁਲਿਤ ਜੀਵਨ ਦਾ ਜਰੀਆ ਹੈ ਸਗੋਂ ਇਹ ਸਾਨੂੰ ਆਪਣੇ ਕਾਰਜਖੇਤਰ ‘ਚ ਵੀ ਜ਼ਿਕਰਯੋਗ ਨਤੀਜੇ ਦੇਣ ਅਤੇ ਸਕਾਰਾਤਮਿਕ ਸੋਚ ਬਣਾਉਣ ਦਾ ਜਰੀਆ ਬਣਦਾ ਹੈ ਫ਼ਰਾਂਸ ਦੀ ਇਸ ਖੋਜ ‘ਚ ਇੱਕ ਦਿਲਚਸਪ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਧਿਆਨ ਸੰਗੀਤ ਤੋਂ ਜ਼ਿਆਦਾ ਪ੍ਰਭਾਵੀ ਅਤੇ ਸਰਲ ਤਰੀਕਾ ਹੈ

ਇਕਾਗਰਤਾ ਨੂੰ ਸਾਧਣ ਦਾ, ਬੋਰੀਅਤ ਨੂੰ ਦੂਰ ਕਰਨ ਦਾ, ਜਦੋਂ ਕਿ ਧਿਆਨ ਅਤੇ ਯੋਗ ਨੂੰ ਅਸੀਂ ਅਕਸਰ ਨੀਰਸ ਚੀਜ ਮੰਨ ਲੈਂਦੇ ਹਾਂ ਜਦੋਂਕਿ ਇਸ ਪ੍ਰਯੋਗ ਦੇ ਨਤੀਜਿਆਂ ਬਿਲਕੁਲ ਉਲਟੇ ਪਾਸੇ ਜਾਂਦੇ ਦਿਸ ਰਹੇ ਹਨ ਵਿਗਿਆਨੀਆਂ ਨੇ ਇਸ ਨੂੰ ਹੋਰ ਤਰ੍ਹਾਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਕੋਰੋਨਾ ਵਰਗੇ ਸੰਕਟ ਨਾਲ ਲੜਨਾ ਹੁੰਦਾ ਹੈ, ਕਈ ਕੰਮ ਕਰਨੇ ਹੁੰਦੇ ਹਨ ਅਤੇ ਦਿਨ ਭਰ ਉਸ ‘ਚ ਉਲਝੇ ਹੁੰਦੇ ਹੋ, ਤਾਂ ਤੁਹਾਡੇ ਕੋਲ ਬਹੁਤ ਸਾਰੀਆਂ ਦੂਜੀਆਂ ਚੀਜਾਂ ਬਾਰੇ ਸੋਚਣ ਦੀ ਫੁਰਸਤ ਤੱਕ ਨਹੀਂ ਹੁੰਦੀ ਅਜਿਹੇ ‘ਚ, ਅਕਸਰ ਲੱਗਦਾ ਹੈ ਕਿ ਸਮਾਂ ਬਹੁਤ ਤੇਜ਼ੀ ਨਾਲ ਭੱਜਾ ਜਾ ਰਿਹਾ ਹੈ ਇਕਾਗਰ ਚਿੱਤ ਹੋ ਕੇ ਧਿਆਨ ਲਾਉਣ ‘ਤੇ ਵੀ ਲਗਭਗ ਇਹੀ ਹੁੰਦਾ ਹੈ ਵਿਗਿਆਨਕ ਇਸ ਨਤੀਜੇ ‘ਤੇ ਵੀ ਪਹੁੰਚੇ ਕਿ ਧਿਆਨ ਕਿਰਿਆ ਦਾ ਜਿਸ ਦਾ ਤਜ਼ਰਬਾ ਜਿੰਨਾ ਜ਼ਿਆਦਾ ਹੈ,

ਉਸ ਦਾ ਸਮਾਂ-ਬੋਧ ਵੀ ਓਨਾ ਹੀ ਲਾਹੇਵੰਦ ਹੁੰਦਾ ਹੈ, ਉਹ ਆਪਣੇ ਸਮੇਂ ਨੂੰ ਆਪਣੇ ਅਨੁਕੂਲ ਬਣਾਉਣ ‘ਚ ਓਨਾ ਹੀ ਜਿਆਦਾ ਸਮਰੱਥ ਹੈ ਫਰਾਂਸ ਦੇ ਇਨ੍ਹਾਂ ਵਿਗਿਆਨੀਆਂ ਦੀ ਇਹ ਖੋਜ ਭਾਰਤੀ ਯੋਗ ਨੂੰ ਆਮ ਜਨ-ਜੀਵਨ ‘ਚ ਧਾਰਨ ਕਰਨ ਦਾ ਵੀ ਮਜ਼ਬੂਤ ਜਰੀਆ ਬਣੀ ਹੈ ਇਹ ਸਾਡੇ ਉਨ੍ਹਾਂ ਸੰਨਿਆਸੀਆਂ ਅਤੇ ਯੋਗੀਆਂ ਬਾਰੇ ਵੀ ਬਹੁਤ ਕੁਝ ਕਹਿੰਦਾ ਹੈ, ਜੋ ਪਹਾੜਾਂ ਅਤੇ ਜੰਗਲਾਂ ‘ਚ ਜਾ ਕੇ ਸਾਲਾਂਬੱਧੀ ਸਾਧਨਾ ਕਰਦੇ ਹਨ ਇੱਥੇ ਕੋਰੋਨਾ ਦੀਆਂ ਬੰਦਿਸ਼ਾਂ ਵਿਚਕਾਰ ਸਾਥੋਂ ਸਮਾਂ ਬਿਤਾਇਆਂ ਨਹੀਂ ਬੀਤਦਾ ਅਤੇ ਅਸੀਂ ਹਰ ਸਮੇਂ ਖੁਦ ਨੂੰ ਬੋਰੀਅਤ ਤੋਂ ਬਚਾਈ ਰੱਖਣ ਦੇ ਉਪਾਅ ਲੱਭਦੇ ਰਹਿੰਦੇ ਹਾਂ, ਜਦੋਂ ਕਿ ਉਹ ਉੱਥੇ ਇਕਾਂਤ ‘ਚ ਵੀ ਚਿੰਤਾ ਮੁਕਤ ਅਤੇ ਲੰਮੇ ਸਮੇਂ ਤੱਕ ਧਿਆਨ-ਮਗਨ ਹੁੰਦੇ ਹਨ

ਨਿਸ਼ਚਿਤ ਹੀ ਫਰਾਂਸ ਦੀ ਇਹ ਨਵੀਂ ਖੋਜ ਯੋਗ ਅਤੇ ਧਿਆਨ ਨੂੰ ਦੁਨੀਆ ਭਰ ‘ਚ ਲੋਕਾਂ ਦੀ ਜੀਵਨਸ਼ੈਲੀ ਬਣਾਉਣ ਦਾ ਉਪਰਾਲਾ ਬਣੇਗਾ ਯੋਗ ਦੇ ਫਾਇਦਿਆਂ ਨੂੰ ਦੇਖਦੇ ਹੋਏ ਹਰ ਕੋਈ ਆਪਣੀ ਭੱਜ-ਦੌੜ ਦੀ ਜਿੰਦਗੀ ਅਤੇ ਕੋਰੋਨਾ ਮਹਾਂਸੰਕਟ ‘ਚ ਇਸ ਨੂੰ ਅਪਣਾਉਂਦਾ ਹੋਇਆ ਦਿਸ ਰਿਹਾ ਹੈ ਹੌਲੀ-ਹੌਲੀ ਹੀ ਸਹੀ ਪਰ ਲੋਕਾਂ ਨੂੰ ਇਹ ਗੱਲ ਸਮਝ ‘ਚ ਆ ਰਹੀ ਹੈ ਕਿ ਯੋਗ ਕਰਨ ਨਾਲ ਨਾ ਸਿਰਫ਼ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਦੂਰ ਭਜਾਇਆ ਜਾ ਸਕਦਾ ਹੈ ਸਗੋਂ ਆਪਣੇ ਜੀਵਨ ‘ਚ ਖੁਸ਼ਹਾਲੀ ਵੀ ਲਿਆਂਦੀ ਜਾ ਸਕਦੀ ਹੈ,

ਜੀਵਨ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ, ਕਾਰਜ-ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ, ਸ਼ਾਂਤੀ ਅਤੇ ਅਮਨ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ ਵਿਗਿਆਨਕ ਤਰੱਕੀ, ਉਦਯੋਗਿਕ ਕ੍ਰਾਂਤੀ, ਵਧਦੀ ਹੋਈ ਅਬਾਦੀ, ਸ਼ਹਿਰੀਕਰਨ ਅਤੇ ਆਧੁਨਿਕ ਜੀਵਨ  ਦੇ ਤਣਾਅਪੂਰਨ ਵਾਤਾਵਰਨ ਕਾਰਨ ਹਰ ਵਿਅਕਤੀ ਬਿਮਾਰ ਹੈ

ਇਨ੍ਹਾਂ ਤੋਂ ਇਲਾਵਾ ਕੋਰੋਨਾ ਦੀ ਮਹਾਂਮਾਰੀ ਕਿਸੇ ਇੱਕ ਰਾਸ਼ਟਰ ਲਈ ਨਹੀਂ ਸਮੁੱਚੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ ਇਸ ਨਾਲ ਅੱਜ ਜੀਵਨ ਦਾ ਹਰ ਖੇਤਰ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਰੋਜ਼ਾਨਾ ਜੀਵਨ ਵਿਚ ਜ਼ਿਆਦਾ ਤੋਂ ਜ਼ਿਆਦਾ ਤਣਾਅ/ਦਬਾਅ ਮਹਿਸੂਸ ਕੀਤਾ ਜਾ ਰਿਹਾ ਹੈ ਹਰ ਆਦਮੀ ਸ਼ੱਕ, ਅੰਤਰਦਵੰਧ ਅਤੇ ਮਾਨਸਿਕ ਉਥਲ-ਪੁਥਲ ਦੀ ਜ਼ਿੰਦਗੀ ਜੀ ਰਿਹਾ ਹੈ ਮਾਨਸਿਕ ਸੰਤੁਲਨ ਅਸਤ-ਵਿਅਸਤ ਹੋ ਰਿਹਾ ਹੈ ਇਕਾਗਰਤਾ ਅਤੇ ਮਾਨਸਿਕ ਸੰਤੁਲਨ ਦਾ ਅਰਥ ਹੈ ਕੋਰੋਨਾ ਨਾਲ ਪੈਦਾ ਵੱਖ-ਵੱਖ ਹਾਲਾਤਾਂ ‘ਚ ਤਾਲਮੇਲ ਸਥਾਪਿਤ ਕਰਨਾ, ਜਿਸ ਦਾ ਮਜ਼ਬੂਤ ਅਤੇ ਪ੍ਰਭਾਵੀ ਜਰੀਆ ਯੋਗ ਹੀ ਹੈ

ਦਰਅਸਲ ਯੋਗ ਧਰਮ ਦਾ ਪ੍ਰਯੋਗਿਕ ਰੂਪ ਹੈ ਯੋਗ ਸਾਰੇ ਤਰ੍ਹਾਂ ਦੇ ਬੰਧਨਾਂ ਤੋਂ ਮੁਕਤੀ ਦਾ ਮਾਰਗ ਦੱਸਦਾ ਹੈ ਇਸ ਲਈ ਮੇਰੀ ਨਿਗ੍ਹਾ ‘ਚ ਯੋਗ ਮਾਨਵਤਾ ਦੀ ਜੀਵਨਸ਼ੈਲੀ ਹੋਣੀ ਚਾਹੀਦੀ ਹੈ ਆਦਮੀ ਨੂੰ ਆਦਮੀ ਬਣਾਉਣ ਦਾ ਇਹ ਇੱਕ ਮਜ਼ਬੂਤ ਜਰੀਆ ਹੈ ਇੱਕ-ਇੱਕ ਵਿਅਕਤੀ ਨੂੰ ਇਸ ਤੋਂ ਜਾਣੂ ਕਰਾਉਣ ਅਤੇ ਹਰ ਇਨਸਾਨ ਨੂੰ ਆਪਣੇ ਅੰਦਰ ਝਾਕਣ ਲਈ ਪ੍ਰੇਰਿਤ ਕਰਨ ਲਈ ਯੋਗ ਅੰਮ੍ਰਿਤ-ਜੀਵਨਧਾਰਾ ਹੈ, ਜੋ ਇਨਸਾਨ ‘ਚ ਯੋਗੀ ਬਣਨ ਤੇ ਚੰਗਾ ਬਣਨ ਦੀ ਇੱਛਾ ਪੈਦਾ ਕਰਦਾ ਹੈ ਯੋਗ ਮਨੁੱਖੀ ਜੀਵਨ ਦੀ ਵਿਸੰਗਤੀਆਂ ‘ਤੇ ਕਾਬੂ ਦਾ ਜਰੀਆ ਹੈ

ਕਿਸੇ ਵੀ ਵਿਅਕਤੀ ਦੀ ਜੀਵਨ -ਪ੍ਰਣਾਲੀ, ਜੀਵਨ ਪ੍ਰਤੀ ਨਜ਼ਰੀਆ, ਜੀਵਨ ਜਿਉਣ ਦੀ ਸ਼ੈਲੀ ਇਹ ਸਾਰੇ ਉਸ ਦੇ ਵਿਚਾਰ ਅਤੇ ਵਿਹਾਰ ਨਾਲ ਹੀ ਸੰਚਾਲਿਤ ਹੁੰਦੇ ਹਨ ਆਧੁਨਿਕਤਾ ਦੀ ਅੰਨ੍ਹੀ ਦੌੜ ‘ਚ, ਇੱਕ-ਦੂਜੇ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ‘ਚ ਮਨੁੱਖ ਆਪਣੇ ਅਸਲ ਰਹਿਣ-ਸਹਿਣ, ਖਾਣ-ਪੀਣ, ਬੋਲਚਾਲ ਅਤੇ ਜਿਉਣ ਦੇ ਸਾਰੇ ਤੌਰ-ਤਰੀਕੇ ਭੁੱਲ ਰਿਹਾ ਹੈ ਇਹੀ ਕਾਰਨ ਹੈ, ਉਹ ਬੇਵਕਤ ਹੀ ਤਰ੍ਹਾਂ-ਤਰ੍ਹਾਂ ਦੇ ਮਾਨਸਿਕ/ਭਾਵਨਾਤਮਿਕ ਦਬਾਵਾਂ ਦਾ ਸ਼ਿਕਾਰ ਹੋ ਰਿਹਾ ਹੈ ਮਾਨਸਿਕ ਸੰਤੁਲਨ ਡੋਲ ਜਾਣ ਨਾਲ ਸਰੀਰਕ ਕਮਜ਼ੋਰੀਆਂ ਵੀ ਆਪਣਾ ਅਸਰ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਜਿੰਨੀ ਆਰਥਿਕ ਸੰਪਨਤਾ ਵਧੀ ਹੈ,

ਸੁਵਿਧਾਵਾਧੀ ਸਾਧਨਾਂ ਦਾ ਵਿਕਾਸ ਹੋਇਆ ਹੈ, ਜੀਵਨ ਓਨਾ ਹੀ ਜਿਆਦਾ ਬੋਝਿਲ ਬਣਿਆ ਹੈ ਕੋਰੋਨਾ ਨਾਲ ਜੁੜੇ ਤਣਾਵਾਂ/ਦਬਾਵਾਂ ਦੇ ਅੰਤਹੀਣ ਸਿਲਸਿਲੇ ‘ਚ ਮਨੁੱਖੀ ਵਿਕਾਸ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਯੋਗ ਹੀ ਇੱਕ ਜਰੀਆ ਹੈ ਜੋ ਜੀਵਨ ਦੇ ਅਸੰਤੁਲਨ ਨੂੰ ਠੀਕ ਅਤੇ ਇਕਾਗਰ ਕਰ ਸਕਦਾ ਹੈ, ਰੋਗ-ਪ੍ਰਤੀਰੋਧਕ ਸਮਰੱਥਾ ਵਧਾ ਸਕਦਾ ਹੈ, ਜੀਵਨ ਦੇ ਬੇਰੰਗ ਹੋ ਰਹੇ ਸੰਗੀਤ ‘ਚ ਨਵੀਂ ਊਰਜਾ ਦਾ ਸੰਚਾਰ ਕਰ ਸਕਦਾ ਹੈ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.