ਜਿੰਨੇ ਕੌੜੇ ਬੋਲ, ਓਨਾ ਹੀ ਚੰਗਾ
ਲੋਕਤੰਤਰ ਹਿੱਤਾਂ ਦਾ ਟਕਰਾਅ ਹੈ ਜੋ ਇਸ ਤਿੱਖੇ, ਧੂੰਆਂਧਾਰ ਚੋਣਾਵੀ ਮੌਸਮ ‘ਚ ਸਿਧਾਂਤਾਂ ਦੇ ਟਕਰਾਅ ਦਾ ਰੂਪ ਲੈਂਦਾ ਜਾ ਰਿਹਾ ਹੈ ਇਸ ਚੋਣਾਵੀ ਮੌਸਮ ‘ਚ ਸਾਡੇ ਆਗੂਆਂ ਵੱਲੋਂ ਝੂਠੇ ਅਤੇ ਜ਼ਹਿਰੀਲੇ, ਗਾਲੀ-ਗਲੋਚ, ਕੌੜੇ ਬੋਲ ਦੇਖਣ-ਸੁਣਨ ਨੂੰ ਮਿਲ ਰਹੇ ਹਨ ਅਤੇ ਪਿਛਲੇ ਇੱਕ ਪੰਦਰਵਾੜੇ ਤੋਂ ਅਸੀਂ ਇਹ ਸਭ ਕੁਝ ਦੇਖ ਰਹੇ ਹਾਂ ਗਾਲੀ-ਗਲੋਚ, ਅਪਸ਼ਬਦ, ਦੂਸ਼ਣਬਾਜੀ ਅੱਜ ਇੱਕ ਨਵਾਂ ਸਿਆਸੀ ਸੰਵਾਦ ਬਣ ਗਿਆ ਹੈ ਜਿਸ ਨੂੰ ਸੁਣ ਕੇ ਦਰਸ਼ਕ ਸੀਟੀਆਂ ਵਜਾਉਣ ਲੱਗਦੇ ਹਨ ਇਸ ਆਸ ਵਿਚ ਕਿ ਇਹ ਉਨ੍ਹਾਂ ਨੂੰ ਸਿਆਸੀ ਅਗਵਾਈ ਦਿਵਾਏਗਾ
ਬਿਹਾਰ ਅਤੇ ਮੱਧ ਪ੍ਰਦੇਸ਼ ਚੋਣਾਂ 2020 ‘ਚ ਤੁਹਾਡਾ ਸਵਾਗਤ ਹੈ
ਜਿੱਥੇ ਇਸ ਚੋਣਾਵੀ ਮੌਸਮ ‘ਚ ਅਨੈਤਿਕਤਾ ਦੇਖਣ ਨੂੰ ਮਿਲ ਰਹੀ ਹੈ ਅਤੇ ਸਿਆਸੀ ਵਿਰੋਧੀਆਂ ਅਤੇ ਜਾਨੀ ਦੁਸ਼ਮਣ ਵਿਚਕਾਰਲੀ ਲਕੀਰ ਧੁੰਦਲੀ ਹੁੰਦੀ ਜਾ ਰਹੀ ਹੈ ਇਨ੍ਹਾਂ ਚੋਣਾਂ ‘ਚ ਨਫ਼ਰਤ, ਤੂੰ-ਤੂੰ, ਮੈਂ-ਮੈਂ ਦੇਖਣ ਨੂੰ ਮਿਲ ਰਹੀ ਹੈ ਸਾਡੇ ਆਗੂਆਂ ਵੱਲੋਂ ਸਿਆਸੀ ਸੰਵਾਦ ‘ਚ ਗਾਲੀ-ਗਲੋਚ, ਭੜਕਾਊ ਭਾਸ਼ਣ, ਅਰਥਹੀਣ ਗੱਲਾਂ ਆਦਿ ਸੁਣਾਈਆਂ ਜਾ ਰਹੀਆਂ ਹਨ ਅਤੇ ਉਹ ਵੋਟ ਪ੍ਰਾਪਤ ਕਰਨ ਲਈ ਸਿਆਸੀ ਮੱਤਭੇਦ ਵਧਾ ਰਹੇ ਹਨ ਇਸ ਦਿਸ਼ਾ ‘ਚ ਪਹਿਲ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕੀਤੀ ਜਿਨ੍ਹਾਂ ਨੇ ਸਾਬਕਾ ਕਾਂਗਰਸੀ ਆਗੂ ਇਮਤਰੀ ਦੇਵੀ, ਜੋ ਹੁਣ ਭਾਜਪਾ ਮੰਤਰੀ ਮੰਡਲ ‘ਚ ਕੈਬਨਿਟ ਮੰਤਰੀ ਹਨ,
ਉਨ੍ਹਾਂ ਬਾਰੇ ਕਿਹਾ, ‘ਸਾਡੇ ਉਮੀਦਵਾਰ ਸਿੱਧੇ ਅਤੇ ਸਰਲ ਹਨ, ਉਨ੍ਹਾਂ ਵਾਂਗ ਨਹੀਂ ਉਨ੍ਹਾਂ ਦਾ ਨਾਂਅ ਕੀ ਹੈ? ਮੈਂ ਉਨ੍ਹਾਂ ਦਾ ਨਾਂਅ ਵੀ ਕਿਉਂ ਲਵਾਂ?’ ਇਸ ‘ਤੇ ਭਾਜਪਾ ਦੇ ਆਗੂ ਨੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ, ‘ਕਮਲਨਾਥ ਸਿੰਘ ਆਪਣੀ ਪਹਿਲੀ ਪਤਨੀ ਬਾਰੇ ਸੂਚਨਾ ਕਿਉਂ ਲੁਕਾ ਰਹੇ ਹਨ ਅਤੇ ਆਪਣੇ ਨਾਮਜ਼ਦਗੀ ਪੱਤਰ ‘ਚ ਕਿਸੇ ਹੋਰ ਔਰਤ ਦਾ ਜ਼ਿਕਰ ਕਿਉਂ ਕੀਤਾ’ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਰਾਜ ‘ਚ ਆਰਜੇਡੀ ਦੇ ਜੰਗਲਰਾਜ ਨੂੰ ਖ਼ਤਮ ਕਰਨ ਅਤੇ ਕਾਨੂੰਨ ਦਾ ਸ਼ਾਸਨ ਸਥਾਪਿਤ ਕਰਨ ਲਈ ਆਪਣੀ ਪਿੱਠ ਥਾਪੜ ਰਹੇ ਹਨ
ਪ੍ਰਧਾਨ ਮੰਤਰੀ ਨੇ ਚੋਣ ਪ੍ਰਚਾਰ ਦੌਰਾਨ ਕਿਹਾ, ਵਿਰੋਧੀ ਧਿਰ ਨੇ ਇੱਕ ਪਿਟਾਰਾ ਬਣਾਇਆ ਹੈ ਜੋ ਨਕਸਲ ਅੰਦੋਲਨ ਨੂੰ ਅੱਗੇ ਵਧਾ ਰਿਹਾ ਹੈ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਕਿਹਾ, ਅਸੀਂ ਪੱਪੂ ਅਰਥਾਤ ਰਾਹੁਲ ਅਤੇ ਜੋੜ-ਤੋੜ ਮੰਡਲੀ ਮਹਾਂਗਠਜੋੜ ਵਿਚਕਾਰ ਫਸੇ ਹੋਏ ਹਾਂ ਤਾਂ ਰਾਹੁਲ ਨੇ ਕਿਹਾ, ਮੋਦੀ ਜਿੱਥੇ ਜਾਂਦੇ ਹਨ ਸਿਰਫ਼ ਝੂਠ ਬੋਲਦੇ ਹਨ ਅੱਗ ‘ਚ ਘਿਓ ਪਾਉਂਦੇ ਹੋਏ ਆਰਜੇਡੀ ਦੇ ਤੇਜੱਸਵੀ ਯਾਦਵ ਨੇ ਕਿਹਾ, ਨੀਤਿਸ਼ ਮਾਨਸਿਕ ਅਤੇ ਸਰੀਰਕ ਤੌਰ ‘ਤੇ ਥੱਕ ਗਏ ਹਨ
ਉਨ੍ਹਾਂ ਕੋਲ ਕੁਰਸੀ ‘ਤੇ ਬੈਠਣ ਅਤੇ ਇਸ ਤਰ੍ਹਾਂ ਆਪਣਾ ਜੀਵਨ ਬਿਤਾਉਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ ਤਾਂ ਜਦ (ਯੂ) ਪ੍ਰਧਾਨ ਨੇ ਇਸ ਤਰ੍ਹਾਂ ਕਿਹਾ, ਭੱਜੇ ਫਿਰਦੇ ਸੀ ਤੁਸੀਂ ਦਿੱਲੀ ‘ਚ ਕਿੱਥੇ ਰਹਿੰਦੇ ਸੀ ਕੀ ਤੁਸੀਂ ਇਨ੍ਹਾਂ ਸਭ ਨੂੰ ਸੁਣ ਕੇ ਹੈਰਾਨ ਹੁੰਦੇ ਹੋ ਬਿਲਕੁਲ ਨਹੀਂ ਜੋ ਭਾਸ਼ਣ ਜਿੰਨਾ ਕੌੜਾ ਹੁੰਦਾ ਹੈ ਓਨਾ ਹੀ ਚੰਗਾ ਤੁਸੀਂ ਇਸ ਨੂੰ ਸਿਆਸੀ ਸੰਵਾਦ ਦਾ ਅੰਗ ਕਹਿ ਸਕਦੇ ਹੋ ਪਰੰਤੂ ਸੱਚ ਇਹ ਹੈ ਕਿ ਬੀਤੇ ਸਾਲ ‘ਚ ਸਾਡੇ ਆਗੂ ਅਸੰਜਮ ਵਾਲੀ ਭਾਸ਼ਾ ਦੇ ਅਭਿਆਸੀ ਹੋ ਗਏ ਹਨ
ਤੁਹਾਨੂੰ ਯਾਦ ਹੋਵੇਗਾ ਕਿ ਕਾਂਗਰਸ ਨੇ ਮੋਦੀ ਨੂੰ ਗੰਦੀ ਨਾਲੀ ਦਾ ਕੀੜਾ, ਗੰਗੂ ਤੇਲੀ, ਹੰਕਾਰੀ, ਦੁਰਯੋਧਨ ਅਤੇ ਕਾਤਿਲ ਤੱਕ ਕਿਹਾ ਸੀ ਤਾਂ ਉਨ੍ਹਾਂ ਨੇ ਕਾਂਗਰਸ ਨੂੰ ਪਾਕਿਸਤਾਨ ਦਾ ਬੁਲਾਰਾ ਕਿਹਾ ਇਹੀ ਨਹੀਂ ਮਾਇਆਵਤੀ ਖੁਦ ਰੋਜ਼ ਫੇਸ਼ੀਅਲ ਕਰਵਾਉਂਦੇ ਹਨ, ਉਨ੍ਹਾਂ ਦੇ ਵਾਲ ਚਿੱਟੇ ਹੋਏ ਹਨ ਅਤੇ ਉਨ੍ਹਾਂ ਨੂੰ ਰੰਗੀਨ ਕਰਵਾ ਕੇ ਖੁਦ ਨੂੰ ਜਵਾਨ ਸਾਬਤ ਕਰਦੇ ਹਨ 60 ਸਾਲ ਦੀ ਉਮਰ ਹੋ ਗਈ ਪਰ ਇਨ੍ਹਾਂ ਦੇ ਵਾਲ ਕਾਲੇ ਹਨ
ਤ੍ਰਿਣਮੂਲ ਦੀ ਭੂਆ ਮਮਤਾ ਅਤੇ ਉਨ੍ਹਾਂ ਦੇ ਭਤੀਜੇ ਵੱਲੋਂ ਤੋਲਾਬਾਜੀ ਟੈਕਸ ਲਾਗੂ ਕੀਤਾ ਜਾ ਰਿਹਾ ਹੈ ਸਾਡੇ ਆਗੂਆਂ ਨੇ ਇੱਕ ਝਟਕੇ ‘ਚ ਚੋਣ ਕਮਿਸ਼ਨ ਦੇ ਆਦਰਸ਼ ਚੋਣ ਜ਼ਾਬਤੇ ਨੂੰ ਤਾਕ ‘ਤੇ ਰੱਖ ਦਿੱਤਾ ਹੈ ਜਿਸ ‘ਚ ਪਾਰਟੀ ਅਤੇ ਉਮੀਦਵਾਰਾਂ ਨੂੰ ਹੋਰ ਆਗੂਆਂ ਦੇ ਨਿੱਜੀ ਜੀਵਨ ‘ਤੇ ਟਿੱਪਣੀ ਕਰਨ ਅਤੇ ਬੇਬੁਨਿਆਦ ਦੋਸ਼ ਲਾਉਣ ‘ਤੇ ਪਾਬੰਦੀ ਹੈ ਪਰੰਤੂ ਆਗੂਆਂ ਦਾ ਦੋਗਲਾਪਣ ਕਿਸ ਤਰ੍ਹਾਂ ਸਫ਼ਲ ਹੋਵੇਗਾ ਜੇਕਰ ਉਹ ਜਿਸ ਨੈਤਿਕਤਾ ਦੀ ਗੱਲ ਕਰਦੇ ਹਨ ਉਸ ਨੂੰ ਆਪਣੇ ਵਿਹਾਰ ‘ਚ ਢਾਲਣ ਲੱਗਣ ਇਸ ‘ਚ ਇੱਕ ਵਿਚਾਰਨਯੋਗ ਸਵਾਲ ਉੱਠਦਾ ਹੈ ਆਦਰਸ਼ ਆਚਰਨ ਸਹਿੰਤਾ ਦੇ ਮਾਮਲਿਆਂ ‘ਚ ਦੋਸ਼-ਸਿੱਧੀ ਦੀ ਦਰ ਬਹੁਤ ਘੱਟ ਹੈ ਕੀ ਇਹ ਮਾਮਲੇ ਪ੍ਰਤੀਕਾਤਮਕ ਹਨ? ਕੀ ਚੋਣ ਕਮਸ਼ਿਨ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਨਹੀਂ ਕਰਨੀ ਚਾਹੀਦੀ?
ਚੋਣਾਂ ਤੋਂ ਬਾਅਦ ਸ਼ਿਕਾਇਤਾਂ ‘ਤੇ ਕਾਰਵਾਈ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ ਜੇਕਰ ਆਦਰਸ਼ ਚੋਣ ਜਾਬਤੇ ਨੂੰ ਕਾਨੂੰਨੀ ਸੁਰੱਖਿਆ ਮਿਲਦੀ ਤਾਂ ਇਸ ਸਬੰਧੀ ਐਫ਼ਆਈਆਰ ‘ਚ ਪੈਦਾ ਮਾਮਲੇ ਦ੍ਰਿੜ ਨਹੀਂ ਹੁੰਦੇ ਕੀ ਆਦਰਸ ਚੋਣ ਜਾਬਤੇ ਨੂੰ ਕਾਨੂੰਨੀ ਦਰਜਾ ਨਹੀਂ ਦਿੱਤਾ ਜਾਣਾ ਚਾਹੀਦਾ ਜਿਵੇਂ ਕਿ ਕਾਰਮਿਕ ਲੋਕ ਸ਼ਿਕਾਇਤ, ਕਾਨੂੰਨ ਅਤੇ ਨਿਆਂ ਸਬੰਧੀ ਸੰਸਦੀ ਸਥਾਈ ਕਮੇਟੀ ਨੇ 2013 ‘ਚ ਆਪਣੀ ਰਿਪੋਰਟ ‘ਚ ਸਿਫ਼ਾਰਿਸ਼ ਕੀਤੀ ਸੀ?
ਇਨ੍ਹਾਂ ਸਵਾਲਾਂ ਨਾਲ ਚੋਣ ਕਮਿਸ਼ਨ ਵੀ ਜੂਝ ਰਿਹਾ ਹੈ ਪਰੰਤੂ ਜਦੋਂ ਤੱਕ ਚੋਣ ਕਮਿਸ਼ਨ ਕੋਈ ਹੱਲ ਲੱਭਦਾ ਹੈ ਉਦੋਂ ਤੱਕ ਵੋਟਾਂ ਪੈ ਜਾਂਦੀਆਂ ਹਨ ਅਤੇ ਆਦਰਸ਼ ਚੋਣ ਜਾਬਤੇ ਦਾ ਉਲੰਘਣ ਬੇਅਰਥ ਬਣ ਜਾਵੇਗਾ ਕਿਉਂਕਿ ਆਦਰਸ਼ ਚੋਣ ਜਾਬਤਾ ਚੋਣ ਕਮਿਸ਼ਨ ਅਤੇ ਸਿਆਸੀ ਪਾਰਟੀਆਂ ਵਿਚਕਾਰ ਇੱਕ ਸਵੈ-ਇੱਛਾ ਸਹਿਮਤੀ ਹੈ ਅਤੇ ਜਿਸ ਨੂੰ ਕੋਈ ਕਾਨੂੰਨੀ ਦਰਜਾ ਨਹੀਂ ਮਿਲਿਆ ਹੋਇਆ ਹੈ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਇਸ ਦਾ ਖੁੱਲ੍ਹੇਆਮ ਉਲੰਘਣ ਕਰਦੇ ਹਨ ਅਤੇ ਕਮਿਸ਼ਨ ਇਸ ਸਬੰਧ ‘ਚ ਮਜ਼ਬੂਰ ਹੈ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਆਦਰਸ਼ ਚੋਣ ਜਾਬਤੇ ਨੂੰ ਕਾਨੂੰਨੀ ਮਨਜ਼ੂਰੀ ਨਹੀਂ ਹੈ
ਇਸ ਦਾ ਮਕਸਦ ਇੱਕ ਨੈਤਿਕ ਪੁਲਿਸ ਮੁਲਾਜ਼ਮ ਵਾਂਗ ਕੰਮ ਕਰਨਾ ਹੈ ਤਾਂ ਕਿ ਅਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਹੋ ਸਕਣ ਅਸੀਂ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਜ਼ਬਤ ਕਰ ਸਕਦੇ ਹਾਂ ਜਾਂ ਇੱਕ ਰਾਸ਼ਟਰੀ ਪਾਰਟੀ ਦੇ ਰੂਪ ‘ਚ ਉਸ ਦੀ ਮਾਨਤਾ ਖ਼ਤਮ ਕਰ ਸਕਦੇ ਹਾਂ ਅਰਥਾਤ ਕੋਈ ਵੀ ਆਗੂ ਅਤੇ ਉਮੀਦਵਾਰ ਆਦਰਸ਼ ਚੋਣ ਜਾਬਤੇ ਦਾ ਖੁੱਲ੍ਹੇਆਮ ਉਲੰਘਣ ਕਰਦੇ ਹੋਏ ਲੋਕ ਸਭਾ ਜਾਂ ਵਿਧਾਨ ਸਭਾ ਲਈ ਚੁਣਿਆ ਜਾਂਦਾ ਹੈ
ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਅਨੁਸਾਰ ਵਰਤਮਾਨ ‘ਚ ਸਾਡੀਆਂ ਸ਼ਕਤੀਆਂ ਪਾਰਟੀ ਵੱਲੋਂ ਚੋਣ ਜਾਬਤੇ ਦੇ ਉਲੰਘਣ ਤੱਕ ਸੀਮਤ ਹਨ ਅਤੇ ਇਨ੍ਹਾਂ ਦਾ ਉਪਯੋਗ ਹਮੇਸ਼ਾ ਨਹੀਂ ਕੀਤਾ ਜਾ ਸਕਦਾ ਹੈ ਚੋਣ ਕਮਿਸ਼ਨ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਹਮੇਸ਼ਾ ਲਈ ਵਾਪਸ ਨਹੀਂ ਲੈ ਸਕਦਾ ਹੈ ਵਿਅਕਤੀਗਤ ਉਮੀਦਵਾਰ ਜੋ ਆਦਰਸ਼ ਚੋਣ ਜਾਬਤੇ ਦੀ ਉਲੰਘਣ ਕਰਦਾ ਹੈ ਕਮਿਸ਼ਨ ਉਸ ਨੂੰ ਜ਼ੁਰਮਾਨਾ ਲਾਉਣ, ਉਸ ਨੂੰ ਆਯੋਗ ਐਲਾਨ ਕਰਨ ਅਤੇ ਕੁਝ ਮਾਮਲਿਆਂ ‘ਚ ਚੋਣ ਨੂੰ ਰੱਦ ਕਰਨ ਬਾਰੇ ਸੋਚ ਸਕਦਾ ਹੈ ਸਾਡੇ ਸਿਆਸੀ ਆਗੂਆਂ ਦੇ ਅਭੱਦਰ ਵਿਹਾਰ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਕਾਰ ਅਤੇ ਪਾਰਟੀਆਂ ਵੱਲੋਂ ਆਪਣੇ ਅਜਿਹੇ ਉਮੀਦਵਾਰਾਂ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ
ਪਰ ਸਭ ਤੋਂ ਪਹਿਲਾਂ ਸਾਨੂੰ ਚੋਣ ਕਮਿਸ਼ਨ ਨੂੰ ਜਿਆਦਾ ਸ਼ਕਤੀਆਂ ਦੇਣੀਆਂ ਚਾਹੀਦੀਆਂ ਹਨ ਹਾਲਾਂਕਿ ਆਦਰਸ਼ ਚੋਣ ਜਾਬਤਾ ਕਦੇ ਵੀ ਇੱਕ ਕਾਨੂੰਨ ਦਾ ਰੂਪ ਲੈ ਲਵੇਗਾ ਕਿਉਂਕਿ ਇਸ ਨਾਲ ਕਈ ਸਿਆਸੀ ਹਿੱਤ ਜੁੜੇ ਹੋਏ ਹਨ ਸਮਾਂ ਆ ਗਿਆ ਹੈ ਕਿ ਸਾਡੇ ਆਗੂ ਆਪਣੇ ਵੰਡਪਾਊ ਤੇ ਨਿੱਜੀ ਦੂਸ਼ਣਬਾਜੀ ਨੂੰ ਸੀਮਤ ਕਰਨ ਅਤੇ ਵਿਰੋਧੀ ਉਮੀਦਵਾਰਾਂ ਨਾਲ ਮੁੱਦਿਆਂ ਦੇ ਆਧਾਰ ‘ਤੇ ਗੱਲ ਕਰਨ ਇਹ ਮੁੱਦੇ ਜਨਤਾ ਅਤੇ ਦੇਸ਼ ਨਾਲ ਸਬੰਧਿਤ ਹੋਣੇ ਚਾਹੀਦੇ ਹਨ ਨਾ ਕਿ ਵਿਅਕਤੀਤਵ ਦੇ ਆਧਾਰ ‘ਤੇ ਚੋਣ ਪ੍ਰਚਾਰ ਨੂੰ ਵਾਪਸ ਪਟੜੀ ‘ਤੇ ਲਿਆਂਦਾ ਜਾਵੇ ਅਤੇ ਇਸ ‘ਚ ਮਰਿਆਦਾਪੂਰਨ ਬਹਿਸ ਹੋਵੇ ਅਤੇ ਅਸੰਜਮ ਭਰੀ ਭਾਸ਼ਾ ਨੂੰ ਨਾ ਸਹਿਆ ਜਾਵੇ ਸਾਡਾ ਮਕਸਦ ਜਨਤਕ ਸੰਵਾਦ ਅਤੇ ਚਰਚਾ ਦੇ ਪੱਧਰ ਨੂੰ ਉੱਚਾ ਚੁੱਕਣਾ ਹੋਣਾ ਚਾਹੀਦਾ ਹੈ
ਭਾਰਤ ਅਜਿਹੇ ਆਗੂਆਂ ਤੋਂ ਬਿਨਾਂ ਵੀ ਅੱਗੇ ਵਧ ਸਕਦਾ ਹੈ ਜੋ ਸਿਆਸਤ ਨੂੰ ਖਰਾਬ ਕਰਦੇ ਹਨ ਅਤੇ ਸਵਾਰਥੀ ਆਗੂਆਂ ਨੂੰ ਵੋਟ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਆਗੂ ਅਨੈਤਿਕਤਾ ਨੂੰ ਮਹੱਤਵ ਦਿੰਦੇ ਹਨ ਕੀ ਕੋਈ ਰਾਸ਼ਟਰ ਨੈਤਿਕਤਾ ਦੀ ਭਾਵਨਾ ਤੋਂ ਬਿਨਾਂ ਅੱਗੇ ਵਧ ਸਕਦਾ ਹੈ? ਜੇਕਰ ਹਾਂ ਤਾਂ ਕਦੋਂ ਤੱਕ? ਸਾਨੂੰ ਇਸ ਸਵਾਲ ‘ਤੇ ਵਿਚਾਰ ਕਰਨਾ ਹੋਵੇਗਾ
ਪੂਨਮ ਆਈ ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.