(ਖੁਸਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੇ 3 ਲੱਖ 7 ਹਜਾਰ ਰੁਪਏ ਸਾਈਬਰ ਸੈੱਲ ਵੱਲੋਂ 8 ਘੰਟਿਆਂ ਵਿੱਚ ਵਾਪਸ ਕਰਵਾਏ ਗਏ। (Cyber Fraud ) ਪਟਿਆਲਾ ਦੇ ਸਾਈਬਰ ਹੈਲਪ ਡੈਸਕ ਵੱਲੋਂ ਦਰਖਾਸਤ ਕਰਤਾ ਸ਼ੁਭਮ ਵੱਲੋਂ ਦਿੱਤੀ ਦਰਖ਼ਾਸਤ ’‘ਤੇ ਕਾਰਵਾਈ ਕਰਦਿਆਂ ਆਨਲਾਈਨ ਠੱਗੀ ਰਾਹੀਂ ਨਿੱਕਲੇ ਉਨ੍ਹਾਂ ਦੇ ਸਾਰੇ ਪੈਸੇ 3 ਲੱਖ 7 ਹਜਾਰ ਰੁਪਏ ਉਨ੍ਹਾਂ ਦੇ ਬੈਂਕ ਖਾਤਾ ਵਿੱਚ ਵਾਪਸ ਕਰਵਾਏ।
ਇਹ ਵੀ ਪੜ੍ਹੋ : ਅੱਤਵਾਦੀ ਲਖਬੀਰ ਲੰਡਾ ਤੇ ਗੈਂਗਸਟਰ ਸੱਤਾ ਦੇ ਦੋ ਸਾਥੀ ਗ੍ਰਿਫਤਾਰ
ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਈਬਰ ਠੱਗਾਂ ਵੱਲੋਂ ਦਰਖਾਸਤ ਕਰਤਾ ਦੇ ਬੈਂਕ ਖਾਤੇ ਵਿੱਚੋਂ ਠੱਗੇ ਗਏ ਪੈਸੇ ਰਿਲਾਇੰਸ ਡਿਜੀਟਲ ਵਿੱਚ ਖਰਚ ਕੀਤੇ ਗਏ ਸਨ ਅਤੇ ਸਾਈਬਰ ਠੱਗਾਂ ਵੱਲੋਂ ਉਨ੍ਹਾਂ ਪੈਸਿਆਂ ਦੀ ਆਨਲਾਈਨ ਸਾਪਿੰਗ ਕਰਕੇ ਏਜੀਓ ਸਾਪਿੰਗ ਐਪ ਵਿੱਚ ਆਡਰ ਪਲੇਸ ਕੀਤੇ ਗਏ ਸਨ, ਸਾਈਬਰ ਹੈਲਪ ਡੈਸਕ ਵੱਲੋਂ ਉਨ੍ਹਾਂ ਆਡਰਾਂ ਨੂੰ ਕੈਂਸਲ ਕਰਵਾਇਆ ਗਿਆ ਅਤੇ ਦਰਖਾਸਤ ਕਰਤਾ ਦੇ ਸਾਰੇ ਪੈਸੇ 8 ਘੰਟਿਆਂ ਵਿੱਚ ਵਾਪਸ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਰਿਫੰਡ ਕਰਵਾਏ ਗਏ।
ਸਾਵਧਾਨ! ਸਾਈਬਰ ਠੱਗਾਂ ਨੇ ਵਿਛਾਇਆ ਨਵਾਂ ਜਾਲ, ਰਿਸ਼ਤੇਦਾਰੀ ਦੇ ਜਾਲ ’ਚ ਫਸ ਕੇ ਕਿਤੇ ਠੱਗੇ ਨਾ ਜਾਓ ਤੁਸੀਂ
(ਸੱਚ ਕਹੂੰ ਨਿਊਜ਼) ਸਰਸਾ। ਸਾਈਬਰ ਧੋਖਾਧੜੀ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਪੁਲਿਸ ਵੱਲੋਂ ਸੁਚੇਤ ਕੀਤੇ ਜਾਣ ਦੇ ਬਾਵਜੂਦ ਸਾਧਾਰਨ ਲੋਕ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਜਾਲ ਵਿੱਚ ਫਸ ਜਾਂਦੇ ਹਨ। ਅੱਜਕੱਲ੍ਹ, ਸਾਈਬਰ ਠੱਗ ਕਿਸੇ ਜਾਣਕਾਰ ਦੀ ਫੋਟੋ ਚਿਪਕਾ ਕੇ ਪੈਸੇ ਟਰਾਂਸਫਰ ਕਰਕੇ ਠੱਗੀ ਮਾਰ ਰਹੇ ਹਨ। ਇਹ ਲੋਕ ਤੁਹਾਡੇ ਜਾਣਕਾਰ ਦੀ ਫੋਟੋ ਆਪਣੇ ਫੇਸਬੁੱਕ ਜਾਂ ਕਿਸੇ ਹੋਰ ਖਾਤੇ ’ਤੇ ਆਪਣੇ ਪ੍ਰੋਫਾਈਲ ’ਤੇ ਪਾ ਦਿੰਦੇ ਹਨ ਅਤੇ ਫਿਰ ਤੁਹਾਨੂੰ ਉਨ੍ਹਾਂ ਦੇ ਨਾਂਅ ’ਤੇ ਪੈਸੇ ਟਰਾਂਸਫਰ ਕਰਨ ਲਈ ਕਹਿੰਦੇ ਹਨ। (Cyber Thug)
ਕਈ ਵਾਰ ਲੋਕ ਇਨ੍ਹਾਂ ਦੀ ਆੜ ’ਚ ਪੈਸੇ ਭੇਜ ਦਿੰਦੇ ਹਨ ਅਤੇ ਜਦੋਂ ਉਹ ਆਪਣੇ ਜਾਣ-ਪਛਾਣ ਵਾਲਿਆਂ ਨਾਲ ਪੈਸਿਆਂ ਬਾਰੇ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਪਤਾ ਲੱਗਦਾ ਹੈ। ਸਰਸਾ ਜ਼ਿਲ੍ਹੇ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਹਿਲਾਂ ਬੈਂਕ ਫਰਾਡ, ਅਣਜਾਣ ਕਾਲਾਂ, ਵੈਰੀਫਿਕੇਸ਼ਨ ਕਾਲਾਂ ਦੇ ਨਾਂਅ ’ਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਸਨ ਪਰ ਹੁਣ ਸਾਈਬਰ ਅਪਰਾਧੀ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਵੱਖ-ਵੱਖ ਫਰਜ਼ੀ ਐਪਾਂ ਰਾਹੀਂ ਲੋਕਾਂ ਦਾ ਡਾਟਾ ਹੈਕ ਕਰਕੇ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਧੋਖਾਧੜੀ ਕਰ ਰਹੇ ਹਨ। ਇਸ ਲਈ ਹੁਣ ਜਦੋਂ ਵੀ ਕੋਈ ਤੁਹਾਨੂੰ ਇਹ ਕਹਿ ਕੇ ਪੈਸੇ ਟਰਾਂਸਫਰ ਕਰਨ ਲਈ ਕਹਿੰਦਾ ਹੈ ਕਿ ਤੁਸੀਂ ਜਾਣੂ ਹੋ, ਸਾਵਧਾਨ ਰਹੋ, ਕਿਤੇ ਤੁਹਾਡੀ ਮਿਹਨਤ ਦੀ ਕਮਾਈ ਠੱਗੀ ਨਾ ਜਾਵੇ। ਇਸ ਦੇ ਨਾਲ ਹੀ ਇਸ ਸਬੰਧੀ ਪੁਲਿਸ ਨੂੰ ਜ਼ਰੂਰ ਸੂਚਿਤ ਕਰੋ ਤਾਂ ਜੋ ਅਜਿਹੇ ਠੱਗਾਂ ’ਤੇ ਸ਼ਿਕੰਜਾ ਕੱਸਿਆ ਜਾ ਸਕੇ।
ਇਹ ਵਰਤੋਂ ਸਾਵਧਾਨੀਆਂ (Cyber Thug)
- ਵਟਸਐਪ ’ਤੇ ਗੁਪਤਤਾ ਰੱਖੋ, ਤਾਂ ਜੋ ਤੁਹਾਡੀ ਪ੍ਰੋਫਾਈਲ ਫੋਟੋ ਅਜਨਬੀਆਂ ਦੁਆਰਾ ਨਾ ਵੇਖੀ ਜਾ ਸਕੇ।
- ਆਪਣੀ ਫੇਸਬੁੱਕ, ਇੰਸਟਾਗ੍ਰਾਮ ਆਈਡੀ ਨੂੰ ਲਾਕ ਰੱਖੋ।
- ਇੰਸਟਾਗ੍ਰਾਮ ਅਤੇ ਫੇਸਬੁੱਕ ਆਈਡੀ ’ਤੇ ਉਨ੍ਹਾਂ ਲੋਕਾਂ ਨੂੰ ਸ਼ਾਮਲ ਨਾ ਕਰੋ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਹੋ।
- ਸੋਸ਼ਲ ਸਾਈਟਸ ’ਤੇ ਮੈਸੇਜ ਭੇਜ ਕੇ ਪੈਸੇ ਮੰਗਣ ਵਾਲੇ ਕਿਸੇ ਜਾਣਕਾਰ ਦੇ ਸੰਦੇਸ਼ ’ਤੇ ਭਰੋਸਾ ਨਾ ਕਰੋ।
- ਕਿਸੇ ਹੋਰ ਦੇ ਡਿਵਾਈਸ ’ਤੇ ਆਪਣਾ ਪ੍ਰੋਫਾਈਲ ਨਾ ਖੋਲ੍ਹੋ।
- ਸੋਸ਼ਲ ਸਾਈਟਸ ’ਤੇ ਆਪਣੀ ਜਾਣਕਾਰੀ ਨੂੰ ਲਾਕ ਰੱਖੋ।
- ਉਹਨਾਂ ਲੋਕਾਂ ’ਤੇ ਆਸਾਨੀ ਨਾਲ ਭਰੋਸਾ ਨਾ ਕਰੋ ਜਿਨ੍ਹਾਂ ਨੂੰ ਤੁਸੀਂ ਸਾਈਟਾਂ ’ਤੇ ਮਿਲਦੇ ਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ