ਕਾਂਗੜਾ ਜ਼ਿਲ੍ਹੇ ’ਚ ਲਾਪਤਾ ਹੋਏ ਬੱਚੇ ਦਿੱਲੀ ਤੋਂ ਮਿਲੇ, ਘੁੰਮਣ ਲਈ ਪਹੁੰਚ ਗਏ ਸਨ ਦਿੱਲੀ

ਸ਼ੋਸ਼ਲ ਮੀਡੀਆ ਰਾਹੀਂ ਦੋਵੇਂ ਬੱਚਿਆਂ ਬਾਰੇ ਮਿਲੀ ਜਾਣਕਾਰੀ 

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ । ਕਾਂਗੜਾ ਜ਼ਿਲ੍ਹੇ ਤੋਂ ਲਾਪਤਾ ਹੋਏ ਬੱਚਿਆਂ ਨੂੰ ਦਿੱਲੀ ਹਨੂੰਮਾਨ ਮੰਦਰ ਤੋਂ ਬਰਾਮਦ ਕਰ ਲਿਆ ਗਿਆ ਹੈ ਇਹ ਦੋਵੇਂ ਬੱਚੇ ਅਜੈ ਸਿੰਘ (13) ਤੇ ਦਗਨਦੀਪ ਸਿੰਘ (13) ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਪਪਲੋਥਰ ਤੋਂ ਦੋ ਬੱਚੇ ਦਿੱਲੀ ਜਾ ਪਹੁੰਚੇ।

ਜਾਣਕਾਰੀ ਅਨੁਸਾਰ ਕਾਂਗੜਾ ਜ਼ਿਲ੍ਹਾ ਸਥਿਤ ਜਸਵਾਂ ਤਹਿਸੀਲ ਦੇ ਪਪਲੋਥਰ ਪਿੰਡ ਤੋਂ 2 ਬੱਚੇ ਆਪਣੇ ਘਰੋਂ ਬਜ਼ਾਰ ਜਾਣ ਦੀ ਕਹਿ ਕੇ ਗਏ ਸਨ, ਪਰ ਉਹ ਬਜ਼ਾਰ ਜਾਣ ਦੀ ਬਜਾਇ ਬੱਸ ਚੜ੍ਹ ਕੇ ਦੌਲਤਪੁਰ ਜ਼ਿਲ੍ਹਾ ਊਨਾ ਰੇਲਵੇ ਸਟੇਸ਼ਨ ਪਹੁੰਚ ਗਏ ਇੱਥੋਂ ਸ਼ਾਮ ਨੂੰ ਦਿੱਲੀ ਜਾਣ ਵਾਲੀ ਰੇਲ ’ਚ ਦੋਵੇਂ ਬੱਚੇ ਸਵਾਰ ਹੋ ਗਏ। ਬਿਨਾਂ ਟਿਕਟ ਦੇ ਦੋਵੇਂ ਬੱਚਿਆਂ ਨੇ ਰੇਲ ਦੇ ਬਾਥਰੂਮ ’ਚ ਲੁਕ ਕੇ ਸਫ਼ਰ ਕੀਤਾ 24 ਅਕਤੂਬ ਨੂੰ ਦਿੱਲੀ ਰੇਲਵੇ ਸਟੇਸ਼ਨ ’ਤੇ ਉੱਤਰ ਗਏ ਜਿੱਥੇ ਦੋਵੇਂ ਬੱਚੇ ਘੁੰਮਦੇ-ਘੁੰਮਦੇ ਹਨੂੰਮਾਨ ਮੰਦਰ ਪਹੁੰਚ ਗਏ।

ਘੁੰਮਣ ਲਈ ਹੀ ਦੋਵੇਂ ਬੱਚੇ ਦਿੱਲੀ ਗਏ ਸਨ। ਇਹ ਦੋਵੇਂ ਬੱਚੇ ਘਰੇ ਸਿਰਫ਼ ਇਹ ਕਹਿ ਕੇ ਗਏ ਸਨ ਕਿ ਅਸੀਂ ਬਜ਼ਾਰ ਜਾ ਰਹੇ ਹਾਂ ਤੇ ਜਦੋਂ ਸ਼ਾਮ ਤੱਕ ਘਰ ਨਾ ਮੁੜੇ ਤਾਂ ਘਰਦਿਆਂ ਨਾਲ ਭਾਲ ਸ਼ੁਰੂ ਕਰ ਦਿੱਤੀ। ਸ਼ਾਮ ਤੱਕ ਜਦੋਂ ਇਨ੍ਹਾਂ ਬੱਚਿਆਂ ਦਾ ਪਤਾ ਨਾ ਚੱਲਿਆ ਤਾਂ ਘਰਦਿਆਂ ਨੇ ਪੁਲਿਸ ਥਾਣੇ ’ਚ ਗੁੰਮਸ਼ੁਦਾ ਦੀ ਸਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਪੁਲਿਸ ਨੂੰ ਇਨ੍ਹਾਂ ਬਾਰੇ ਕੁਝ ਨਹੀਂ ਪਤਾ ਚੱਲਿਆ ਤਾਂ ਦੋਵਾਂ ਬੱਚਿਆਂ ਦੀ ਫੋਟੋ ਸੋਸ਼ਲ ਮੀਡੀਆਂ ’ਤੇ ਦਿੱਤੀ ਤੇ ਇਨ੍ਹਾ ਬਾਰੇ ਸੂਚਨਾ ਦੇਣ ਲਈ ਕਿਹਾ ਪੋਸਟ ਪਾਉਣ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਕੋਲ ਇੱਕ ਵਿਅਕਤੀ ਦਾ ਫੋਨ ਆਇਆ ਜਿਸ ’ਚ ਇਨ੍ਹਾਂ ਬੱਚਿਆਂ ਬਾਰੇ ਜਾਣਕਾਰੀ ਦਿੱਤੀ ਗਈ। ਦੋਵੇਂ ਬੱਚੇ ਦਿੱਲੀ ਸਥਿਤ ਹਨੂੰਮਾਨ ਮੰਦਰ ’ਚ ਬੈਠੇ ਸਨ ਜਿਸ ਦੀ ਸੂਚਨਾ ਤੁਰੰਤ ਦਿੱਲੀ ’ਚ ਰਹਿ ਰਹੇ ਬੱਚਿਆਂ ਦੇ ਮਾਮੇ ਨੂੰ ਦਿੱਤੀ ਗਈ ਜਿਨ੍ਹਾਂ ਨੇ ਮੰਦਿਰ ਜਾ ਕੇ ਬੱਚਿਆਂ ਨੂੰ ਬਰਾਮਦ ਕਰ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ