ਇਸ ਵਾਰ ਦੇਸ਼ ’ਚ ਪਵੇਗਾ ਭਾਰੀ ਮੀਂਹ
- 27 ਜੂਨ ਨੂੰ ਹਰਿਆਣਾ ’ਚ ਮੌਨਸੂਨ ਪਹੁੰਚਣ ਦੀ ਸੰਭਾਵਨਾ
- ਕੇਰਲ ’ਚ ਦੱਖਣ ਪੱਛਮ ਮੌਨਸੂਨ ਨੇ ਦਿੱਤੀ ਦਸਤਕ
ਏਜੰਸੀ ਨਵੀਂ ਦਿੱਲੀ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਅੱਜ ਐਲਾਨ ਕੀਤਾ ਕਿ ਦੱਖਣ-ਪੱਛਮ ਮੌਨਸੂਨ ਨੇ ਦੇਸ਼ ਦੇ ਦੱਖਣੀ ਹਿੱਸੇ ਕੇਰਲ ’ਚ ਦਸਤਕ ਦੇ ਦਿੱਤੀ ਹੈ ਆਈਐਮਡੀ ਨੇ ਟਵੀਟ ਕੀਤਾ, ‘ਦੱਖਣ-ਪੱਛਮ ਮਾਨਸੂਨ ਨੇ ਵੀਰਵਾਰ ਤਿੰਨ ਜੂਨ ਨੂੰ ਕੇਰਲ ਦੇ ਦੱਖਣੀ ਹਿੱਸਿਆਂ ’ਚ ਦਸਤਕ ਦੇ ਦਿੱਤੀ ਹੈ ਵਿਭਾਗ ਨੇ ਦੱਸਿਆ ਕਿ ਆਮ ਤੌਰ ’ਤੇ ਕੇਰਲ ’ਚ ਇੱਕ ਜੂਨ ਨੂੰ ਮਾਨਸੂਨ ਦਸਤਕ ਦੇ ਦਿੰਦਾ ਹੈ।
ਆਈਐਮਡੀ ਦੇ ਅਨੁਮਾਨ ਮੁਤਾਬਕ ਇਸ ਸਾਲ ਆਮ ਮੌਨਸੂਨ ਹੈ, ਜਿਸ ’ਚ ਦੀਰਘਾਵਧਿ ’ਚ ਔਸਤਨ 101 ਫੀਸਦੀ ਮੀਂਹ ਪਵੇਗਾ ਮੌਸਮ ਵਿਭਾਗ ਅਨੁਸਾਰ ੌਮੌਨਸੂਨ ਕੇਰਲ ’ਚ ਦਸਤਕ ਦੇਣ ਤੋਂ ਬਾਅਦ ਅੱਗੇ ਵਧੇਗਾ 11 ਜੂਨ ਨੂੰ ਮਹਾਰਾਸ਼ਟਰ ਅਤੇ ਤੇਲੰਗਾਨਾ ’ਚ ਮਾਨਸੂਨ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਉੱਥੇ 12 ਜੂਨ ਨੂੰ ਪੱਛਮ ਬੰਗਾਲ ਅਤੇ 13 ਜੂਨ ਨੂੰ ਓੜੀਸ਼ਾ ’ਚ ਮਾਨਸੂਨ ਪਹੁੰਚ ਸਕਦਾ ਹੈ ਇਸ ਤੋਂ ਬਾਅਦ ਮੌਨਸੂਨ ਝਾਰਖੰਡ ਅਤੇ ਬਿਹਾਰ ਵੱਲ ਰੁਖ ਕਰੇਗਾ ਝਾਰਖੰਡ ’ਚ 14 ਜੂਨ ਨੂੰ ਮੌਨਸੂਨ ਆਉਣ ਦੇ ਆਸਾਰ ਹਨ ਉੱਥੇ 16 ਜੂਨ ਨੂੰ ਮਾਨਸੂਨ ਬਿਹਾਰ ਅਤੇ ਛੱਤੀਸਗੜ੍ਹ ’ਚ ਦਾਖਲ ਹੋਵੇਗਾ।
ਉੱਤਰ ਪ੍ਰਦੇਸ਼ ’ਚ 23 ਜੂਨ ਨੂੰ ਪਹੁੰਚੇਗਾ ਮੌਨਸੂਨ!
ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ 20 ਜੂਨ ਨੂੰ ਮੌਨਸੂਨ ਉੱਤਰਾਖੰਡ ਅਤੇ ਮੱਧ ਪ੍ਰਦੇਸ਼ ’ਚ ਦਸਤਕ ਦੇਵੇਗਾ ਉੱਤਰ ਪ੍ਰਦੇਸ਼ ’ਚ ਇਸ ਵਾਰ 23 ਜੂਨ ਨੂੰ ਮਾਨਸੂਨ ਆਉਣ ਦੀ ਸੰਭਾਵਨਾ ਹੈ ਜ਼ਿਕਰਯੋਗ ਹੈ ਕਿ ਇਸ ਵਾਰ ਕੌਮੀ ਰਾਜਧਾਨੀ ਦਿੱਲੀ ਅਤੇ ਹਰਿਆਣਾਂ ’ਚ 27 ਜੂਨ ਨੂੰ ਮੌਨਸੂਨ ਆਉਣ ਦੀ ਸੰਭਾਵਨਾ ਬਣ ਰਹੀ ਹੈ ਦਿੱਲੀ ਤੋਂ ਬਾਅਦ ਮਾਨਸੂਨ ਦਾ ਰੁਖ ਪੰਜਾਬ ਵੱਲ ਹੋਵੇਗਾ ਇੱਥੇ 28 ਜੂਨ ਤੱਕ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਆਖਰ ’ਚ 29 ਜੂਨ ਨੂੰ ਮਾਨਸੂਨ ਰਾਜਸਥਾਨ ’ਚ ਪਹੁੰਚ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।