ਮਹਾਨਤਾ ਦਾ ਅਰਥ

ਮਹਾਨਤਾ ਦਾ ਅਰਥ

ਕਹਾਵਤ ਹੈ ਕਿ ਨਿਮਰਤਾ ਨੂੰ ਜੇਕਰ ਵਿਵੇਕ ਦਾ ਸਾਥ ਮਿਲ ਜਾਵੇ ਤਾਂ ਉਹ ਦੁੱਗਣੇ ਪ੍ਰਕਾਸ਼ ਨਾਲ ਚਮਕਦੀ ਹੈ ਇਸ ਲਈ ਯੋਗ ਤੇ ਨਿਮਰ ਲੋਕ ਕਿਸੇ ਵੀ ਰਾਜ ਦੇ ਬਹੁਮੁੱਲੇ ਰਤਨਾਂ ਵਾਂਗ ਹੁੰਦੇ ਹਨ ਰਾਜਾ ਗਿਆਨਸੇਨ ਨੇ ਵਾਦ-ਵਿਵਾਦ ਦਾ ਪ੍ਰੋਗਰਾਮ ਰੱਖਿਆ ਇਸ ਦਿਨ ਵਿਦਵਾਨਾਂ ਦੀ ਸਭਾ ਵਾਦ-ਵਿਵਾਦ ਨਾਲ ਭਰ ਰਹੀ ਸੀ ਅਤੇ ਲੋਕਾਂ ਦੀਆਂ ਅਨੇਕਾਂ ਗੁੰਝਲਾਂ ਦਾ ਹੱਲ ਹੋਇਆ ਅਖੀਰ ’ਚ ਪ੍ਰਸਿੱਧ ਵਿਦਵਾਨ ਭਾਰਵੀ ਜੇਤੂ ਐਲਾਨ ਹੋਏ

ਜੇਤੂ ਵਿਦਵਾਨ ਦੇ ਪ੍ਰਤੀ ਸਨਮਾਨ ਦੇਣ ਲਈ ਭਾਰਵੀ ਨੂੰ ਰਾਜਾ ਹਾਥੀ ’ਤੇ ਬੈਠਾ ਕੇ ਖੁਦ ਉਸ ਨੂੰ ਘਰ ਤੱਕ ਛੱਡ ਕੇ ਆਏ ਅਜਿਹਾ ਸਨਮਾਨ ਦੇਖ ਕੇ ਭਾਰਵੀ ਦੇ ਮਾਤਾ-ਪਿਤਾ ਖੁਸ਼ ਹੋਏ ਸਨਮਾਨ ਦੀ ਖੁਸ਼ੀ ’ਚ ਭਾਰਵੀ ਨੇ ਪਿਤਾ ਦਾ ਸਿਰਫ ਧੰਨਵਾਦ ਹੀ ਕੀਤਾ, ਪਿਤਾ ਇਸ ਨਾਲ ਭਾਵਹੀਣ ਹੋ ਗਏ ਪਿਤਾ ਦੇ ਇਸ ਵਿਹਾਰ ਨੂੰ ਦੇਖ ਕੇ ਭਾਰਵੀ ਨੇ ਮਾਤਾ ਤੋਂ ਕਾਰਨ ਪੁੱਛਿਆ ਤਾਂ ਮਾਤਾ ਦਾ ਉੱਤਰ ਸੀ, ‘‘ਜਿਸ ਜਿੱਤ ਕਾਰਨ ਅੱਜ ਤੂੰ ਸਨਮਾਨਿਤ ਹੋਇਐਂ, ਕੀ ਤੈਨੂੰ ਪਤਾ ਹੈ ਕਿ ਇਸ ਪਿੱਛੇ ਤੇਰੇ ਪਿਤਾ ਦੀ ਕਿੰਨੀ ਸਾਧਨਾ ਸੀ? ਇਸ ਪ੍ਰੋਗਰਾਮ ਦੇੇ ਦਸ ਦਿਨਾਂ ਦੌਰਾਨ ਉਹ ਤੇਰੀ ਸਫ਼ਲਤਾ ਲਈ ਖੈਰ ਮੰਗਦੇ ਰਹੇ ਅਤੇ ਸਿਰਫ਼ ਪਾਣੀ ਹੀ ਪੀਂਦੇ ਰਹੇੇ ਇਸ ਤੋਂ ਪਹਿਲਾਂ ਤੈਨੂੰ ਪੜ੍ਹਾਉਣ ’ਚ ਉਨ੍ਹਾਂ ਦੇ ਕਰਜ਼ ਤੱਕ ਨੂੰ ਤੂੰ ਭੁੱਲ ਗਿਆ

ਤੈਨੂੰ ਇਹ ਵੀ ਖਿਆਲ ਨਹੀਂ ਰਿਹਾ ਕਿ ਇਸ ਜਿੱਤ ਤੋਂ ਬਾਅਦ ਤੈਨੂੰ ਆਪਣੇ ਪਿਤਾ ਦਾ ਸਨਮਾਨ ਕਿਵੇਂ ਕਰਨਾ ਚਾਹੀਦਾ ਸੀ ਮਹਾਨਤਾ ਦਾ ਅਰਥ ਨਿਮਰਤਾ ਦਾ ਤਿਆਗ ਤਾਂ ਨਹੀਂ ਹੁੰਦਾ ਤੂੰ ਤਾਂ ਆਪਣੇ ਰਾਜਾ ਤੱਕ ਤੋਂ ਨਿਮਰਤਾ ਦਾ ਪਾਠ ਨਹੀਂ ਸਿੱਖਿਆ, ਜੋ ਤੇਰੀ ਮਹਾਨਤਾ ਤੇ ਸੰਸਕਾਰਾਂ ਕਾਰਨ ਤੈਨੂੰ ਹਾਥੀ ’ਤੇ ਬਿਠਾ ਕੇ ਘਰ ਤੱਕ ਛੱਡਣ ਆਇਆ’’ ਭਾਰਵੀ ਨੂੰ ਆਪਣੇ ਹੰਕਾਰ ਦਾ ਅਹਿਸਾਸ ਹੋਇਆ ਤੇ ਉਹ ਪਿਤਾ ਦੇ ਪੈਰਾਂ ’ਚ ਡਿੱਗ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here