ਬਿਲੰਕਨ ਦੀ ਭਾਰਤ ਯਾਤਰਾ ਦੇ ਮਾਇਨੇ

ਬਿਲੰਕਨ ਦੀ ਭਾਰਤ ਯਾਤਰਾ ਦੇ ਮਾਇਨੇ

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਦੀ ਭਾਰਤ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਮਹੱਤਵਪੂਰਨ ਹੈ ਅਤੇ ਇਸ ਯਾਤਰਾ ਦਾ ਮਹੱਤਵ ਭਾਰਤ ਦੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ’ਚ ਚੱਲ ਰਹੀ ਖੂਨੀ ਖੇਡ ਕਰਕੇ ਹੋਰ ਵੀ ਵਧ ਜਾਂਦਾ ਹੈ ਬਿਲੰਕਨ ਦੀ ਭਾਰਤ ਯਾਤਰਾ ਦੌਰਾਨ ਉਨ੍ਹਾਂ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ

ਇਸ ਮੁਲਾਕਾਤ ਦੌਰਾਨ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਵਰਗੇ ਸੰਵੇਦਨਸ਼ੀਲ ਜਿਹੇ ਮੁੱਦਿਆਂ ’ਤੇ ਵੀ ਚਰਚਾ ਹੋਈ, ਪਰ ਇਸ ’ਚ ਸਭ ਤੋਂ ਜਿਆਦਾ ਮਹੱਤਵ ਅਫ਼ਗਾਨ ਮੱਦੇ ਨੂੰ ਦਿੱਤਾ ਗਿਆ ਭਾਰਤੀ ਪੱਖ ਅਮਰੀਕੀ ਵਿਦੇਸ਼ ਮੰਤਰੀ ਨੂੰ ਇਹ ਸਮਝਦਾ ਰਿਹਾ ਕਿ ਤਾਲਿਬਾਨ ਦਾ ਮੁਕਾਬਲਾ ਕਰਨ ਲਈ ਅਫ਼ਗਾਨ ਸਰਕਾਰ ਨੂੰ ਅਮਰੀਕਾ ਹਮਾਇਤ ਦੀ ਜ਼ਰੂਰਤ ਹੈ ਅਤੇ ਜੇਕਰ ਅਮਰੀਕਾ ਉਸ ਨੂੰ ਹਮਾਇਤ ਦਿੰਦਾ ਹੈ ਤਾਂ ਉਸ ਨਾਲ ਅਫ਼ਗਾਨਿਸਤਾਨ ’ਚ ਪਿਛਲੇ 20 ਸਾਲਾਂ ’ਚ ਲੋਕਤਾਂਤਰਿਕ ਸ਼ਾਸਨ ਤਹਿਤ ਪ੍ਰਾਪਤ ਲਾਭ ਹੋਰ ਦ੍ਰਿੜ ਹੋ ਸਕਦੇ ਹਨ

ਭਾਰਤ ਨੇ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਅਤੇ ਆਪਣੇ ਪਿੱਠੂ ਤਾਲਿਬਾਨ ਵੱਲੋਂ ਪਾਕਿਸਤਾਨ ਦਾ ਅਫ਼ਗਾਨਿਤਸਾਨ ’ਚ ਪ੍ਰਭਾਵ ਬਣਨ ’ਤੇ ਵੀ ਚਿੰਤਾ ਪ੍ਰਗਟ ਕੀਤੀ ਗੱਲਬਾਤ ’ਚ ਭਾਰਤ ਨੇ ਪਾਕਿ- ਸੀਮਾ ਪਰ ਅੱਤਵਾਦ ’ਤੇ ਵੀ ਚਿੰਤਾ ਪ੍ਰਗਟ ਕੀਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਅਫ਼ਗਾਨਿਸਤਾਨ ਅੱਤਵਾਦੀਆਂ ਦਾ ਗੜ੍ਹ ਅਤੇ ਸ਼ਰਨਾਰਥੀਆਂ ਦਾ ਸਰੋਤ ਨਹੀਂ ਬਣਨਾ ਚਾਹੀਦਾ ਹੈ ਭਾਰਤ ਨੂੰ ਸ਼ੱਕ ਹੈ ਕਿ ਅੱਤਵਾਦੀ ਤਾਲਿਬਾਨ ਦੀ ਅਗਵਾਈ ਵਾਲੇ ਅਫਗਾਨਿਸਤਾਨ ’ਚ ਸ਼ਰਨ ਲੈਣਗੇ ਅਤੇ ਉਥੇ ਤੋਂ ਭਾਰਤ ਦੀ ਭੂਮੀ ’ਤੇ ਹਮਲਾ ਕਰਨ ਦੀ ਸਾਜ਼ਿਸ ਕਰਨਗੇ ਹਲਾਂਕਿ ਭਾਰਤ ਸਰਕਾਰ ਨੇ ਤਾਲਿਬਾਨ ਅਗਵਾਈ ਨਾਲ ਕੁਝ ਸੰਪਰਕ ਕਰਨ ਦਾ ਯਤਨ ਕੀਤਾ ਹੈ ਉਨ੍ਹਾਂ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਵਿਸ਼ਵ ਭਾਈਚਾਰਾ ਇੱਕ ਅਜ਼ਾਦ, ਲੋਕਤਾਂਤਰਿਕ, ਮਰਿਆਦਾ ਅਤੇ ਸਥਿਰ ਅਫ਼ਗਾਨਿਸਤਾਨ ਦੇ ਪੱਖ ’ਚ ਹੈ

ਭਾਰਤੀ ਅਧਿਕਾਰੀਆਂ ਦਾ ਮੰਨਣਾ ਹੈ ਕਿ 31 ਅਗਸਤ ਦੀ ਸਮਾਂ ਸੀਮਾ ਤੋਂ ਬਾਅਦ ਅਗਲੇ ਪਰ ਮਹੀਨੇ ਤੱਕ ਅਮਰੀਕੀ ਹਵਾਈ ਹਮਲਿਆਂ ਨਾਲ ਤਾਲਿਬਾਨ ਨੂੰ ਅਫ਼ਗਾਨ ਸਰਕਾਰ ’ਤੇ ਕਬਜ਼ਾ ਕਰਨ ਤੋਂ ਰੋਕਿਆ ਜਾ ਸਕਦਾ ਹੈ
ਭਾਰਤ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਜੋ ਵੀ ਨਤੀਜੇ ਆਏ ਉਨ੍ਹਾਂ ਦਾ ਫੈਸਲਾ ਯੁੱਧ ਦੇ ਮੈਦਾਨ ’ਚ ਨਹੀਂ ਹੋਣਾ ਚਾਹੀਦਾ ਹੈ ਬਿਲੰਕਨ ਨੇ ਬਚਨ ਦਿੱਤਾ ਕਿ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਵੀ ਅਮਰੀਕਾ ਅਫ਼ਗਾਨਿਸਤਾਨ ਦੀ ਸੁਰੱਖਿਆ ’ਚ ਸਹਾਇਤਾ ਕਰਦਾ ਰਹੇਗਾ ਉਨ੍ਹਾਂ ਕਿਹਾ ਕਿ ਅਮਰੀਕਾ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਵਾਧੇ ਸਬੰਧੀ ਚਿੰਤਤ ਹੈ ਤਾਲਿਬਾਨ ਵੱਖ ਵੱਖ ਜਿਲ੍ਹਾ ਕੇਂਦਰਾਂ ’ਚ ਅੱਗੇ ਵਧ ਰਿਹਾ ਹੈ

ਤਾਲਿਬਾਨ ਦੇ ਵਿਸ਼ੇ ’ਚ ਮੈਂ ਹਮੇਸ਼ਾ ਤੋਂ ਕਹਿੰਦਾ ਰਿਹਾ ਹਾਂ ਕਿ ਤਾਲਿਬਾਨ ਅਤੇ ਪਾਕਿਸਤਾਨ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਪਾਕਿਸਤਾਨ ਨੇ ਹਮੇਸ਼ਾਂ ਤੋਂ ਤਾਲਿਬਾਨ ਨੂੰ ਸੁਰੱਖਿਆ ਦਿੱਤੀ ਹੈ ਪਾਕਿਸਤਾਨ ਨੂੰ ਫੌਜੀ ਅਤੇ ਤਾਲਿਬਾਨ ’ਤੇ ਕੰਟਰੋਲ ਕਰਨ ਲਈ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਫੌਜੀ ਅਤੇ ਹੋਰ ਸਹਾਇਤਾ ਦੇਣ ਦੀ ਰਣਨੀਤੀ ਫੇਲ੍ਹ ਰਹੀ ਹੈ ਭਾਰਤ ਸਰਕਾਰ ਇਸ ਤੱਥ ਨੂੰ ਅਮਰੀਕੀ ਡਿਪਲੋਮੈਂਟਾਂ ਨੂੰ ਸਮਝਾਉਣ ’ਚ ਫੇਲ੍ਹ ਰਹੀ ਹੈ ਹਾਲੇ ਵੀ ਬਹੁਤ ਦੇਰ ਨਹੀਂ ਹੋਈ ਹੈ ਅਤੇ ਇਸ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਪਾਕਿਸਤਾਨ ਅਤੇ ਤਾਲਿਬਾਨ ਨੂੰ ਇੱਕ ਹੀ ਸ੍ਰੇਣੀ ’ਚ ਰੱਖਿਆ ਜਾਣਾ ਚਾਹੀਦਾ ਹੈ ਅਫ਼ਗਾਸਿਤਾਨ ’ਚ ਦ੍ਰਿੜ ਲੋਕਤਾਂਤਰਿਕ ਵਿਵਸਥਾ ਸਥਾਪਿਤ ਕੀਤੇ ਬਿਨਾਂ ਅਮਰੀਕੀ ਫੌਜੀਆਂ ਦੀ ਵਾਪਸੀ ਅਫ਼ਗਾਨ ਸਰਕਾਰ ਅਨੁਸਾਰ ਅਧੂਰਾ ਕਾਰਜ ਸੀ

ਅਮਰੀਕਾ ਦਾ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣਾ ਚੰਗਾ ਹੋਵੇ ਪਰ ਅਮਰੀਕੀ ਫੌਜੀਆਂ ਦੀ ਵਾਪਸੀ ਦਾ ਪ੍ਰਭਾਵ ਨਾ ਕੇਵਲ ਇਸ ਖੇਤਰ ’ਤੇ ਪਵੇਗਾ ਸਗੋਂ ਪੂਰੀ ਦੁਨੀਆ ’ਤੇ ਪਵੇਗਾ ਇਸ ਲਈ ਕਿ ਅਮਰੀਕਾ ਅਤੇ ਪੱਛਮੀ ਸ਼ਕਤੀਆਂ ਨੇ ਅਫ਼ਗਾਨ ਸਰਕਾਰ ਲਈ ਕੋਈ ਬਦਲ ਸਹਾਇਤਾ ਢਾਂਚਾ ਖੜਾ ਨਹੀਂ ਕੀਤਾ ਅਫ਼ਗਾਨਿਸਤਾਨ ’ਚ ਅਮਰੀਕੀ ਫੌਜੀਆਂ ਦੀ ਵਾਪਸੀ ਨਾਲ ਪੈਦਾ ਹੋਈ ਸਥਿਤੀ ਦਾ ਲਾਭ ਲੈਣ ਲਈ ਚੀਨ ਅਤੇ ਪਾਕਿਸਤਾਨ ਪ੍ਰਵੇਸ਼ ਕਰ ਚੁੱਕੇ ਹਨ ਸਪੱਸ਼ਟ ਹੈ ਉਹ ਗਲਤ ਪੱਖ ’ਚ ਖੜੇ ਹਨ

ਉਹ ਅਲੋਕਤਾਂਤਰਿਕ ਇਸਲਾਮਿਕ ਕੱਟੜਵਾਦ ਦੇ ਪੱਖ ’ਚ ਖੜੇ ਹਨ ਇੱਥੋਂ ਤੱਕ ਕਿ ਰੂਸ ਜਿਸ ਨੇ 80 ਦੇ ਦਹਾਕੇ ਦੇ ਸ਼ੁਰੂ ’ਚ ਅਫ਼ਗਾਨਿਸਤਾਨ ’ਚ ਅਮਰੀਕਾ ਦਾ ਵਿਰੋਧ ਕੀਤਾ ਸੀ ਉਹ ਵੀ ਮੁੜ ਅਫ਼ਗਾਨ ਸੰਘਰਸ਼ ’ਚ ਪ੍ਰਵੇਸ ਕਰ ਰਿਹਾ ਹੈ ਭਾਰਤ ਸਰਕਾਰ ਨੇ ਅਮਰੀਕਾ ਵੱਲੋਂ ਸਮਰਪਿਤ ਅਫ਼ਗਾਨ ਸਰਕਾਰ ਦੀ ਸਹਾਇਤਾ ਕੀਤੀ ਇਸ ਲਈ ਹਿੰਦ ਪ੍ਰਸ਼ਾਂਤ ਖੇਤਰ ’ਚ ਅੱਜ ਸਭ ਤੋਂ ਵੱਡਾ ਮੁੱਦਾ ਅਫ਼ਗਾਨ ਮੁੱਦਾ ਹੈ ਅਤੇ ਇਸ ਮੁੱਦੇ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਜੇਕਰ ਇਸ ਮੁੱਦੇ ਨੂੰ ਹੱਲ ਨਹੀਂ ਕੀਤਾ ਜਾ ਸਕਦਾ ਤਾਂ ਇਸ ਦਾ ਭਾਰਤ ਅਤੇ ਅਰਮੀਕਾ ’ਤੇ ਵਿਆਪਕ ਪ੍ਰਭਾਵ ਪੈ ਸਕਦਾ ਹੈ

ਭਾਰਤ ਅਤੇ ਅਮਰੀਕਾ ਦਾ ਮੁੱਖ ਵਿਰੋਧੀ ਚੀਨ ਹੈ ਅਤੇ ਉਹ ਇਸ ਖੇਤਰ ’ਚ ਆਪਣਾ ਦਬਾਅ ਬਣਾਉਣਾ ਚਾਹੁੰਦਾ ਹੈ ਪਾਕਿਸਤਾਨ ਚੀਨ ਨੂੰ ਅਜਿਹਾ ਮੰਚ ਪ੍ਰਦਾਨ ਕਰਨਾ ਚਾਹੁੰਦਾ ਹੈ ਕਿ ਤਾਂ ਕਿ ਉਹ ਕਸ਼ਮੀਰ ’ਚ ਚੀਨ ਦੀ ਅਪ੍ਰਤੱਖ ਹਮਾਇਤ ਨਾਲ ਭਾਰਤ ਲਈ ਪ੍ਰੇਸ਼ਾਨੀਆਂ ਖੜੀਆਂ ਕਰ ਸਕੇ ਨਾਲ ਹੀ ਚੀਨ ਭਾਰਤ ਨਾਲ ਲੱਗੀ ਵਿਵਾਦਪੂਰਨ ਸੀਮਾ ’ਤੇ ਭਾਰਤੀ ਖੇਤਰ ’ਤੇ ਹਮਲਾ ਕਰ ਸਕੇ

ਪੇਗਾਸਸ ਨੇ ਪੱਤਰਕਾਰਾਂ, ਸਿਆਸੀ ਆਗੂਆਂ, ਅਧਿਕਾਰੀਆਂ ਅਤੇ ਸਮਾਜਿਕ ਵਰਕਰਾਂ ਸਮੇਤ ਕਥਿਤ ਤੌਰ ’ਤੇ 300 ਤੋਂ ਜਿਆਦਾ ਭਾਰਤੀਆਂ ਦੀ ਜਾਸੂਸੀ ਕੀਤੀ ਹੈ ਹਲਾਂਕਿ ਭਾਰਤ ਸਰਕਾਰ ਨੇ ਇਸ ਜਾਜੂਸੀ ਕਾਂਡ ’ਚ ਕਿਸੇ ਤਰ੍ਹਾਂ ਦਾ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ ਪਰ ਵਿਰੋਧੀ ਧਿਰ ਇਸ ਮੁੱਦੇ ਦੀ ਜਾਂਚ ਦੀ ਮੰਗ ਕਰ ਰਿਹਾ ਹੈ ਫਰਾਂਸ, ਚੀਨ ਅਤੇ ਪਾਕਿਸਤਾਨ ਵਰਗੇ ਹੋਰ ਦੇਸ਼ ਵੀ ਇਜਰਾਇਲੀ ਕੰਪਲੀ ਦੇ ਖਿਲਾਫ਼ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੇ ਇਸ ਤਕਨੀਕ ਦੀ ਵਰਤੋ ਉਨ੍ਹਾਂ ਆਗੂਆਂ ਦੀ ਜਾਜੂਸੀ ਲਈ ਕੀਤੀ ਹੈ ਅਮਰੀਕਾ ਵੱਲੋਂ ਇਹ ਸੰਕੇਤ ਮਿਲ ਰਹੇ ਸਨ ਕਿ ਬਿਲੰਕਨ ਆਪਣੀ ਯਾਤਰਾ ਦੌਰਾਨ ਭਾਰਤੀ ਅਧਿਕਾਰੀਆਂ ਦੇ ਨਾਲ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਦੇ ਮੁੱਦਿਆਂ ਨੂੰ ਚੁੱਕੇਗਾ

ਨਾਗਰਿਕ ਸਮਾਜ ਦੇ ਆਗੂਆਂ ਨਾਲ ਮੁਲਾਕਾਤ ਦੌਰਾਨ ਬਿਲੰਕਨ ਨੇ ਕਿਹਾ ਕਿ ‘ਸਾਡਾ ਮੰਨਣਾ ਹੈ ਕਿ ਸਾਰੇ ਲੋਕਾਂ ਦੀ ਸਰਕਾਰ ’ਚ ਆਵਾਜ ਹੋਣੀ ਚਾਹੀਦੀ ਅਤੇ ਸਾਰੇ ਲੋਕਾਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਇਹੀ ਸਾਡੇ ਵਰਗੇ ਲੋਕਤੰਤਰ ਦੇ ਮੂਲ ਸਿਧਾਂਤ ਹਨ ’ ਇਸ ਤਰ੍ਹਾਂ ਬਿਲੰਕਨ ਨੇ ਭਾਰਤ ਅਤੇ ਖੁਦ ਆਪਣੇ ਦੇਸ਼ ਨੂੰ ਲੋਕਤੰਤਰ ਦੀ ਰੱਖਿਆ ਕਰਨ ਦੇ ਮਾਮਲੇ ’ਚ ਕਲੀਨ ਚਿੱਟ ਦੇ ਦਿੱਤੀ ਬਿਲੰਕਨ ਦੀ ਯਾਤਰਾ ਦੌਰਾਨ ਇੱਕ ਮਹੱਤਵਪੂਰਨ ਘਟਨਾ ਉਨ੍ਹਾਂ ਦੇ ਅਤੇ ਨਿਵਰਸਨ ’ਚ ਤਿੱਬਤ ਸਰਕਾਰ ਦੇ ਆਗੂ ਲੋਬਸਾਂਗ ਸੇਹੇ ਦੇ ਨਾਲ ਮੁਲਾਕਾਤ ਹੈ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ 2016 ’ਚ ਦਲਾਈ ਲਾਮਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਸ ਦਿਸ਼ਾ ’ਚ ਇਹ ਇੱਕ ਮਹੱਤਵਪੂਰਨ ਕਦਮ ਹੈ ਅਮਰੀਕੀ ਕਾਨੂੰਨ ਨਿਰਮਾਤਾਵਾਂ ਨੇ ਪਿਛਲੇ ਸਾਲ ਤਿੱਬਤ ਨੀਤੀ ਅਤੇ ਸਹਾਇਤਾ ਐਕਟ ਪਾਸ ਕੀਤਾ ਹੈ ਅਮਰੀਕਾ ਵੱਲੋਂ ਚੁੱਕੇ ਗਏ ਅਜਿਹੇ ਕਦਮਾਂ ਨਾਲ ਚੀਨ ਨਿਸਚਿਤ ਤੌਰ ’ਤੇ ਖੁਸ਼ ਨਹੀਂ ਹੋਵੇਗਾ ਕੁੱਲ ਮਿਲਾ ਕੇ ਅਮਰੀਕਾ ਵਿਸ਼ਵ ਰਾਜਨੀਤੀ ’ਚ ਆਪਣੀ ਸਵਰਉਚ ਸਥਿਤੀ ਚੀਨ ਨੂੰ ਸੌਂਪਣਾ ਨਹੀਂ ਚਾਹੁੰਦਾ ਹੈ ਇਸ ਲਈ ਅਮਰੀਕਾ ਨੇ ਸਪੱਸ਼ਟ ਰਣਨੀਤੀ ਬਣਾਈ ਹੈ ਕਿ ਉਹ ਚੀਨ ਦਾ ਡਟ ਕੇ ਮੁਕਾਬਲਾ ਕਰੇਗਾ ਇਸ ਦਿਸ਼ਾ ’ਚ ਅਫ਼ਗਾਨਿਸਤਾਨ ਦੀ ਸੁਰੱਖਿਆ ਨਾਲ ਭਾਰਤ ਦੀ ਸੁਰੱਖਿਆ ਵੀ ਜੁੜੀ ਹੋਈ ਹੈ ਇਸ ਲਈ ਭਾਰਤ ਏਸ਼ੀਆ ’ਚ ਅਮਰੀਕਾ ਦੀ ਰਣਨੀਤੀ ਦਾ ਅਨਿੱਖੜਵਾਂ ਅੰਗ ਬਣਿਆ ਰਹਿਣਾ ਚਾਹੀਦਾ ਹੈ

ਡਾ. ਡੀਕੇ ਗਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ