ਸਹਿਣਸ਼ੀਲਤਾ ਦਾ ਜਾਦੂ
ਇੱਕ ਵਾਰ ਮਹਾਂਰਿਸ਼ੀ ਦਇਆਨੰਦ ਫਰੂਖਾਬਾਦ ‘ਚ ਗੰਗਾ ਤੱਟ ‘ਤੇ ਰੁਕੇ ਉਨ੍ਹਾਂ ਤੋਂ ਥੋੜ੍ਹੀ ਹੀ ਦੂਰ ਇੱਕ ਹੋਰ ਝੌਂਪੜੀ ‘ਚ ਇੱਕ ਦੂਜਾ ਸਾਧੂ ਵੀ ਰੁਕਿਆ ਹੋਇਆ ਸੀ ਰੋਜ਼ਾਨਾ ਉਹ ਦਇਆਨੰਦ ਦੀ ਕੁਟੀਆ ਕੋਲ ਆ ਕੇ ਉਨ੍ਹਾਂ ਨੂੰ ਮੰਦਾ ਬੋਲਦਾ ਰਹਿੰਦਾ ਦਇਆਨੰਦ ਸੁਣਦੇ ਤੇ ਮੁਸਕਰਾ ਦਿੰਦੇ ਕੋਈ ਵੀ ਜਵਾਬ ਨਾ ਦਿੰਦੇ ਕਈ ਵਾਰ ਉਨ੍ਹਾਂ ਦੇ ਭਗਤਾਂ ਨੇ ਕਿਹਾ, ”ਮਹਾਰਾਜ! ਜੇਕਰ ਆਗਿਆ ਹੋਵੇ ਤਾਂ ਇਸ ਦੁਸ਼ਟ ਨੂੰ ਸੁਧਾਰ ਦੇਈਏ?” ਮਹਾਂਰਿਸ਼ੀ ਨੇ ਕਿਹਾ, ”ਨਹੀਂ, ਉਹ ਖੁਦ ਹੀ ਸੁਧਰ ਜਾਵੇਗਾ”
ਇੱਕ ਦਿਨ ਕਿਸੇ ਸੱਜਣ ਨੇ ਫਲ਼ਾਂ ਦਾ ਇੱਕ ਬਹੁਤ ਵੱਡਾ ਟੋਕਰਾ ਮਹਾਂਰਿਸ਼ੀ ਕੋਲ ਭੇਜਿਆ ਮਹਾਂਰਿਸ਼ੀ ਨੇ ਟੋਕਰੇ ‘ਚੋਂ ਵਧੀਆ-ਵਧੀਆ ਫਲ ਕੱਢੇ, ਉਨ੍ਹਾਂ ਨੂੰ ਇੱਕ ਕੱਪੜੇ ‘ਚ ਬੰਨ੍ਹਿਆ ਤੇ ਇੱਕ ਵਿਅਕਤੀ ਨੂੰ ਬੋਲੇ, ”ਇਹ ਫ਼ਲ ਉਸ ਸਾਧੂ ਨੂੰ ਦੇ ਆਓ, ਜੋ ਉਸ ਦੂਜੀ ਕੁਟੀਆ ‘ਚ ਰਹਿੰਦਾ ਹੈ, ਜੋ ਰੋਜ਼ਾਨਾ ਇੱਥੇ ਆ ਕੇ ਕਿਰਪਾ ਕਰਦਾ ਹੈ” ਉਹ ਸੱਜਣ ਫਲ ਲੈ ਕੇ ਉਸ ਸਾਧੂ ਕੋਲ ਗਿਆ ਤੇ ਜਾ ਕੇ ਬੋਲਿਆ, ”ਬਾਬਾ! ਇਹ ਫਲ ਸਵਾਮੀ ਦਇਆਨੰਦ ਨੇ ਤੁਹਾਡੇ ਲਈ ਭੇਜੇ ਹਨ” ਸਾਧੂ ਨੇ ਦਇਆਨੰਦ ਦਾ ਨਾਂਅ ਸੁਣਦਿਆਂ ਹੀ ਕਿਹਾ,
”ਭਾਈ! ਇਹ ਸਵੇਰੇ-ਸਵੇਰੇ ਕਿਸ ਦਾ ਨਾਂਅ ਲੈ ਦਿੱਤਾ, ਪਤਾ ਨਹੀਂ, ਅੱਜ ਭੋਜਨ ਵੀ ਮਿਲੇਗਾ ਜਾਂ ਨਹੀਂ ਚਲਾ ਜਾ ਇੱਥੋਂ ਮੇਰੇ ਲਈ ਨਹੀਂ, ਕਿਸੇ ਦੂਜੇ ਲਈ ਭੇਜੇ ਹੋਣਗੇ ਮੈਂ ਤਾਂ ਰੋਜ਼ਾਨਾ ਉਸ ਨੂੰ ਮੰਦਾ ਬੋਲਦਾ ਹਾਂ” ਉਸ ਵਿਅਕਤੀ ਨੇ ਮਹਾਂਰਿਸ਼ੀ ਕੋਲ ਆ ਕੇ ਇਹ ਗੱਲ ਦੱਸ ਦਿੱਤੀ ਮਹਾਂਰਿਸ਼ੀ ਬੋਲੇ, ”ਨਹੀਂ, ਤੁਸੀਂ ਫਿਰ ਉਸ ਕੋਲ ਜਾਓ ਉਸ ਨੂੰ ਆਖੋ ਕਿ ਤੁਸੀਂ ਰੋਜ਼ਾਨਾ ਜੋ ਅੰਮ੍ਰਿਤ ਵਰਖਾ ਕਰਦੇ ਹੋ,
ਉਸ ‘ਚ ਤੁਹਾਡੀ ਪੂਰੀ ਤਾਕਤ ਲੱਗਦੀ ਹੈ ਇਹ ਫਲ ਇਸ ਲਈ ਭੇਜੇ ਹਨ ਕਿ ਇਨ੍ਹਾਂ ਨੂੰ ਖਾਓ, ਇਨ੍ਹਾਂ ਦਾ ਰਸ ਪੀਓ, ਜਿਸ ਨਾਲ ਤੁਹਾਡੀ ਤਾਕਤ ਬਣੀ ਰਹੇ ਤੇ ਤੁਹਾਡੀ ਅੰਮ੍ਰਿਤ ਵਰਖਾ ‘ਚ ਕਮੀ ਨਾ ਆਵੇ” ਉਸ ਵਿਅਕਤੀ ਨੇ ਸਾਧੂ ਕੋਲ ਜਾ ਕੇ ਉਹੀ ਗੱਲ ਆਖ ਦਿੱਤੀ ਸਾਧੂ ਨੇ ਇਹ ਸੁਣਿਆ ਤਾਂ ਉਸ ਦੇ ਸਿਰ ‘ਚ ਸੌ ਘੜਾ ਪਾਣੀ ਪੈ ਗਿਆ ਨਿੱਕਲਿਆ ਆਪਣੀ ਕੁਟੀਆ ‘ਚੋਂ ਬਾਹਰ ਤੇ ਭੱਜਦਾ ਹੋਇਆ ਮਹਾਂਰਿਸ਼ੀ ਕੋਲ ਪਹੁੰਚਿਆ ਤੇ ਉਨ੍ਹਾਂ ਦੇ ਚਰਨਾਂ ‘ਚ ਡਿੱਗ ਪਿਆ ਅਤੇ ਬੋਲਿਆ, ”ਮਹਾਰਾਜ! ਮੈਨੂੰ ਮੁਆਫ਼ ਕਰੋ ਤੁਸੀਂ ਤਾਂ ਦੇਵਤਾ ਹੋ” ਇਹ ਹੈ ਸਹਿਣਸ਼ੀਲਤਾ ਦਾ ਜਾਦੂ! ਜਿਸ ਵਿੱਚ ਇਹ ਸਹਿਣਸ਼ੀਲਤਾ ਪੈਦਾ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ‘ਚ ਇੱਕ ਅਨੋਖੀ ਮਿਠਾਸ, ਇੱਕ ਅਨੋਖਾ ਸੰਤੋਸ਼ ਤੇ ਇੱਕ ਵਿਲੱਖਣ ਰੌਸ਼ਨੀ ਆ ਜਾਂਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.