ਸੰਸਦ ’ਚ ਵਿਰੋਧੀਆਂ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ

ਛੱਤਰੀ ਲੈ ਕੇ ਪ੍ਰਧਾਨ ਮੰਤਰੀ ਪਹੁੰਚੇ ਸੰਸਦ

ਵਿਰੋਧੀ ਸਦਨ ’ਚ ਸ਼ਾਂਤ ਮਾਹੌਲ ਬਣਾਈ ਰੱਖਣ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੰਸਦ ਦੇ ਮੌਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਜਦੋਂ ਲੋਕ ਸਭਾ ’ਚ ਨਵੇਂ ਸੰਸਦ ਮੈਂਬਰਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਿਚੈ ਕਰਵਾ ਰਹੇ ਸਨ ਤਾਂ ਉਦੋਂ ਹੀ ਵਿਰੋਧੀ ਧਿਰਾ ਨੇ ਨਾਅਰੇਬਾਜ਼ੀ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੰਗਾਮੇ ਦੌਰਾਨ ਹਾਲਾਂਕਿ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਛੱਤਰੀ ਲੈ ਕੇ ਸੰਸਦ ’ਚ ਪਹੁੰਚੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸੰਸਦ ’ਚ ਵਿਰੋਧੀਆਂ ਤੇ ਜਨਤਾ ਦੇ ਹਰ ਤਿੱਖੇ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ ਪਰ ਇਸ ਦੇ ਲਈ ਵਿਰੋਧੀਆਂ ਨੂੰ ਸਦਨ ’ਚ ਸ਼ਾਂਤੀਪੂਰਨ ਮਾਹੌਲ ਬਣਾਉਣਾ ਪਵੇਗਾ। ਪੀਐਮ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾ ਸੋਮਵਾਰ ਨੂੰ ਸੰਸਦ ਭਵਨ ਕੰਪਲੈਕਸ ’ਚ ਮੀਡੀਆ ਸਾਹਮਣੇ ਦਿੱਤੇ  ਇੰਟਰਵਿਊ ’ਚ ਸਦਨ ’ਚ ਸੁਚਾਰੂ ਕੰਮਕਾਜ ਹੋਣ ਦੀ ਉਮੀਦ ਪ੍ਰਗਟਾਈ ।

ਉਨ੍ਹਾਂ ਕਿਹਾ, ਸਦਨ ’ਚ ਇਹ ਸੈਸ਼ਨ ਨਤੀਜਾਕਾਰੀ ਹੋਵੇ, ਸਾਰਥਕ ਚਰਚਾ ਲਈ ਸਮਰਪਿਤ ਹੋਵੇ, ਦੇਸ਼ ਦੀ ਜਨਤਾ ਜੋ ਜਵਾਬ ਚਾਹੁੰਦੀ ਹੈ ਉਹ ਜਵਾਬ ਦੇਣ ਦੀ ਸਰਕਾਰ ਦੀ ਪੂਰੀ ਤਿਆਰੀ ਹੈ ਸਾਰੀਆਂ ਵਿਰੋਧੀਆਂ ਪਾਰਟੀਆਂ ਨੂੰ ਅਪੀਲ ਹੈ ਕਿ ਉਹ ਤਿੱਖੇ ਸਵਾਲ ਪੁੱਛਣ ਤੇ ਸਦਨ ’ਚ ਸ਼ਾਂਤ ਵਾਤਾਵਰਨ ਬਣਾਈ ਰੱਖਣ ਜਿਸ ਨਾਲ ਸਰਕਾਰ ਨੂੰ ਜਵਾਬ ਦੇਣ ਦਾ ਮੌਕਾ ਮਿਲੇ ਇਸ ਨਾਲ ਜਨਤਾ ਤੱਕ ਸੱਚ ਪਹੁੰਚਾਉਣ ਦਾ ਮੌਕਾ ਮਿਲਦਾ ਹੇ ਇਸ ਨਾਲ ਜਨਤਾ ਦਾ ਵਿਸ਼ਵਾਸ ਵਧਦਾ ਹੈ, ਤਰੱਕੀ ਦੀ ਗਤੀ ਤੇਜ਼ ਹੁੰਦੀ ਹੈ।

ਸਾਰੇ ਆਗੂ ਕੋਰੋਨਾ ’ਤੇ ਆਪਣਾ ਸੁਝਾਅ ਦੇਣ

ਪੀਐਮ ਨੇ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ’ਤੇ ਸੰਸਦ ਤੇ ਉਸਦੇ ਬਾਹਰ ਦੋਵੇਂ ਥਾਵਾਂ ’ਤੇ ਚਰਚਾ ਕਰਨ ਤੇ ਸਿਆਸੀ ਪਾਰਟੀਆਂ ਨੂੰ ਹਰ ਜਾਣਕਾਰੀ ਦੇਣ ਲਈ ਤਿਆਰ ਹੈ ਉਨ੍ਹਾਂ ਕਿਹਾ ਕਿ ਉਹ ਦੋਵੇਂ ਸਦਨਾਂ ਦੇ ਆਗੂਆਂ ਦੇ ਨਾਲ ਕੋਰੋਨਾ ਮਹਾਂਮਾਰੀ ਦੀ ਸਥਿਤੀ ’ਤੇ ਮੰਗਲਵਾਰ ਸ਼ਾਮ ਨੂੰ ਗੱਲ ਕਰਨ ਦੇ ਚਾਹਵਾਨ ਹਨ ਤੇ ਉਨ੍ਹਾਂ ਆਗੂਆਂ ਨੂੰ ਇਸ ਦੇ ਲਈ ਸਮਾਂ ਕੱਢਣ ਦੀ ਅਪੀਲ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।