Chhattisgarh Naxal Attack: ਹਿੰਸਾ ਨਹੀਂ, ਗੱਲਬਾਤ ਨਾਲ ਹੋਵੇ ਮਸਲਾ ਹੱਲ

Chhattisgarh Naxal attack
Chhattisgarh Naxal Attack: ਹਿੰਸਾ ਨਹੀਂ, ਗੱਲਬਾਤ ਨਾਲ ਹੋਵੇ ਮਸਲਾ ਹੱਲ

Chhattisgarh Naxal attack: ਬੀਤੇ ਦਿਨੀਂ ਛੱਤੀਸਗੜ੍ਹ ’ਚ ਨਕਸਲੀਆਂ ਵੱਲੋਂ ਕੀਤੇ ਗਏ ਧਮਾਕੇ ਨਾਲ 9 ਸੁਰੱਖਿਆ ਕਰਮੀ ਸ਼ਹੀਦ ਹੋ ਗਏ ਕੇਂਦਰ ਤੇ ਸੂਬਾ ਸਰਕਾਰ ਨੇ ਇਸ ਮਾਮਲੇ ’ਚ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਗਲੇ ਦਿਨ ਸੁਰੱਖਿਆ ਬਲਾਂ ਨੇ ਤਿੰਨ ਨਕਸਲੀਆਂ ਨੂੰ ਮਾਰ ਮੁਕਾਇਆ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ਕਿ 2026 ਤੱਕ ਦੇਸ਼ ਅੰਦਰੋਂ ਨਕਸਲਵਾਦ ਦਾ ਅੰਤ ਕਰ ਦਿੱਤਾ ਜਾਵੇਗਾ ਭਾਵੇਂ ਸਰਕਾਰ ਹਿੰਸਾ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਕਰਨ ਲਈ ਪਹਿਲਾਂ ਵੀ ਤਿਆਰ ਨਹੀਂ ਸੀ ਫਿਰ ਵੀ ਸਰਕਾਰ ਨੇ ਨਕਸਲੀ ਗੁੱਟਾਂ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਬਹੁਤ ਲੰਮਾ ਸਮਾਂ ਦਿੱਤਾ ਹੈ ਜਿੱਥੋਂ ਤੱਕ ਸਰਕਾਰ ਦੇ ਨਜ਼ਰੀਏ ਤੇ ਸਿਧਾਂਤਾਂ ਦੀ ਗੱਲ ਹੈ।

ਇਹ ਖਬਰ ਵੀ ਪੜ੍ਹੋ : Murder Case: ਜ਼ਮੀਨ ਨੇ ਮਾਰੀ ਜ਼ਮੀਰ, ਭਰਾ ਨੇ ਹੀ ਕੀਤਾ ਸੀ ਬਜ਼ੁਰਗ ਭਰਾ-ਭਰਜਾਈ ਦਾ ਕਤਲ

ਸਰਕਾਰ ਨੇ ਅਮਨ-ਅਮਾਨ ਤੇ ਗੱਲਬਾਤ ਦੇ ਰਸਤੇ ਨੂੰ ਹੀ ਪਹਿਲ ਦਿੱਤੀ ਹੈ ਦੂਜੇ ਪਾਸੇ ਸ਼ਕਤੀ ਦੀ ਪੱਧਰ ’ਤੇ ਸਰਕਾਰ ਨੂੰ ਕਮਜ਼ੋਰ ਆਂਕਣਾ ਵੀ ਗਲਤਫਹਿਮੀ ਹੈ ਅਸਾਮ ਇਸ ਦਿਸ਼ਾ ’ਚ ਇੱਕ ਚੰਗੀ ਉਦਾਹਰਨ ਹੈ ਜਿੱਥੇ ਅੱਠ ਅੱਤਵਾਦੀ ਸਮੂਹ ਸੂਬਾ ਤੇ ਕੇਂਦਰ ਸਰਕਾਰ ਨਾਲ ਤਿੰਨ ਪੱਖੀ ਅਮਨ ਸਮਝੌਤਾ ਕਰ ਚੁੱਕੇ ਹਨ ਪੂਰਬ ਉੱਤਰ ਦੇ ਕਈ ਹੋਰ ਸੂਬਿਆਂ ਅੰਦਰ ਵੀ ਸਰਕਾਰ ਨੇ ਅਮਨ-ਅਮਾਨ ਤੇ ਗੱਲਬਾਤ ਦਾ ਰਸਤਾ ਅਪਣਾਇਆ ਲੋਕਤੰਤਰ ਦੇ ਯੁੱਗ ’ਚ ਹਿੰਸਾ ਬੇਮਾਅਨਾ ਹੈ ਤੇ ਬਰਬਾਦੀ ਤੋਂ ਵੱਧ ਕੁਝ ਵੀ ਨਹੀਂ ਨਕਸਲੀ ਸੰਗਠਨਾਂ ਦਾ ਹਿੰਸਾ ਜਾਰੀ ਰੱਖਣਾ ਕੋਈ ਫਾਇਦੇ ਵਾਲੀ ਗੱਲ ਨਹੀਂ ਵਿਕਾਸ ਤੇ ਖੁਸ਼ਹਾਲੀ ਸੰਭਵ ਹੈ ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚੇ ਵਰਗੀਆਂ ਸਹੂਲਤਾਂ ’ਚ ਵਾਧੇ ਲਈ ਅਮਨ-ਅਮਾਨ ਜ਼ਰੂਰੀ ਹੈ ਚੰਗਾ ਹੋਵੇ ਜੇਕਰ ਨਕਸਲੀ ਅਮਨ ਤੇ ਲੋਕਤੰਤਰੀ ਤਰੀਕੇ ਨਾਲ ਗੱਲਬਾਤ ਦਾ ਰਾਹ ਅਪਣਾਉਣ। Chhattisgarh Naxal attack

LEAVE A REPLY

Please enter your comment!
Please enter your name here