ਹਾਰ ਦਾ ਬਦਲਾ ਤੇ ਲੜੀ ਬਚਾਉਣ ਉਤਰੇਗੀ ਭਾਰਤੀ ਟੀਮ
ਟਾਂਟੋਨ (ਇੰਗਲੈਂਡ)। ਇੰਗਲੈਂਡ ਖਿਲਾਫ਼ ਪਹਿਲੇ ਮੈਚ ’ਚ ਮਿਲੀ ਹਾਰ ਨੂੰ ਭੁਲਾ ਕੇ ਭਾਰਤੀ ਮਹਿਲਾ ਟੀਮ ਤਿੰਨ ਮੈਚਾ ਦੀ ਇੱਕ ਰੋਜ਼ਾ ਲੜੀ ਦੇ ਦੂਜੇ ਮੁਕਾਬਲੇ ’ਚ ਬੁੱਧਵਾਰ ਨੂੰ ਲੜੀ ਬਚਾਉਣ ਲਈ ਉਤਰੇਗੀ ਭਾਰਤੀ ਟੀਮ ਨੂੰ ਪਹਿਲੇ ਮੈਚ ’ਚ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਹ ਲੜਨ ਲਾਇਕ ਸਕੋਰ ਵੀ ਖੜਾ ਕਰਨ ’ਚ ਨਾਕਾਮ ਰਹੀ ਸੀ।
ਭਾਰਤ ਦੀ ਸਮ੍ਰਤੀ ਮੰਧਾਨਾ ਤੇ ਯੁਵਾ ਖਿਡਾਰਨ ਸ਼ੈਫਾਲੀ ਵਰਮਾ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਉਣ ’ਚ ਨਾਕਾਮ ਰਹੀ ਸੀ ਹਾਲਾਂਕਿ ਕਪਤਾਨ ਮਿਤਾਲੀ ਰਾਜ ਨੇ ਦਮ ਦਿਖਾਉਂਦਿਆਂ 72 ਦੌੜਾਂ ਬਣਾਈਆਂ ਸਨ ਜਿਸ ਦੀ ਮੱਦਦ ਨਾਲ ਟੀਮ 200 ਦਾ ਸਕੋਰ ਪਾਰ ਕਰਨ ’ਚ ਸਫ਼ਲ ਰਹੀ ਸੀ ਇੰਗਲੈਂਡ ਨੂੰ ਇਸ ਟੀਚੇ ਨੂੰ ਹਾਸਲ ਕਰਨ ’ਚ ਜ਼ਿਆਦਾ ਮਿਹਨਤ ਨਹੀਂ ਲੱਗੀ ਤੇ ਉਸਨੇ ਅੱਠ ਵਿਕਟਾਂ ਨਾਲ ਇਸ ਮੁਕਾਬਲੇ ਨੂੰ ਜਿੱਤਿਆ ਸੀ ਭਾਰਤੀ ਟੀਮ ਨੂੰ ਆਪਣੀ ਗੇਂਦਬਾਜ਼ੀ ਰਣਨੀਤੀ ’ਤੇ ਵਿਚਾਰ ਕਰਨ ਦੀ ਲੋੜ ਹੈ ਨਵੇਂ ਗੇਂਦਬਾਜ਼ ਟੀਮ ਨੂੰ ਸ਼ੁਰੂਆਤੀ ਸਫ਼ਲਤਾ ਦਿਵਾਉਣ ’ਚ ਨਾਕਾਮ ਰਹੇ, ਤਾ ਸਪਿੱਨ ਜੋੜੀ ਕਾਫ਼ੀ ਮਹਿੰਗੀ ਸਾਬਿਤ ਹੋਈ ਦੂਜੇ ਪਾਸੇ ਇੰਗਲੈਂਡ ਦੀ ਟੀਮ ਕਾਫ਼ੀ ਸੰਤੁਲਿਤ ਦਿਸ ਰਹੀ ਹੈ ਉਨ੍ਹਾਂ ਕੋਲ ਕੈਥਰੀਨ ਬਰੰਟ ਤੇ ਹੋਰ ਸੁਬਸੋਲੇ ਵਰਗੇ ਤੇਜ਼ ਗੇਂਦਬਾਜ਼ ਹਨ ਜਦੋਂਕਿ ਖੱਬੇ ਹੱਥ ਦੇ ਸਪਿੱਨਰ ਸੋਫ਼ੀ ਏਵਲੇਸਅੋਲ ਵੀ ਕਾਫ਼ੀ ਪ੍ਰਭਾਵੀ ਨਜ਼ਰ ਆਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।