ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਰਕਾਰ ਤੋਂ ਕੀਤੀ ਇਹ ਮੰਗ

Punjab Government

ਸਹਿਕਾਰੀ ਸਭਾਵਾ ਵੱਲੋਂ ਖਾਦ ਨਾਲ ਦਿੱਤਾ ਜਾ ਰਿਹਾ ਬੇਲੋੜਾ ਸਮਾਨ ਬੰਦ ਕੀਤਾ ਜਾਵੇ | Punjab Government

  • ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕਿਸਾਨੀ ਮਸਲਿਆਂ ਸਬੰਧੀ ਕੀਤੀ ਮੀਟਿੰਗ | Punjab Government

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਘੱਲ ਖੁਰਦ ਦੀ ਮੀਟਿੰਗ ਬਲਾਕ ਪ੍ਰਧਾਨ ਬਲਜੀਤ ਸਿੰਘ ਭੰਗਾਲੀ ਦੀ ਅਗਵਾਈ ਵਿੱਚ ਯੂਨੀਅਨ ਦੇ ਦਫਤਰ ਘੱਲ ਖੁਰਦ ਵਿਖੇ ਹੋਈ ਹੋਈ। ਜਿਸ ਵਿੱਚ ਵਿਸੇਸ਼ ਤੌਰ ਤੇ ਬਲਜਿੰਦਰ ਸਿੰਘ ਬੱਬੀ ਫਿਰੋਜ਼ਸ਼ਾਹ ਮੀਤ ਪ੍ਰਧਾਨ ਪੰਜਾਬ, ਮਨਦੀਪ ਸਿੰਘ ਜ਼ਿਲਾ ਪ੍ਰਧਾਨ, ਮੇਲਾ ਸਿੰਘ ਬਲਾਕ ਜਨਰਲ ਸਕੱਤਰ , ਗੁਰਮੇਲ ਸਿੰਘ ਜੱਥੇਬੰਦੀ ਸਕੱਤਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋ ਖਾਦ ਬਣਾਉਣ ਵਾਲੀ ਕੰਪਨੀਆ ਨਾਲ ਰਲ ਕੇ ਪਿੰਡਾਂ ਦੀਆ ਸਹਿਕਾਰੀ ਸਭਾਵਾ ਨੂੰ ਜੋ ਡੀ ਏ ਪੀ ਸਪਲਾਈ ਕੀਤੀ ਜਾਂਦੀ ਹੈ । ਉਸ ਨਾਲ ਕਿਸਾਨਾ ਨੂੰ ਸੋਸਾਇਟੀਆ ਵੱਲੋ ਬੇਲੋੜਾ ਸਮਾਨ ਦਿੱਤਾ ਜਾ ਰਿਹਾ ਹੈ । ਉਸ ਨੂੰ ਤੁਰੰਤ ਬੰਦ ਕੀਤਾ ਜਾਵੇ। ਉਹਨਾ ਪੰਜਾਬ ਸਰਕਾਰ ਤੋ ਮੰਗ ਕਰਦਿਆ ਕਿਹਾ ਹੈ ਕਿ ਕਣਕ ਦੇ ਸੀਜਨ ਲਈ ਪਹਿਲ ਦੇ ਆਧਾਰ ਤੇ ਡੀ ਏ ਪੀ ਖਾਦ ਸਹਿਕਾਰੀ ਸਭਾਵਾ ਸੋਸਾਇਟੀਆ ਰਾਹੀ ਕਿਸਾਨਾ ਤੱਕ ਪਹੁੰਚਦੀ ਕੀਤੀ ਜਿਸ ਨਾਲ ਆਪਣੀ ਕਣਕ ਦੀ ਫਸਲ ਨੂੰ ਸਮੇ ਸਿਰ ਬੀਜ ਸਕਣ ।

Read Also : Bribe: ਰਿਸ਼ਵਤ ਲੈਂਦਾ ਗ੍ਰਾਮੀਣ ਰੁਜ਼ਗਾਰ ਸੇਵਕ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਇਸ ਮੌਕੇ ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ ਮੁੱਦਕੀ ਇਕਾਈ ਪ੍ਰਧਾਨ, ਜਗਦੀਪ ਸਿੰਘ, ਸਤਵੰਤ ਸਿੰਘ, ਰਣਜੀਤ ਸਿੰਘ , ਸੁਖਦੇਵ ਸਿੰਘ, ਹਰਜੀਤ ਸਿੰਘ, ਅਨੋਖ ਸਿੰਘ, ਗੁਰਜੰਟ ਸਿੰਘ ਮੁੱਦਕੀ, ਜਸਪ੍ਰੀਤ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਮਨਪ੍ਰੀਤ ਸਿੰਘ, ਰਣਜੋਧ ਸਿੰਘ, ਜਗਦੀਪ ਸਿੰਘ, ਅੰਗਰੇਜ ਸਿੰਘ, ਮੁਖਤਿਆਰ ਸਿੰਘ, ਜਗਤਾਰ ਸਿੰਘ, ਹਰਬੰਸ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਬੰਤਾ ਸਿੰਘ, ਸੁਖਮੰਦਰ ਸਿੰਘ, ਗੁਰਮੀਤ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here