Education | ਅਜ਼ਾਦੀ ਦੇ ਅੰਮਿ੍ਰਤਕਾਲ ਨੂੰ ਸਾਰਥਿਕ ਕਰਨ ’ਚ ਸਿੱਖਿਆ ਹੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੋ ਸਕਦੀ ਹੈ। ਕਿਹਾ ਜਾ ਸਕਦਾ ਹੈ ਕਿ ਸਿੱਖਿਆ ਹੀ ਇੱਕ ਅਜਿਹਾ ਹਥਿਆਰ ਵੀ ਹੈ, ਜਿਸ ਨਾਲ ਇਨਸਾਨ ਨਾ ਸਿਰਫ਼ ਖੁਦ ਨੂੰ, ਸਗੋਂ ਸਮਾਜ, ਰਾਸ਼ਟਰ ਤੇ ਦੁਨੀਆ ਨੂੰ ਵੀ ਬਦਲ ਸਕਦਾ ਹੈ। ਗੱਲ ਜਦੋਂ ਨਵਾਂ ਭਾਰਤ ਮਜ਼ਬੂਤ ਭਾਰਤ ਬਣਾਉਣ ਦੀ ਹੋ ਰਹੀ ਹੋਵੇ ਤਾਂ ਸਿੱਖਿਆ ਪ੍ਰਤੀ ਸਕਾਰਾਤਮਕ ਸੋਚ ਵਿਕਸਿਤ ਕਰਨ ਅਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।
ਪਰ ਚਿੰਤਾ ਦੀ ਗੱਲ ਹੈ ਕਿ ਸਰਕਾਰਾਂ ਦੀ ਇਸ ਸਕਾਰਾਤਮਕ ਸੋਚ ਦੇ ਬਾਵਜ਼ੂਦ ਸਾਡੀ ਸਿੱਖਿਆ ਪ੍ਰਣਾਲੀ ਉਲਟ ਸੰਕੇਤ ਦਿੰਦੀ ਰਹੀ ਹੈ। ਭਾਰਤ ’ਚ ਉੱਚ ਸਿੱਖਿਆ ਤੇ ਸਕੂਲੀ ਸਿੱਖਿਆ ’ਚ ਵਿਦਿਆਰਥੀ-ਵਿਦਿਆਰਥਣਾਂ ਦੇ ਡ੍ਰਾਪਆਊਟਸ ਦੀ ਗਿਣਤੀ ਭਾਵ ਵਿਚਾਲੇ ਹੀ ਪੜ੍ਹਾਈ ਛੱਡ ਦੇਣ ਦੀ ਗਿਣਤੀ ਵਧਣਾ ਨਾ ਸਿਰਫ਼ ਸਿੱਖਿਆ ਵਿਵਸਥਾ ’ਤੇ ਸਗੋਂ ਸਰਕਾਰ ਦੀ ਸਿੱਖਿਆ ਨੀਤੀ ਅਤੇ ਵਿਵਸਥਾ ’ਤੇ ਇੱਕ ਵੱਡਾ ਸਵਾਲ ਬਣਦਾ ਜਾ ਰਿਹਾ ਹੈ। ਸੰਸਦ ’ਚ ਦਿੱਤੇ ਗਏ ਇੱਕ ਜਵਾਬ ਅਨੁਸਾਰ ਦੇਸ਼ ਦੇ ਨਾਮੀ ਉੱਚ ਸਿੱਖਿਆ ਸੰਸਥਾਨਾਂ ’ਚ ਪਿਛਲੇ ਪੰਜ ਸਾਲਾਂ ਦੌਰਾਨ 34 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਵਿਚਾਲੇ ਹੀ ਪੜ੍ਹਾਈ ਛੱਡ ਗਏ। (Education)
ਸਾਡੀਆਂ ਸਿੱਖਿਆ ਸੰਸਥਾਵਾਂ ਕਾਫ਼ੀ ਪਿੱਛੇ | Education
ਦੂਜੇ ਪਾਸੇ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸੰਨ 2022 ਦੀਆਂ ਬੋਰਡ ਪ੍ਰੀਖਿਆਵਾਂ ਦੇ ਵਿਸ਼ਲੇਸ਼ਣ ’ਚ ਦੱਸਿਆ ਗਿਆ ਹੈ ਕਿ ਦਸਵੀਂ ਅਤੇ ਬਾਰ੍ਹਵੀਂ ਦੇ ਪੱਧਰ ’ਤੇ ਦੇਸ਼ ’ਚ ਲੱਖਾਂ ਬੱਚੇ ਪੜ੍ਹਾਈ ਛੱਡ ਦਿੰਦੇ ਹਨ। ਵਿਸ਼ਲੇਸ਼ਣ ਮੁਤਾਬਿਕ, ਪਿਛਲੇ ਸਾਲ ਪੈਂਤੀ ਲੱਖ ਵਿਦਿਆਰਥੀ ਦਸਵੀਂ ਤੋਂ ਬਾਅਦ ਗਿਆਰਵੀਂ ਜਮਾਤ ’ਚ ਪੜ੍ਹਨ ਨਹੀਂ ਗਏ। ਇਨ੍ਹਾਂ ’ਚੋਂ ਸਾਢੇ 27 ਲੱਖ ਪਾਸ ਨਹੀਂ ਹੋਏ ਅਤੇ ਸਾਢੇ 7 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਨਹੀਂ ਦਿੱਤੀ।
ਇਸ ਤਰ੍ਹਾਂ, ਪਿਛਲੇ ਸਾਲ ਬਾਰ੍ਹਵੀਂ ਤੋਂ ਬਾਅਦ 2.34 ਲੱਖ ਵਿਦਿਆਰਥੀਆਂ ਨੇ ਵਿਚਾਲੇ ਪੜ੍ਹਾਈ ਛੱਡ ਦਿੱਤੀ। ਗੱਲ ਉੱਚ ਸਿੱਖਿਆ ਦੀ ਕਰੀਏ ਤਾਂ ਸੰਸਾਰਕ ਮਾਪਦੰਡਾਂ ’ਤੇ ਸਾਡੀਆਂ ਸਿੱਖਿਆ ਸੰਸਥਾਵਾਂ ਕਾਫ਼ੀ ਪਿੱਛੇ ਨਜ਼ਰ ਆਉਂਦੀਆਂ ਹਨ। ਇਹ ਤਾਂ ਉਦੋਂ ਹੈੈ ਜਦੋਂ ਅਜ਼ਾਦੀ ਦੇ 76 ਸਾਲਾਂ ’ਚ ਸਰਕਾਰਾਂ ਨੇ ਸਿੱਖਿਆ ਦੇ ਪ੍ਰਸਾਰ ਦੀ ਦਿਸ਼ਾ ’ਚ ਕਾਫ਼ੀ ਯਤਨ ਕੀਤੇ, ਬਹੁਮੁਕਾਮੀ ਯੋਜਨਾਵਾਂ ਨੂੰ ਆਕਾਰ ਦਿੱਤਾ ਤੇ ਬਜਟ ’ਚ ਵੀ ਭਾਰੀ ਤਜਵੀਜ਼ਾਂ ਕੀਤੀਆਂ ਹਨ। 34 ਹਜ਼ਾਰ ਤੋਂ ਜਿਆਦਾ ਵਿਚਾਲੇ ਹੀ ਪੜ੍ਹਾਈ ਛੱਡ ਦੇਣ ਵਾਲੇ ਵਿਦਿਆਰਥੀਆਂ ’ਚ ਵੀ ਦਲਿਤ, ਆਦਿਵਾਸੀ ਤੇ ਪੱਛੜੇ ਵਰਗ ਦੇ ਵਿਦਿਆਰਥੀ ਜ਼ਿਆਦਾ ਹਨ। ਇਹ ਸੰਸਥਾਨ ਕੋਈ ਆਮ ਸਰਕਾਰੀ ਕਾਲਜ ਨਹੀਂ ਸਗੋਂ ਆਈਆਈਟੀ, ਐਨਆਈਟੀ, ਅਤੇ ਆਈਆਈਐਸਈਆਰ, ਆਈਆਈਐਮ ਅਤੇ ਕੇਂਦਰੀ ਯੂਨੀਵਰਸਿਟੀ ਅਤੇ ਇਨ੍ਹਾਂ ਵਰਗੇ ਪੱਧਰ ਦੇ ਹਨ।
ਇਹ ਵੀ ਪੜ੍ਹੋ : White Hair Sloution: ਸਿਰਫ਼ ਇੱਕ ਚੱਮਚ ਹਲਦੀ ਅਤੇ ਸਾਰੇ ਸਫ਼ੈਦ ਵਾਲ ਕਾਲੇ ਜੜ੍ਹ ਤੋਂ! ਬਿਨਾ ਮਹਿੰਦੀ ਕਲਰ ਇੰਡੀਗੋ ਤੋਂ ਵਾਲਾਂ ਨੂੰ ਕਾਲਾ ਕਰੇ
ਅਜਿਹੇ ਸੰਸਥਾਨਾਂ ’ਚ ਕੀ ਪੜ੍ਹਾਈ ਦਾ ਪੱਧਰ ਅਤੇ ਮਾਹੌਲ ਸਹੀ ਨਹੀਂ ਹੈ? ਸਰਕਾਰ ਤੇ ਦੇਸ਼ ਦੇ ਸਿੱਖਿਆ ਮਾਹਿਰਾਂ ਨੂੰ ਇਸ ਤੱਥ ਸਬੰਧੀ ਵੀ ਚਿੰਤਾ ਕਰਨੀ ਹੀ ਹੋਵੇਗੀ ਕਿ ਬੀਤੇ ਪੰਜ ਸਾਲਾਂ ’ਚ ਇਨ੍ਹਾਂ ਉੱਚ ਸਿੱਖਿਆ ਸੰਸਥਾਨਾਂ ’ਚ ਦਾਖਲਾ ਲੈਣ ਵਾਲੇ 92 ਵਿਦਿਆਰਥੀਆਂ ਨੇ ਪੜ੍ਹਾਈ ਵਿਚਾਲੇ ਹੀ ਖੁਦਕੁਸ਼ੀ ਕਿਉਂ ਕਰ ਲਈ? ਏਦਾਂ ਹੀ ਆਈਆਈਟੀ ਮੁੰਬਈ ਦੇ ਫਸਟ ਈਅਰ ਦੇ ਵਿਦਿਆਰਥੀ ਦਰਸ਼ਨ ਸੋਲੰਕੀ ਨੇ ਪਿਛਲੇ ਦਿਨੀਂ ਖੁਦਕੁਸ਼ੀ ਕਰ ਲਈ, ਇਸ ਤੋਂ ਬਾਅਦ ੳੱੁਥੋਂ ਦੇ ਵਿਦਿਆਰਥੀਆਂ ਨੂੰ ਅਧਿਕਾਰਕ ਤੌਰ ’ਤੇ ਕਿਹਾ ਗਿਆ ਹੈ ਕਿ ਵਿਦਿਆਰਥੀ ਇੱਕ-ਦੂਜੇ ਤੋਂ ਜੀ (ਐਡਵਾਂਸ) ਰੈਂਕ ਜਾਂ ਗੇਟ ਸਕੋਰ ਬਾਰੇ ਪੁੱਛਗਿੱਛ ਨਾ ਕਰਨ।
ਨਾ ਹੀ ਅਜਿਹਾ ਕੋਈ ਸਵਾਲ ਕਰਨ ਜਿਸ ਨਾਲ ਵਿਦਿਆਰਥੀ ਦੀ ਜਾਤੀ ਤੇ ਉਸ ਨਾਲ ਜੁੜੇ ਪਹਿਲੂ ਉਜਾਗਰ ਹੁੰਦੇ ਹੋਣ। ਇਸ ਤਰ੍ਹਾਂ ਦੀ ਗਾਈਡਲਾਈਨ ਦੀ ਲੋੜ ਸਿਰਫ਼ ਆਈਆਈਟੀ ਮੰੁਬਈ ਨੂੰ ਹੀ ਨਹੀਂ, ਸਗੋਂ ਸਾਰੇ ਉੱਚ ਸਿੱਖਿਆ ਸੰਸਥਾਨਾਂ ਨੂੰ ਹੈ। ਪਰ ਸਵਾਲ ਤਾਂ ਇਹ ਵੀ ਹੈ ਕਿ ਕੀ ਅਜਿਹੇ ਸੰਕੇਤਿਕ ਕਦਮਾਂ ਨਾਲ ਖੁਦਕੁਸ਼ੀ ਦੀ ਵਧਦੀ ਗੰਭੀਰ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ।
ਕਈ ਦਹਾਕਿਆਂ ਤੋਂ ਸਵਾਲ | Education
ਕਿਸੇ ਵੀ ਦੇਸ਼ ਦੀ ਸਿੱਖਿਆ ਵਿਵਸਥਾ ਦੀ ਕਾਮਯਾਬੀ ਇਸ ’ਚ ਹੈ ਕਿ ਪ੍ਰਾਇਮਰੀ ਤੋਂ ਲੈ ਕੇ ਉਚ ਪੱਧਰ ਤੱਕ ਦੀ ਸਿੱਖਿਆ ਹਾਸਲ ਕਰਨ ਦੇ ਮਾਮਲੇ ’ਚ ਇੱਕ ਲਗਾਤਾਰਤਾ ਹੋਵੇ। ਜੇਕਰ ਕਿਸੇ ਵਜ੍ਹਾ ਨਾਲ ਅੱਗੇ ਦੀ ਪੜ੍ਹਾਈ ਕਰਨ ’ਚ ਕਿਸੇ ਵਿਦਿਆਰਥੀ ਸਾਹਮਣੇ ਅੜਿੱਕੇ ਆ ਰਹੇ ਹੋਣ ਤਾਂ ਉਨ੍ਹਾਂ ਨੂੰ ਦੂਰ ਕਰਨ ਦੇ ਉਪਾਅ ਕੀਤੇ ਜਾਣ। ਪਰ ਬੀਤੇ ਕਈ ਦਹਾਕਿਆਂ ਤੋਂ ਇਹ ਸਵਾਲ ਲਗਾਤਾਰ ਬਣਿਆ ਹੋਇਆ ਹੈ ਕਿ ਇੱਕ ਵੱਡੀ ਗਿਣਤੀ ’ਚ ਵਿਦਿਆਰਥੀ ਸਕੂਲ-ਕਾਲਜਾਂ ’ਚ ਵਿਚਾਲੇ ਹੀ ਪੜ੍ਹਾਈ ਛੱਡ ਦਿੰਦੇ ਹਨ ਤੇ ਉਨ੍ਹਾਂ ਦੀ ਅੱਗੇ ਦੀ ਪੜ੍ਹਾਈ ਨੂੰ ਪੂਰਾ ਕਰਾਉਣ ਲਈ ਸਰਕਾਰ ਵੱਲੋਂ ਠੋਸ ਉਪਾਅ ਨਹੀਂ ਕੀਤੇ ਜਾਂਦੇ। ਇਸ ਮਸਲੇ ’ਤੇ ਸਰਕਾਰ ਤੋਂ ਲੈ ਕੇ ਸਿੱਖਿਆ ’ਤੇ ਕੰਮ ਕਰਨ ਵਾਲੇ ਸੰਗਠਨਾਂ ਦੀਆਂ ਅਧਿਐਨ ਰਿਪੋਰਟਾਂ ’ਚ ਕਈ ਵਾਰ ਇਸ ਚਿੰਤਾ ਨੂੰ ਰੇਖਾਂਕਿਤ ਕੀਤਾ ਗਿਆ ਹੈ, ਪਰ ਹੁਣ ਤੱਕ ਇਸ ਦਾ ਕੋਈ ਸਾਰਥਿਕ ਹੱਲ ਸਾਹਮਣੇ ਨਹੀਂ ਆ ਸਕਿਆ ਹੈ।
ਤਮਾਮ ਸਰਕਾਰੀ ਯਤਨਾਂ ਅਤੇ ਯੋਜਨਾਵਾਂ ਦੇ ਬਾਵਜੂਦ ਸਿੱਖਿਆ ਮਹਿੰਗੀ ਹੁੰਦੀ ਜਾ ਰਹੀ ਹੈ, ਮੁਕਾਬਲਾ ਵਧਦਾ ਜਾ ਰਿਹਾ ਹੈ, ਸਰਕਾਰ ਉੱਚ ਪੱਧਰ ਦੇ ਸਕੂਲਾਂ ਤੇ ਕਾਲਜਾਂ ’ਚ ਦਾਖ਼ਲਾ ਅਸੰਭਵ ਹੋਣ ਨਾਲ ਨਿੱਜੀ ਸਕੂਲਾਂ ਅਤੇ ਕਾਲਜਾਂ ’ਚ ਬੱਚਿਆਂ ਨੂੰ ਪੜ੍ਹਾਉਣਾ ਮਜ਼ਬੂਰੀ ਬਣਦੀ ਜਾ ਰਹੀ ਹੈ। ਕਈ ਪਰਿਵਾਰ ਹਿੰਮਤ ਕਰਕੇ ਨਿੱਜੀ ਸਕੂਲਾਂ ਅਤੇ ਕਾਲਜਾਂ ’ਚ ਦਾਖ਼ਲਾ ਦਿਵਾਉਂਦੇ ਵੀ ਹਨ ਤਾਂ ਆਰਥਿਕ ਮਜ਼ਬੂਰੀ ਕਾਰਨ ਉਨ੍ਹਾਂ ਨੂੰ ਵਿਚਾਲੋਂ ਹੀ ਬੱਚਿਆਂ ਨੂੰ ਸਕੂਲੋਂ ਕੱਢ ਲੈਣ ਨੂੰ ਮਜ਼ਬੂਰ ਹੋਣਾ ਪੈਂਦਾ ਹੈ।
ਕਲਾਸ ਬੰਕ | Education
ਸਰਕਾਰ ਦੀਆਂ ਵੱਡੀਆਂ-ਵੱਡੀਆਂ ਯੋਜਨਾਵਾਂ ਵਿਚਕਾਰ ਵਿਦਿਆਰਥੀਆਂ ਦੇ ਸਕੂਲ-ਕਾਲਜ ਛੱਡਣ ਦੇ ਹਾਲਾਤਾਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਸਿੱਖਿਆ ਨੂੰ ਗੁੰਝਲਦਾਰ ਬਣਾਉਣ ਦੀ ਬਜਾਇ ਸਹਿਜ਼, ਘੱਟ ਖਰਚੀਲੀ ਅਤੇ ਰੌਚਕ ਬਣਾਉਣਾ ਹੋਵੇਗਾ। ਸਿੱਖਿਆ ਨੂੰ ਰੌਚਕ ਬਣਾਉਣਾ ਵੀ ਜ਼ਰੂਰੀ ਹੈ ਤਾਂ ਕਿ ਕੁਝ ਬੱਚਿਆਂ ਨੂੰ ਸਕੂਲ-ਕਾਲਜ ਬੋਰਿੰਗ ਨਾ ਲੱਗਣ, 9ਵੀਂ ਤੇ 10ਵੀਂ ਜਮਾਤ ਤੱਕ ਆਉਂਦੇ-ਆਉਂਦੇ ਕਈ ਬੱਚਿਆਂ ਨੂੰ ਸਕੂਲ-ਕਾਲਜ ਬੋਰਿੰਗ ਲੱਗਣ ਲੱਗਦੇ ਹਨ। ਇਸ ਕਾਰਨ ਉਹ ਸਕੂਲ-ਕਾਲਜ ਦੇਰੀ ਨਾਲ ਜਾਣਾ ਚਾਹੁੰਦੇ ਹਨ, ਕਲਾਸ ਬੰਕ ਕਰ ਦਿੰਦੇ ਹਨ ਤੇ ਲੰਚ ਬਰੇਕ ’ਚ ਬੈਠੇ ਰਹਿੰਦੇ ਹਨ। ਪੜ੍ਹਾਈ ਨਾਲ ਲਗਾਅ ਨਾ ਹੋਣ ਦੀ ਵਜ੍ਹਾ ਨਾਲ ਅਕਸਰ ਵਿਦਿਆਰਥੀ ਸਕੂਲ- ਕਾਲਜ ਛੱਡ ਦਿੰਦੇ ਹਨ। ਕਿਸੇ ਵੀ ਵਜ੍ਹਾ ਨਾਲ ਵਿਦਿਆਰਥੀਆਂ ਦਾ ਪੜ੍ਹਾਈ ਛੱਡਣ ਨੂੰ ਮਨ ਕਰਨਾ, ਪੇਰੈਂਟਸ ਲਈ ਇੱਕ ਵੱਡੀ ਪ੍ਰੇਸ਼ਾਨੀ ਹੈ, ਪਰ ਇਹ ਸਿੱਖਿਆ ਦੀ ਇੱਕ ਵੱਡੀ ਕਮੀ ਵੱਲ ਇਸ਼ਾਰਾ ਵੀ ਕਰਦਾ ਹੈ।
Education
ਬੱਚਿਆਂ ਨੂੰ ਸਕੂਲ ਭੇਜਣ ਦਾ ਮਕਸਦ ਸਿੱਖਿਆ ਗਹਿਣ ਕਰਕੇ ਇੱਕ ਚੰਗਾ ਨਾਗਰਿਕ ਬਣਨਾ ਤਾਂ ਹੈ ਹੀ, ਸਿੱਖਿਆ ਜੀਵਨ ਨਿਰਬਾਹ ਅਤੇ ਵਿਕਸਿਤ ਰਾਸ਼ਟਰ ਨਿਰਮਾਣ ’ਚ ਵੀ ਮੁੱਖ ਭੂਮਿਕਾ ਨਿਭਾਉਂਦੀ ਹੈ ਪਰ ਮੌਜੂਦਾ ਸਮੇਂ ’ਚ ਜ਼ਿਆਦਾਤਰ ਸਕੂਲ-ਕਾਲਜ ਪ੍ਰਬੰਧਨ ਇਸ ਨੂੰ ਇੱਕ ਕਾਰੋਬਾਰ ਦੇ ਰੂਪ ’ਚ ਦੇਖਣ ਲੱਗੇ ਹਨ, ਸਰਕਾਰਾਂ ਵੀ ਸਿੱਖਿਆ ਦੀ ਜਿੰਮੇਵਾਰੀ ਤੋਂ ਭੱਜ ਰਹੀਆਂ ਹਨ, ਭਾਰਤ ’ਚ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਤੋਂ ਬਾਅਦ ਜ਼ਮੀਨੀ ਪੱਧਰ ’ਤੇ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਹਨ।
ਮਤਲਬ ਸਕੂਲਾਂ ’ਚ ਬੰੱਚਿਆਂ ਦਾ ਦਾਖ਼ਲਾ ਵਧਿਆ ਹੈ। ਹਰ ਸਾਲ ਅੱਠਵੀਂ ਪਾਸ ਕਰਨ ਵਾਲੇ ਬੱਚਿਆਂ ਦੀ ਗਿਣਤੀ ਦੇ ਅੰਕੜੇ ਤੇਜ਼ੀ ਨਾਲ ਵਧੇ ਹਨ। ਪਰ ਇਸ ਦੇ ਨਾਲ ਹੀ ਸਿੱਖਿਆ ’ਚ ਗੁਣਵੱਤਾ ਤੇ ਸਕੂਲ ’ਚ ਬੱਚਿਆਂ ਦੇ ਠਹਿਰਾਅ ਦਾ ਸਵਾਲ ਜਿਉਂ ਦਾ ਤਿਉਂ ਕਾਇਮ ਹੈ। ਵਿਸ਼ੇਸ਼ ਤੌਰ ’ਤੇ ਉੱਚ ਸਿੱਖਿਆ ਸੰਸਥਾਨਾਂ ’ਚ ਵਿਦਿਆਰਥੀਆਂ ਦਾ ਵਿਚਾਲੇ ਪੜ੍ਹਾਈ ਛੱਡ ਦੇਣਾ, ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਤਮਾਮ ਦੂਜੇ ਖੇਤਰਾਂ ’ਚ ਸਾਡੀਆਂ ਪ੍ਰਤਿਭਾਵਾਂ ਦਾ ਦੁਨੀਆ ਲੋਹਾ ਮੰਨਦੀ ਹੈ।
ਪੜ੍ਹਾਈ ਦਾ ਮਾਹੌਲ | Education
ਦੇਸ਼ ’ਚ ਸਿੱਖਿਆ ਦੇ ਪੱਧਰ ਦੇ ਸੁਧਾਰ ਦੀ ਦਿਸ਼ਾ ’ਚ ਕੀਤੇ ਜਾ ਰਹੇ ਯਤਨਾਂ ਵਿਚਕਾਰ ਇਸ ਕਹੀਕਤ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਦੁਨੀਆ ਦੇ ਸਿਖਰ ਸੌ ੳੱੁਚ ਸਿੱਖਿਆ ਸੰਸਥਾਨਾਂ ’ਚ ਭਾਰਤ ’ਚੋਂ ਇੱਕ ਵੀ ਨਾਂਅ ਨਹੀਂ ਹੈ। ਅੱਜ ਵੀ ਸਮਰੱਥ ਪਰਿਵਾਰਾਂ ਦੀ ੳੱਚ ਸਿੱਖਿਆ ਲਈ ਪਹਿਲੀ ਪਸੰਦ ਵਿਦੇਸ਼ ਦੇ ਸਿੱਖਿਆ ਸੰਸਥਾਨ ਬਣੇ ਹੋਏ ਹਨ। ਸਾਧਨਾਂ ਦੀ ਕਮੀ ਤੇ ਬਿਹਤਰ ਅਧਿਆਪਕਾਂ ਦੀ ਘਾਟ ਇਸ ਦੀ ਵਜ੍ਹਾ ਹੋ ਸਕਦੀ ਹੈ। ਪਰ ਇਹ ਵੀ ਸਹੀ ਹੈ ਕਿ ਅਫ਼ਸਰਸ਼ਾਹੀ ਦੇ ਰਵੱਈਏ ਦੇ ਚੱਲਦਿਆਂ ਸਾਡੇ ਬਿਹਤਰ ਕਹੇ ਜਾਣ ਵਾਲੇ ਸਿੱਖਿਆ ਸੰਸਥਾਨਾਂ ’ਚ ਵੀ ਪੜ੍ਹਾਈ ਦਾ ਮਾਹੌਲ ਨਹੀਂ ਬਣ ਸਕਦਾ।
ਇਹ ਵੀ ਪੜ੍ਹੋ : Hair Care : ਜੇਕਰ ਤੁਸੀਂ ਵੀ ਆਪਣੇ ਗੋਡਿਆਂ ਤੱਕ ਵਾਲ ਵਧਾਉਣਾ ਚਾਹੁੰਦੇ ਹੋ ਤਾਂ ਪਿਆਜ਼ ਦੇ ਰਸ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਲਗਾਓ
ਸਰਕਾਰੀ ਯੋਜਨਾਵਾਂ ਤੇ ਨੀਤੀਗਤ ਪੱਧਰ ’ਤੇ ਸਿੱਖਿਆ ਨੂੰ ਉੱਚ ਪਹਿਲ ਮਿਲਦੀ ਦਿਸਦੀ ਹੈ, ਬਾਵਜੂਦ ਇਸ ਵਿਦਿਆਰਥੀਆਂ ਵਿਚਕਾਰ ਪੜ੍ਹਾਈ ਛੱਡਣ ਦੀ ਆਦਤ ਨੀਤੀਗਤ ਪੱਧਰ ’ਤੇ ਨਾਕਾਮੀ ਜਾਂ ਫਿਰ ਉਦਾਸੀਨਤਾ ਦਾ ਹੀ ਸੂਚਕ ਹੈ। ਇਸ ਸਮਝਣਾ ਮੁਸ਼ਕਲ ਹੈ ਕਿ ਐਨੇ ਲੰਮੇ ਸਮੇਂ ਤੋਂ ਇਹ ਚਿੰਤਾ ਕਾਇਮ ਹੈ ਫਿਰ ਕਿਉਂ ਨਹੀਂ ਇਸ ਮਸਲੇ ’ਤੇ ਕਿਸੇ ਹੱਲ ਤੱਕ ਪਹੁੰਚਾਉਣਾ ਇੱਕ ਅਜਿਹਾ ਸਵਾਲ ਹੈ, ਜਿਸ ’ਤੇ ਵਿਆਪਕ ਚਿੰਤਨ-ਮੰਥਨ ਜ਼ਰੂਰੀ ਹੈ।
ਇਹ ਜੱਗ-ਜਾਹਿਰ ਹੈ ਕਿ ਇੱਕ ਪਾਸੇ ਸਕੂਲ-ਕਾਲਜ ’ਚ ਸਿੱਖਿਆ ਪ੍ਰਣਾਲੀ ’ਚ ਤੈਅ ਮਾਪਦੰਡ ਬਹੁਤ ਸਾਰੇ ਵਿਦਿਆਰਥੀਆਂ ਲਈ ਸਹਿਜ਼ਤਾ ਨਾਲ ਲਾਗੂ ਨਹੀਂ ਹੁੰਦੇ, ਉੱਥੇ ਪੜ੍ਹਾਈ ’ਚ ਲਗਾਤਾਰਤਾ ਨਾ ਰਹਿਣ ਦੇ ਪਿੱਛੇ ਪੜ੍ਹਨ-ਪੜ੍ਹਾਉਣ ਦੇ ਰੂਪ ਤੋਂ ਲੈ ਕੇ ਗਰੀਬ, ਪਰਿਵਾਰਕ, ਸਮਾਜਿਕ ਅਤੇ ਹੋਰ ਕਈ ਕਾਰਨਾਂ ਨਾਲ ਜੁੜੇ ਹੋਏ ਹਨ। ਅਤੇ ਇਸ ਦੇ ਹੱਲ ਲਈ ਸਾਰੇ ਬਿੰਦੂਆਂ ਨੂੰ ਇੱਕ ਸੂਤਰ ’ਚ ਰੱਖ ਕੇ ਹੀ ਦੇਖਣ ਦੀ ਜ਼ਰੂਰਤ ਹੋਵੇਗੀ।
ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)