ਪਿਛਲਾ ਸਾਲ 2023 ਸਭ ਤੋਂ ਜ਼ਿਆਦਾ ਗਰਮ ਰਿਹਾ ਹੈ ਅਤੇ ਇਸ ’ਚ ਔਸਤ ਤਾਪਮਾਨ 12 ਮਹੀਨਿਆਂ ਦੀ ਮਿਆਦ ’ਚ 1.5 ਡਿਗਰੀ ਸੈਲਸੀਅਸ ਦੀ ਸੀਮਾ ਦੇ ਲਗਭੱਗ ਰਿਹਾ ਹੈ ਅਤੇ ਇਸ ਸਾਲ ਦੇ ਪਿਛਲੇ ਦੋ ਮਹੀਨਿਆਂ ’ਚ ਇਹ ਰੁਝਾਨ ਜਾਰੀ ਰਿਹਾ ਹੈ। ਸਾਲ 1901 ਤੋਂ ਲੈ ਕੇ 2023 ਤੱਕ ਇਸ ਸਦੀ ’ਚ ਸਭ ਤੋਂ ਗਰਮ ਸਾਲ ਰਿਹਾ ਹੈ ਤੇ ਮੁਲਾਂਕਣ ਅਨੁਸਾਰ ਇਸ ਸਾਲ ਇਹ ਰਿਕਾਰਡ ਟੁੱਟ ਸਕਦਾ ਹੈ। ਅਪਰੈਲ ਤੋਂ ਲੈ ਕੇ ਅਗਲੇ ਦੋ ਮਹੀਨਿਆਂ ਤੱਕ ਪੱਛਮੀ, ਉੱਤਰੀ ਅਤੇ ਪੂਰਵੀ ਭਾਗਾਂ ’ਚ ਵਧੇਰੇ ਗਰਮੀ ਪੈ ਸਕਦੀ ਹੈ। (Temperature Today)
ਇਸ ਤੋਂ ਇਲਾਵਾ ਉੱਚ ਨਮੀ ਦੇ ਨਾਲ ਕੰਢੀ ਖੇਤਰਾਂ ਅਤੇ ਰੇਗਿਸਤਾਨੀ ਖੇਤਰਾਂ ’ਚ ਵੀ 42 ਤੋਂ 45 ਡਿਗਰੀ ਸੈਲਸੀਅਸ ਤੱਕ ਦੀ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਭਵਿੱਖਬਾਣੀ ਨੂੰ ਧਿਆਨ ’ਚ ਰੱਖਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਦਿਨੀਂ ਹੀਟ ਵੇਵ ਦੀ ਸਥਿਤੀ ਦੀ ਹਾਲਤ ਦਾ ਸਾਹਮਣਾ ਕਰਨ ਲਈ ਸਥਿਤੀ ਦਾ ਮੁਲਾਂਕਣ ਕਰਨ ਵਾਸਤੇ ਇੱਕ ਬੈਠਕ ਸੱਦੀ । ਕੇਂਦਰ, ਸੂਬਾ ਸਰਕਾਰਾਂ ਅਤੇ ਜਿਲ੍ਹਾ ਪੱਧਰ ’ਤੇ ਸਲਾਹ ਦਿੱਤੀ ਕਿ ਉਹ ਇਸ ਨਾਲ ਨਜਿੱਠਣ ਲਈ ਮਿਲ ਕੇ ਕਦਮ ਚੁੱਕਣ। (Temperature Today)
ਵਿਸ਼ਵ ਮੌਸਮ ਵਿਗਿਆਨ ਸੰਗਠਨ ਦੀ ਸਾਲਾਨਾ ਸਟੇਟ ਆਫ਼ ਕਲਾਈਮੇਟ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2023 ’ਚ ਵਿਸ਼ਵ ’ਚ ਤਾਪਮਾਨ 1.4 ਡਿਗਰੀ ਸੈਂਟੀਗ੍ਰੇਡ ਸੀ ਜੋ 1850 ਤੋਂ ਲੈ ਕੇ 1900 ਦੇ ਔਸਤ ਤੋਂ ਜ਼ਿਆਦਾ ਸੀ ਅਤੇ ਇਹ 174 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਗਰਮ ਸਾਲ ਰਿਹਾ। ਇਸ ਸਾਲ ਜਲਵਾਯੂ ਦੇ ਸਾਰੇ ਸਟੀਕ ਕਾਰਨਾਂ ਦੇ ਮਾਮਲੇ ’ਚ ਰਿਕਾਰਡ ਟੁੱਟੇ ਜਿਨ੍ਹਾਂ ’ਚ ਗ੍ਰੀਨ ਹਾਊਸ ਗੈਸਾਂ ਦਾ ਪੱਧਰ, ਸਮੁੰਦਰ ਜਲ ਪੱਧਰ ’ਚ ਵਾਧਾ, ਅੰਟਾਰਕਟਿਕਾ ’ਚ ਬਰਫ ਪਿਘਲਣਾ ਆਦਿ ਸ਼ਾਮਲ ਹਨ। ਇਹ ਇੱਕ ਗੰਭੀਰ ਸਥਿਤੀ ਹੈ ਕਿ ਮੱਧ ਤਾਪਮਾਨ 1.5 ਡਿਗਰੀ ਸੈਲਸੀਅਸ ਦੀ ਸੀਮਾ ਤੱਕ ਪਹੁੰਚ ਗਿਆ ਹੈ ਅਤੇ ਇਸ ਨੇ ਪੈਰਿਸ ਸਮਝੌਤੇ ਦੇ ਮੁਲਾਂਕਣਾਂ ਨੂੰ ਝੂਠਾ ਸਾਬਤ ਕੀਤਾ ਹੈ ਜਿਸ ਦਾ ਦੁਨੀਆ ਭਰ ’ਚ ਸਵਾਗਤ ਕੀਤਾ ਗਿਆ ਸੀ।
Temperature Today
ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਜਨਰਲ ਸਕੱਤਰ ਨੇ ਸਟੇਟ ਆਫ ਕਲਾਈਮੇਟ ਰਿਪੋਰਟ ’ਚ ਵਿਸ਼ਵ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਲਵਾਯੂ ਬਦਲਾਅ ਬਾਰੇ ਪੈਰਿਸ ਸਮਝੌਤੇ ਦੀ 1.5 ਡਿਗਰੀ ਸੈਲਸੀਅਸ ਦੀ ਸੀਮਾ ਦੇ ਐਨੇ ਨੇੜੇ ਅਸੀਂ ਕਦੇ ਨਹੀਂ ਪਹੁੰਚੇ। ਸਵਾਲ ਉੱਠਦਾ ਹੈ ਕਿ ਕੀ ਅਗਲੇ ਦੋ ਦਹਾਕਿਆਂ ’ਚ ਇਹ 2 ਜਾਂ 2.5 ਡਿਗਰੀ ਸੈਲਸੀਅਸ ਤੱਕ ਪਹੁੰਚੇਗਾ? ਧਰਤੀ ਵਿਗਿਆਨ ਮੰਤਰਾਲੇ ਨੇ 2020 ਦੇ ਇੱਕ ਮੁਲਾਂਕਣ ਅਨੁਸਾਰ ਭਾਰਤ ’ਚ 1950 ਤੋਂ ਲੈ ਕੇ ਪ੍ਰਤੀ ਦਹਾਕੇ ਤਾਪਮਾਨ ’ਚ 0.15 ਡਿਗਰੀ ਸੈਲਸੀਅਸ ਔਸਤ ਵਾਧਾ ਹੋਇਆ ਹੈ। ਭਾਰਤ ਦੇ ਸਾਰੇ ਭਾਗਾਂ ’ਚ ਇਹ ਔਸਤ ਵਾਧਾ ਬਰਾਬਰ ਨਹੀਂ ਰਿਹਾ ਹੈ। (Temperature Today)
ਗਰਮ ਦਿਨਾਂ ਅਤੇ ਗਰਮ ਰਾਤਾਂ ਦੀ ਗਿਣਤੀ ’ਚ ਵੀ 1951 ਅਤੇ 2015 ਵਿਚਕਾਰ ਪ੍ਰਤੀ ਦਹਾਕੇ ਲੜੀਵਾਰ 7 ਤੇ 3 ਦਿਨਾਂ ਦਾ ਵਾਧਾ ਹੋਇਆ ਹੈ। ਵਰਤਮਾਨ ’ਚ ਮੈਦਾਨੀ ਅਤੇ ਕੰਢੀ ਖੇਤਰਾਂ ਦੇ 23 ਰਾਜਾਂ ’ਚ ਗਰਮੀ ਦਾ ਵਿਆਪਕ ਅਸਰ ਪੈ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਪਰਬਤੀ ਰਾਜ ਸੁਰੱਖਿਅਤ ਹਨ ਹਾਲਾਂਕਿ ਉਨ੍ਹਾਂ ਦਾ ਜ਼ਿਆਦਾਤਰ ਤਾਪਮਾਨ 45 ਡਿਗਰੀ ਸੈਲਸੀਅਸ ਦੀ ਹੀਟ ਵੇਵ ਦੀ ਸੀਮਾ ਤੱਕ ਨਹੀਂ ਪਹੁੰਚਿਆ ਹੈ ਅਤੇ ਪਿਛਲੇ ਦਹਾਕਿਆਂ ਦੀ ਤੁਲਨਾ ’ਚ ਤਾਪਮਾਨ ’ਚ ਵਾਧਾ ਪਿਛਲੇ ਕੁਝ ਸਮੇਂ ਤੋਂ ਵਿਸ਼ਵ ਭਾਈਚਾਰੇ ਦੇ ਧਿਆਨ ’ਚ ਹੈ।
ਜਲਵਾਯੂ ’ਚ ਵਧੇਰੇ ਉਤਾਰ-ਚੜ੍ਹਾਅ
ਲਗਭਗ ਦੋ ਦਹਾਕੇ ਪਹਿਲਾਂ ਸੰਯਕੁਤ ਰਾਸ਼ਟਰ ਦੀ ਰਿਪੋਰਟ ’ਚ ਕਿਹਾ ਗਿਆ ਸੀ ਕਿ ਭਾਰਤ ਵਿਸ਼ਵ ’ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਬਣ ਸਕਦਾ ਹੈ ਅਤੇ ਵਿਸ਼ੇਸ਼ ਕਰਕੇ ਇਸ ਨਾਲ ਸ਼ਹਿਰ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ। ਨਾਲ ਹੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਵੱਖ-ਵੱਖ ਰੁਝਾਨਾਂ ’ਚ ਮੌਸਮ ਅਤੇ ਜਲਵਾਯੂ ’ਚ ਵਧੇਰੇ ਉਤਾਰ-ਚੜ੍ਹਾਅ ਕਾਰਨ ਕੁਦਰਤੀ ਅਤੇ ਮਨੁੱਖ ਪ੍ਰਣਾਲੀ ’ਤੇ ਗੰਭੀਰ ਅਸਰ ਪਏਗਾ ਅਤੇ ਇਹ ਸੰਤੁਲਨ ਬਿਠਾਉਣ ਦੀ ਸਮਰੱਥਾ ਨੂੰ ਪਾਰ ਕਰ ਜਾਵੇਗਾ। 3.3 ਤੋਂ ਲੈ ਕੇ 3.6 ਬਿਲੀਅਨ ਲੋਕ ਜਲਵਾਯੂ ਦੇ ਖ਼ਤਰੇ ’ਚ ਰਹਿਣਗੇ। ਸਾਲ 2040 ਤੋਂ ਬਾਅਦ ਜਲਵਾਯੂ ਬਦਲਾਅ ਕਾਰਨ ਕਈ ਜੋਖ਼ਿਮ ਪੈਦਾ ਹੋਣਗੇ।
ਕੰਢੀ ਸ਼ਹਿਰ ਗੰਭੀਰ ਜਲਵਾਯੂ ਸੰਕਟ ’ਚ ਹਨ ਜਿਨ੍ਹਾਂ ’ਚ ਮੁੰਬਈ, ਚੇੱਨਈ, ਕੋਲਕਾਤਾ, ਭੁਵਨੇਸ਼ਵਰ ਆਦਿ ਸ਼ਾਮਲ ਹਨ। ਬੇਹੱਦ ਗਰਮੀ ਕਾਰਨ ਮਨੁੱਖ ਦੀ ਸਿਹਤ ਪ੍ਰਭਾਵਿਤ ਹੋਵੇਗੀ ਅਤੇ ਇਸ ਦੇ ਚੱਲਦਿਆਂ ਗਰਮੀ ਨਾਲ ਸਬੰਧਿਤ ਬਿਮਾਰੀਆਂ ਪੈਦਾ ਹੋਣਗੀਆਂ ਜਿਸ ’ਚ ਹੀਟ ਸਟ੍ਰੋਕ ਸਭ ਤੋਂ ਗੰਭੀਰ ਹੈ ਜਿਸ ’ਚ ਸਰੀਰ ਦੇ ਤਾਪਮਾਨ ’ਚ ਬੇਹੱਦ ਵਾਧੇ ਕਾਰਨ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਜੇਕਰ ਸਮੇਂ ’ਤੇ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਗੰਭੀਰ ਸਥਿਤੀ ਪੈਦਾ ਹੋ ਜਾਂਦੀ ਹੈ। ਨਾਲ ਹੀ ਦਿਮਾਗ ਸਬੰਧੀ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜੇਕਰ ਸਰੀਰ ਦਾ ਤਾਪਮਾਨ 40 ਡਿਗਰੀ ਜਾਂ ਉਸ ਤੋਂ ਜ਼ਿਆਦਾ ਪਹੁੰਚ ਜਾਂਦਾ ਹੈ ਤਾਂ ਹੋਰ ਗੰਭੀਰ ਸਥਿਤੀ ਪੈਦਾ ਹੋ ਜਾਂਦੀ ਹੈ।
ਗਰਮੀ ਦੇ ਮੌਸਮ ’ਚ ਗਰਮੀ ਸਬੰਧੀ ਬਿਮਾਰੀਆਂ ਨਾਲ ਨਾ ਸਿਰਫ਼ ਮੌਤਾਂ ਹੁੰਦੀਆਂ ਹਨ ਸਗੋਂ ਮਨੁੱਖੀ ਸਰੀਰ ਦਾ ਤਾਪਮਾਨ 36.3 ਤੋਂ 33.7 ਡਿਗਰੀ ਸੈਲਸੀਅਸ ਦੀ ਇੱਕ ਸੀਮਤ ਸੀਮਾ ਤੱਕ ਹੀ ਰਹਿੰਦਾ ਹੈ ਤੇ ਰੈਡੀਏਸ਼ਨ, ਇਵੇਪੋਰੇਸ਼ਨ, ਕਨਵੇਸ਼ਨ ਅਤੇ ਕੰਡਕਸ਼ਨ ਜ਼ਰੀਏ ਤਾਪਮਾਨ ਦਾ ਸੰਤੁਲਨ ਬਣਾਇਆ ਜਾਂਦਾ ਹੈ। ਬਾਹਰੀ ਜਾਂ ਅੰਦਰੂਨੀ ਕਿਸੇ ਵੀ ਸਥਿਤੀ ’ਚ ਜੇਕਰ ਸਰੀਰ ਦੇ ਤਾਪਮਾਨ ’ਚ ਵਾਧਾ ਹੁੰਦਾ ਹੈ ਤਾਂ ਇਸ ਨਾਲ ਕਈ ਸਰੀਰਕ ਵਿਕਾਰ ਪੈਦਾ ਹੁੰਦੇ ਹਨ ਅਤੇ ਦਿਮਾਗ, ਕਿਡਨੀ ਆਦਿ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੁੰਦੇ ਹਨ ਅਤੇ ਸਰੀਰ ’ਚ ਪਾਣੀ ਦੀ ਕਮੀ ਹੋਣ ਲੱਗ ਜਾਂਦੀ ਹੈ।
ਗਰਮੀ ਸਹਿਣ ਦੀ ਸਮਰੱਥਾ
ਅੰਦਰੂਨੀ ਕਾਰਨਾਂ ’ਚ ਗਰਮੀ ਦਾ ਅਸਰ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਸੰਤੁਲਨ ਹੌਲੀ-ਹੌਲੀ ਹੁੰਦਾ ਹੈ ਜਿਸ ਦੇ ਚੱਲਦਿਆਂ ਗਰਮੀ ਨੂੰ ਸਹਿਣ ਦੀ ਸਮਰੱਥਾ ਵਧਦੀ ਹੈ। ਏਅਰਕੰਡੀਸ਼ਨਰ ਅਤੇ ਸਰੀਰ ’ਚ ਹੋਰ ਬਿਮਾਰੀਆਂ ਨਾਲ ਗਰਮੀ ਸਹਿਣ ਦੀ ਸਮਰੱਥਾ ਘੱਟ ਹੁੰਦੀ ਹੈ ਨਾਲ ਹੀ ਗਰਮ ਖੇਤਰਾਂ ’ਚ ਰਹਿਣ ਵਾਲੇ ਲੋਕਾਂ ’ਚ ਗਰਮੀ ਪ੍ਰਤੀ ਲੰਮੇ ਸਮੇਂ ਲਈ ਸੰਤੁਲਨ ਦੀ ਸਥਿਤੀ ਪੈਦਾ ਹੁੰਦੀ ਹੈ। ਇਸ ਲਈ ਠੰਢੇ ਇਲਾਕਿਆਂ ’ਚ ਸੈਲਾਨੀਆਂ ਨੂੰ ਹੀਟ ਸਟ੍ਰੋਕ ਦਾ ਜ਼ਿਆਦਾ ਜੋਖ਼ਿਮ ਰਹਿੰਦਾ ਹੈ। ਸਾਲ 2021-22 ਦੀ ਗਰਮੀ ’ਚ ਕੋਲਕਾਤਾ ’ਚ ਕਰਵਾਏ ਗਏ ਇੱਕ ਸਰਵੇ ਅਨੁਸਾਰ ਸ਼ਹਿਰੀ ਝੁੱਗੀ-ਝੌਂਪੜੀ ਬਸਤੀਆਂ ’ਚ ਇੰਡੋਰ ਹੀਟ ਇੰਡੈਕਸ 5.29 ਡਿਗਰੀ ਸੈਲਸੀਅਸ ਤੱਕ ਸੀ ਜੋ ਬਾਹਰ ਤੋਂ ਜ਼ਿਆਦਾ ਸੀ।
ਸ਼ਹਿਰੀ ਰਿਹਾਇਸ਼ਾਂ
ਸ਼ਹਿਰੀ ਝੁੱਗੀ-ਝੌਂਪੜੀ ਬਸਤੀਆਂ ’ਚ ਵਧੇਰੇ ਗਰਮੀ ਅਤੇ ਨਮੀ ਔਸਤਨ 9 ਘੰਟੇ ਰਹਿੰਦੀ ਹੈ ਜਦੋਂਕਿ ਸ਼ਹਿਰੀ ਘਰਾਂ ’ਚ ਇਹ ਦੋ ਘੰਟੇ ਰਹਿੰਦੀ ਹੈ ਅਤੇ ਰਾਤ ਨੂੰ ਇਹ ਫਰਕ ਵਿਸ਼ੇਸ਼ ਤੌਰ ’ਤੇ ਦੇਖਣ ਨੂੰ ਮਿਲਦਾ ਹੈ। ਰਾਤ ਦੇ ਸਭ ਤੋਂ ਘੱਟ ਤਾਪਮਾਨ ਸਮੇਂ ਸ਼ਹਿਰੀ ਰਿਹਾਇਸ਼ਾਂ ’ਚ 6.4 ਡਿਗਰੀ ਸੈਲਸੀਅਸ ਹੀਟ ਇੰਡੈਕਸ ਪਾਇਆ ਗਿਆ ਜਦੋਂ ਕਿ ਪੇਂਡੂ ਖੇਤਰਾਂ ’ਚ ਇਹ 1.3 ਡਿਗਰੀ ਸੈਲਸੀਅਸ ਸੀ। ਸੀਮਿੰਟ ਦੀਆਂ ਕੰਧਾਂ, ਟਾਇਲ, ਟੀਨ ਦੀਆਂ ਛੱਤਾਂ, ਘੱਟ ਥਾਂ ਅਤੇ ਭੀੜ-ਭੜੱਕੇ ਕਾਰਨ ਸ਼ਹਿਰੀ ਝੁੱਗੀ-ਝੌਂਪੜੀਆਂ, ਬਸਤੀਆਂ ਖਤਰਨਾਕ ਰੂਪ ਨਾਲ ਗਰਮ ਰਹਿੰਦੀਆਂ ਹਨ।
Also Read : ਸਿਰਫ 31 ਔਰਤਾਂ ਸੰਸਦ ਦੀ ਦਹਿਲੀਜ਼ ’ਤੇ ਪਹੁੰਚੀਆਂ, ਰਾਜਸਥਾਨ ’ਚ ਲੋਕ ਸਭਾ ਚੋਣਾਂ…
ਵਧੇਰੇ ਗਰਮੀ ’ਚ ਸੰਤੁਲਿਨ ਲਈ ਉਪਾਅ ਜ਼ਰੂਰੀ ਹਨ ਅਤੇ ਇਸ ਸਥਿਤੀ ਨਾਲ ਧਰਤੀ ’ਤੇ ਗੰਭੀਰ ਅਸਰ ਪੈ ਸਕਦੇ ਹਨ। ਗ੍ਰੀਨ ਹਾਊਸ ਗੈਸਾਂ ਦੇ ਵਧਣ ਨਾਲ ਧਰਤੀ ਦੇ ਤਾਪਮਾਨ ’ਚ ਵਾਧਾ ਖਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ। ਵੱਖ-ਵੱਖ ਦੇਸ਼ਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਬਾਵਜ਼ੂਦ ਤੇ ਨੈੱਟ ਜ਼ੀਰੋ ਨਿਕਾਸੀ ਦਾ ਟੀਚਾ ਰੱਖਣ ਦੇ ਬਾਵਜ਼ੂਦ ਭਾਰਤ ਸਮੇਤ ਊਸ਼ਣ ਕਟੀਬੰਧੀ ਖੇਤਰਾਂ ’ਚ ਲੋਕਾਂ ਲਈ ਜਿਊਣਾ ਮੁਸ਼ਕਲ ਹੋ ਜਾਵੇਗਾ। ਇਸ ਲਈ ਹੀਟ ਵੇਵ ਦੀ ਸਥਿਤੀ ’ਚ ਸਿਹਤ ਕੇਂਦਰਿਤ ਸੰਤੁਲਨ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਹ ਮਿਲੇਨੀਅਮ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਵੀ ਸਹਾਇਤਾ ਕਰੇਗਾ।
ਧੁਰਜਤੀ ਮੁਖਰਜੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)