Corruption: ਅੱਜ ਦਾ ਦੌਰ ਬਦਲਾਅ ਦਾ ਦੌਰ ਹੈ ਇਹ ਸੱਚ ਹੈ ਕਿ ਭ੍ਰਿਸ਼ਟਾਚਾਰ ਸਾਡੇ ਸਿਸਟਮ ’ਚ ਡੂੰਘੀਆਂ ਜੜ੍ਹਾਂ ਫੈਲਾ ਚੁੱਕਾ ਹੈ ਪਰ ਇਹ ਵੀ ਉਨਾ ਹੀ ਸੱਚ ਹੈ ਕਿ ਇਸ ਨੂੰ ਖਤਮ ਕਰਨ ਦੀਆਂ ਸੰਭਾਵਨਾਵਾਂ ਤੇ ਯਤਨ ਹਰ ਪੱਧਰ ’ਤੇ ਵਧ ਰਹੇ ਹਨ ਲੋਕ ਹੁਣ ਇਹ ਮੰਨਣ ਲੱਗੇ ਹਨ ਕਿ ਭ੍ਰਿਸ਼ਟਾਚਾਰ ਨੂੰ ਸ਼ਿਸਟਾਚਾਰ ਦਾ ਹਿੱਸਾ ਮੰਨਣ ਦੀ ਬਜਾਏ, ਇਸ ਨੂੰ ਇੱਕ ਅਜਿਹੀ ਚੁਣੌਤੀ ਦੇ ਰੂਪ ’ਚ ਵੇਖਿਆ ਜਾਵੇ, ਜਿਸ ਨਾਲ ਅਸੀਂ ਸਭ ਮਿਲ ਕੇ ਹਰਾ ਸਕਦੇ ਹਾਂ ਇਹ ਇੱਕ ਸਕਾਰਾਤਮਕ ਸੋਚ ਦੀ ਨਿਸ਼ਾਨੀ ਹੈ ਕਿ ਸਮਾਜ ਹੁਣ ਜਾਗਰੂਕ ਹੋ ਰਿਹਾ ਹੈ ਤੇ ਇੱਕ ਵਧੀਆ ਭਵਿੱਖ ਦੀ ਉਮੀਦ ਕਰ ਰਿਹਾ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਭ੍ਰਿਸ਼ਟਾਚਾਰ ਉੱਪਰ ਤੋਂ ਹੇਠਾਂ ਜਾਂ ਹੇਠਾਂ ਤੋਂ ਉੱਪਰ ਤੱਕ ਫੈਲਦਾ ਹੈ, ਪਰ ਅੱਜ ਦ੍ਰਿਸ਼ ਬਦਲ ਰਿਹਾ ਹੈ। Corruption
ਇਹ ਖਬਰ ਵੀ ਪੜ੍ਹੋ : Bharatmala Project: ਜ਼ਮੀਨ ਐਕਵਾਇਰ ਨਾ ਹੋਣ ਕਾਰਨ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇਅ ਪ੍ਰੋਜੈਕਟ ਫਿਰ ਰੁਕਿਆ
ਸਰਕਾਰ ਤੇ ਸਮਾਜ ਦੇ ਵੱਖ-ਵੱਖ ਪੱਧਰਾਂ ’ਤੇ ਪਾਰਦਰਸ਼ਤਾ ਤੇ ਜਵਾਬਦੇਹੀ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਡਿਜੀਟਲ ਤਕਨਾਲੋਜੀ ਦੀ ਵਰਤੋਂ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। ਸ਼ਾਸਨ ਤੇ ਪ੍ਰਸ਼ਾਸਨ ’ਚ ਨਵੀਆਂ ਤਕਨਾਲੋਜੀਆਂ ਰਾਹੀਂ, ਲਾਭਪਾਤਰੀਆਂ ਨੂੰ ਸਿੱਧੇ ਤੌਰ ’ਤੇ ਲਾਭ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਵਿਚੋਲਿਆਂ ਦੀ ਭੂਮਿਕਾ ਘਟ ਰਹੀ ਹੈ। ਇਹ ਇੱਕ ਸਕਾਰਾਤਮਕ ਬਦਲਾਅ ਹੈ ਜੋ ਭ੍ਰਿਸ਼ਟਾਚਾਰ ਨੂੰ ਘਟਾਉਣ ਵੱਲ ਇੱਕ ਮਜ਼ਬੂਤ ਕਦਮ ਸਾਬਤ ਹੋ ਸਕਦਾ ਹੈ। ਹਰ ਵਿਭਾਗ ’ਚ ਨਿਯਮ ਤੇ ਨੀਤੀਆਂ ਪਹਿਲਾਂ ਹੀ ਮੌਜੂਦ ਹਨ ਤੇ ਹੁਣ ਉਨ੍ਹਾਂ ਦੀ ਸਹੀ ਵਰਤੋਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। Corruption
ਇਹ ਸੱਚ ਹੈ ਕਿ ਕੁਝ ਲੋਕ ਇਨ੍ਹਾਂ ਨਿਯਮਾਂ ਦੀ ਆੜ ’ਚ ਗਲਤ ਕੰਮ ਕਰਦੇ ਹਨ, ਪਰ ਹੁਣ ਨਾਗਰਿਕਾਂ ਦੀ ਜਾਗਰੂਕਤਾ ਅਤੇ ਤਕਨੀਕੀ ਨਿਗਰਾਨੀ ਕਾਰਨ ਅਜਿਹੇ ਮਾਮਲਿਆਂ ਨੂੰ ਫੜਨਾ ਆਸਾਨ ਹੋ ਗਿਆ ਹੈ। ਉਦਾਹਰਨ ਵਜੋਂ, ਆਨਲਾਈਨ ਸ਼ਿਕਾਇਤ ਪ੍ਰਣਾਲੀਆਂ ਤੇ ਡਿਜੀਟਲ ਭੁਗਤਾਨ ਵਿਧੀਆਂ ਲੋਕਾਂ ਨੂੰ ਮਜ਼ਬੂਤ ਬਣਾ ਰਹੀਆਂ ਹਨ। ਇਸ ਨਾਲ ਇਹ ਸੰਦੇਸ਼ ਜਾ ਰਿਹਾ ਹੈ ਕਿ ਸਹੀ ਕੰਮ ਨੂੰ ਸਹੀ ਤਰੀਕੇ ਨਾਲ ਕਰਨਾ ਸੰਭਵ ਹੈ ਤੇ ਇਸ ਲਈ ਵਾਧੂ ਖਰਚੇ ਦੀ ਲੋੜ ਨਹੀਂ ਹੈ। ਰਾਜਨੀਤੀ ਤੇ ਪ੍ਰਸ਼ਾਸਨ ’ਚ ਵੀ ਬਦਲਾਅ ਦੇ ਸੰਕੇਤ ਦਿਖ ਰਹੇ ਹਨ। ਲੋਕਤੰਤਰ ਦੀ ਸੁੰਦਰਤਾ ਇਹ ਹੈ ਕਿ ਇਹ ਹਰੇਕ ਨਾਗਰਿਕ ਨੂੰ ਆਪਣੀ ਆਵਾਜ਼ ਚੁੱਕਣ ਦਾ ਮੌਕਾ ਦਿੰਦਾ ਹੈ। ਚੋਣ ਪ੍ਰਕਿਰਿਆ ’ਚ ਹਿੱਸਾ ਲੈਣ ਵਾਲੇ ਲੋਕ ਹੁਣ ਜਨਤਕ ਸੇਵਾ ਨੂੰ ਤਰਜੀਹ ਦੇਣ ਦੀ ਗੱਲ ਕਰਦੇ ਹਨ। Corruption
ਇਹ ਸੱਚ ਹੈ ਕਿ ਕੁਝ ਲੋਕ ਨਿੱਜੀ ਲਾਭ ਲਈ ਸ਼ਕਤੀ ਦੀ ਵਰਤੋਂ ਕਰਦੇ ਹਨ, ਪਰ ਵਧਦੀ ਜਨਤਕ ਜਾਗਰੂਕਤਾ ਤੇ ਮਜ਼ਬੂਤ ਕਾਨੂੰਨੀ ਢਾਂਚਾ ਇਸ ਨੂੰ ਕੰਟਰੋਲ ਕਰਨ ’ਚ ਮੱਦਦ ਕਰ ਰਿਹਾ ਹੈ। ਸ਼ਾਸਨ-ਪ੍ਰਸ਼ਾਸਨ ’ਚ ਤਕਨਾਲੋਜੀ ਦੀ ਵਧਦੀ ਵਰਤੋਂ ਇੱਕ ਕ੍ਰਾਂਤੀਕਾਰੀ ਤਬਦੀਲੀ ਲਿਆ ਰਹੀ ਹੈ। ਡਾਇਰੈਕਟ ਬੈਨੀਫਿਟ ਟਰਾਂਸਫਰ ਵਰਗੀਆਂ ਸਕੀਮਾਂ ਰਾਹੀਂਂ ਸਿੱਧੇ ਲਾਭ ਗਰੀਬਾਂ ਤੱਕ ਪਹੁੰਚ ਰਹੇ ਹਨ। ਇਸ ਨਾਲ ਨਾ ਸਿਰਫ਼ ਭ੍ਰਿਸ਼ਟਾਚਾਰ ਘੱਟ ਹੋ ਰਿਹਾ ਹੈ, ਸਗੋਂ ਲੋਕਾਂ ਦਾ ਵਿਸ਼ਵਾਸ ਵੀ ਵਧ ਰਿਹਾ ਹੈ। ਤਕਨਾਲੋਜੀ ਨੇ ਇਹ ਯਕੀਨੀ ਬਣਾਇਆ ਹੈ ਕਿ ਲੈਣ-ਦੇਣ ’ਚ ਪਾਰਦਰਸ਼ਤਾ ਹੋਵੇ ਤੇ ਹਰ ਕਦਮ ਦੀ ਨਿਗਰਾਨੀ ਕੀਤੀ ਜਾ ਸਕੇ। ਇਹ ਇੱਕ ਅਜਿਹੀ ਪ੍ਰਣਾਲੀ ਵੱਲ ਵਧਣ ਦਾ ਸੰਕੇਤ ਹੈ ਜਿੱਥੇ ਨੀਤੀ ਤੇ ਨਿਯਮਾਂ ਦੀ ਆਵਾਜ਼ ਸੁਣੀ ਜਾਵੇਗੀ, ਨਾ ਕਿ ਦਬਾਈ ਜਾਵੇਗੀ। Corruption
ਇਹ ਸਵਾਲ ਉੱਠਣਾ ਸੰਭਾਵਿਕ ਹੈ ਕਿ ਕੀ ਸਰਕਾਰ ਤੇ ਨੀਤੀ ਨਿਰਮਾਤਾ ਇਸ ਸਮੱਸਿਆ ਤੋਂ ਅਣਜਾਣ ਹਨ? ਜਵਾਬ ਹੈ- ਨਹੀਂ। ਸਰਕਾਰਾਂ ਹੁਣ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਕਰ ਰਹੀਆਂ ਹਨ। ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਜਾਂਚ ਏਜੰਸੀਆਂ ਵਧੇਰੇ ਸਰਗਰਮ ਹੋ ਰਹੀਆਂ ਹਨ। ਜਨਤਾ ’ਚ ਇਹ ਸੁਨੇਹਾ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਇੱਕ ਸਕਾਰਾਤਮਕ ਸੰਕੇਤ ਹੈ ਕਿ ਸਮਾਜ ਤੇ ਸਰਕਾਰ ਇਸ ਬਿਮਾਰੀ ਦਾ ਇਲਾਜ ਲੱਭਣ ਲਈ ਮਿਲ ਕੇ ਕੰਮ ਕਰ ਰਹੇ ਹਨ। ਸਮਾਜ ਦਾ ਇੱਕ ਵਰਗ ਅਜਿਹਾ ਵੀ ਹੈ ਜੋ ਭ੍ਰਿਸ਼ਟਾਚਾਰ ਨੂੰ ਸਹੂਲਤ ਫੀਸ ਵਜੋਂ ਦੇਖਦਾ ਹੈ ਤੇ ਇਸ ਨੂੰ ਆਪਣਾ ਕੰਮ ਕਰਵਾਉਣ ਦਾ ਇੱਕ ਜ਼ਰੀਆ ਸਮਝਦਾ ਹੈ। ਪਰ ਹੁਣ ਇਹ ਸੋਚ ਬਦਲ ਰਹੀ ਹੈ।
ਲੋਕ ਸਮਝ ਰਹੇੇ ਹਨ ਕਿ ਪਾਰਦਰਸ਼ੀ ਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਢੰਗ ਨਾਲ ਕੰਮ ਕਰਵਾਉਣਾ ਨਾ ਸਿਰਫ਼ ਸੰਭਵ ਹੈ, ਸਗੋਂ ਇਹ ਲੰਮੇ ਸਮੇਂ ਲਈ ਸਮਾਜ ਦੇ ਹਿੱਤ ਵਿੱਚ ਵੀ ਹੈ। ਇਹ ਬਦਲਦੀ ਮਾਨਸਿਕਤਾ ਭਵਿੱਖ ਲਈ ਇੱਕ ਮਜ਼ਬੂਤ ਨੀਂਹ ਰੱਖ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਭ੍ਰਿਸ਼ਟਾਚਾਰ ਤੋਂ ਪ੍ਰਭਾਵਿਤ ਹੋਣ ਵਾਲੇ ਸਮਾਜ ਦਾ ਸਭ ਤੋਂ ਕਮਜ਼ੋਰ ਵਰਗ ਹੁਣ ਮਜ਼ਬੂਤ ਹੋ ਰਿਹਾ ਹੈ। ਮੁਫ਼ਤ ਰਾਸ਼ਨ, ਸਿਹਤ ਸਕੀਮਾਂ ਤੇ ਸਿੱਖਿਆ ਲਈ ਸਰਕਾਰੀ ਯਤਨ ਇਸ ਵਰਗ ਨੂੰ ਮਜ਼ਬੂਤ ਕਰ ਰਹੇ ਹਨ। ਮਹਿੰਗਾਈ ਤੇ ਸਰੋਤਾਂ ਦੀ ਵਧਦੀ ਮੰਗ ਦੇ ਬਾਵਜ਼ੂਦ, ਸਰਕਾਰ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਕਦਮ ਚੁੱਕ ਰਹੀ ਹੈ। ਸਿੱਖਿਆ ਤੇ ਡਾਕਟਰੀ ਦੇਖਭਾਲ ਨੂੰ ਪਹੁੰਚਯੋਗ ਬਣਾਉਣ ਲਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਦੇ ਜੀਵਨ ਪੱਧਰ ’ਚ ਸੁਧਾਰ ਹੋ ਸਕੇ। ਨਿਆਂ ਪ੍ਰਣਾਲੀ ਨੂੰ ਤੇਜ਼ ਤੇ ਸਸਤਾ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। Corruption
ਤਾਂ ਜੋ ਹਰ ਨਾਗਰਿਕ ਨੂੰ ਉਸ ਦੇ ਹੱਕ ਮਿਲ ਸਕਣ। ਭ੍ਰਿਸ਼ਟਾਚਾਰ ਤੋਂ ਆਜ਼ਾਦੀ ਦਾ ਰਸਤਾ ਅਸਾਨ ਨਹੀਂ ਹੈ, ਪਰ ਇਹ ਅਸੰਭਵ ਵੀ ਨਹੀਂ ਹੈ। ਸਮਾਜ, ਸਰਕਾਰ ਤੇ ਤਕਨਾਲੋਜੀ ਦਾ ਸਹੀ ਤਾਲਮੇਲ ਇਸ ਦਿਸ਼ਾ ਵਿੱਚ ਇੱਕ ਨਵੀਂ ਉਮੀਦ ਪੈਦਾ ਕਰ ਰਿਹਾ ਹੈ। ਸਾਨੂੰ ਇਹ ਵਿਸ਼ਵਾਸ ਕਰਨਾ ਪਵੇਗਾ ਕਿ ਹਰ ਛੋਟਾ ਕਦਮ ਮਾਇਨੇ ਰੱਖਦਾ ਹੈ। ਜੇਕਰ ਅਸੀਂ ਸਾਰੇ ਇਕੱਠੇ ਹੋ ਕੇ ਪਾਰਦਰਸ਼ਤਾ, ਇਮਾਨਦਾਰੀ ਤੇ ਜਵਾਬਦੇਹੀ ਨੂੰ ਅਪਣਾਉਂਦੇ ਹਾਂ, ਤਾਂ ਉਹ ਦਿਨ ਦੂਰ ਨਹੀਂ ਜਦੋਂ ਭ੍ਰਿਸ਼ਟਾਚਾਰ ਸਿਰਫ਼ ਇੱਕ ਪੁਰਾਣੀ ਯਾਦ ਬਣ ਜਾਵੇਗਾ। ਇਹ ਇੱਕ ਸਕਾਰਾਤਮਕ ਬਦਲਾਅ ਸ਼ੁਰੂ ਕਰਨ ਦਾ ਸਮਾਂ ਹੈ ਤਾਂ ਜੋ ਅਸੀਂ ਇੱਕ ਬਿਹਤਰ ਅਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਆਪਣੇ ਬੱਚਿਆਂ ਨੂੰ ਸੌਂਪ ਸਕੀਏ। ਆਓ ਇਸ ਉਮੀਦ ਨੂੰ ਹਕੀਕਤ ’ਚ ਬਦਲਣ ਲਈ ਕਦਮ ਚੁੱਕੀਏ। Corruption
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰਾਜਿੰਦਰ ਬਜ