ਓਜ਼ੋਨ ਪਰਤ ਦੀ ਮਹੱਤਤਾ
ਇਸ ਬ੍ਰਹਿਮੰਡ ਵਿੱਚ ਅਸੀਮ ਗਲੈਕਸੀਆਂ ਅਤੇ ਤਾਰਾ ਮੰਡਲ ਹਨ ਕਈ ਤਾਰਿਆਂ ਦੇ ਗ੍ਰਹਿ ਵੀ ਹਨ ਪਰ ਅਜੇ ਤੱਕ ਪੂਰੇ ਬ੍ਰਹਿਮੰਡ ਵਿੱਚ ਕੋਈ ਵੀ ਅਜਿਹਾ ਗ੍ਰਹਿ ਨਹੀਂ ਹੈ ਜਿਸ ਉੱਪਰ ਧਰਤੀ ਵਾਂਗ ਜੀਵਨ ਦੇ ਅਨੁਕੂਲ ਹਾਲਤ ਮੌਜੂਦ ਹਨ। ਲਗਭਗ ਚਾਰ ਅਰਬ ਸਾਲ ਪਹਿਲਾਂ ਧਰਤੀ ਦੇ ਉੱਪਰ ਅਨੁਕੂਲ ਪ੍ਰਸਥਿਤੀਆਂ ਰਾਹੀਂ ਇੱਥੇ ਜੀਵਨ ਦਾ ਆਗਾਜ਼ ਹੋਇਆ। ਧਰਤੀ ਦੇ ਚਾਰ-ਚੁਫੇਰੇ ਮੌਜੂਦ ਗੈਸਾਂ ਦੇ ਗਿਲਾਫ ਨੂੰ ਵਾਯੂਮੰਡਲ ਕਹਿੰਦੇ ਹਨ। ਇਹ ਧਰਤੀ ਦੀ ਸਤ੍ਹਾ ਤੋਂ ਲਗਭਗ ਚਾਰ ਸੌ ਕਿਲੋਮੀਟਰ ਦੀ ਉਚਾਈ ਤੱਕ ਫੈਲਿਆ ਹੋਇਆ ਹੈ । ਧਰਤੀ ਤੋਂ ਉਤਾਂਹ ਵੱਲ ਜਾਂਦੇ ਹੋਏ ਵਾਯੂਮੰਡਲ ਦੀ ਘਣਤਾ ਘਟਦੀ ਜਾਂਦੀ ਹੈ।
ਵਾਯੂਮੰਡਲ ਦੇ ਕਾਰਨ ਹੀ ਧਰਤੀ ਉੱਪਰ ਜੀਵਨ ਪਣਪ ਰਿਹਾ ਹੈ। ਇਹੋ ਆਕਸੀਜ਼ਨ ਗੈਸ ਅਤੇ ਕਾਰਬਨ ਡਾਈਆਕਸਾਈਡ ਵਿਚਕਾਰ ਸੰਤੁਲਨ ਨੂੰ ਨਿਯੰਤਰਨ ਵਿੱਚ ਰੱਖਦਾ ਹੈ।
ਵਾਯੂਮੰਡਲ ਦੀ ਸਟਰੈਟੋਸਫੀਅਰ ਪਰਤ ਵਿੱਚ ਓਜ਼ੋਨ ਦੀ ਪੱਟੀ ਮੌਜੂਦ ਹੈ। ਓਜ਼ੋਨ ਦੀ ਪੱਟੀ ਧਰਤੀ ਤੋਂ 16 ਕਿਲੋਮੀਟਰ ਤੋਂ ਲੈ ਕੇ 50 ਕਿਲੋਮੀਟਰ ਦੀ ਉਚਾਈ ਤੱਕ ਬਣੀ ਰਹਿੰਦੀ ਹੈ। ਇਸ ਖੇਤਰ ਨੂੰ ਓਜ਼ੋਨੋਸਫੀਅਰ ਕਹਿੰਦੇ ਹਨ । ਧਰਤੀ ਤੋਂ 30 ਕਿਲੋਮੀਟਰ ਦੀ ਉੱਚਾਈ ‘ਤੇ ਓਜ਼ੋਨ ਦੀ ਘਣਤਾ ਵਧੇਰੇ ਹੁੰਦੀ ਹੈ। ਓਜ਼ੋਨ ਇੱਕ ਗੈਸ ਹੈ ਜਿਸਦਾ ਮੋਲੀਕਿਊਲਰ ਫਾਰਮੂਲਾ ਞ3 ਹੈ। ਵਾਤਾਵਰਨ ਵਿੱਚ ਆਕਸੀਜ਼ਨ ਦੇ ਤਿੰਨ ਅਣੂ ਮਿਲ ਕੇ ਓਜ਼ੋਨ ਬਣਾਉਂਦੇ ਹਨ।
The importance of the ozone layer
ਇਹ ਲਗਾਤਾਰ ਬਣਦੀ ਰਹਿੰਦੀ ਹੈ ਅਤੇ ਨਾਲੋ-ਨਾਲ ਨਸ਼ਟ ਹੁੰਦੀ ਰਹਿੰਦੀ ਹੈ। ਓਜ਼ੋਨ ਪਰਤ ਦੀ ਖੋਜ 1913 ਵਿੱਚ ਫਰਾਂਸ ਦੇ ਭੌਤਿਕ ਵਿਗਿਆਨੀ ਚਾਰਲਸ ਫੈਬਰੀ (Àਵਫਫ਼ਿਯੀਂ ਕਫਬ੍ਿਰ) ਅਤੇ ਹੈਨਰੀ ਬਉਈਸਨ (ਗਯਗ਼ੜਿ Âੂੜੀਂੀਂਲ਼ਗ਼) ਨੇ ਕੀਤੀ ਸੀ । ਓਜੋਨ ਅਸਿੱਧੇ ਢੰਗ ਨਾਲ ਧਰਤੀ ਦੇ ਜੀਵਨ ਦਾ ਸੁਰੱਖਿਆ ਕਵਚ ਹੈ। ਸੂਰਜ ਦੇ ਪ੍ਰਕਾਸ਼ ਦੀਆਂ ਛੋਟੀ ਤਰੰਗ ਲੰਬਾਈ ਵਾਲੀਆਂ ਪਰਾਵੈਂਗਣੀ ਕਿਰਨਾਂ ਜੋ ਕਿ ਧਰਤੀ ‘ਤੇ ਰਹਿਣ ਵਾਲੇ ਜੀਵਾਂ ਲਈ ਘਾਤਕ ਹਨ , ਉਨ੍ਹਾਂ ਨੂੰ ਓਜ਼ੋਨ ਸੋਖ ਲੈਂਦੀ ਹੈ ਅਤੇ ਧਰਤੀ ਦੀ ਸਤ੍ਹਾ ‘ਤੇ ਪੁੱਜਣ ਨਹੀਂ ਦਿੰਦੀ। ਇਹ ਪਰਤ ਲਗਭਗ 97-99% ਪਰਾਵੈਂਗਣੀ ਕਿਰਨਾਂ ਨੂੰ ਸੋਖ ਲੈਂਦੀ ਹੈ।
ਓਜ਼ੋਨ ਦਾ ਨਸ਼ਟ ਹੋਣਾ:
ਮਨੁੱਖ ਦੀ ਬਦਲਦੀ ਜੀਵਨਸ਼ੈਲੀ ਅਤੇ ਉਦਯੋਗਿਕ ਕ੍ਰਾਂਤੀ ਕਾਰਨ ਇਸ ਪਰਤ ਨੂੰ ਬਹੁਤ ਨੁਕਸਾਨ ਹੋਇਆ ਹੈ। ਉਦਯੋਗਾਂ ਵਿੱਚ ਬਹੁਤ ਸਾਰੇ ਰਸਾਇਣ ਵਰਤੇ ਜਾ ਰਹੇ ਹਨ। ਜੋ ਓਜ਼ੋਨ ਪਰਤ ਨੂੰ ਖਾ ਰਹੇ ਹਨ। ਇਨ੍ਹਾਂ ਵਿੱਚ ਕਲੋਰੋਫਲੋਰੋ ਕਾਰਬਨਜ਼ ਨਾਮਕ ਰਸਾਇਣ ਸਭ ਤੋਂ ਅੱਗੇ ਹੈ। ਇਸਦਾ ਉਪਯੋਗ ਫਰਿੱਜ, ਏਅਰ ਕਡੀਸ਼ਨਰਾਂ, ਏਰੋਸੋਲ ਸਪਰੇਆਂ, ਫੋਮਾਂ ਅਤੇ ਡਰਾਈਕਲੀਨ ਉਦਯੋਗਾਂ ਵਿੱਚ ਕੀਤਾ ਜਾਂਦਾ ਹੈ। ਇਹ ਪਦਾਰਥ ਵਾਯੂਮੰਡਲ ਵਿੱਚ ਕਈ 100 ਸਾਲਾਂ ਤੱਕ ਬਣੇ ਰਹਿ ਸਕਦੇ ਹਨ । ਵਾਯੂਮੰਡਲ ਵਿੱਚ ਪਹੁੰਚਣ ‘ਤੇ ਕਲੋਰੋਫਲੋਰੋ ਕਾਰਬਨਜ਼ ਅਤੇ ਬਰੋਮੋਫਲੋਰੋ ਕਾਰਬਨਜ ਪਰਾਵੈਂਗਣੀ ਕਿਰਨਾਂ ਦੇ ਪ੍ਰਭਾਵ ਹੇਠ ਕਲੋਰੀਨ ਅਤੇ ਬਰੋਮੀਨ ਮੁਕਤ ਕਰਦੇ ਹਨ। ਜੋ ਕਿ ਓਜ਼ੋਨ ਨੂੰ ਨਸ਼ਟ ਕਰਦੇ ਹਨ। ਕੀਟਨਾਸ਼ਕ ਉਦਯੋਗਾਂ ਵਿੱਚ ਵਰਤੇ ਜਾਂਦੇ ਮੀਥਾਈਲ ਬਰੋਮਾਈਡ ਜਿਹੇ ਰਸਾਇਣ ਮਨੁੱਖ ਦੁਆਰਾ ਵਾਯੂਮੰਡਲ ਵਿੱਚ ਛੱਡੇ ਜਾਂਦੇ ਹਨ। ਜੋ ਓਜੋਨ ਪਰਤ ਲਈ ਹਾਨੀਕਾਰਕ ਹਨ।
The importance of the ozone layer
ਓਜੋਨ ਪਰਤ ਦਾ ਪਹਿਲੀ ਵਾਰ 1985 ਵਿੱਚ ਅੰਟਾਰਕਟਿਕਾ ਵਿਖੇ ਪਤਾ ਲੱਗਾ। ਇਹ ਵੇਖਿਆ ਗਿਆ ਕਿ 1979 ਦੇ ਮੁਕਾਬਲੇ 1987 ਵਿੱਚ ਓਜ਼ੋਨ ਦੀ ਪਰਤ ਬਹੁਤ ਜਿਆਦਾ ਪਤਲੀ ਹੋ ਗਈ ਹੈ । ਜਿਸਦਾ ਕਾਰਨ ਜ਼ਿਆਦਾ ਕਿਰਿਆਸ਼ੀਲ ਕਲੋਰੀਨ ਤੇ ਬਰੋਮੀਨ ਹੈ। ਜੋ ਕਿ ਕਲੋਰੋਫਲੋਰੋ ਕਾਰਬਨਜ ਅਤੇ ਹੈਲੋਜਨ ਦੇ ਰੂਪ ਵਿੱਚ ਪਾਈ ਜਾਂਦੀ ਹੈ । ਜਿਨ੍ਹਾਂ ਦੀ ਵਰਤੋਂ ਅੱਗ ਬੁਝਾਊ ਯੰਤਰਾਂ ਵਿੱਚ ਕੀਤੀ ਜਾਂਦੀ ਹੈ । ਕਲੋਰੀਨ ਦੇ ਵੱਖ ਹੋਣ ਨਾਲ ਪਰਮਾਣੂ ਬੰਬ ਵਾਂਗ ਲੜੀਬੱਧ ਕਿਰਿਆ ਚਾਲੂ ਹੋ ਜਾਂਦੀ ਹੈ । ਇਸੇ ਤਰ੍ਹਾਂ ਹੈਲੋਜਨ ਵਿਚਲੀ ਬਰੋਮੀਨ ਵੀ ਓਜੋਨ ਨੂੰ ਤੋੜ ਕੇ ਆਕਸੀਜਨ ਵਿੱਚ ਬਦਲਦੀ ਰਹਿੰਦੀ ਹੈ ।
ਇਨ੍ਹਾਂ ਤੋਂ ਇਲਾਵਾ ਨਾਈਟਰਕ ਆਕਸਾਈਡ, ਨਾਈਟਰਸ ਆਕਸਾਈਡ, ਕਾਰਬਨ ਟੈਟਰਾ ਕਲੋਰਾਈਡ, ਹਾਈਡਰੋਕਸਲ ਆਈਨ ਤੇ ਸੁਪਰ ਸੋਨਿਕ ਜਹਾਜ਼ਾਂ ਦਾ ਧੂੰਆਂ ਵੀ ਓਜੋਨ ਨੂੰ ਨਸ਼ਟ ਕਰਦੇ ਹਨ। 2009 ਵਿੱਚ ਨਾਈਟਰਸ ਆਕਸਾਈਡ ਓਜ਼ੋਨ ਨੂੰ ਨਸ਼ਟ ਕਰਨ ਵਾਲਾ ਸਭ ਤੋਂ ਵੱਡਾ ਪਦਾਰਥ ਸੀ।
The importance of the ozone layer
ਓਜ਼ੋਨ ਪਰਤ ਦੇ ਛੇਕ ਕਾਰਨ ਧਰਤੀ ‘ਤੇ ਰਹਿਣ ਵਾਲੀਆਂ ਜੀਵਤ ਪ੍ਰਜਾਤੀਆਂ ਪ੍ਰਭਾਵਿਤ ਹੋਈਆਂ ਹਨ ਜਿਵੇ ਕਿ:-
1) ਚਮੜੀ ਦਾ ਕੈਂਸਰ, ਮੋਤੀਆ
2) ਪਰਾਵੈਂਗਣੀ ਕਿਰਨਾਂ ਮਨੁੱਖ ਦੀ ਰੋਗਨਾਸ਼ਕ ਸਮਰੱਥਾ ਨੂੰ ਘਟਾਉਂਦੀਆਂ ਹਨ।
3) ਇਹ ਸੂਖਮ ਪੌਦਿਆਂ ਤੇ ਜਾਨਵਰਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ।
4) ਇਹ ਜੀਵਨ ਦਾ ਆਧਾਰ ਡੀ.ਐਨ.ਏ. ਅਤੇ ਆਰ.ਐਨ.ਏ. ਵਿੱਚ ਬਦਲਾਅ ਦਾ ਕਾਰਨ ਹਨ।
5) ਪੌਦਿਆਂ ਵਿੱਚ ਕਲੋਰੋਫੀਲ ਦੀ ਘਾਟ ਕਾਰਨ ਫਸਲਾਂ ਦਾ ਝਾੜ ਘਟ ਰਿਹਾ ਹੈ ਅਤੇ ਭੋਜਨ ਲੜੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ।
ਓਜ਼ੋਨ ਪਰਤ ਦਾ ਗਰਾਊਂਡ ਅਧਾਰਿਤ ਅਧਿਐਨ 1956 ਵਿੱਚ ਅੰਟਾਰਕਟਿਕਾ ਵਿੱਚ ਸ਼ੁਰੂ ਹੋਇਆ ਤੇ ਉਪਗ੍ਰਹਿ ਦੀ ਵਰਤੋਂ 70ਵੇਂ ਦਹਾਕੇ ਵਿੱਚ ਸ਼ੁਰੂ ਹੋਈ । ਪਰ ਸੰਸਾਰ ਪੱਧਰ ‘ਤੇ ਇਸਦੀ ਗੱਲ 1978 ਵਿੱਚ ਹੋਈ। 1974 ਵਿੱਚ ਐਮ. ਜੇ. ਮੋਲੀਨਾ ਅਤੇ ਐਫ. ਐਸ. ਰੋਲੈਡ ਨੇ ਇੱਕ ਪ੍ਰਯੋਗਸ਼ਾਲਾ ਸਟੱਡੀ ਰਾਹੀਂ ਤੱਥ ਪੇਸ਼ ਕੀਤਾ ਕਿ ਕਲੋਰੋਫਲੋਰੋ ਕਾਰਬਨਜ ਪਰਾਵੈਂਗਣੀ ਕਿਰਨਾਂ ਦੀ ਮੌਜੂਦਗੀ ਵਿੱਚ ਓਜੋਨ ਪਰਤ ਨੂੰ ਨਸ਼ਟ ਕਰਦੇ ਹਨ।
1976 ਵਿੱਚ ਅਮਰੀਕਾ ਦੀ ਰਾਸ਼ਟਰੀ ਵਿਗਿਆਨ ਅਕਾਦਮੀ ਦੀ ਰਿਪੋਰਟ ਨੇ ਜਦ ਓਜ਼ੋਨ ਪਰਤ ਨੂੰ ਨੁਕਸਾਨ ਦੇ ਕਈ ਸਬੂਤ ਵੇਖੇ ਤਾਂ ਅਮਰੀਕਾ, ਕੈਨੇਡਾ, ਸਵੀਡਨ, ਡੈਨਮਾਰਕ ਅਤੇ ਨਾਰਵੇ ਆਦਿ ਦੇਸ਼ਾਂ ਨੇ ਏਰੋਸੋਲ ਸਪਰੇਅ ਕੈਨਾਂ ਵਿੱਚ ਕਲੋਰੋਫਲੇਰੋ ਕਾਰਬਨ ਦੀ ਵਰਤੋਂ ਨੂੰ ਬੰਦ ਕਰਨ ਦਾ ਅਹਿਦ ਕੀਤਾ।
The importance of the ozone layer
ਸੰਨ 1985 ਵਿੱਚ ਓਜ਼ੋਨ ਪੱਟੀ ਵਿੱਚ ਇੱਕ ਛੇਕ ਲੱਭਿਆ ਉਦੋਂ ਤੋਂ ਹੀ ਓਜੋਨ ਪਰਤ ਨੂੰ ਪੁੱਜ ਰਹੇ ਨੁਕਸਾਨ ਬਾਰੇ ਵਿਚਾਰ -ਵਟਾਂਦਰਾ ਕਰਨ ਲਈ ਕਈ ਕਾਨਫਰੰਸਾਂ ਹੋਈਆਂ ਹਨ। ਪਹਿਲੀ ਕਾਨਫਰੰਸ 1985 ਵਿੱਚ ਵਿਆਨਾ ਵਿਖੇ ਹੋਈ। ਇਸ ਕਾਨਫਰੰਸ ਵਿੱਚ ਕਲੋਰੋਫਲੋਰੋ ਕਾਰਬਨ ਦੀ ਪੈਦਾਵਾਰ ਕਰਨ ਵਾਲੇ 20 ਦੇਸ਼ਾਂ ਨੇ ਸੰਧੀ ‘ਤੇ ਹਸਤਾਖਰ ਕੀਤੇ । 1987 ਵਿੱਚ 43 ਦੇਸ਼ਾਂ ਨੇ ਪ੍ਰਤੀਨਿਧਾਂ ਨੇ ਮਨਟਰੀਅਲ ਪਰੋਟੋਕੋਲ ‘ਤੇ ਹਸਤਾਖਰ ਕੀਤੇ । ਹਿੱਸਾ ਲੈਣ ਵਾਲਿਆਂ ਨੇ ਕਲੋਰੋਫਲੋਰੋ ਕਾਰਬਨ ਦੀ ਪੈਦਾਵਾਰ 1986 ਦੇ ਲੈਵਲ ਦੀ ਕਰਨ ਤੇ 1999 ਤੱਕ ਇਸਦੀ ਪੈਦਾਵਾਰ ਅੱਧੀ ਕਰਨ ਬਾਰੇ ਫੈਸਲਾ ਕੀਤਾ। ਭਾਰਤ ਵਿੱਚ ਵੀ ਕਲੋਰੋਫਲੋਰੋ ਕਾਰਬਨਜ ਦੀ ਵਰਤੋਂ ਕਾਫੀ ਜਿਆਦਾ ਘਟ ਗਈ ਹੈ ।
1992 ਵਿੱਚ ਕੋਪਨਹੈਗਨ ਵਿਖੇ ਇੱਕ ਮੀਟਿੰਗ ਵਿੱਚ ਕਲੋਰੋਫਲੋਰੋ ਕਾਰਬਨਜ ਬੰਦ ਕਰਨ ਦਾ ਸਮਾਂ 1996 ਤੱਕ ਵਧਾਇਆ ਗਿਆ । 2 ਅਗਸਤ 2003 ਨੂੰ ਸਇੰਸਦਾਨਾਂ ਨੇ ਘੋਸ਼ਿਤ ਕੀਤਾ ਕਿ ਓਜੋਨ ਪਰਤ ਦੀ ਬਹਾਲੀ ਕਲੋਰੋਫਲੋਰੋ ਕਾਰਬਨਜ ‘ਤੇ ਪਾਬੰਦੀ ਕਾਰਨ ਹੋ ਰਹੀ ਹੈ। ਅਮਰੀਕਾ ਦੀ ਜੀਉਫਿਜ਼ੀਕਲ ਯੂਨੀਅਨ ਨੇ ਤਿੰਨ ਸੈਟੇਲਾਈਟ ਅਤੇ ਤਿੰਨ ਹੀ ਗਰਾਊਂਡ ਸਟੇਸ਼ਨਾਂ ਦੀ ਮੱਦਦ ਨਾਲ ਪੱਕਾ ਕੀਤਾ ਕਿ ਵਾਕਿਆ ਹੀ ਓਜ਼ੋਨ ਪਰਤ ਦੀ ਖਰਾਬੀ ਦੀ ਰਫਤਾਰ ਘਟ ਰਹੀ ਹੈ ।
ਓਜ਼ੋਨ ਪਰਤ ਦਾ ਪੂਰੀ ਤਰ੍ਹਾਂ ਸਹੀ ਹੋਣਾ 2050 ਜਾਂ ਇਸ ਤੋਂ ਬਾਅਦ ਵਿੱਚ ਹੀ ਸੰਭਵ ਹੈ ਖੋਜ ਤੋਂ ਪਤਾ ਲੱਗਾ ਹੈ ਕਿ ਓਜੋਨ ਪਰਤ ਵਿੱਚ ਪਹਿਚਾਨਣ ਯੋਗ ਬਦਲਾਅ 2024 ਤੱਕ ਹੋਣਗੇ ਅਤੇ 2068 ਤੱਕ ਇਸਦਾ ਪੱਧਰ 1980 ਵਾਲਾ ਹੋ ਜਾਵੇਗਾ।
ਹੁਣ ਕਈ ਪਦਾਰਥ ਜਿਨ੍ਹਾਂ ਵਿੱਚ À-ਗ ਸਬੰਧ ਹਨ ਤੇ ਜੋ ਹਾਈਡਰੋ ਕਲੋਰੋਫਲੋਰੋ ਕਾਰਬਨਜ ਕਹਾਉਂਦੇ ਹਨ। ਇਹ ਇਸ ਤਰ੍ਹਾਂ ਕੀਤੇ ਗਏ ਹਨ ਤਾਂ ਜੋ ਉਹ ਕਲੋਰੋਫਲੋਰੋ ਕਾਰਬਨਜ ਦੀ ਜਗ੍ਹਾ ਲੈ ਸਕਣ। ਇਨ੍ਹਾਂ ਗÀਕÀ ਦੀ ਜਿੰਦਗੀ ਜਿਆਦਾ ਨਹੀਂ ਹੁੰਦੀ ਅਤੇ ਜਿਆਦਾ ਕਾਰਜਸ਼ੀਲ ਹੋਣ ਕਾਰਨ ਓਜੋਨ ਪਰਤ ਤੱਕ ਨਹੀਂ ਪਹੁੰਚਦੇ ।
The importance of the ozone layer
15 ਮਾਰਚ 2011 ਨੂੰ ਕਾਫੀ ਵੱਡਾ ਓਜੋਨ ਪਰਤ ਦਾ ਨੁਕਸਾਨ ਅੰਟਾਰਕਟਿਕਾ Àੁੱਪਰ ਮਿਲਿਆ ਜੋ ਕਿ ਸਮੁੱਚੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ। ਸਾਰੇ ਦੇਸ਼ਾਂ ਦੇ ਵਤੀਰੇ ਨੂੰ ਨਿਯੰਤਰਿਤ ਕਰਨਾ ਸੌਖਾ ਨਹੀਂ ਹੈ ਅਤੇ ਬੇਸਮਝੀ ਅਤੇ ਚੋਰੀ-ਛੁੱਪੇ ਕੀਤੀ ਜਾ ਰਹੀ ਓਜੋਨ ਘਾਤਕ ਰਸਾਇਣਾਂ ਦੀ ਵਰਤੋਂ ਦਾ ਹਿਸਾਬ ਲਾਉਣਾ ਵੀ ਸੌਖਾ ਨਹੀਂ ਹੈ । ਇਸ ਲਈ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀ ਇਨ੍ਹਾਂ ਪਾਬੰਦੀਸ਼ੁਦਾ ਪਦਾਰਥਾਂ ਦੀ ਵਰਤੋਂ ਬੰਦ ਕਰਕੇ ਓਜੋਨ ਨੂੰ ਲੁਪਤ ਹੋਣ ਤੋਂ ਬਚਾਈਏ। ਜੇ ਇੰਝ ਨਾ ਹੋ ਸਕਿਆ ਤਾਂ ਪਤਾ ਨਹੀਂ ਓਜ਼ੋਨ ਪਰਤ ਇੱਕ ਦਿਨ ਖਤਮ ਹੋ ਜਾਵੇ ਤੇ ਧਰਤੀ ਉੱਪਰਲਾ ਜੀਵਨ ਵੀ ਨਸ਼ਟ ਹੋ ਜਾਵੇ।
ਵਾਯੂਮੰਡਲ ਦੀਆਂ ਵੱਖ-ਵੱਖ ਪਰਤਾਂ
ਪਰਤ ਦਾ ਨਾਂਅ ਧਰਤੀ ਤੋਂ ਦੂਰੀ
ਟਰੋਪੋਸਫੀਅਰ 0 ਤੋਂ 16 ਕਿਲੋਮੀਟਰ
ਸਟਰੈਟੋਸਫੀਅਰ ਲਗਭਗ 16 ਤੋਂ 50 ਕਿਲੋਮੀਟਰ
ਮੀਜੋਸਫੀਅਰ ਲਗਭਗ 50 ਤੋਂ 100 ਕਿਲੋਮੀਟਰ
ਥਰਮੋਸਫੀਅਰ ਲਗਭਗ 100 ਕਿਲੋਮੀਟਰ ਤੋਂ ਉੱਪਰ
ਖੁਸ਼ਕ ਵਾਯੂਮੰਡਲ ਦੀ ਸੰਰਚਨਾ
ਗੈਸ ਪ੍ਰਤੀਸ਼ਤ ਮਾਤਰਾ
ਨਾਈਟ੍ਰੋਜਨ 78%
ਆਕਸੀਜਨ 21%
ਕਾਰਬਨ ਡਾਈਆਕਸਾਈਡ 0.03%
ਗ਼ਜ਼ਲ਼ਇ 0.93%
ਹੀਲੀਅਮ , ਨੀਆਨ 0.04%
ਸੁਖਵੀਰ ਕੌਰ,
ਪੰਜਾਬੀ ਮਿਸਟ੍ਰੈਸ, ਸਰਕਾਰੀ ਸੀਨੀ. ਸੈਕੰ. ਸਕੂਲ, ਬਘਰੌਲ (ਸੰਗਰੂਰ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.