ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ

ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਇੱਥੋਂ ਨੇੜਲੇ ਪਿੰਡ ਠੂਠਿਆਂਵਾਲੀ ਵਾਸੀ ਇੱਕ ਮਹਿਲਾ ਦੀ ਉਸਦੇ ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਗਲਾ ਵੱਢਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਪੁਲਿਸ ਨੇ ਮਿਰਤਕਾ ਦੇ ਪਤੀ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਕਾਤਲ ਨੂੰ ਪਿੰਡ ਵਾਲਿਆਂ ਨੇ ਫੜ ਕੇ ਰੱਸੇ ਨਾਲ ਬੰਨ ਲਿਆ ਸੀ ਪਰ ਪੁਲਿਸ ਇ ਗੱਲ ਤੋਂ ਇਨਕਾਰ ਕਰ ਰਹੀ ਹੈ।

ਅਰੋਪੀ ਹਾਲੇ ਪੁਲਿਸ ਦੇ ਹੱਥ ਨਹੀਂ ਲੱਗਿਆ। ਮ੍ਰਿਤਕਾ ਬਲਜੀਤ ਕੌਰ ਪਿੰਡ ਠੂਠਿਆਂਵਾਲੀ ਦੀ ਸੀ ਜਿਸਦੀ ਸ਼ਾਦੀ 30 ਸਾਲ ਪਹਿਲਾਂ ਝੁਨੀਰ ਨੇੜਲੇ ਪਿੰਡ ਫਤਿਹਪੁਰ ‘ਚ ਸੁਖਦੇਵ ਸਿੰਘ ਨਾਲ ਹੋਈ ਸੀ। ਇਸ ਘਟਨਾ ਦਾ ਕਾਰਨ ਮ੍ਰਿਤਕਾ ਦੇ ਪਤੀ ਦੀ ਆਪਣੇ ਸਹੁਰੇ ਪਰਿਵਾਰ ਨਾਲ ਅਣਬਣ ਹੋਣਾ ਹੈ ਤੇ ਬਲਜੀਤ ਕੌਰ ਆਪਣੇ ਪੇਕੇ ਪਿੰਡ ਹੀ ਰਹਿ ਰਹੀ ਸੀ। ਸੁਖਦੇਵ ਸਿੰਘ ਨੇ ਆਪਣੇ ਸਹੁਰੇ ਪਿੰਡ ਜਾ ਕੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

LEAVE A REPLY

Please enter your comment!
Please enter your name here