ਘਰ ’ਚ ਅੱਗ ਲੱਗੀ, ਤਿੰਨ ਦਰਜ਼ਨ ਬੱਕਰੀਆਂ ਸਣੇ 2 ਲੱਖ ਰੁਪਏ ਤੋਂ ਵੱਧ ਨਗਦੀ ਸੜੀ

ਦੋ ਧੀਆਂ ਦੇ ਵਿਆਹ ਲਈ ਜੋੜਿਆ ਸਮਾਨ ਵੀ ਹੋਇਆ ਸੁਆਹ

ਬਠਿੰਡਾ, (ਸੁਖਜੀਤ ਮਾਨ) ਇੱਥੋਂ ਦੇ ਗੁਰੂ ਨਾਨਕ ਨਗਰ ’ਚ ਅੱਗ ਲੱਗਣ ਕਾਰਨ ਇੱਕ ਪ੍ਰਵਾਸੀ ਪਰਿਵਾਰ ਜੋ ਝੌਪੜੀਨੁਮਾ ਘਰ ’ਚ ਰਹਿੰਦਾ ਸੀ, ਦੀਆਂ ਕਰੀਬ ਤਿੰਨ ਦਰਜ਼ਨ ਤੋਂ ਵੱਧ ਬੱਕਰੀਆਂ ਸਮੇਤ ਨਗਦੀ ਅਤੇ ਹੋਰ ਕੱਪੜੇ ਆਦਿ ਸੜਕੇ ਸੁਆਹ ਹੋ ਗਏ ਘਟਨਾ ਵੇਲੇ ਘਰ ’ਚ ਕੋਈ ਵੀ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਵੱਡੇ ਪੱਧਰ ’ਤੇ ਹੋਏ ਘਰੇਲੂ ਆਰਥਿਕ ਨੁਕਸਾਨ ਕਾਰਨ ਪਰਿਵਾਰਕ ਮੈਂਬਰਾਂ ਦਾ ਵੀ ਰੋ-ਰੋ ਬੁਰਾ ਹਾਲ ਹੋ ਗਿਆ ਅੱਗ ਲੱਗਣ ਦੇ ਕਾਰਨਾਂ ਦੀ ਪੁਲਿਸ ਜਾਂਚ ਕਰ ਰਹੀ ਹੈ

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਗੁਰੂ ਨਾਨਕ ਨਗਰ ’ਚ ਰਹਿੰਦੇ ਗਾਵਾਂ ਚਾਰਨ ਵਾਲੇ ਪਰਿਵਾਰਾਂ ਦੇ ਇੱਕ ਘਰ ’ਚ ਅਚਾਨਕ ਅੱਗ ਲੱਗ ਗਈ ਅੱਗ ਐਨੀ ਭਿਆਨਕ ਸੀ ਕਿ ਦੇਖਦਿਆਂ ਹੀ ਦੇਖਦਿਆਂ ਤਿੰਨ ਦਰਜ਼ਨ ਦੇ ਕਰੀਬ ਬੱਕਰੀਆਂ, ਘਰ ’ਚ ਧੀਆਂ ਦੇ ਵਿਆਹ ਲਈ ਜੋੜਿਆ ਸਮਾਨ ਅਤੇ ਦੋ ਲੱਖ ਰੁਪਏ ਨਗਦੀ ਸਮੇਤ ਹੋਰ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦੀ ਘਟਨਾ ਵੇਲੇ ਘਰ ’ਚ ਕੋਈ ਵੀ ਮੌਜੂਦ ਨਹੀਂ ਸੀ ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਬਠਿੰਡਾ ਤੋਂ 3 ਗੱਡੀਆਂ ਮੌਕੇ ’ਤੇ ਪੁੱਜੀਆਂ ਪਰ ਉਦੋਂ ਤੱਕ ਅੱਗ ਨੇ ਕਾਫੀ ਕੁੱਝ ਆਪਣੀ ਲਪੇਟ ’ਚ ਲੈ ਲਿਆ ਸੀ ਪੀੜ੍ਹਤ ਪਰਿਵਾਰ ਦੇ ਮੈਂਬਰ ਅਮੀਂ ਖਾਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਕੰਮੋ ਅਤੇ ਜ਼ਿਕਰਾ ਦਾ ਵਿਆਹ ਮਈ ਮਹੀਨੇ ’ਚ ਕਰਨਾ ਹੈ

ਵਿਆਹ ਦੇ ਸਬੰਧ ’ਚ ਕਾਫੀ ਸਾਰਾ ਸਾਮਾਨ ਇਕੱਠਾ ਕਰਕੇ ਰੱਖਿਆ ਸੀ ਜੋ ਅੱਗ ਦੀ ਲਪੇਟ ’ਚ ਆ ਕੇ ਸੁਆਹ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਦੱÎਸਿਆ ਕਿ ਵਿਆਹ ਸਬੰਧੀ ਹੋਰ ਖ੍ਰੀਦੋ-ਫਰੋਖਤ ਲਈ ਕੱਲ੍ਹ ਹੀ ਇੱਕ ਡੇਅਰੀ ਤੋਂ 2 ਲੱਖ ਰੁਪਏ ਨਗਦੀ ਲਿਆਂਦੀ ਸੀ, ਉਹ ਵੀ ਸੜ ਗਈ ਇਸ ਤੋਂ ਇਲਾਵਾ 40 ਦੇ ਕਰੀਬ ਬੱਕਰੀਆਂ ਦੀ ਜਾਨ ਵੀ ਅੱਗ ਲੱਗਣ ਕਾਰਨ ਚਲੀ ਗਈ ਉਨ੍ਹਾਂ ਦੱਸਿਆ ਕਿ ਉਹ ਆਪਣੇ ਹੀ ਕਬੀਲੇ ’ਚ ਇੱਕ ਵਿਆਹ ਸਮਾਗਮ ’ਚ ਸ਼ਾਮਿਲ ਹੋਣ ਲਈ ਗਏ ਸੀ ਤਾਂ ਮਗਰੋਂ ਇਹ ਘਟਨਾ ਘਟ ਗਈ ਪਤਾ ਲੱਗਦਿਆਂ ਹੀ ਜਦੋਂ ਉਨ੍ਹਾਂ ਨੇ ਫਾਇਰ ਬ੍ਰਿਗੇਡ ਆਦਿ ਨੂੰ ਸੂਚਿਤ ਕੀਤਾ ਤਾਂ ਉਦੋਂ ਤੱਕ ਉਨ੍ਹਾਂ ਦਾ ਕਾਫੀ ਸਮਾਨ ਅੱਗ ਨੇ ਸਾੜਕੇ ਸੁਆਹ ਕਰ ਦਿੱਤਾ ਸੀ

ਪਰਿਵਾਰਕ ਮੈਂਬਰਾਂ ਨੇ ਮੁੱਢਲੇ ਤੌਰ ’ਤੇ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੋਣ ਦੀ ਗੱਲ ਆਖੀ ਹੈ ਪਰ ਫਿਰ ਵੀ ਥਾਣਾ ਥਰਮਲ ਦੀ ਪੁਲਿਸ ਵੱਲੋਂ ਆਪਣੇ ਪੱਧਰ ’ਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ ਪੀੜ੍ਹਤ ਪਰਿਵਾਰ ਨੇ ਆਖਿਆ ਕਿ ਦੋ ਧੀਆਂ ਦੇ ਵਿਆਹ ਲਈ ਜੋੜੇ ਸਮਾਨ ਤੇ ਨਗਦੀ ਸੜਨ ਕਾਰਨ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ ਹੈ ਇਸ ਲਈ ਸਰਕਾਰ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਦੇਵੇ ਤਾਂ ਜੋ ਉਹ ਤੈਅ ਸਮੇਂ ’ਤੇ ਆਪਣੀਆਂ ਧੀਆਂ ਦਾ ਵਿਆਹ ਕਰ ਸਕਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.