ਬੇਖੌਫ ਬਦਮਾਸ਼ਾਂ ਦੀ ਦਹਿਸ਼ਤ, ਪੱਤਰਕਾਰ ਤੇ ਦੁਕਾਨਦਾਰ ‘ਤੇ ਹਮਲਾ

Horrors, Innocent, Bandits, Attack, Journalists, Shopkeepers

ਪੁਲਿਸ ਤੋਂ ਅਸੰਤੁਸ਼ਟ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਜਤਾਇਆ ਵਿਰੋਧ

ਸੱਚ ਕਹੂੰ ਨਿਊਜ਼, ਚਰਖੀ ਦਾਦਰੀ: ਦਾਦਰੀ ਸ਼ਹਿਰ ‘ਚ ਬੇਖੌਫ ਬਦਮਾਸ਼ਾਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ ਬਦਮਾਸ਼ਾਂ ਨੇ ਦਾਦਰੀ ਬੱਸ ਸਟੈਂਡ ਸਾਹਮਣੇ ਸਥਿਤ ਪੂਰਣ ਮਾਰਕੀਟ ‘ਚ ਇੱਕ ਦੁਕਾਨਦਾਰ ਤੇ ਪੱਤਰਕਾਰ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ

ਸ਼ਹਿਰ ‘ਚ ਬਦਮਾਸ਼ਾਂ ਦੀ  ਗੁੰਡਾਗਰਦੀ ਦੇ ਵਿਰੋਧ ‘ਚ ਪੂਰਣ ਮਾਰਕੀਟ ਦੇ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਵਿਰੋਧ ਪ੍ਰਗਟਾਇਆ ਬਾਅਦ ‘ਚ ਸ਼ਹਿਰ ‘ਚ ਪ੍ਰਦਰਸ਼ਨ ਕਰਦੇ ਹੋਏ ਐੱਸਪੀ ਦਫ਼ਤਰ ਪਹੁੰਚੇ ਤੇ ਐੱਸਪੀ ਨੂੰ ਮੰਗ-ਪੱਤਰ ਸੌਂਪਿਆ ਐੱਸਪੀ ਨੇ ਇਸ ਸਬੰਧੀ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਤੇ ਪੀਸੀਆਰ ਨਿਯੁਕਤ ਕਰਨ ਦਾ ਵਿਸ਼ਵਾਸ ਦਿਵਾਇਆ ਦਾਦਰੀ ਬੱਸ ਸਟੈਂਡ ਸਾਹਮਣੇ ਕੁਝ ਵਿਅਕਤੀਆਂ ਨੇ ਗੁੰਡਾਗਰਦੀ ਕਰਦੇ ਹੋਏ ਦੁਕਾਨਦਾਰ ‘ਤੇ ਹਮਲਾ ਕਰ ਦਿੱਤਾ

ਸ਼ਹਿਰ ‘ਚ ਪ੍ਰਦਰਸ਼ਨ ਕਰਕੇ ਐੱਸਪੀ ਨੂੰ ਸੌਂਪਿਆ ਮੰਗ-ਪੱਤਰ

ਦੁਕਾਨਦਾਰ ਵੱਲੋਂ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਉਣ ਤੋਂ ਕੁਝ ਦੇਰ ਬਾਅਦ ਹੀ ਬਦਮਾਸ਼ ਫਿਰ ਤੋਂ ਮਾਰਕੀਟ ‘ਚ ਪਹੁੰਚੇ ਤੇ ਦੁਕਾਨਦਾਰ ਤੇ ਇੱਕ ਪੱਤਰਕਾਰ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹਮਲੇ ਦੇ ਵਿਰੋਧ ‘ਚ ਮਾਰਕੀਟ ਦੇ ਦੁਕਾਨਦਾਰ ਤੇ ਸ਼ਹਿਰ ਦੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਵਿਰੋਧ ਪ੍ਰਗਟਾਇਆ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਐੱਸਪੀ ਦਫ਼ਤਰ ਪਹੁੰਚੇ ਇੱਥੇ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਐੱਸਪੀ ਸੁਨੀਲ ਦਲਾਲ ਨਾਲ ਗੱਲਬਾਤ ਕੀਤੀ ਤੇ ਮੰਗ-ਪੱਤਰ ਸੌਂਪਿਆ

ਮਾਰਕੀਟ ਪ੍ਰਧਾਨ ਸੰਦੀਪ ਫੌਗਾਟ ਨੇ ਦੱਸਿਆ ਕਿ ਆਏ ਦਿਨ ਮਾਰਕੀਟ ‘ਚ ਬੇਖੌਫ ਬਦਮਾਸਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਇਸ ਬਾਰੇ ਪਹਿਲਾਂ ਵੀ ਪੁਲਿਸ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਬਦਮਾਸ਼ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਜਾਂਦੇ ਹਨ ਤੇ ਪੁਲਿਸ ਹਮੇਸ਼ਾ ਦੇਰੀ ਨਾਲ ਪਹੁੰਚਦੀ ਹੈ ਇਸ ਵਿਰੋਧ ਦੇ ਚਲਦਿਆਂ ਮਾਰਕੀਟ ਬੰਦ ਰਹੀ

ਐੱਸਪੀ ਸੁਨੀਲ ਦਲਾਲ ਨੇ ਦੱਸਿਆ ਕਿ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਲਿਖਤ ‘ਚ ਸ਼ਿਕਾਇਤ ਦਿੱਤੀ ਹੈ ਸ਼ਿਕਾਇਤ ‘ਤੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਲੈਂਦੇ ਹੋਏ ਸਬੰਧਿਤ ਪੁਲਿਸ ਥਾਣਾ ਇੰਚਾਰਜ਼ ਨੂੰ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ