ਜ਼ਿਲ੍ਹਾ ਫਾਜ਼ਿਲਕਾ ’ਚ ਲਾਏ ਗਏ ਪੌਦੇ 19850 ਪੌਦੇ
- ਲਾਏ ਗਏ ਪੌਦਿਆਂ ਦੀ ਪੂਰੀ ਕੀਤੀ ਜਾਏਗੀ ਸੰਭਾਲ : 45 ਮੈਂਬਰ ਗੁਰਦੀਪ ਸਿੰਘ ਪਟਵਾਰੀ
(ਰਜਨੀਸ਼ ਰਵੀ) ਫਾਜ਼ਿਲਕਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ ਸਾਧ-ਸੰਗਤ ਵੱਲੋਂ ਜ਼ਿਲ੍ਹਾ ਭਰ ਵਿੱਚ ਬੂਟੇ ਲਾ ਕੇ ਮਨਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੌਦੇ ਲਗਾਏ ਗਏ। ਇੱਥੇ ਵਰਨਣਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੇ ਅਵਤਾਰ ਦਿਵਸ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਅਤੇ ਦੁਨੀਆ ’ਚ ਪੌਦਾ ਰੋਪਣ ਕਰਕੇ ਮਨਾ ਰਹੀ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਟੇਟ 45 ਮੈਂਬਰ ਗੁਰਦੀਪ ਸਿੰਘ ਇੰਸਾਂ ਦੂਨੀ ਚੰਦ ਇੰਸਾਂ ਅਤੇ ਭੈਣ ਹਰਜਿੰਦਰ ਕੌਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ 15 ਅਗਸਤ ਨੂੰ ਹੁੰਦਾ ਹੈ।
ਜਿਸ ਨੂੰ ਸਾਧ-ਸੰਗਤ ਅੱਜ ਦੇਸ਼ ਅਤੇ ਦੁਨੀਆਂ ਵਿਚ ਪੌਦਾ ਰੋਪਣ ਕਰਕੇ ਮਨਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਕੜੀ ਵਿੱਚ ਜ਼ਿਲ੍ਹਾ ਫਾਜ਼ਿਲਕਾ ਵਿੱਚ 19850 ਪੌਦੇ ਡੇਰਾ ਸ਼ਰਧਾਲੂਆਂ ਵੱਲੋਂ ਲਗਾਏ ਗਏ । ਉਨ੍ਹਾਂ ਅੱਗੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਗੁਰੂ ਜੀ ਦੀ ਅਗਵਾਈ ਹਰ ਸਾਲ ਵੱਡੀ ਗਿਣਤੀ ਪੌਦੇ ਲਗਾਉਂਦੀ ਹੈ ਅਤੇ ਡੇਰਾ ਸੱਚਾ ਸੌਦਾ ਦੇ ਨਾਂਅ ਪੌਦਾ ਰੋਪਣ ’ਚ ਕਈ ਵਿਸ਼ਵ ਰਿਕਾਰਡ ਦਰਜ ਵੀ ਹਨ।
ਉਹਨਾਂ ਅੱਗੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿੱਚ ਜੋ ਬੂਟੇ ਲਾਉਂਦੀ ਹੈ ਉਸ ਦੀ ਪੂਰੀ ਸਾਂਭ-ਸੰਭਾਲ ਵੀ ਕੀਤੀ ਜਾਂਦੀ ਹੈ ਜਿੰਨਾ ਚਿਰ ਪੌਦਾ ਪੂਰੀ ਤਰ੍ਹਾਂ ਵਧ ਫੁਲ ਨਹੀਂ ਜਾਂਦਾ ਓਨਾ ਚਿਰ ਉਹ ਇਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸਾਧ ਸੰਗਤ ਉਠਾਉਂਦੀ ਹੈ । ਸਟੇਟ ਕਮੇਟੀ ਮੈਂਬਰ ਗੁਰਦੀਪ ਸਿੰਘ ਇੰਸਾਂ ਨੇ ਅੱਗੇ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਅਤੇ ਮਾਨਵਤਾ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਪੌਦੇ ਲਗਾਉਣੇ ਅਤਿ ਜ਼ਰੂਰੀ ਹਨ ।
ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ ਲਗਾਏ ਗਏ ਪੌਦਿਆਂ ਦਾ ਵੇਰਵਾ ਇਸ ਪ੍ਰਕਾਰ ਹੈ
ਫਾਜ਼ਿਲਕਾ 2500,ਜਲਾਲਾਬਾਦ 3100 ,ਬਲੂਆਣਾ 2060, ਤਾਰੇਵਾਲਾ 1980, ਚੱਕ ਸਿੰਘੇਵਾਲਾ 2000, ਘੁਬਾਇਆ 460, ਲਾਧੂਕਾਮੰਡੀ 1000,ਅਰਨੀਵਾਲਾ 400, ਆਜ਼ਮਵਾਲਾ 1100, ਖੂਹੀਆਂ ਸਰਵਰ 1500, ਕਿੱਕਰਖੇਡ਼ਾ 750, ਸੀਤੋਗੁੰਨੋ 500, ਅਬੋਹਰ 1000, ਕਬੂਲਸ਼ਾਹ 1500 ਉਹਦੇ ਲਗਾਏ ਗਏ ।
ਫਾਜ਼ਿਲਕਾ : ਜ਼ਿਲ੍ਹੇ ਚ ਲਗਾਏ ਗਏ ਪੌਦਿਆਂ ਦਾ ਦ੍ਰਿਸ਼ ਫੋਟੋ। ਤਸਵੀਰ : ਰਜਨੀਸ਼ ਰਵੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ