ਦੁਪਹਿਰ 12 ਤੋਂ 2 ਵਜੇ ਤੱਕ ਸ਼ਾਹ ਸਤਿਨਾਮ ਜੀ ਧਾਮ ’ਚ ਹੋਵੇਗੀ
ਸਰਸਾ। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 102ਵੇਂ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਨਾਮ ਚਰਚਾ ਸ਼ੁਰੂ ਹੋ ਗਈ ਹੈ।
ਕੜਾਕੇ ਦੀ ਸਰਦੀ ਤੇ ਕੋਰੋਨਾ ਕਾਰਨ ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸ਼ਾਹ ਸਤਿਨਾਮ ਜੀ ਧਾਮ ’ਚ ਹੋਣ ਵਾਲੀ ਨਾਮ ਚਰਚਾ ’ਚ ਸਿਰਫ਼ ਹਰਿਆਣਾ ਸੂਬੇ ਦੀ ਸਾਧ-ਸੰਗਤ ਸ਼ਿਰਕਤ ਕਰੇਗੀ ਜਦੋਂਕਿ ਹੋਰ ਸੂਬਿਆਂ ਦੀ ਸਾਧ-ਸੰਗਤ ਆਪਣੇ-ਆਪਣੇ ਬਲਾਕਾਂ ’ਚ ਨਾਮ ਚਰਚਾ ਕਰਕੇ ਪਵਿੱਤਰ ਅਵਤਾਰ ਦਿਹਾੜਾ ਮਨਾਵੇਗੀ।
ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਸ੍ਰੀ ਜਲਾਲਆਣਾ ਸਾਹਿਬ (ਸਰਸਾ) ਦੀ ਪਵਿੱਤਰ ਧਰਤੀ ’ਤੇ ਅਵਤਾਰ ਧਾਰਨ ਕੀਤਾ ਤੇ ਆਪ ਜੀ ਨੇ 11 ਲੱਖ ਤੋਂ ਵੱਧ ਲੋਕਾਂ ਨੂੰ ਨਾਮ ਸ਼ਬੰਦ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਮੋਕਸ਼ ਮੁਕਤੀ ਦਾ ਅਧਿਕਾਰੀ ਬਣਾਇਆ ਡੇਰਾ ਪ੍ਰਬੰਧਕੀ ਕਮੇਟੀ ਨੇ ਨਾਮ ਚਰਚਾ ’ਚ ਪਹੁੰਚਣ ਵਾਲੀ ਸਾਧ-ਸੰਗਤ ਨੂੰ ਕੋਰੋਨਾ ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸਿੰਗ, ਮਾਸਕ ਲਾਉਣ ਤੇ ਸੈਨੇਟਾਈਜੇਸ਼ਨ ਸਮੇਤ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.