‘ਮੀਆਵਾਕੀ ਜੰਗਲ ਪ੍ਰਣਾਲੀ’ ਦੀ ਵਧਦੀ ਹਰਮਨਪਿਆਰਤਾ
ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ‘ਸਟੈਚੂ ਆਫ਼ ਯੂਨਿਟੀ ’ ਕੰਪਲੈਕਸ ’ਚ ਵਿਕਸਿਤ ‘ਮੀਆਵਾਕੀ ਜੰਗਲ’ ਦਾ ਉਦਘਾਟਨ ਕੀਤਾ ਦੋ ਏਕੜ ਜ਼ਮੀਨ ’ਤੇ ਰਵਾਇਤੀ ਜੰਗਲਾਂ ਤੋਂ ਇਲਾਵਾ ਵਿਕਸਿਤ ਇਹ ਜੰਗਲ ਇਨ੍ਹੀਂ ਦਿਨੀਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਨਾਲ ਹੀ ਇਹ ਆਪਣੇ ਨਾਂਅ ਕਾਰਨ ਵੀ ਚਰਚਾ ’ਚ ਹੈ ਦਰਅਸਲ ‘ਮੀਆਵਾਕੀ’ ਦੇ ਨਾਮਕਰਨ ਦੇ ਸੰਦਰਭ ਵਿਚ ਇਹ ਜਾਣਨਾ ਰੌਚਕ ਹੈ ਕਿ ਇਹ ਜੰਗਲ ਵਿਕਸਿਤ ਕਰਨ ਦੀ ਜਾਪਾਨੀ ਪ੍ਰਣਾਲੀ ਹੈ
ਜਾਪਾਨ ਦੇ ਵਨਸਪਤੀ ਸ਼ਾਸਤਰੀ ਪ੍ਰੋ. ਅਕੀਰਾ ਮੀਆਵਾਕੀ ਨੇ 1980 ਦੇ ਦਹਾਕੇ ’ਚ ਘੱਟ ਤੋਂ ਘੱਟ ਸਮੇਂ ਅਤੇ ਘੱਟ ਥਾਂ ’ਚ ਜੰਗਲ ਵਸਾਉਣ ਦਾ ਇਹ ਤਰੀਕਾ ਵਿਕਸਿਤ ਕੀਤਾ ਸੀ, ਜੋ ਅੱਜ ਦੁਨੀਆ ’ਚ ਤੇਜ਼ੀ ਨਾਲ ਪ੍ਰਚਲਿਤ ਹੋ ਰਿਹਾ ਹੈ ‘ਦ ਗਾਰਡੀਅਨ’ ਅਨੁਸਾਰ ਬੈਲਜ਼ੀਅਮ ਅਤੇ ਫਰਾਂਸ ’ਚ 40, ਨੀਂਦਰਲੈਂਡ ’ਚ 85 ਜਦੋਂਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਇੱਕ ਸੌ ਤੋਂ ਵੀ ਜ਼ਿਆਦਾ ‘ਮੀਆਵਾਕੀ ਜੰਗਲ’ ਵਿਕਸਿਤ ਕੀਤੇ ਜਾ ਚੁੱਕੇ ਹਨ ਜਲਵਾਯੂ ਪਰਿਵਰਤਨ ਦੇ ਵਧਦੇ ਖਤਰੇ ਅਤੇ ਵਧਦੇ ਸ਼ਹਿਰੀਕਰਨ ਕਾਰਨ ਪੱਧਰੀ ਜ਼ਮੀਨ ਦੇ ਘਟਦੇ ਖੇਤਰਫਲ ਨੂੰ ਦੇਖਦਿਆਂ ਅਜਿਹੇ ਜੰਗਲਾਂ ਦਾ ਵਿਕਾਸ ਕ੍ਰਾਂਤੀਕਾਰੀ ਹੋ ਸਕਦਾ ਹੈ ਇਹ ਹਰਿਆਲੀ ਵਧਾਉਣ ਦੇ ਨਾਲ-ਨਾਲ ਧਰਤੀ ਨੂੰ ਬਚਾਉਣ ਵਿਚ ਆਮ ਜਨਤਾ ਦੀ ਭਾਈਵਾਲੀ ਨੂੰ ਵੀ ਯਕੀਨੀ ਕਰਦਾ ਹੈ
ਮੀਆਵਾਕੀ ਪ੍ਰਣਾਲੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੇ ਜ਼ਰੀਏ ਘੱਟ ਸਮੇਂ ’ਚ ਹੀ ਸੰਘਣੇ ਜੰਗਲ ਵਿਕਸਿਤ ਕੀਤੇ ਜਾ ਸਕਦੇ ਹਨ ਮੀਆਵਾਕੀ ਜੰਗਲਾਂ ’ਚ ਪੌਦਿਆਂ ਦਾ ਵਾਧਾ 10 ਗੁਣਾ ਤੇਜ਼ੀ ਨਾਲ ਹੁੰਦਾ ਹੈ ਇਸ ਤਰੀਕੇ ਨਾਲ ਇੱਕ ਜੰਗਲ ਸਿਰਫ਼ ਦੋ ਤੋਂ ਤਿੰਨ ਸਾਲ ’ਚ ਵਿਕਸਿਤ ਕੀਤਾ ਜਾ ਸਕਦਾ ਹੈ, ਜਦੋਂਕਿ ਪਰੰਪਰਾਗਤ ਤਰੀਕੇ ਨਾਲ ਜੰਗਲ ਵਿਕਸਿਤ ਕਰਨ ’ਚ ਅੰਦਾਜਨ ਦੋ ਤੋਂ ਤਿੰਨ ਦਹਾਕੇ ਲੱਗ ਜਾਂਦੇ ਹਨ ਆਮ ਤੌਰ ’ਤੇ ਜੋ ਪੀੜ੍ਹੀ ਜੰਗਲ ਵਸਾਉਣ ਦਾ ਯਤਨ ਕਰਦੀ ਹੈ, ਉਹ ਭਾਵੀ ਪੀੜ੍ਹੀ ਨੂੰ ਮਿਲਣ ਵਾਲੇ ਫਾਇਦਿਆਂ ਨੂੰ ਧਿਆਨ ’ਚ ਰੱਖ ਕੇ ਹੀ ਅਜਿਹਾ ਕਰਦੀ ਹੈ ਪਰ ਮੀਆਵਾਕੀ ਜੰਗਲ ਨੂੰ ਲੋਕ ਕੁਝ ਹੀ ਸਾਲਾਂ ’ਚ ਪਰਿਪੱਕ ਹੁੰਦਾ ਦੇਖ ਸਕਦੇ ਹਨ
ਇਸ ਤਰ੍ਹਾਂ ਦੇ ਜੰਗਲ ਨੂੰ ਹਰ ਉਸ ਥਾਂ ’ਤੇ ਵਿਕਸਿਤ ਕੀਤਾ ਜਾ ਸਕਦਾ ਹੈ, ਜਿੱਥੇ ਘੱਟੋ-ਘੱਟ ਅੱਠ ਘੰਟੇ ਸੂਰਜ ਦੀ ਰੌਸ਼ਨੀ ਮੁਹੱਈਆ ਹੋਵੇ ਇਸ ’ਚ ਸਿਰਫ਼ ਸ਼ੁਰੂਆਤੀ ਦੋ ਸਾਲ ਤੱਕ ਰੱਖ-ਰਖਾਅ ਦੀ ਜ਼ਰੂਰਤ ਹੁੰਦੀ ਹੈ, ਇਸ ਤੋਂ ਬਾਅਦ ਪੌਦਿਆਂ ਨੂੰ ਵਾਧੇ ਲਈ ਕੋਈ ਬਾਹਰੀ ਯਤਨ ਨਹੀਂ ਕਰਨੇ ਪੈਂਦੇ ਹਨ ਇਸ ਪ੍ਰਣਾਲੀ ’ਚ ਪ੍ਰਤੀ ਵਰਗ ਮੀਟਰ ਦੋ ਤੋਂ ਚਾਰ ਪੌਦੇ ਲਾਏ ਜਾਂਦੇ ਹਨ ‘ਦ ਗਾਰਡੀਅਨ’ ਦੀ ਇੱਕ ਰਿਪੋਰਟ ਅਨੁਸਾਰ, ਜ਼ਿਆਦਾ ਤੇਜ਼ੀ ਨਾਲ ਵਧਣ ਅਤੇ ਸੰਘਣੇ ਹੋਣ ਕਾਰਨ ਪਾਰੰਪਰਿਕ ਜੰਗਲਾਂ ਦੀ ਤੁਲਨਾ ’ਚ ਮੀਆਵਾਕੀ ਜੰਗਲ 40 ਗੁਣਾ ਜਿਆਦਾ ਕਾਰਬਨ ਸੋਖਦੇ ਹਨ ਨਾਲ ਹੀ ਇਨ੍ਹਾਂ ਜੰਗਲਾਂ ’ਚ ਮੁਕਾਬਲਤਨ ਇੱਕ ਸੌ ਗੁਣਾ ਜ਼ਿਆਦਾ ਪ੍ਰਜਾਤੀਆਂ ਨਿਵਾਸ ਕਰਦੀਆਂ ਹਨ
ਆਮ ਜੰਗਲਾਂ ਵਾਂਗ ਮੀਆਵਾਕੀ ਜੰਗਲ ਤਾਪਮਾਨ ਘਟਾਉਣ, ਹਵਾ ਅਤੇ ਅਵਾਜ਼ ਪ੍ਰਦੂਸ਼ਣ ਨੂੰ ਘੱਟ ਕਰਨ, ਕਾਰਬਨ ਡਾਇਅਕਸਾਈਡ ਨੂੰ ਸੋਖਣ ’ਚ ਮੱਦਦਗਾਰ ਹੁੰਦੇ ਹਨ ਅਤੇ ਜੀਵ-ਜੰਤੂਆਂ ਦੀਆਂ ਕਈ ਪ੍ਰਜਾਤੀਆਂ ਨੂੰ ਆਸਰਾ ਪ੍ਰਦਾਨ ਕਰਦੇ ਹਨ ਜਲਵਾਯੂ ਪਰਿਵਰਤਨ ਖਿਲਾਫ ਅਜਿਹੇ ਜੰਗਲ ਮਹੱਤਵਪੂਰਨ ਹਥਿਆਰ ਸਾਬਤ ਹੋ ਸਕਦੇ ਹਨ ਖਾਸ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਜੰਗਲਾਂ ਨੂੰ ਸ਼ਹਿਰਾਂ ’ਚ ਵੀ ਥਾਂ-ਥਾਂ ਵਿਕਸਿਤ ਕੀਤਾ ਜਾ ਸਕਦਾ ਹੈ, ਜਿੱਥੇ ਪਰੰਪਰਾਗਤ ਜੰਗਲਾਂ ਦੇ ਵਿਕਾਸ ਦੀ ਕਲਪਨਾ ਵੀ ਨਹੀਂ ਕਰਦੇ ਸਕਦੇ
ਜੰਗਲ ਗ੍ਰੀਨਹਾਊਸ ਗੈਸਾਂ ਦੇ ਖਿਲਾਫ਼ ਕੁਦਰਤ ਦੇ ਸਭ ਤੋਂ ਵੱਡੇ ਯੋਧੇ ਹਨ ਦਰੱਖਤਾਂ ’ਚ ਵਾਤਾਵਰਨ ’ਚੋਂ ਕਾਰਬਨ ਨੂੰ ਸੋਖਣ ਅਤੇ ਇਸ ਨੂੰ ਲੰਮੇ ਸਮੇਂ ਤੱਕ ਭੰਡਾਰ ਕਰਨ ਦੀ ਸਮਰੱਥਾ ਹੁੰਦੀ ਹੈ ਕੀ ਤੁਸੀਂ ਜਾਣਦੇ ਹੋ ਕਿ ਅਮੇਜਨ ਦਾ ਬਰਸਾਤੀ ਜੰਗਲ ਹਰ ਸਾਲ ਢਾਈ ਅਰਬ ਮੀਟ੍ਰਿਕ ਟਨ ਕਾਰਬਨ ਸੋਖਦਾ ਹੈ ਆਪਣੇ ਜੀਵਨ ਕਾਲ ’ਚ ਇੱਕ ਇਕੱਲਾ ਦਰੱਖਤ ਕਰੀਬ 22 ਟਨ ਤੱਕ ਕਾਰਬਨ ਡਾਇਅਕਸਾਈਡ ਸੋਖ ਸਕਦਾ ਹੈ
ਉੁਥੇ ਜੰਗਲ ਅਕਸੀਜ਼ਨ ਦੇ ਮੁੱਖ ਸਰੋਤ ਹੋਣ ਦੇ ਨਾਲ-ਨਾਲ ਬਰਸਾਤ ਕਰਾਉਣ, ਤਾਪਮਾਨ ਨੂੰ ਕੰਟਰੋਲ ਕਰਨ, ਭੂ-ਜਲ ਦੀ ਸੁਰੱਖਿਆ, ਜੈਵ-ਵਿਭਿੰਨਤਾ ਦੀ ਸੁਰੱਖਿਆ ’ਚ ਮੁੱਖ ਭੂਮਿਕਾ ਨਿਭਾਉਂਦੇ ਹਨ ਇਹ ਚਿੰਤਾਜਨਕ ਹੈ ਕਿ 1990 ਦੇ ਬਾਅਦ ਤੋਂ ਮਨੁੱਖੀ ਗਤੀਵਿਧੀਆਂ ਨੇ ਵਿਸ਼ਵ ਪੱਧਰ ’ਤੇ 42 ਕਰੋੜ ਹੈਕਟੇਅਰ ਜੰਗਲਾਂ ਨੂੰ ਨੁਕਸਾਨ ਪਹੁੰਚਾਇਆ ਵਿਸ਼ਵ ਆਰਥਿਕ ਮੰਚ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਨੁਕਸਾਨ ਨੂੰ ਰੋਕਣ ਲਈ ਕਾਰਵਾਈ ਨਾ ਕੀਤੀ ਗਈ ਤਾਂ 2030 ਤੱਕ 17 ਕਰੋੜ ਹੈਕਟੇਅਰ ਤੋਂ ਜ਼ਿਆਦਾ ਅਤੇ 2050 ਤੱਕ 23 ਕਰੋੜ ਹੈਕਟੇਅਰ ਜ਼ਮੀਨ ’ਤੇ ਲੱਗੇ ਜੰਗਲ ਤਬਾਹ ਹੋ ਜਾਣਗੇ
ਅੱਜ ਵੀ ਦੁਨੀਆ ਭਰ ’ਚ 1.6 ਅਰਬ ਪੇਂਡੂ ਅਜਿਹੇ ਹਨ, ਜੋ ਆਪਣੀ ਆਮਦਨ ਲਈ ਜੰਗਲਾਂ ’ਤੇ ਨਿਰਭਰ ਹਨ ਅਜਿਹੇ ’ਚ ਜੰਗਲਾਂ ਦੀ ਕਟਾਈ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਦੇ ਸਮਾਜਿਕ, ਆਰਥਿਕ ਜੀਵਨ ’ਤੇ ਪਵੇਗਾ ਜਲਵਾਯੂ ਪਰਿਵਰਤਨ ਦੇ ਮਾੜੇ ਅਸਰਾਂ ਨੂੰ ਘੱਟ ਕਰਨ ਲਈ ਇੱਕ ਪਾਸੇ ਜਿੱਥੇ ਰੁੱਖ ਲਗਾਓ ਨੂੰ ਮੁਹਿੰਮ ਦੀ ਬਣਾਉਣ ਦੀ ਲੋੜ ਹੈ, ਉੁਥੇ ਜੰਗਲਾਂ ਨੂੰ ਅੱਗ, ਸੋਕੇ, ਬਿਮਾਰੀ ਦੀ ਕਰੋਪੀ, ਕੀਟ ਦੇ ਸੰਕਰਮਣ ਅਤੇ ਮਨੁੱਖ ਦੀ ਲਾਲਚੀ ਨਿਗ੍ਹਾ ਤੋਂ ਮਹਿਫ਼ੂਜ ਰੱਖਣ ਦੀ ਜ਼ਰੂਰਤ ਹੈ
ਜਲਵਾਯੂ ਪਰਿਵਰਤਨ ਖਿਲਾਫ਼ ਲੜਾਈ ’ਚ ਸਭ ਤੋਂ ਸ਼ਕਤੀਸ਼ਾਲੀ ਹੱਲ ਪੌਦਾ ਲਾਉਣਾ ਹੈ ਇਹੀ ਵਜ੍ਹਾ ਹੈ ਕਿ ਦੁਨੀਆ ਭਰ ’ਚ ਪੌਦੇ ਲਾਉਣ ਨੂੰ ਲੈ ਕੇ ਸ਼ਲਾਘਾਯੋਗ ਯਤਨ ਕੀਤੇ ਜਾ ਰਹੇ ਹਨ ਜ਼ਿਕਰਯੋਗ ਹੈ ਕਿ ਜੁਲਾਈ 2022 ’ਚ ਗਲੋਬਲ ਵਾਰਮਿੰਗ ਨਾਲ ਨਜਿੱਠਣ ’ਚ ਮੱਦਦ ਲਈ ਅਮਰੀਕਾ ਨੇ ਅਗਲੇ 10 ਸਾਲਾਂ ’ਚ ਇੱੱਕ ਅਰਬ ਰੁੱਖ ਲਾਉਣ ਦੇ ਟੀਚੇ ਦਾ ਐਲਾਨ ਕੀਤਾ ਹੈ
ਉੱਥੇ ਸੰਸਾਰਿਕ ਰੁੱਖ ਅੰਦੋਲਨ ਦੇ ਹਿੱਸੇ ਦੇ ਰੂਪ ’ਚ ਚੀਨ ਨੇ 2030 ਤੱਕ 70 ਅਰਬ ਰੁੱਖ ਲਾਉਣ ਅਤੇ ਸੁਰੱਖਿਅਤ ਕਰਨ ਦਾ ਟੀਚਾ ਰੱਖਿਆ ਹੈ ਇਸ ਸੰਦਰਭ ’ਚ ਚੀਨ ਦੀ 14ਵੀਂ ਪੰਜਸਾਲਾ ਯੋਜਨਾ ’ਚ ਕਿਹਾ ਗਿਆ ਹੈ ਕਿ 2025 ਤੱਕ ਚੀਨ ਲਗਭਗ 3.30 ਕਰੋੜ ਹੈਕਟੇਅਰ ਜ਼ਮੀਨੀ ਖੇਤਰ ਨੂੰ ਹਰਾ ਕਰਨ ਦਾ ਟੀਚਾ ਪੂਰਾ ਕਰ ਲਵੇਗਾ, ਜਿਸ ਨਾਲ ਉਸ ਦੇਸ਼ ਦੀ ਜੰਗਲ ਦਰ 24.1 ਫੀਸਦੀ ਤੱਕ ਵਧ ਜਾਵੇਗੀ ਦੂਜੇ ਪਾਸੇ ਪੈਰਿਸ ਨੇ ਆਪਣੇ ਸ਼ਹਿਰ ਨੂੰ ਠੰਢਾ ਕਰਨ ਅਤੇ ਜਲਵਾਯੂ ਪਰਿਵਰਤਨ ਨਾਲ ਲੜਨ ’ਚ ਮੱਦਦ ਕਰਨ ਲਈ 2026 ਤੱਕ 1.70 ਲੱਖ ਨਵੇਂ ਰੁੱਖ ਲਾਉਣ ਦੀ ਯੋਜਨਾ ਬਣਾਈ ਹੈ
ਉੱਥੇੇ ਸਿੰਗਾਪੁਰ ਨੇ ਸਿੰਗਾਪੁਰ ਗ੍ਰੀਨ ਪਲਾਨ-2030 ਤਹਿਤ ਇਸ ਦਹਾਕੇ ਦੇ ਅੰਤ ਤੱਕ ਸ਼ਹਿਰ ਨੂੰ ਹਰਾ ਅਤੇ ਹੋਰ ਜਿਆਦਾ ਟਿਕਾਊ ਬਣਾਉਣ ਦਾ ਸੰਕਲਪ ਲਿਆ ਹੈ ਇਸ ਲਈ ਇੱਕ ਲੱਖ ਤੋਂ ਜ਼ਿਆਦਾ ਪੌਦੇ ਲਾਉਣ ਅਤੇ ਕਈ ਪਾਰਕ ਵਿਕਸਿਤ ਕੀਤੇ ਜਾਣੇ ਹਨ 2011 ’ਚ ਜਰਮਨੀ ਅਤੇ ਆਈਯੂਸੀਐਨ ਨੇ 2030 ਤੱਕ 35 ਕਰੋੜ ਹੈਕਟੇਅਰ ਬੰਜਰ ਜ਼ਮੀਨ ਨੂੰ ਈਕੋ ਰੂਪ ’ਚ ਬਹਾਲ ਕਰਨ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ‘ਬਾੱਨ ਚੈਲੇਂਜ’ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਸੀ
ਭਾਰਤ ਇਸ ਮੁਹਿੰਮ ਦਾ ਹਿੱਸਾ 2015 ’ਚ ਬਣਿਆ ਜੈਵ-ਵਿਭਿੰਨਤਾ ਨੂੰ ਬਹਾਲ ਕਰਨ ਅਤੇ ਜਲਵਾਯੂ ਪਰਿਵਰਤਨ ਨਾਲ ਲੜਨ ’ਚ ਮੱਦਦ ਕਰਨ ਲਈ ਵਿਸ਼ਵ ਆਰਥਿਕ ਮੰਚ ਨੇ ਵੀ ਦਾਵੋਸ 2020 ’ਚ ਦੁਨੀਆ ਭਰ ’ਚ 1 ਟ੍ਰਿਲੀਅਨ ਰੁੱਖ ਲਾਉਣ, ਮੁੜ-ਸਥਾਪਿਤ ਕਰਨ ਅਤੇ ਸੁਰੱਖਿਅਤ ਕਰਨ ਲਈ ‘ਵਨਟੀਡਾਟਓਆਰਜੀ’ ਨਾਂਅ ਦੀ ਪਹਿਲ ਦੀ ਸ਼ੁਰੂਆਤ ਕੀਤੀ ਸੀ ਜਲਵਾਯੂ ਪਰਿਵਰਤਨ ਦੇ ਖਤਰੇ ਨੂੰ ਘੱਟ ਕਰਨ ਲਈ ਪੌਦੇ ਲਾਉਣ ਪ੍ਰਤੀ ਦੁਨੀਆ ਦੇ ਸਾਰੇ ਨਾਗਰਿਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਜੰਗਲਾਂ ਨਾਲ ਮਨੁੱਖੀ ਜੀਵਨ ਦੀ ਹੋਂਦ ਜੁੜੀ ਹੈ ਇਸ ਲਈ ਇਸ ਕੁਦਰਤੀ ਸੰਪੱਤੀ ਦੀ ਸੁਰੱਖਿਆ ਲਈ ਗੰਭੀਰਤਾਪੂਰਨ ਯਤਨ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ
ਸੁਧੀਰ ਕੁਮਾਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ