13 ਤੋਂ 15 ਅਗਸਤ ਤੱਕ ਜ਼ਿਲ੍ਹੇ ’ਚ ਸਾਰੇ ਘਰਾਂ ਅਤੇ ਅਦਾਰਿਆਂ ’ਤੇ ਲਹਿਰਾਇਆ ਜਾਵੇਗਾ ਕੌਮੀ ਝੰਡਾ ਤਿਰੰਗਾਟ
- ਰਾਜਸਥਾਨ ਸਰਕਾਰ ਨੇ ਵੀ ਸ਼ੁਰੂ ਕੀਤਾ ਹਰ ਘਰ ਤਿਰੰਗਾ ਅਭਿਆਨ
- ਵਿਭਾਗੀ ਕਮਿਸ਼ਨਰ ਡਾ. ਨੀਰਜ ਨੇ ਵੀਸੀ ਰਾਹੀਂ ਕੀਤੀ ਹਰ ਘਰ ਤਿਰੰਗਾ ਅਭਿਆਨ ਦੀ ਸਮੀਖਿਆ
(ਸੱਚ ਕਹੂੰ ਨਿਊਜ਼) ਹਨੂੰਮਾਨਗੜ੍ਹ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹਾਲ ਹੀ ’ਚ ਸ਼ੁਰੂ ਕੀਤੇ ਗਏ ਮਾਨਵਤਾ ਭਲਾਈ ਦੇ ਕਾਰਜ ਹਰ ਘਰ ’ਚ ਤਿਰੰਗਾ ਤੋਂ ਪ੍ਰੇਰਿਤ ਹੋ ਕੇ ਰਾਜਸਥਾਨ ਸਰਕਾਰ ਨੇ ਵੀ ਹਰ ਘਰ ਤਿਰੰਗਾ ਅਭਿਆਨ ਸ਼ੁਰੂ ਕੀਤਾ ਹੈ ਇਸ ਤਹਿਤ ਅਜ਼ਾਦੀ ਦਿਹਾੜੇ ਮੌਕੇ 13 ਅਗਸਤ ਤੋਂ 15 ਅਗਸਤ ਤੱਕ ਜ਼ਿਲ੍ਹੇ ’ਚ ਸਾਰੇ ਘਰਾਂ ਅਤੇ ਅਦਾਰਿਆਂ ’ਚ ਕੌਮੀ ਝੰਡਾ ਤਿਰੰਗਾ ਲਹਿਰਾਇਆ ਜਾਵੇਗਾ।
ਇਸ ਸਬੰਧੀ ਸਰਕਾਰ ਨੇ ਹਰ ਘਰ ਤਿਰੰਗਾ ਅਭਿਆਨ ਸ਼ੁਰੂ ਕੀਤਾ ਹੈ ਅਭਿਆਨ ਦੀਆਂ ਤਿਆਰੀਆਂ ਸਬੰਧੀ ਵਿਭਾਗੀ ਕਮਿਸ਼ਨਰ ਡਾ. ਨੀਰਜ ਕੇ ਪਵਨ ਨੇ ਸ਼ਨਿੱਚਰਵਾਰ ਨੂੰ ਵਿਭਾਗ ਦੇ ਸਾਰੇ ਜ਼ਿਲ੍ਹਾ ਕਲੈਕਟਰਾਂ ਅਤੇ ਜ਼ਿਲ੍ਹਾ ਪੁਲਿਸ ਕਮਿਸ਼ਨਰਾਂ ਸਮੇਤ ਹੋਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਸਮੀਖਿਆ ਕੀਤੀ ਵਿਭਾਗੀ ਕਮਿਸ਼ਨਰ ਨੇ ਕਿਹਾ ਕਿ ਅਭਿਆਨ ਸਬੰਧੀ ਗ੍ਰਾਮ ਪੰਚਾਇਤ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣ ਤਿਰੰਗਾ ਯਾਤਰਾ, ਸੋਸ਼ਲ ਮੀਡੀਆ ਕੈਂਪੇਨ, ਹਰੇਕ ਗ੍ਰਾਮ ਪੰਚਾਇਤ ’ਤੇ ਵਿਸ਼ੇਸ਼ ਗ੍ਰਾਮ ਸਭਾਵਾਂ ਕਰਵਾਏ ਜਾਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ