Punjab Government News: ਸਰਕਾਰ ਕੋਲ ਬੱਸਾਂ ਦੀ ਖ਼ਰੀਦ ਲਈ ਨਹੀਂ ਐ ਪੈਸਾ, 200 ਕਰੋੜ ਕਰਜ਼ ਚੁੱਕ ਕੇ ਖਰੀਦੀਆਂ ਜਾਣਗੀਆਂ ਨਵੀਆਂ ਬੱਸਾਂ

Punjab Government News
Punjab Government News: ਸਰਕਾਰ ਕੋਲ ਬੱਸਾਂ ਦੀ ਖ਼ਰੀਦ ਲਈ ਨਹੀਂ ਐ ਪੈਸਾ, 200 ਕਰੋੜ ਕਰਜ਼ ਚੁੱਕ ਕੇ ਖਰੀਦੀਆਂ ਜਾਣਗੀਆਂ ਨਵੀਆਂ ਬੱਸਾਂ

Punjab Government News: 500 ਬੱਸਾਂ ਲਈ ਕਰਜ਼ਾ, 500 ਬੱਸਾਂ ਨੂੰ ਕਿਲੋਮੀਟਰ ਸਕੀਮ ਅਧੀਨ ਲੈਣ ਦੀ ਤਿਆਰੀ

  • ਪਿਛਲੇ 2 ਸਾਲਾਂ ਦੌਰਾਨ ਬਜਟ ’ਚ ਨਹੀਂ ਰੱਖਿਆ ਗਿਆ ਕੋਈ ਵੀ ਪੈਸਾ | Punjab Government News

Punjab Government News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਕੋਲ ਨਵੀਆਂ ਬੱਸਾਂ ਦੀ ਖਰੀਦ ਲਈ ਪੈਸੇ ਦੀ ਘਾਟ ਹੈ ਤੇ ਪਿਛਲੇ 2 ਸਾਲਾਂ ਤੋਂ ਬਜਟ ਵਿੱਚ ਨਵੀਆਂ ਬੱਸਾਂ ਨੂੰ ਖ਼ਰੀਦ ਲਈ ਪੈਸਾ ਰੱਖਿਆ ਵੀ ਨਹੀਂ ਜਾ ਰਿਹਾ ਹੈ, ਜਿਸ ਕਾਰਨ ਹੀ ਹੁਣ ਟਰਾਂਸਪੋਰਟ ਵਿਭਾਗ ਆਪਣੇ ਪੱਧਰ ’ਤੇ ਕਰਜ਼ ਨੂੰ ਚੁੱਕ ਕੇ ਬੱਸਾਂ ਦੀ ਖਰੀਦ ਕਰਨ ਦੀ ਤਿਆਰੀ ਕਰ ਰਿਹਾ ਹੈ। ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ 1 ਹਜ਼ਾਰ ਦੇ ਲਗਭਗ ਨਵੀਆਂ ਬੱਸਾਂ ਨੂੰ ਪੰਜਾਬ ’ਚ ਖ਼ਰੀਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ 200 ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ ਨਹੀਂ ਮਿਲਣ ਕਰਕੇ ਹੁਣ ਸਿਰਫ਼ 500 ਨਵੀਂਆਂ ਬੱਸਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ ਤੇ 500 ਬੱਸਾਂ ਨੂੰ ਕਿਲੋਮੀਟਰ ਸਕੀਮ ਹੇਠ ਸੜਕਾਂ ’ਤੇ ਉਤਾਰਿਆ ਜਾਏਗਾ। ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਜਲਦ ਹੀ ਇਹ 200 ਕਰੋੜ ਰੁਪਏ ਦੇ ਲਗਭਗ ਕਰਜ਼ ਨੂੰ ਚੁੱਕਣ ਲਈ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਜਾਏਗਾ।

Read Also : Yudh Nashe Virudh: ਨਸ਼ਾ ਮੁਕਤੀ ਯਾਤਰਾ ਹਲਕਾ ਮਾਲੇਰਕੋਟਲਾ ਦੇ ਘਰ-ਘਰ ਪਹੁੰਚੀ

ਜਾਣਕਾਰੀ ਅਨੁਸਾਰ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਨੂੰ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਗਿਆ ਹੈ ਪਰ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਜਾਂ ਫਿਰ ਪੰਜਾਬ ਟਰਾਂਸਪੋਰਟ (Punjab Transport Department) ਵੱਲੋਂ ਆਪਣੀ ਖ਼ੁਦ ਦੀ ਖਰੀਦ ਨਾਲ ਬੱਸਾਂ ਦੀ ਫਲੀਟ ਨੂੰ ਵਧਾਇਆ ਨਹੀਂ ਗਿਆ। ਟਰਾਂਸਪੋਰਟ ਵਿਭਾਗ ਵੱਲੋਂ ਕੁਝ ਨਵੀਂਆਂ ਬੱਸਾਂ ਨੂੰ ਆਪਣੀ ਫਲੀਟ ’ਚ ਸ਼ਾਮਲ ਕੀਤਾ ਗਿਆ ਸੀ ਪਰ ਉਹ ਲਗਭਗ ਸਾਰੀਆਂ ਬੱਸਾਂ ਹੀ ਕਿਲੋਮੀਟਰ ਸਕੀਮ ਦੇ ਤਹਿਤ ਜਾਰੀ ਕੀਤੀ ਗਈਆਂ ਸਨ।

Punjab Government News

ਪਿਛਲੇ ਸਾਢੇ ਤਿੰਨ ਸਾਲ ਦੇ ਦੌਰਾਨ ਪੀਆਰਟੀਸੀ ਤੇ ਪਨਬੱਸ ਸਣੇ ਪੰਜਾਬ ਰੋਡਵੇਜ ’ਚ ਵੱਡੀ ਗਿਣਤੀ ’ਚ ਬੱਸਾਂ ਕੰਡਮ ਅਤੇ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਹੁਣ ਪੰਜਾਬ ’ਚ ਲਗਭਗ 1 ਹਜ਼ਾਰ ਦੇ ਲਗਭਗ ਬੱਸਾਂ ਨੂੰ ਸੜਕਾਂ ’ਤੇ ਉਤਾਰਨ ਦੀ ਖ਼ੁਦ ਟਰਾਂਸਪੋਰਟ ਵਿਭਾਗ ਲੋੜ ਸਮਝ ਰਿਹਾ ਹੈ।

ਇਸੇ ਕਰਕੇ ਹੀ ਟਰਾਂਸਪੋਰਟ ਵਿਭਾਗ ਵੱਲੋਂ ਖ਼ਜਾਨਾ ਵਿਭਾਗ ਤੋਂ ਇਸ ਖਰੀਦ ਲਈ ਬਜਟ ਦੀ ਮੰਗ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਕੋਈ ਬਜਟ ਨਾ ਮਿਲਣ ਕਰਕੇ ਹੁਣ ਟਰਾਂਸਪੋਰਟ ਵਿਭਾਗ ਵੱਲੋਂ 1 ਹਜ਼ਾਰ ਬੱਸਾਂ ਨੂੰ ਆਪਣੇ ਪੱਧਰ ’ਤੇ ਕਰਜ਼ ਤੇ ਕਿਲੋਮੀਟਰ ਸਕੀਮ ਅਧੀਨ ਸ਼ਾਮਲ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਟਰਾਂਸਪੋਰਟ ਵਿਭਾਗ ਵੱਲੋਂ ਇਸ ਸਬੰਧੀ ਸਾਰੀ ਫਾਈਲ ਨੂੰ ਤਿਆਰ ਕਰਦੇ ਹੋਏ ਜਲਦ ਹੀ ਮੁੱਖ ਮੰਤਰੀ ਦਫ਼ਤਰ ਨੂੰ ਮਨਜ਼ੂਰੀ ਲਈ ਭੇਜਿਆ ਜਾ ਸਕਦਾ ਹੈ।

ਬੱਸਾਂ ਦੀ ਖ਼ਰੀਦ ਰਾਜਸਥਾਨ ਤੋਂ ਕਰਨ ਨੂੰ ਤਿਆਰ ਨਹੀਂ ਪੰਜਾਬ ਸਰਕਾਰ

ਪੰਜਾਬ ਟਰਾਂਸਪੋਰਟ ਵਿਭਾਗ ਕਰਜ਼ਾ ਲੈ ਕੇ ਬੱਸਾਂ ਦੀ ਖ਼ਰੀਦ ਕਰਨ ਨੂੰ ਤਿਆਰ ਹੋ ਗਿਆ ਹੈ ਪਰ ਰਾਜਸਥਾਨ ਤੋਂ ਬੱਸਾਂ ਦੀ ਖ਼ਰੀਦ ਕਰਨ ਨੂੰ ਤਿਆਰ ਨਹੀਂ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਸਰਕਾਰ ਦੇ ਕਾਰਜ਼ਕਾਲ ’ਚ ਰਾਜਸਥਾਨ ਤੋਂ ਹੋਈ ਬੱਸਾਂ ਦੀ ਖ਼ਰੀਦ ਨੂੰ ਗਲਤ ਕਰਾਰ ਦਿੱਤਾ ਸੀ। ਹੁਣ ਪੰਜਾਬ ਟਰਾਂਸਪੋਰਟ ਵਿਭਾਗ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੈ ਕਿ ਪੰਜਾਬ ’ਚ ਕੋਈ ਵੀ ਡੀਲਰ ਬੱਸਾਂ ਦੀ ਸਪਲਾਈ ਕਰਨ ਲਈ ਨਿਯਮਾਂ ਅਨੁਸਾਰ ਫਿੱਟ ਨਹੀਂ ਹੈ ਤਾਂ ਰਾਜਸਥਾਨ ਤੋਂ ਉਹ ਖ਼ਰੀਦ ਨਹੀਂ ਕਰ ਸਕਦੇ ਹਨ ਤਾਂ ਉਹ ਕਿੱਥੇ ਜਾਣ? ਇਸ ਮਾਮਲੇ ਵਿੱਚ ਵਿਭਾਗ ਦੇ ਅਧਿਕਾਰੀ ਹੋਰ ਸੂਬਿਆਂ ਨਾਲ ਸੰਪਰਕ ਕਰ ਰਹੇ ਹਨ ਤਾਂ ਕਿ ਹੋਰ ਸੂਬਿਆਂ ਦੇ ਡੀਲਰਾਂ ਤੋਂ ਬੱਸਾਂ ਦੀ ਖਰੀਦ ਕੀਤੀ ਜਾ ਸਕੇ।