ਪੀ. ਐੱਮ. ਕੇਅਰ ਫੰਡ ’ਤੇ ਸ਼ੱਕ ਦਾ ਹੱਲ ਚਾਹੁੰਦੀ ਹੈ ਆਮ ਜਨਤਾ
ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੀ ਪੂਰੀ ਕੈਬਨਿਟ ਦੇਸ਼ ਸੇਵਾ ’ਚ ਪੂਰੀ ਇਨਮਾਨਦਾਰੀ ਅਤੇ ਤਨਦੇਹੀ ਨਾਲ ਲੱਗੇ ਹੋਏ ਹਨ, ਪਰ ਪੀ.ਐੱਮ. ਕੇਅਰ ਫੰਡ ’ਤੇ ਉੱਠ ਰਹੇ ਸਵਾਲ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪੀ.ਐੱਮ. ਕੇਅਰ ਫੰਡ ਦੀ ਟਰੱਸਟੀ ਟੀਮ ਦੀ ਦਿੱਖ ਨੂੰ ਠੇਸ ਪਹੁੰਚਾ ਰਹੇ ਹਨ। ਪੀਐੱਮ ਕੇਅਰ ਫੰਡ ’ਤੇ ਗੁਜਰਾਤ ਦੇ ਵਿਜੈ ਪਾਰੀਖ ਨੇ ਤਾਜ਼ਾ ਸਵਾਲ ਖੜ੍ਹੇ ਕੀਤੇ ਹਨ ਵਿਜੈ ਨੇ ਪਿਛਲੇ ਸਾਲ ਦੇਸ਼ ਸੇਵਾ ’ਚ ਪੀ. ਐੱਮ. ਕੇਅਰ ਫੰਡ ’ਚ ਕਰੀਬ ਢਾਈ ਲੱਖ ਰੁਪਏ ਦਾਨ ਕੀਤੇ ਸਨ ਕਿ ਦੇਸ਼ ’ਚ ਕੋਰੋਨਾ ਮਹਾਂਮਾਰੀ ਨਾਲ ਲੜਨ ਦੇ ਲਈ ਹਸਪਤਾਲਾਂ ਨੂੰ ਇਸ ਨਾਲ ਮੱਦਦ ਪਹੁੰਚੇ ।
ਵਿਜੈ ਵਰਗੇ ਲੱਖਾਂ-ਕਰੋੜਾਂ ਭਾਰਤੀਆਂ ਨੇ ਦਾਨ ਕਰਕੇ ਪੀ. ਐੱਮ. ਕੇਅਰ ਫੰਡ ਨੂੰ ਅਰਬਾਂ ਰੁਪਏ ਮੁਹੱਇਆ ਕਰਵਾਏ, ਉਹ ਵੀ ਉਦੋਂ ਜਦੋਂ ਸਰਕਾਰ ਨੇ ਪਹਿਲਾਂ ਹੀ ਸਥਾਪਿਤ ਪ੍ਰਧਾਨ ਮੰਤਰੀ ਰਾਹਤ ਕੋਸ਼ ਅਤੇ ਰਾਸ਼ਟਰੀ ਆਫਤ ਪ੍ਰਬੰਧਨ ਕੋਸ਼ ਤੋਂ ਵੱਖ ਹੱਟਕੇ ਪੀ.ਐੱਮ. ਕੇਅਰ ਸਥਾਪਿਤ ਕੀਤਾ। ਵਿਰੋਧੀ ਧਿਰਾਂ ਨੇ ਕਈ ਵਾਰ ਪੀ. ਐੱਮ. ਕੇਅਰ ਨੂੰ ਵੱਖ ਤੋਂ ਬਚਾਏ ਜਾਣ ਦੀ ਵਜ੍ਹਾ ਪੁੱਛੀ ਹੈ, ਪ੍ਰੰਤੂ ਸਰਕਾਰ ਨੇ ਵੀ ਇਸ ’ਤੇ ਸਹੀ ਜਵਾਬ ਨਹੀਂ ਦਿੱਤਾ । ਵਿਰੋਧੀ ਧਿਰਾਂ ਦਾ ਦੋਸ਼ ਵੀ ਹੈ ਕਿ ਪੀਐੱਮ ਕੇਅਰ ਦਾ ਪੈਸਾ ਪ੍ਰਧਾਨ ਮੰਤਰੀ ਅਤੇ ਭਾਜਪਾ ਆਪਣੇ ਨਿੱਜੀ ਸਵਾਰਥ ਸਾਧਣ ਦੇ ਲਈ ਖਰਚ ਕਰ ਰਹੇ ਹਨ, ਜਦਕਿ ਇਹ ਦੇਸ਼ ਦਾ ਪੈਸਾ ਹੈ, ਦੇਸ਼ ਨੂੰ ਇਸਦਾ ਹਿਸਾਬ ਦਿੱਤਾ ਜਾਵੇ।
ਕਿਉਂਕਿ ਵਿਜੈ ਪਾਰੀਖ ਨੇ ਵੀ ਸਰਕਾਰ ਦੇ ਪ੍ਰਤੀ ਆਪਣੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਆਪਣੇ ਪੀਐੱਮ ਕੇਅਰ ’ਚ ਦਾਨ ਦੀ ਰਸੀਦ ਪੋਸਟ ਕਰਕੇ ਆਪਣੀ ਮਾਂ ਨੂੰ ਹਸਪਤਾਲ ’ਚ ਇੱਕ ਬੈੱਡ ਨਹੀਂ ਮਿਲਣ ’ਤੇ ਤੰਜ ਕਸਿਆ ਹੈ । ਕਿ ਉਹ ਹੋਰ ਕਿੰਨਾ ਪੈਸਾ ਦਾਨ ਕਰੇ ਤਾਂ ਕਿ ਭਵਿੱਖ ’ਚ ਉਸਦੇ ਬਾਕੀ ਪਰਿਵਾਰ ਨੂੰ ਇਲਾਜ ਮਿਲ ਸਕੇ ਜਦਕਿ ਬੈੱਡ ਨਾ ਮਿਲਣ ਦੇ ਚੱਲਦਿਆਂ ਦੂਸਰੇ ਲੱਖਾਂ ਭਾਰਤੀਆਂ ਦੀ ਤਰ੍ਹਾਂ ਵਿਜੇ ਪਾਰੀਖ ਦੀ ਮਾਂ ਵੀ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਈ। ਕੋਰੋਨਾ ਦੀ ਆਫ਼ਤ ’ਚ ਸਰਕਾਰ ਤੋਂ ਜ਼ਿਆਦਾ ਧਾਰਮਿਕ ਸੰਗਠਨਾਂ, ਸਵੈਸੇਵੀ ਸੰਸਥਾਵਾਂ, ਵਿਦੇਸ਼ਾਂ ਨੇ ਭਾਰਤ ਨੂੰ ਆਕਸੀਜਨ, ਦਵਾਈਆਂ, ਵੈਂਟੀਲੇਟਰ, ਪੀੜਤਾਂ ਨੂੰ ਖਾਣਾ ਆਦਿ ਮੁਹੱਈਆਂ ਕਰਵਾਇਆ, ਤਦ ਜਾ ਕੇ ਕਿਤੇ ਭਾਰਤੀ ਕੋਰੋਨਾ ਨਾਲ ਲੜਨ ਜੋਗੇ ਹੋਏ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ, ਨਰਸਾਂ, ਡਾਕਟਰਾਂ ਨੇ ਸਰਕਾਰ ਤੋਂ ਕੰਮ ਦੇ ਲਈ ਓਵਰਟਾਈਮ ਤਾਂ ਮੰਗਣਾ ਦੂਰ ਉਲਟੇ ਆਪਣੀਆਂ ਤਨਖਾਹਾਂ ਵੀ ਦਾਨ ਕਰ ਦਿੱਤੀਆਂ ਤਾਂ ਕਿ ਦੇਸ਼ ਕੋਰੋਨਾ ਤੋਂ ਬਚ ਸਕੇ ।
ਸਰਕਾਰੀ ਤੋਂ ਇਲਾਵਾ ਦੇਸ਼ ’ਚ ਨਿੱਜੀ ਖੇਤਰ ਦੀ ਐੱਲ ਐਂਡ ਟੀ ਵਰਗੀਆਂ ਕੰਪਨੀਆਂ ਨੇ ਸੈਂਕੜੇ ਕਰੋੜ ਰੁਪਇਆਂ ਦਾਨ ਕੀਤਾ ਹੈ, ਜਦਕਿ ਇਨ੍ਹਾਂ ਦਾਨ ਕਰਤਾਵਾਂ ਕੰਪਨੀਆਂ ਦੇ ਕਰਮਚਾਰੀ ਆਪਣੀਆਂ ਤਨਖਾਹਾਂ ਪਾਉਣ ਦੀ ਜੱਦੋਜਹਿਦ ਕਰ ਰਹੇ ਹਨ ਐੱਲਆਈਸੀ, ਆਰਬੀਆਈ, ਐੱਸਬੀਆਈ, ਸੈੈਨਾ ਆਦਿ ਵੱਡੇ ਸਰਕਾਰੀ ਨਿਗਮਾਂ, ਅਦਾਰਿਆਂ ਤੇ ਸੰਗਠਨਾਂ ਨੇ ਪੀ. ਐੱਮ. ਕੇਅਰ ਨੂੰ ਦਾਨ ਦਿੱਤਾ ਹੈ । ਪੀ. ਐੱਮ. ਕੇਅਰ ਦੀ ਹਾਲਾਂਕਿ ਆੱਡਿਟ ਜਨਤਕ ਕੀਤੀ ਜਾਂਦੀ ਹੈ ਕਿ ਕਿੰਨਾ ਧਨ ਦੇਸ਼-ਵਿਦੇਸ਼ ਤੋਂ ਦਾਨ ’ਚ ਮਿਲਿਆ ਹੈ ਪ੍ਰੰਤੂ ਦਾਨ ਦੇਣ ਵਾਲੇ ਬਹੁਤ ਸਾਰੇ ਦਾਨ ਕਰਤਾਵਾਂ ਦੇ ਨਾਂਅ ਜਨਤਕ ਨਹੀਂ ਕੀਤੇ ਜਾ ਰਹੇ ਜੇਕਰ ਸੂਚਨਾ ਅਧਿਕਾਰ ਐਕਟ ਦੇ ਅਧੀਨ ਜਾਣਕਾਰੀ ਪਾਉਣ ਦੀ ਕੋਈ ਕੋਸ਼ਿਸ਼ ਵੀ ਕੀਤੀ ਹੈ ਤਾਂ ਉਸਨੂੰ ਜਵਾਬ ਮਿਲਦਾ ਹੈ ਕਿ ਪੀ. ਐੱਮ. ਕੇਅਰ ਫੰਡ ਸੂਚਨਾ ਅਧਿਕਾਰ ਐਕਟ ਦੇ ਅਧੀਨ ਸੂਚਨਾ ਨਾ ਦੇਣ ਦੇ ਲਈ ਛੂਟ ਪ੍ਰਾਪਤ ਹੈ ਪੀ. ਐੱਮ. ਕੇਅਰ ਫੰਡ ’ਚ ਗਿਣਾਈਆਂ ਜਾ ਰਹੀਆਂ ਖਾਮੀਆਂ ਨੂੰ ਦੂਰ ਕੀਤਾ ਜਾਵੇ ਧਨ ਤੋਂ ਜ਼ਰੂਰੀ ਦੇਸ਼ ਦਾ ਭਰੋਸਾ ਹੈ ਜੋ ਟੁੱਟਣਾ ਨਹੀਂ ਚਾਹੀਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।