ਇਨ੍ਹੀਂ ਦਿਨੀਂ ਦੇਸ਼ ਭਰ ਦੇ ਕਈ ਹਿੱਸਿਆਂ ’ਚ ਭਿਆਨਕ ਗਰਮੀ ਪੈ ਰਹੀ ਹੈ ਯੂਪੀ, ਬਿਹਾਰ ਅਤੇ ਓਡੀਸ਼ਾ ’ਚ ਭਿਆਨਕ ਗਰਮੀ ਦੇ ਚੱਲਦਿਆਂ ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਉੱਤਰ ਪ੍ਰਦੇਸ਼ ਦਾ ਬਲੀਆ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਬਿਡੰਬਨਾ ਇਹ ਹੈ ਕਿ ਜਿੱਥੇ ਲਗਾਤਾਰ ਵਧਦੇ ਤਾਪਮਾਨ ਦੇ ਚੱਲਦਿਆਂ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਇਆ ਹੈ, ਉੱਥੇ ਜਨਸੰਖਿਆ ਦਬਾਅ ਦੇ ਚੱਲਦਿਆਂ ਸਾਡੀਆਂ ਮੈਡੀਕਲ ਸੇਵਾਵਾਂ ਇਲਾਜ ਲਈ ਲੋੜੀਂਦੀਆਂ ਨਹੀਂ ਹਨ।
ੳੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਚੱਲਦਿਆਂ ਬਜ਼ੁਰਗਾਂ ’ਚ ਬਿਮਾਰੀਆਂ ਵਧਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ, ਕਿਉਂਕਿ ਰੋਗਾਂ ਦਾ ਸੰਕਰਮਣ ਵਧ ਜਾਂਦਾ ਹੈ ਹਾਲਾਂਕਿ, ਰੋਜ਼ਾਨਾ ਜੀਵਨ ਗੁਜ਼ਾਰੇ ਲਈ ਗਰਮੀ ’ਚ ਨਿੱਕਲਦੇ ਸਮੇਂ ਲੋਕ ਸਾਵਧਾਨੀਆਂ ਨਹੀਂ ਵਰਤਦੇ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਇਸ ਨੂੰ ਸਿੱਧੇ ਤੌਰ ’ਤੇ ਧਰਤੀ ਦੇ ਲਗਾਤਾਰ ਵਧਦੇ ਤਾਪਮਾਨ ਦੇ ਨਤੀਜੇ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ ਭਾਵ ਕਿ ਸਾਡੇ ਰੋਜ਼ਾਨਾ ਜੀਵਨ ’ਚ ਗਲੋਬਲ ਵਾਰਮਿੰਗ ਦਾ ਖਤਰਨਾਕ ਅਸਰ ਨਜ਼ਰ ਆਉਣ ਲੱਗਾ ਹੈ ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਪਾਰਾ ਜਦੋਂ ਤੱਕ 40 ਤੋਂ ਹੇਠਾਂ ਨਹੀਂ ਆਵੇਗਾ।
ਇਹ ਵੀ ਪੜ੍ਹੋ : ਮੋਹਾਲੀ ਪੁਲਿਸ ਨੇ ਲੁੱਟ ਦੇ 3 ਮੁਲਜ਼ਮ ਹਥਿਆਰਾਂ ਸਮੇਤ ਕੀਤੇ ਕਾਬੂ
ਉਦੋਂ ਤੱਕ ਚਿੰਤਾ ਬਣੀ ਰਹੇਗੀ ਹੁਣ ਇੱਥੇ ਸਭ ਤੋਂ ਵੱਡਾ ਸਵਾਲ ਉੱਠਦਾ ਹੈ ਕਿ ਮੌਸਮ ਦੀ ਤਲਖੀ ਨਾਲ ਮਰਨ ਵਾਲੇ ਮਰੀਜ਼ਾਂ ਦੀ ਵਿਆਪਕ ਜਾਂਚ ਹੋਣੀ ਚਾਹੀਦੀ ਹੈ ਅਤੇ ਅਧਿਐਨ ਦੇ ਨਤੀਜਿਆਂ ਮੁਤਾਬਿਕ ਬਚਾਅ ਅਤੇ ਰਾਹਤ ਦੇ ਪ੍ਰੋਗਰਾਮ ਤੈਅ ਕਰਨੇ ਚਾਹੀਦੇ ਹਨ ਅਜਿਹਾ ਉੱਤਰ ਪ੍ਰਦੇਸ਼ ਦੇ ਬਲੀਆ ’ਚ ਹੀ ਕਿਉਂ ਹੋਇਆ? ਕੀ ਉੱਥੋਂ ਦੇ ਵਾਤਾਵਰਨ ’ਚ ਕੁਝ ਫਰਕ ਆਇਆ ਹੈ? ਐਨੀਆਂ ਮੌਤਾਂ ਦੀ ਪੜਤਾਲ ਜ਼ਰੂਰੀ ਹੈ, ਤਾਂ ਕਿ ਬੁਨਿਆਦੀ ਕਾਰਨ ਸਪੱਸ਼ਟ ਹੋ ਸਕਣ ਫਿਲਹਾਲ ਖੁਸ਼ੀ ਦੀ ਗੱਲ ਇਹ ਹੈ ਕਿ ਇਨ੍ਹਾਂ ਪ੍ਰਭਾਵਿਤ ਇਲਾਕਿਆਂ ’ਚ 25 ਜੂਨ ਤੋਂ ਬਾਅਦ ਹੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਲੋਕਾਂ ਦਾ ਜੀਵਨ ਬਚਾਉਣ ਲਈ ਠੋਸ ਉਪਾਅ ਕਰਨ ਦੀ ਲੋੜ ਹੈ ਗਰਮੀ ਤੋਂ ਰਾਹਤ ਲਈ ਮੀਂਹ ਦੀ ਉਡੀਕ ਕਰ ਰਹੇ ਲੋਕਾਂ ਨੂੰ ਅਜਿਹੇ ਦਿਸ਼ਾ-ਨਿਰਦੇਸ਼ ਮਿਲਣੇ ਚਾਹੀਦੇ ਹਨ।
ਤਾਂ ਕਿ ਉਨ੍ਹਾਂ ਦੀ ਸਿਹਤ ੳੱਚ ਤਾਪਮਾਨ ’ਚ ਵੀ ਸੰਤੁਲਿਤ ਰਹੇ ਹਸਪਤਾਲਾਂ ’ਚ ਮੈਡੀਕਲ ਸੁਵਿਧਾਵਾਂ ਦਾ ਵੀ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ ਵਾਤਾਵਰਨ ’ਚ ਹੋ ਰਹੇ ਨਕਾਰਾਤਮਕ ਬਦਲਾਵਾਂ ਦੀ ਵਜ੍ਹਾ ਨਾਲ ਮੌਸਮ ਦੀ ਮਾਰ ਵਧਦੀ ਜਾ ਰਹੀ ਹੈ ਐਮਰਜੈਂਸੀ ਸਥਿਤੀਆਂ ਪੈਦਾ ਹੋਣ ਲੱਗੀਆਂ ਹਨ, ਇਸ ਲਈ ਪ੍ਰਸ਼ਾਸਨ ਅਤੇ ਨਿੱਜੀ ਪੱਧਰ ’ਤੇ ਲੋਕਾਂ ਨੂੰ ਔਖੇ ਹਾਲਾਤਾਂ ਨਾਲ ਨਜਿੱਠਣ ਲਈ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਆਪਣੇ ਸਮਾਜ ਦਾ ਇਹ ਤ੍ਰਾਸਦੀਪੂਰਨ ਪੱਖ ਹੈ ਕਿ ਲੋਕ ਮੌਸਮ ਦੇ ਅਨੁਕੂਲ ਵਿਹਾਰ ਕਰਨਾ ਭੁੱਲਣ ਲੱਗੇ ਹਨ, ਮੌਸਮ ਅਨੁਸਾਰ ਆਪਣਾ ਖਾਣ-ਪੀਣ ਨਹੀਂ ਬਦਲਦੇ ਲੋਕ ਜੇਕਰ ਆਪਣੇ ਪੱਧਰ ’ਤੇ ਜਾਗਰੂਕ ਹੋਣ, ਤਾਂ ਕੁਝ ਬਚਾਅ ਹੋ ਸਕਦਾ ਹੈ ਪਰ ਸਿਹਤ ਮਹਿਕਮੇ ’ਤੇ ਸਭ ਤੋਂ ਜ਼ਿਆਦਾ ਜਿੰਮੇਵਾਰੀ ਹੈ।