ਫ਼ਿਰੋਜਪੁਰ ਰੇਲਵੇ ਸਟੇਸ਼ਨ ਤੋਂ 1190 ਪ੍ਰਵਾਸੀਆਂ ਵਾਲੀ ਚੌਥੀ ‘ਸ਼੍ਰਮਿਕ ਐਕਸਪ੍ਰੈੱਸ’ ਰੇਲ ਗੱਡੀ ਗੌਂਡਾ ਜ਼ਿਲ੍ਹੇ ਲਈ ਹੋਈ ਰਵਾਨਾ, ਸੂਬਾ ਸਰਕਾਰ ਨੇ ਖਰਚੇ 6.12 ਲੱਖ ਰੁਪਏ

ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦਿਖਾ ਕੇ ਟ੍ਰੇਨ ਨੂੰ ਕੀਤਾ ਰਵਾਨਾ, ਚਾਰ ਟ੍ਰੇਨਾਂ ਤੇ ਸਰਕਾਰ ਖ਼ਰਚ ਕਰ ਚੁਕੀ ਹੈ 24.48 ਲੱਖ ਰੁਪਏ ਦੀ ਰਕਮ

ਫ਼ਿਰੋਜਪੁਰ, (ਸਤਪਾਲ ਥਿੰਦ) ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਸੂਬੇ ਵਿੱਚ ਭੇਜਣ ਲਈ ਕੀਤੇ ਗਏ ਅਣਥੱਕ ਯਤਨਾਂ ਸਦਕਾ  ‘ਚੌਥੀ ਸ਼੍ਰਮਿਕ ਐਕਸਪ੍ਰੈੱਸ’ ਰੇਲ ਗੱਡੀ 1190 ਪ੍ਰਵਾਸੀਆਂ ਨੂੰ ਲੈ ਕੇ ਫ਼ਿਰੋਜਪੁਰ ਕੈਟ ਰੇਲਵੇ ਸਟੇਸ਼ਨ ਤੋਂ ਯੂ.ਪੀ. ਗੌਂਡਾ ਜ਼ਿਲ੍ਹੇ ਲਈ ਰਵਾਨੀ ਹੋਈ। ਗੱਡੀ ਨੂੰ ਰਵਾਨਾ ਕਰਨ ਲਈ ਡਿਪਟੀ ਕਮਿਸ਼ਨਰ ਫ਼ਿਰੋਜਪੁਰ ਕੁਲਵੰਤ ਸਿੰਘ ਰੇਲਵੇ ਸਟੇਸ਼ਨ ਪੁੱਜੇ ਅਤੇ ਹਰੀ ਝੰਡੀ ਦੇਕੇ ਟ੍ਰੇਨ ਨੂੰ ਰਵਾਨਾ ਕੀਤਾ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਰੇਲ ਗੱਡੀ ਦਾ ਸਾਰਾ ਖ਼ਰਚਾ ਜੋ 6.12 ਲੱਖ ਰੁਪਏ ਆਵੇਗਾ ਖ਼ਰਚ ਕੀਤਾ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਚਾਰ ਰੇਲ ਗੱਡੀਆਂ ‘ਤੇ ਕਰੀਬ 24.48 ਲੱਖ ਰੁਪਏ ਖ਼ਰਚੇ ਜਾ ਚੁਕੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਸੀਆਂ ਨੂੰ ਵਾਪਿਸ ਭੇਜਣ ਲਈ ਪਹਿਲੇ ਪੜਾਅ ਦੌਰਾਨ ਰੇਲਵੇ ਵਿਭਾਗ ਨੂੰ ਰੇਲ ਕਿਰਾਏ ਵਜੋਂ ਕਰੋੜਾਂ ਰੁਪਏ ਜਾਰੀ ਕੀਤੇ ਗਏ ਹਨ। ਫ਼ਿਰੋਜਪੁਰ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਵੱਲੋਂ ਇਹ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ ਜੋ ਰੇਲਵੇ ਵਿਭਾਗ ਨੂੰ ਰਜਿਸਟਰਡ ਹੋਏ। ਪ੍ਰਵਾਸੀਆਂ ਨੂੰ ਟਿਕਟ ਮੁਹੱਈਆ ਕਰਵਾਉਣ ਲਈ ਸਿੱਧੇ ਤੌਰ ‘ਤੇ ਅਦਾ ਕੀਤੇ ਜਾ ਰਹੀ ਹੈ ਤਾਂ ਕਿ ਉਹ ਮੁਫ਼ਤ ਆਪਣੇ ਜੱਦੀ ਜ਼ਿਲ੍ਹਿਆਂ ਨੂੰ ਬਗੈਰ ਕਿਸੇ ਪਰੇਸ਼ਾਨੀ ਦੇ ਆਰਾਮ ਨਾਲ ਜਾ ਸਕਣ।

ਇਸੇ ਤਰਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਫਿਰੋਜ਼ਪੁਰ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀ ਵਿੱਚ ਚੜ੍ਹਨ ਲਈ ਆਉਣ ਵਾਲੇ ਸਾਰੇ ਪ੍ਰਵਾਸੀਆਂ ਦੀ ਸਕਰੀਨਿੰਗ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਲ ਗੱਡੀ ਵਿੱਚ ਚੜ੍ਹਨ ਸਮੇਂ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।

ਇਸ ਤੋਂ ਇਲਾਵਾ ਸਾਰੇ ਯਾਤਰੀਆਂ ਨੂੰ ਰੇਲਵੇ ਸਟੇਸ਼ਨ ਦੀ ਐਂਟਰੀ ਤੇ ਖਾਨੇ ਦੇ ਪੈਕੇਟ, ਪਾਣੀ ਦੀਆਂ ਬੋਤਲਾਂ, ਫੇਸ ਮਾਸਕ ਸਮੇਤ ਕਈ ਚੀਜ਼ਾਂ ਉਪਲਬਧ ਕਰਵਾਈਆਂ ਗਈਆਂ। ਇਸ ਮੌਕੇ ਐਸਡੀਐਮ ਫ਼ਿਰੋਜਪੁਰ ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਕੰਵਰਜੀਤ ਸਿੰਘ, ਰੈੱਡ ਕਰਾਸ ਸੋਸਾਇਟੀ ਦੇ ਸੈਕਰੇਟਰੀ ਅਸ਼ੋਕ ਬਹਿਲ, ਕਾਨੂੰਨਗੋ ਰਾਕੇਸ਼ ਅਗਰਵਾਲ ਸਮੇਤ ਕਈ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here