ਸ੍ਰਿਸ਼ਟੀ ਲਈ ਕਲਿਆਣਕਾਰੀ ਹੈ ਸ੍ਰੀ ਰਾਮ ਮੰਦਰ ਦੀ ਰੱਖੀ ਨੀਂਹ

ਸ੍ਰਿਸ਼ਟੀ ਲਈ ਕਲਿਆਣਕਾਰੀ ਹੈ ਸ੍ਰੀ ਰਾਮ ਮੰਦਰ ਦੀ ਰੱਖੀ ਨੀਂਹ

ਅਯੁੱਧਿਆ ‘ਚ ਭਗਵਾਨ ਸ੍ਰੀਰਾਮ ਮੰਦਰ ਦਾ ਨੀਂਹ ਪੱਥਰ ਅਤੇ ਨਿਰਮਾਣ ਸ੍ਰਿਸ਼ਟੀ ਲਈ ਕਲਿਆਣਕਾਰੀ ਹੋਵੇ ਜਨ-ਜਨ ਦੀ ਇਹੀ ਕਾਮਨਾ ਹੈ ਭਗਵਾਨ ਸ੍ਰੀਰਾਮ ਕਿਸੇ ਇੱਕ ਦੇ ਨਹੀਂ ਹਨ ਉਹ ਭਾਰਤ ਰਾਸ਼ਟਰ ਦੀ ਆਤਮਾ ਅਤੇ ਪਾਰਬ੍ਰਹਮ ਈਸ਼ਵਰ ਹਨ ਸੰਸਾਰ ਦੇ ਸਮੂਹ ਪਦਾਰਥਾਂ ਦੇ ਬੀਜ ਅਤੇ ਜਗਤ ਦੇ ਸੂਤਰਧਾਰ ਹਨ ਸਨਾਤਨ ਧਰਮ ਦੀ ਆਤਮਾ ਅਤੇ ਪਰਮਾਤਮਾ ਹਨ ਸ਼ਾਸਤਰਾਂ ‘ਚ ਉਨ੍ਹਾਂ ਨੂੰ ਸਾਖ਼ਸ਼ਾਤ ਈਸ਼ਵਰ ਕਿਹਾ ਗਿਆ ਹੈ ਉਨ੍ਹਾਂ ਦੀਆਂ ਸਾਰੇ ਕਾਰਜ ਧਰਮ, ਗਿਆਨ, ਸਿੱਖਿਆ, ਨੀਤੀ , ਗੁਣ, ਪ੍ਰਭਾਵ ਅਤੇ ਤੱਤ ਜਨ-ਜਨ ਲਈ ਕਲਿਆਣਕਾਰੀ ਹਨ ਉਨ੍ਹਾਂ ਨੇ ਕੁਦਰਤ ਦੇ ਸਾਰੇ ਤੱਤਾਂ ਨਾਲ ਤਾਲਮੇਲ ਸਥਾਪਿਤ ਕਰਕੇ ਸੰਸਾਰ ਨੂੰ ਹਰੇਕ ਜੀਵ ਨਾਲ ਆਤਮੀ ਭਾਵ ਰੱਖਣ ਦਾ ਉਪਦੇਸ਼ ਦਿੱਤਾ ਉਨ੍ਹਾਂ ਦੇ ਦਿਆਲੂ, ਪ੍ਰੇਮਪੂਰਨ ਅਤੇ ਤਿਆਗਮਈ ਵਿਹਾਰ ਨੇ ਹੀ ਲੋਕਾਂ ਦੇ ਹਿਰਦੇ ‘ਚ ਉਨ੍ਹਾਂ ਪ੍ਰਤੀ ਈਸ਼ਵਰੀ ਭਾਵ ਪ੍ਰਗਟ ਕੀਤਾ ਭਗਵਾਨ ਸ੍ਰੀਰਾਮ ਦੇ ਜੀਵਨ ਦਾ ਕੋਈ ਕਾਰਜ ਅਜਿਹੀ ਨਹੀਂ ਜੋ ਲੋਕ-ਕਲਿਆਣ ਨੂੰ ਸਪਰਪਿਤ ਨਾ ਹੋਵੇ

ਉਨ੍ਹਾਂ ਦੇ ਇਸ ਤਿਆਗਮਈ ਆਚਰਨ ਕਾਰਨ ਹੀ ਉਨ੍ਹਾਂ ਦੇ ਰਾਜ ਦੇ ਲੋਕਾਂ ‘ਚ ਧਰਮ, ਨੀਤੀ ਤੇ ਸਦਾਚਾਰ ਦਾ ਭਾਵ ਪ੍ਰਫੁੱਲਿਤ ਹੋਇਆ ਉਨ੍ਹਾਂ ਦੇ ਪ੍ਰਭਾਵਸ਼ਾਲੀ ਅਤੇ ਅਲੌਕਿਕ ਚਰਿੱਤਰ ਕਾਰਨ ਹੀ ਉਨ੍ਹਾਂ ਦੇ ਰਾਜ ਦੇ ਲੋਕਾਂ ‘ਚ ਵੈਰ-ਵਿਰੋਧ ਅਤੇ ਈਰਖਾ ਦਾ ਭਾਵ ਨਹੀਂ ਸੀ ਲੋਕਾਂ ‘ਚ ਸਮਾਜ ਪ੍ਰਤੀ ਦਿਆਲਤਾ ਅਤੇ ਸਹਿਯੋਗ ਦਾ ਭਾਵ ਸੀ ਸੱਚ ਦੇ ਪ੍ਰਤੀਕ ਅਤੇ ਸਦਗੁਣਾਂ ਦੇ ਭੰਡਾਰ ਭਗਵਾਨ ਸ੍ਰੀਰਾਮ ਦਾ ਜਨਮ ਚੇਤਰ ਮਹੀਨੇ ਦੀ ਨੌਵੀਂ ਮਿਤੀ ਨੂੰ ਅਯੁੱਧਿਆ ‘ਚ ਹੋਇਆ ਭਗਵਾਨ ਸ੍ਰੀਰਾਮ  ਨੇ ਬਚਪਨ ਤੋਂ ਹੀ ਮਰਿਆਦਾਵਾਂ ਨੂੰ ਸਰਵੋਤਮ ਸਥਾਨ ਦਿੱਤਾ ਇਸੇ ਕਾਰਨ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਸ੍ਰੀਰਾਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ

ਧਰਮ ਦੇ ਮਾਰਗ ‘ਤੇ ਚੱਲਣ ਵਾਲੇ ਸੀ੍ਰਰਾਮ ਨੇ ਆਪਣੇ ਭਰਾਵਾਂ ਨਾਲ ਗੁਰੂ ਵਸ਼ਿਸ਼ਟ ਤੋਂ ਸਿੱਖਿਆ ਪ੍ਰਾਪਤ ਕੀਤੀ ਕਿਸ਼ੋਰ ਅਵਸਥਾ ‘ਚ ਗੁਰੂ ਵਿਸ਼ਵਾਮਿੱਤਰ ਉਨ੍ਹਾਂ ਨੂੰ ਜੰਗਲ ‘ਚ ਤਬਾਹੀ ਮਚਾ ਰਹੇ ਰਾਖ਼ਸ਼ਾਂ ਦਾ ਅੰਤ   ਕਰਨ ਲਈ ਲੈ ਗਏ ਉਨ੍ਹਾਂ ਨੇ ਤਾੜਕਾ ਨਾਂਅ ਦੀ ਰਾਖਸ਼ੀ ਨੂੰ ਮੌਤ ਦੇ ਘਾਟ ਉਤਾਰਿਆ ਮਿਥਿਲਾ ‘ਚ ਰਾਜਾ ਜਨਕ ਵੱਲੋਂ ਰਚੇ ਗਏ ਸਵੈਂਬਰ ‘ਚ ਸ਼ਿਵ ਧਨੁਸ਼ ਨੂੰ ਤੋੜ ਕੇ ਉਨ੍ਹਾਂ ਦੀ ਪੁੱਤਰੀ ਸੀਤਾ ਨਾਲ ਵਿਆਹ ਕੀਤਾ ਪਿਤਾ ਦਾ ਆਦੇਸ਼ ਮੰਨ ਕੇ 14 ਸਾਲ ਲਈ ਵਣ ਵਿਚ ਗਏ ਭਾਰਤੀ ਲੋਕ ਉਨ੍ਹਾਂ ਦੀ ਇਸ ਜੀਵਨ ਪ੍ਰਣਾਲੀ ਨੂੰ ਆਪਣਾ ਉੱਚ ਆਦਰਸ਼ ਅਤੇ ਪਵਿੱਤਰ  ਮਾਰਗ ਮੰਨਦੇ ਹਨ ਸ਼ਾਸਤਰਾਂ ‘ਚ ਭਗਵਾਨ ਸ੍ਰੀਰਾਮ ਨੂੰ ਲੋਕ ਕਲਿਆਣ ਦਾ ਰਾਹ ਦਸੇਰਾ ਅਤੇ ਵਿਸ਼ਣੂ ਦੇ ਦਸ ਅਵਤਾਰਾਂ ‘ਚੋਂ ਸੱਤਵਾਂ ਅਵਤਾਰ ਕਿਹਾ ਗਿਆ ਹੈ

ਸ਼ਾਸਤਰਾਂ ‘ਚ ਕਿਹਾ ਗਿਆ ਹੈ ਕਿ ਜਦੋਂ-ਜਦੋਂ ਧਰਤੀ ‘ਤੇ ਅੱਤਿਆਚਾਰ ਵਧਦਾ ਹੈ ਉਦੋਂ-ਉਦੋਂ ਭਗਵਾਨ ਧਰਤੀ ‘ਤੇ ਅਵਤਾਰ ਲੈ ਕੇ ਅਤੇ ਮਨੁੱਖ ਰੂਪ ਧਾਰਨ ਕਰਕੇ ਦੁਸ਼ਟਾਂ ਦਾ ਖਾਤਮਾ ਕਰਨ ਲਈ ਆਉਂਦੇ ਹਨ ਗੋਸਵਾਮੀ ਤੁਲਸੀਦਾਸ ਜੀ ਨੇ ਰਾਮਚਰਿੱਤਮਾਨਸ ‘ਚ ਲਿਖਿਆ ਹੈ ਕਿ ”ਵਿਪ੍ਰ ਧੇਨੂ ਸੰਤ ਹਿਤ ਲਿਨਹ ਮਨੁਜ ਅਵਤਾਰ, ਨਿਜ ਇੱਛਾ ਨਿਰਮਿਤ ਤਨੂ ਮਾਇਆ ਗੁਨ ਗੋਪਾਰ” ਜ਼ਿਕਰਯੋਗ ਹੈ ਕਿ ਮਹਾਨ ਸੰਤ ਤੁਲਸੀਦਾਸ ਨੇ ਭਗਵਾਨ ਸ੍ਰੀਰਾਮ ‘ਤੇ ਭਗਤੀ ਕਾਵਿ ਰਾਮਚਰਿੱਤਮਾਨਸ ਦੀ ਰਚਨਾ ਕੀਤੀ ਹੈ

ਜੋ ਕੇਵਲ ਭਾਰਤ ‘ਚ ਹੀ ਨਹੀਂ ਵਿਸ਼ਵ ਦੇ ਕਈ ਦੇਸ਼ਾਂ ਦੀਆਂ ਕਈ ਭਾਸ਼ਾਵਾਂ ‘ਚ ਛਪਿਆ ਹੈ ਸੰਤ ਤੁਲਸੀਦਾਸ ਨੇ ਭਗਵਾਨ ਸ੍ਰੀਰਾਮ ਦੀ ਮਹਿਮਾ ਦਾ ਗਾਨ ਕਰਦੇ ਹੋਏ ਕਿਹਾ ਹੈ ਕਿ ਭਗਵਾਨ ਸ੍ਰੀਰਾਮ ਭਗਤਾਂ ਦੇ ਮਨ ਰੂਪੀ ਵਣ ‘ਚ ਵੱਸਣ ਵਾਲੇ ਕਾਮ, ਕਰੋਧ ਅਤੇ ਕਲਿਯੁਗ ਦੇ ਪਾਪ ਰੂਪੀ ਹਾਥੀਆਂ ਨੂੰ ਮਾਰਨ ਲਈ ਸ਼ੇਰ ਦੇ ਬੱਚੇ ਸਮਾਨ ਹਨ ਉਹ ਸ਼ਿਵ ਜੀ ਦੇ ਪਰਮ ਪੂਜਨੀਕ ਅਤੇ ਪਿਆਰੇ ਮਹਿਮਾਨ ਹਨ

ਗਰੀਬੀ ਰੂਪੀ ਦਾਵਾਨਲ ਨੂੰ ਬੁਝਾਉਣ ਲਈ ਕਾਮਨਾ ਪੂਰਨ ਕਰਨ ਵਾਲੇ ਬੱਦਲ ਹਨ ਉਹ ਸੰਪੂਰਨ ਪੁੰਨ ਕਰਮਾਂ ਦੇ ਫ਼ਲ ਮਹਾਨ ਭੋਗਾਂ ਦੇ ਸਮਾਨ ਹਨ ਜਗਤ ਦਾ ਛਲ-ਰਹਿਤ ਹਿੱਤ ਕਰਨ ‘ਚ ਸਾਧੂ-ਸੰਤਾਂ ਦੇ ਸਮਾਨ ਹਨ ਸੇਵਕਾਂ ਦੇ ਮਨ ਰੂਪੀ ਮਾਨਸਰੋਵਰ ਲਈ ਹੰਸ ਦੇ ਸਮਾਨ ਅਤੇ ਪਵਿੱਤਰ ਕਰਨ ‘ਚ ਗੰਗਾ ਜੀ ਦੀਆਂ ਲਹਿਰਾਂ ਦੇ ਸਮਾਨ ਹਨ ਸ੍ਰੀਰਾਮ ਦੇ ਗੁਣਾਂ ਦੇ ਸਮੂਹ ਕੁਮਾਰਗ, ਕੁਤਰਕ, ਕੁਚਾਲ ਅਤੇ ਕਲਿਯੁਗ ਦੇ ਕਪਟ, ਹੰਕਾਰ ਅਤੇ ਪਾਖੰਡ ਨੂੰ ਸਾੜਨ ਲਈ ਉਵੇਂ ਹੀ ਹਨ ਜਿਵੇਂ ਬਾਲਣ ਲਈ ਪ੍ਰਚੰਡ ਅੱਗ ਹੁੰਦੀ ਹੈ ਸ੍ਰੀਰਾਮ ਪੁੰਨਿਆਂ ਦੇ ਚੰਦ ਦੀਆਂ ਕਿਰਨਾਂ ਦੇ ਸਮਾਨ ਸਭ ਨੂੰ ਸੀਤਲਤਾ ਅਤੇ ਸੁਖ ਦੇਣ ਵਾਲੇ ਹਨ

ਉਹ ਪੂਰਨ ਪਰਮਾਤਮਾ ਹੁੰਦੇ ਹੋਏ ਵੀ ਮਿੱਤਰਾਂ ਦੇ ਨਾਲ ਮਿੱਤਰ ਵਰਗਾ, ਮਾਤਾ-ਪਿਤਾ ਦੇ ਨਾਲ ਪੁੱਤਰ ਵਰਗਾ, ਸੀਤਾ ਜੀ ਨਾਲ ਪਤੀ ਵਰਗਾ, ਭਰਾਵਾਂ ਨਾਲ ਭਰਾਵਾਂ ਵਰਗਾ, ਸੇਵਕਾਂ ਨਾਲ ਸਵਾਮੀ ਵਰਗਾ, ਮੁਨੀ ਅਤੇ ਬ੍ਰਾਹਮਣਾਂ ਨਾਲ ਸ਼ਿਸ਼ ਵਰਗਾ ਤਿਆਗਪੂਰਨ ਪ੍ਰੇਮਪੂਰਵਕ ਵਿਹਾਰ ਕੀਤਾ ਭਗਵਾਨ ਸ੍ਰੀਰਾਮ ਦੇ ਇਸ ਗੁਣ ਤੋਂ ਹੀ ਸੰਸਾਰ ਨੂੰ ਸਿੱਖਣ ਨੂੰ ਮਿਲਦਾ ਹੈ ਕਿ ਕਿਸ ਨਾਲ ਕਿਸ ਤਰ੍ਹਾਂ ਦਾ ਆਚਰਣ ਅਤੇ ਵਿਹਾਰ ਕਰਨਾ ਚਾਹੀਦਾ ਹੈ

ਇਸ ਲਈ ਰਾਮ ਭਾਰਤੀ ਲੋਕਾਂ ਦੇ ਨਾਇਕ ਅਤੇ ਸੰਪੂਰਨ ਕਲਾਵਾਂ ਦੇ ਕੇਂਦਰ ਬਿੰਦੂ ਹਨ ਭਾਰਤ ਦਾ ਹਰੇਕ ਜਨ ਭਗਵਾਨ ਸ੍ਰੀਰਾਮ ਦੀ ਲੀਲਾ ਭਾਵਬੋਧ ਨਾਲ ਬੱਝਾ ਹੈ ਰਾਮ ਸਰਗੁਣ ਤੁਲਸੀ ਦੇ ਵੀ ਰਾਮ ਹਨ ਤਾਂ ਰਾਮ ਨਿਰਗੁਣ ਕਬੀਰ ਦੇ ਵੀ ਰਾਮ ਹਨ ਰਾਮ ਸਭ ਦੇ ਹਨ ਅਤੇ ਸਭ ਰਾਮ ਦੇ ਹਨ ਭਗਵਾਨ ਸ੍ਰੀਰਾਮ ਦਾ ਰਾਮਰਾਜ ਜਗਤ ਪ੍ਰਸਿੱਧ ਹੈ ਹਿੰਦੂ ਸਨਾਤਨ ਸੰਸਕ੍ਰਿਤੀ ‘ਚ ਭਗਵਾਨ ਸ੍ਰੀਰਾਮ ਦੁਆਰਾ ਕੀਤਾ ਗਿਆ ਆਦਰਸ ਸ਼ਾਸਨ ਹੀ ਰਾਮਰਾਜ ਦੇ ਨਾਂਅ ਨਾਲ ਪ੍ਰਸਿੱਧ ਹੈ ਰਾਮਚਰਿਤ ਮਾਨਸ ‘ਚ ਤੁਲਸੀਦਾਸ ਨੇ ਰਾਮਰਾਜ ‘ਤੇ ਭਰਪੂਰ ਚਾਨਣਾ ਪਾਇਆ ਹੈ

ਉਨ੍ਹਾਂ ਨੇ ਲਿਖਿਆ ਹੈ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀਰਾਮ ਦੇ ਸਿੰਘਾਸਣ ‘ਤੇ ਬਿਰਾਜਮਾਨ ਹੁੰਦਿਆਂ ਹੀ ਸਭ ਪਾਸੇ ਖੁਸ਼ੀ ਵਿਆਪਤ ਹੋ ਗਈ ਸਾਰੇ ਡਰ ਅਤੇ ਸੋਗ ਦੂਰ ਹੋ ਗਏ ਲੋਕਾਂ ਨੂੰ ਦੈਹਿਕ, ਦੈਵਿਕ, ਭੌਤਿਕ ਤਾਪਾਂ ਤੋਂ ਮੁਕਤੀ ਮਿਲ ਗਈ ਰਾਮਰਾਜ ‘ਚ ਕੋਈ ਵੀ ਅਲਪਮ੍ਰਿਤੂ ਅਤੇ ਰੋਗ-ਪੀੜਾ ਨਾਲ ਗ੍ਰਸਤ ਨਹੀਂ ਸੀ ਸਾਰੇ ਲੋਕ ਤੰਦਰੁਸਤ, ਗੁਣੀ, ਬੁੱਧੀਮਾਨ, ਸਾਖ਼ਰ, ਗਿਆਨੀ ਅਤੇ ਗੁਣੀ ਸਨ ਵਾਲਮੀਕੀ ਰਮਾਇਣ ਦੇ ਇੱਕ ਪ੍ਰਸੰਗ ‘ਚ ਖੁਦ ਭਰਤ ਜੀ ਵੀ ਰਾਮਰਾਜ ਦੇ ਵਿਲੱਖਣ ਪ੍ਰਭਾਵ ਦੀ ਵਿਆਖਿਆ ਕਰਦੇ ਹਨ ਗੌਰ ਕਰੀਏ ਤਾਂ ਸੰਸਾਰਕ ਪੱਧਰ ‘ਤੇ ਰਾਮਰਾਜ ਦੀ ਸਥਾਪਨਾ ਗਾਂਧੀ ਜੀ ਵੀ ਚਾਹੁੰਦੇ ਸਨ

ਗਾਂਧੀ ਜੀ ਨੇ ਭਾਰਤ ‘ਚ ਅੰਗਰੇਜੀ ਸ਼ਾਸਨ ਤੋਂ ਮੁਕਤੀ ਤੋਂ ਬਾਅਦ ਗ੍ਰਾਮ ਸਵਰਾਜ ਦੇ ਰੂਪ ‘ਚ ਰਾਮਰਾਜ ਦੀ ਕਲਪਨਾ ਕੀਤੀ ਸੀ ਉਹ ਵਾਰ-ਵਾਰ ਕਹਿੰਦੇ ਸਨ ਕਿ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਪੁੱਤਰ ਸ੍ਰੀਰਾਮ ਮੇਰੇ ਅਰਾਧਿਆ ਹਨ ਅੱਜ ਵੀ ਸ਼ਾਸਨ ਦੀ ਵਿਧਾ ਦੇ ਤੌਰ ‘ਤੇ ਰਾਮਰਾਜ ਨੂੰ ਹੀ ਸੁਚੱਜਾ ਸ਼ਾਸਨ ਮੰਨਿਆ ਜਾਂਦਾ ਹੈ ਅਤੇ ਉਸ ਦਾ ਉਦਾਹਰਨ ਦਿੱਤਾ ਜਾਂਦਾ ਹੈ ਸੰਸਾਰ ਭਗਵਾਨ ਸ੍ਰੀਰਾਮ ਨੂੰ ਇਸ ਲਈ ਆਦਰਸ਼ ਅਤੇ ਪ੍ਰਜਾਵਤਸਲ ਸ਼ਾਸਕ ਮੰਨਦਾ ਹੈ ਕਿ ਉਨ੍ਹਾਂ ਕਿਸੇ ਨਾਲ ਭੇਦਭਾਵ ਨਹੀਂ ਕੀਤਾ

ਇੱਥੋਂ ਤੱਕ ਕਿ ਉਨ੍ਹਾਂ ਨੇ ਉਲਟ ਹਾਲਾਤਾਂ ‘ਚ ਵੀ ਸੱਚ ਅਤੇ ਮਰਿਆਦਾ ਦਾ ਪਾਲਣ ਕਰਨਾ ਨਹੀਂ ਛੱਡਿਆ ਪਿਤਾ ਦਾ ਆਦੇਸ਼ ਮੰਨ ਵਣ ਗਏ ਅਤੇ ਦੰਡਕ ਵਣ ਨੂੰ ਰਾਖਸ਼ ਤੋਂ ਮੁਕਤ ਕਰਾਇਆ ਗੌਤਮ ਰਿਸ਼ੀ ਦੀ ਪਤਨੀ ਅਹਿੱਲਿਆ ਦਾ ਉਧਾਰ ਕਰਕੇ ਪਰਾਈ ਇਸਤਰੀ ‘ਤੇ ਮਾੜੀ ਨਿਗ੍ਹਾ ਰੱਖਣ ਵਾਲੇ ਬਲੀ ਦਾ ਅੰਤ ਕੀਤਾ ਅਤੇ ਸੰਸਾਰ ਨੂੰ ਇਸਤਰੀਆਂ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਸੰਦੇਸ਼ ਦਿੱਤਾ ਜੰਗਲ ‘ਚ ਰਹਿਣ ਵਾਲੀ ਮਾਤਾ ਸ਼ਬਰੀ ਨੂੰ ਨਵਧਾ ਭਗਤੀ ਦਾ ਗਿਆਨ ਦਿੱਤਾ ਉਨ੍ਹਾਂ ਨੇ ਨਵਧਾ ਭਗਤੀ ਜਰੀਏ ਦੁਨੀਆ ਨੂੰ ਆਪਣੀ ਮਹਿਮਾ ਨਾਲ ਜਾਣੂ ਕਰਾਇਆ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਮੈਨੂੰ ਉਹੀ ਪਿਆਰੇ ਹਨ ਜੋ ਸੰਤਾਂ ਦਾ ਸੰਗ ਕਰਦੇ ਹਨ

ਮੇਰੀ ਕਥਾ ਦਾ ਰਸਪਾਨ ਕਰਦੇ ਹਨ ਜੋ ਇੰਦਰੀਆਂ ਦਾ ਨਿਗ੍ਰਹਿ, ਸ਼ੀਲ, ਬਹੁਤ ਕਾਰਜਾਂ ਨਾਲ ਵੈਰਾਗ ਅਤੇ ਲਗਾਤਾਰ ਸੰਤ ਪੁਰਸ਼ਾਂ ਦੇ ਧਰਮ ‘ਚ ਲੱਗੇ ਰਹਿੰਦੇ ਹਨ ਜਗਤ ਨੂੰ ਸਮਭਾਵ ਨਾਲ ਮੇਰੇ ਵਿਚ ਦੇਖਦੇ ਹਨ ਅਤੇ ਸੰਤਾਂ ਨੂੰ ਮੇਰੇ ਤੋਂ ਵੀ ਜਿਆਦਾ ਪਿਆਰੇ ਸਮਝਦੇ ਹਨ ਉਨ੍ਹਾਂ ਨੇ ਸ਼ਬਰੀ ਨੂੰ  ਇਹ ਸਮਝਾਇਆ ਕਿ ਮੇਰੇ ਦਰਸ਼ਨ ਦਾ ਪਰਮ ਫ਼ਲ ਇਹ ਹੈ ਕਿ ਜੀਵ ਆਪਣੇ ਸਹਿਜ਼ ਸਰੂਪ ਨੂੰ ਪ੍ਰਾਪਤ ਹੋ ਜਾਂਦਾ ਹੈ ਭਗਵਾਨ ਸ੍ਰੀਰਾਮ ਸਾਰੇ ਪ੍ਰਾਣੀਆਂ ਲਈ ਸੰਵੇਦਨਸ਼ੀਲ ਸਨ

ਉਨ੍ਹਾਂ ਨੇ ਅਧਮ ਪ੍ਰਾਣੀ ਜਟਾਊ ਨੂੰ ਪਿਤਾ ਤੁੱਲ ਸਨੇਹ ਪ੍ਰਦਾਨ ਕਰਕੇ ਜੀਵ-ਜੰਤੂਆਂ ਪ੍ਰਤੀ ਮਨੁੱਖੀ ਆਚਰਨ ਨੂੰ ਭਲੀਭਾਂਤੀ ਰੂਪਮਾਨ ਕੀਤਾ ਸਮੁੰਦਰ ‘ਤੇ ਪੁਲ ਬਣਾ ਕੇ ਵਿਗਿਆਨਕਤਾ ਅਤੇ ਤਕਨੀਕ ਦੀ ਅਨੋਖੀ ਮਿਸਾਲ ਕਾਇਮ ਕੀਤੀ ਉਨ੍ਹਾਂ ਨੇ ਸਮੁੰਦਰ ਨਜਦੀਕ ਵੱਸੇ ਖਲਮੰਡਲੀ ਦਾ ਦੀ ਅੰਤ ਕੀਤਾ ਪਤਨੀ ਸੀਤਾ ਦੇ ਹਰਨ ਤੋਂ ਬਾਅਦ ਵੀ ਆਪਣਾ ਹੌਂਸਲ ਨਹੀਂ ਹਾਰਿਆ ਅਸੁਰ ਰਾਵਣ ਨੂੰ ਸੱਚ ਅਤੇ ਧਰਮ ਦੇ ਮਾਰਗ ‘ਤੇ ਲਿਆਉਣ ਲਈ ਆਪਣੇ ਭਗਤ ਹਨੂੰਮਾਨ ਅਤੇ ਅੰਗਦ ਨੂੰ ਉਸ ਕੋਲ ਲੰਕਾ ਭੇਜਿਆ ਦੋਵਾਂ ਨੇ ਭਗਵਾਨ ਸ੍ਰੀਰਾਮ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਰਾਵਣ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਰਾਵਣ ਮਾਤਾ ਸੀਤਾ ਨੂੰ ਵਾਪਸ ਕਰਨ ਲਈ ਤਿਆਰ ਨਾ ਹੋਇਆ

ਇੱਥੋਂ ਤੱਕ ਕਿ ਆਪਣੇ ਭਰਾ ਵਿਭੀਸ਼ਣ ਨੂੰ ਵੀ ਲੰਕਾ ‘ਚੋਂ ਬੇਦਖ਼ਲ ਕਰ ਦਿੱਤਾ ਆਖ਼ਰ ਭਗਵਾਨ ਸ੍ਰੀਰਾਮ ਨੇ ਲੰਕਾਪਤੀ ਰਾਵਣ ਦਾ ਅੰਤ ਕਰਕੇ ਮਨੁੱਖ ਜਾਤੀ ਨੂੰ ਸੰਦੇਸ਼ ਦਿੱਤਾ ਕਿ ਸੱਚ ਅਤੇ ਧਰਮ ਦੀ ਸਥਾਪਨਾ ਲਈ ਜਗਤ ਨੂੰ ਅਸੁਰੀ ਤਾਕਤਾਂ ਤੋਂ ਮੁਕਤ ਕੀਤਾ ਜਾਣਾ ਜ਼ਰੂਰੀ ਹੈ ਭਗਵਾਨ ਸ੍ਰੀਰਾਮ ਦਾ ਜੀਵਨ ਅਤੇ ਉਨ੍ਹਾਂ ਦਾ ਆਚਰਨ ਸੰਸਾਰ ਲਈ ਪ੍ਰੇਰਨਾਦਾਇਕ ਹੈ ਉਨ੍ਹਾਂ ਦੇ ਦੱਸੇ ਆਦਰਸ਼ਾਂ ‘ਤੇ ਚੱਲ ਕੇ ਹੀ ਇੱਕ ਸੱਭਿਆ ਅਤੇ ਸੁਸੰਸਕ੍ਰਿਤ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ
ਅਰਵਿੰਦ ਜੈਤਿਲਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ