ਧੁੰਦ ਵੀ ਹਟੇਗੀ ਅਤੇ ਧੁੱਪ ਵੀ ਨਿੱਕਲੇਗੀ
ਇਸ ਦੁਨੀਆ ‘ਚ ਹਰ ਵਿਅਕਤੀ ਦੁਖੀ ਹੈ ਅਤੇ ਦੁੱਖਾਂ ਤੋਂ ਪ੍ਰੇਸ਼ਾਨ ਹੈ, ਅਸਫ਼ਲ ਹੋਣ ਦੇ ਡਰ ਨਾਲ ਜੀਅ ਰਿਹਾ ਹੈ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਮੁਕਤੀ ਵੀ ਚਾਹੁੰਦਾ ਹੈ ਪਰ ਯਤਨ ਜ਼ਿਆਦਾ ਦੁਖੀ ਤੇ ਅਸਫ਼ਲ ਹੋਣ ਦੇ ਹੀ ਕਰਦਾ ਹੈ ਹਰ ਵਿਅਕਤੀ ਦਾ ਧਿਆਨ ਆਪਣੀਆਂ ਸਫ਼ਲਤਾਵਾਂ ‘ਤੇ ਘੱਟ ਤੇ ਅਸਫ਼ਲਤਾਵਾਂ ‘ਤੇ ਜਿਆਦਾ ਟਿਕਿਆ ਹੈ ਸਕਾਰਾਤਮਕ ਨਜ਼ਰੀਆ ਬਣਾਉਣ ਨਾਲ ਹੀ ਅਸਫ਼ਲਤਾ ਦੀ ਧੁੰਦ ਹਟ ਸਕਦੀ ਹੈ ਅਤੇ ਸਫ਼ਲਤਾ ਦੀ ਧੁੱਪ ਖਿੜ ਸਕਦੀ ਹੈ ਇਹ ਸਾਡੇ ‘ਤੇ ਹੀ ਹੈ ਕਿ ਅਸੀਂ ਚਾਹੀਏ ਤਾਂ ਬਿਖ਼ਰ ਜਾਈਏ ਜਾਂ ਪਹਿਲਾਂ ਤੋਂ ਬਿਹਤਰ ਬਣ ਜਾਈਏ ਤੁਸੀਂ ਮਾੜੀ ਕਿਸਮਤ ਕਹਿ ਕੇ ਖੁਦ ਨੂੰ ਦਿਲਾਸਾ ਵੀ ਦੇ ਦਿੰਦੇ ਹੋ, ਪਰ, ਸੱਚ ਇਹੀ ਹੈ ਕਿ ਇਹ ਕਿਸਮਤ ‘ਤੇ ਨਹੀਂ, ਤੁਹਾਡੇ ‘ਤੇ ਨਿਰਭਰ ਕਰਦਾ ਹੈ ਤੁਸੀਂ ਓਹੀ ਬਣ ਜਾਂਦੇ ਹੋ, ਜੋ ਤੁਸੀਂ ਚੁਣਦੇ ਹੋ ਲੇਖਕ ਸਟੀਫ਼ਨ ਕੋਵੇ ਕਹਿੰਦੇ ਹਨ, ‘ਮੈਂ ਆਪਣੇ ਹਾਲਾਤ ਨਾਲ ਨਹੀਂ, ਫੈਸਲਿਆਂ ਨਾਲ ਬਣਿਆ ਹਾਂ’
ਉਹ ਵਿਅਕਤੀ ਬਹੁਤ ਦੁਖੀ ਹੈ ਜੋ ਭਰਮਾਂ ਤੋਂ ਗ੍ਰਸਤ ਹੈ ਇਹ ਸਹੀ ਹੈ ਕਿ ਸਾਡੀ ਸਭ ਦੀ ਇੱਕ ਸਮਾਜਿਕ ਜ਼ਿੰਦਗੀ ਹੈ ਅਸੀਂ ਉਸ ਨੂੰ ਵੀ ਜਿਉਣਾ ਹੁੰਦਾ ਹੈ ਅਸੀਂ ਇੱਕ-ਦੁਜੇ ਨਾਲ ਮਿਲਦੇ ਹਾਂ, ਆਪਸ ਵਿਚ ਕਹਿੰਦੇ-ਸੁਣਦੇ ਹਾਂ ਹੋ ਸਕਦਾ ਹੈ ਕਿ ਤੁਸੀਂ ਬਹੁਤ ਸਮਝਦਾਰ ਹੋਵੋ ਲੋਕ ਤੁਹਾਡੀ ਸਲਾਹ ਨੂੰ ਤਵੱਜੋਂ ਦਿੰਦੇ ਹੋਣ ਪਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਹੀ ਸਭ ਕੁਝ ਹੋ, ਤੁਹਾਨੂੰ ਹੀ ਸਾਰਾ ਗਿਆਨ ਹੋਵੇ ਇਸ ਤਰ੍ਹਾਂ ‘ਅਸੀਂ ਸਭ ਜਾਣਦੇ ਹਾਂ’ ਦਾ ਭਾਵ ਚਿੱਤ ਨੂੰ ਸ਼ਾਂਤ ਨਹੀਂ ਹੋਣ ਦਿੰਦਾ ਹੰਕਾਰ ਨਾਲ ਹੰਕਾਰ ਟਕਰਾਉਂਦਾ ਰਹਿੰਦਾ ਹੈ ਸ਼ੱਕ ਅਤੇ ਸੰਭਾਵਨਾਵਾਂ ਦੀਆਂ ਕੜੀਆਂ ਵਧਦੀਆਂ ਜਾਂਦੀਆਂ ਹਨ ਜਿੱਥੇ ਜ਼ਰੂਰਤ ਠਹਿਰਨ ਦੀ ਹੁੰਦੀ ਹੈ, ਅਸੀਂ ਭੱਜੇ ਜਾਂਦੇ ਹਾਂ ਸੰਭਾਵਨਾਵਾਂ ਦਾ ਪੂਰਾ ਆਕਾਸ਼ ਸਾਡੇ ਇੰਤਜ਼ਾਰ ‘ਚ ਹੁੰਦਾ ਹੈ ਅਤੇ ਅਸੀਂ ਭਟਕਦੇ ਰਹਿ ਜਾਂਦੇ ਹਾਂ ਇਹ ਭਟਕਣ ਹੀ ਸਾਰੇ ਦੁੱਖਾਂ, ਪ੍ਰੇਸ਼ਾਨੀਆਂ ਤੇ ਸਮੱਸਿਆਵਾਂ ਦਾ ਕਾਰਨ ਹੈ
ਜੋ ਸਮਝਣਾ ਨਹੀਂ ਚਾਹੁੰਦਾ ਉਸ ਨੂੰ ਸਮਝਾਇਆ ਨਹੀਂ ਜਾ ਸਕਦਾ
ਇਸ ਤਰ੍ਹਾਂ ਦੇ ਹਠ ਅਤੇ ਜੜ ਕੋਟਿ ਦੇ ਲੋਕ ਸਮਝਾਉਣ ‘ਤੇ ਵੀ ਸਮਝ ਨਹੀਂ ਸਕਦੇ ਹਨ ਜਾਂ ਸਮਝਣਾ ਨਹੀਂ ਚਾਹੁੰਦੇ, ਜੋ ਸਮਝਣਾ ਨਹੀਂ ਚਾਹੁੰਦਾ ਉਸ ਨੂੰ?ਸਮਝਾਇਆ ਨਹੀਂ ਜਾ ਸਕਦਾ ਕਹਾਵਤ ਹੈ ਕਿ ਤੁਸੀਂ ਘੋੜੇ ਨੂੰ ਤਲਾਬ ਤੱਕ ਲਿਜਾ ਤਾਂ ਸਕਦੇ ਹੋ, ਪਰ ਉਸ ਨੂੰ ਪਾਣੀ ਪੀਣ ਲਈ ਮਜ਼ਬੂਰ ਨਹੀਂ ਕਰ ਸਕਦੇ ਜੋ ਇਹ ਧਾਰਨ ਕਰ ਬੈਠਾ ਹੈ ਕਿ ਮੈਨੂੰ ਸਮਝ ਨਹੀਂ ਹੈ, ਉਸ ਨੂੰ ਬ੍ਰਹਮਾ ਜੀ ਵੀ ਚਾਹੁਣ ਤਾਂ ਵੀ ਸਮਝਾ ਨਹੀਂ ਸਕਦੇ ਰਾਤ-ਦਿਨ ਕੰਨਾਂ ਦੇ ਪਰਦਿਆਂ ‘ਚੋਂ ਹਜ਼ਾਰਾਂ ਸ਼ਬਦ ਤੇ ਅਵਾਜਾਂ ਲੰਘਦੀਆਂ ਹਨ ਅਸੀਂ ਕੁਝ ‘ਤੇ ਹੀ ਗੌਰ ਕਰਦੇ ਹਾਂ ਉਨ੍ਹਾਂ ‘ਚੋਂ ਵੀ ਬਹੁਤ ਘੱਟ ਸ਼ਬਦ ਹੁੰਦੇ ਹਨ,
ਜੋ ਦਿਲ ਨੂੰ ਛੂੰਹਦੇ ਹਨ ਦਰਅਸਲ, ਸਾਡੇ ਸੁਣਨ ਅਤੇ ਸਮਝਣ ਵਿਚਕਾਰ ਇੱਕ ਦੂਰੀ ਹੁੰਦੀ ਹੈ ਜ਼ਰੂਰੀ ਨਹੀਂ ਜੋ ਸੁਣਿਆ, ਉਹ ਓਵੇਂ ਹੀ ਸਮਝ ਲਿਆ ਜਾਵੇ ਰੂਮੀ ਤਾਂ ਕਹਿੰਦੇ ਹਨ, ‘ਜਦੋਂ ਕੰਨ ਧਿਆਨ ਨਾਲ ਸੁਣਦੇ ਹੋਣ ਤਾਂ ਉਹ ਅੱਖ ਬਣ ਜਾਂਦੇ ਹਨ ਪਰ ਸ਼ਬਦ ਜੇਕਰ ਦਿਲ ਦੇ ਕੰਨਾਂ ਤੱਕ ਨਹੀਂ ਜਾਂਦੇ, ਤਾਂ ਕੁਝ ਨਹੀਂ ਘਟਦਾ’ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰੀਏ ਕਿ ਤੁਹਾਨੂੰ ਆਪਣੇ ਜੀਵਨ ‘ਚ ਕਿਹੜੀਆਂ ਚੀਜਾਂ ਤੋਂ ਸ਼ਿਕਾਇਤਾਂ ਹਨ, ਕੀ ਤੁਸੀਂ ਮੁਸਕਰਾਉਂਦੇ ਨਹੀਂ ਹੋ, ਕੀ ਤੁਸੀਂ ਦੂਜਿਆਂ ਦੇ ਨੇੜੇ ਜਾਣ ਤੋਂ ਝਿਜਕਦੇ ਹੋ ਤੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਸਿਰਫ਼ ਤੁਸੀਂ ਹੀ ਸਭ ਕੁਝ ਜਾਣਦੇ ਹੋ ਅਤੇ ਜੋ ਤੁਸੀਂ ਸੋਚਦੇ ਹੋ, ਉਹ ਆਖ਼ਰੀ ਸੱਚ ਹੈ
ਇਸ ਲਈ ਸਥਾਈ ਸੁਰੱਖਿਆ ਵਰਗਾ ਕੋਈ ਪਲ ਨਹੀਂ ਹੁੰਦਾ
ਜੀਵਨ ਕਦੇ ਇੱਕੋ-ਜਿਹਾ ਨਹੀਂ ਰਹਿੰਦਾ, ਇਸ ਲਈ ਸਥਾਈ ਸੁਰੱਖਿਆ ਵਰਗਾ ਕੋਈ ਪਲ ਨਹੀਂ ਹੁੰਦਾ ਇਸ ਲਈ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਯਤਨ ਕਰੋ ਤੁਹਾਨੂੰ ਜੋ ਡਰ ਹੈ, ਉਨ੍ਹਾਂ ਤੋਂ ਮੂੰਹ ਲੁਕਾਉਣ ਦੀ ਬਜਾਇ ਉਨ੍ਹਾਂ ਦਾ ਸਾਹਮਣਾ ਕਰੋ ਇਹ ਚੰਗੀ ਗੱਲ ਹੈ ਕਿ ਸਕਾਰਾਤਮਿਕਤਾ ਨਾਲ ਸਾਨੂੰ ਅੱਗੇ ਵਧਣ ਦੀ ਊਰਜਾ ਮਿਲਦੀ ਹੈ,
ਪਰ ਇਹ ਵੀ ਜ਼ਰੂਰੀ ਨਹੀਂ ਕਿ ਹਮੇਸ਼ਾ ਸਭ ਕੁਝ ਖੂਬਸੂਰਤ, ਸਹਿਜ਼ ਅਤੇ ਸਕਾਰਾਤਮਕ ਹੀ ਹੋਵੇ ਇਸ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਪੂਰੀ ਊਰਜਾ ਨਾਲ ਕਰੋ ਹਮੇਸ਼ਾ ਖੁਦ ਨੂੰ ਸੁਰੱਖਿਆ ਦੇ ਘੇਰੇ ‘ਚ ਨਾ ਬੰਨ੍ਹੋ, ਚੁਣੌਤੀਆਂ ਜ਼ਰੂਰੀ ਹਨ ਸਫ਼ਲ ਜੀਵਨ ਲਈ, ਇਸ ਲਈ ਚੁਣੌਤੀਆਂ ਤੋਂ ਭੱਜੋ ਨਾ, ਉਨ੍ਹਾਂ ਦਾ ਸਾਹਮਣਾ ਕਰੋ ਤੁਸੀਂ ਵੀ ਇਨਸਾਨ ਹੋ ਤੇ ਤੁਹਾਡੇ ਤੋਂ ਵੀ ਗਲਤੀ ਹੋ ਸਕਦੀ ਹੈ, ਇਸ ਦਾ ਅਰਥ ਇਹ ਨਹੀਂ ਕਿ ਤੁਸੀਂ ਕਰਮ ਕਰਨਾ ਹੀ ਛੱਡ ਦਿਓ ਗਲਤੀਆਂ ਤੋਂ ਨਾ ਘਬਰਾਓ, ਉਨ੍ਹਾਂ ‘ਚ ਸੁਧਾਰ ਕਰਦੇ ਰਹੋ ਗਲਤੀ ਇੱਕ ਅਜਿਹਾ ਤਜ਼ਰਬਾ ਹੈ, ਜੋ ਤੁਹਾਡੀ ਅਗਲੀ ਵਾਰ ਸਹੀ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ
ਜਿੱਥੇ ਦੂਜਿਆਂ ਦੇ ਹੰਕਾਰ ਤੋਂ ਪ੍ਰੇਸ਼ਾਨ ਲੋਕ ਘੱਟ ਹਨ ਤੇ ਖੁਦ ਦੇ ਹੰਕਾਰ ਤੋਂ ਪ੍ਰੇਸ਼ਾਨ ਜ਼ਿਆਦਾ
ਹੰਕਾਰ ਤੋਂ ਪ੍ਰੇਸ਼ਾਨ ਲੋਕਾਂ ਦੀ ਬਹੁਤ ਵੱਡੀ ਦੁਨੀਆ ਹੈ ਜਿੱਥੇ ਦੂਜਿਆਂ ਦੇ ਹੰਕਾਰ ਤੋਂ ਪ੍ਰੇਸ਼ਾਨ ਲੋਕ ਘੱਟ ਹਨ ਤੇ ਖੁਦ ਦੇ ਹੰਕਾਰ ਤੋਂ ਪ੍ਰੇਸ਼ਾਨ ਜ਼ਿਆਦਾ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਾਨੂੰ ਦੂਜਿਆਂ ਦਾ ਹੰਕਾਰ ਤਾਂ ਦਿਸਦਾ ਹੈ, ਪਰ ਆਪਣਾ ਨਹੀਂ ਆਪਣੇ ਅੰਦਰ ਦਾ ਹੰਕਾਰ ਦੇਖੋ ਅਤੇ ਹੰਕਾਰ ਮੁਕਤ ਹੋਣ ਦਾ ਯਤਨ ਕਰੋ ਲੇਖਿਕਾ ਸਿਪਨੇਜਾ ਕਹਿੰਦੇ ਹਨ, ‘ਹੰਕਾਰੀ ਵਿਅਕਤੀ ਆਪਣੇ ਚੰਗੇ ਕੰਮ ਦੀ ਅਤੇ ਦੂਜਿਆਂ ਦੇ ਖ਼ਰਾਬ ਕੰਮ ਦੀ ਗਿਣਣੀ ਹੀ ਕਰਦਾ ਰਹਿੰਦਾ ਹੈ’
ਇਹ ਹੰਕਾਰ ਹੀ ਹੈ ਜਿਸ ਦੇ ਚੱਲਦਿਆਂ ਸਭ ਚਾਹੁੰਦੇ ਹਨ ਕਿ ਉਨ੍ਹਾਂ ਦੇ ਨੇੜੇ-ਤੇੜੇ ਵਾਲੇ ਉਨ੍ਹਾਂ ਨੂੰ ਸੁਣਨ, ਉਨ੍ਹਾਂ ਦਾ ਅਨੁਸਰਨ ਕਰਨ ਜਿਵੇਂ ਉਹ ਕਹਿ ਰਹੇ ਹਨ, ਓਵੇਂ ਹੀ ਕਰਨ ਪਰ ਕੀ ਅਜਿਹਾ ਹੁੰਦਾ ਹੈ? ਜਿਆਦਾਤਰ ਇਹੀ ਕਹਿੰਦੇ ਹੋਏ ਮਿਲਦੇ ਹਨ ਕਿ ਡਰਾਏ-ਧਮਕਾਏ ਬਿਨਾਂ ਕੰਮ ਹੀ ਨਹੀਂ ਹੁੰਦਾ ਨਤੀਜਾ, ਕਹਿਣ ਅਤੇ ਸੁਣਨ ਵਾਲੇ ਵਿਚਕਾਰ ਇੱਕ ਦੂਰੀ ਹੀ ਬਣੀ ਰਹਿੰਦੀ ਹੈ ਅਤੇ ਨਵੀਂਆਂ-ਨਵੀਆਂ ਸਮੱਸਿਆਵਾਂ ਪੈਦਾ ਕਰਦੀ ਰਹਿੰਦੀ ਹੈ ਮੈਨੇਜਮੈਂਟ ਗੁਰੂ ਬ੍ਰਾਇਨ ਟੇਜਸੀ ਕਹਿੰਦੇ ਹਨ, ‘ਕਿਸੇ ਵੀ ਖੇਤਰ ‘ਚ ਪ੍ਰਬੰਧ ਦਾ ਇੱਕ ਹੀ ਅਚੂਕ ਨਿਯਮ ਹੈ ਦੂਜਿਆਂ ਤੋਂ ਉਸ ਤਰ੍ਹਾਂ ਕੰਮ ਕਰਵਾਓ, ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਦੂਜੇ ਤੁਹਾਡੇ ਤੋਂ ਕੰਮ ਕਰਵਾਉਣ’
ਮੈਨੇਜਮੈਂਟ ਦਾ ਸਿਧਾਂਤ ਹੈ ਕਿ ਕਰਮਚਾਰੀ ਨੂੰ ਅਧਿਕਾਰੀ ਦੇ ਸੰਕੇਤ ਨੂੰ ਸਮਝਣਾ ਚਾਹੀਦਾ ਹੈ
ਮੈਨੇਜਮੈਂਟ ਦਾ ਸਿਧਾਂਤ ਹੈ ਕਿ ਕਰਮਚਾਰੀ ਨੂੰ ਅਧਿਕਾਰੀ ਦੇ ਸੰਕੇਤ ਨੂੰ ਸਮਝਣਾ ਚਾਹੀਦਾ ਹੈ ਦੂਜੇ ਸ਼ਬਦਾਂ ‘ਚ ਦ੍ਰਿਸ਼ਟਾਂਤ ਦੀ ਭਾਸ਼ਾ ‘ਚ ਕਿਹਾ ਗਿਆ ਹੈ ਕਰਮਚਾਰੀ ਨੂੰ ਆਪਣੇ ਅਧਿਕਾਰੀ ਦਾ ਮਹਾਰਾਣਾ ਪ੍ਰਤਾਪ ਵਾਲਾ ਚੇਤਕ ਹੋਣਾ ਚਾਹੀਦਾ ਹੈ ਚੇਤਕ ਘੋੜੇ ਦੀ ਸਮਝ-ਬੂਝ ਅਤੇ ਸਵਾਮੀ ਭਗਤੀ ਪ੍ਰਸਿੱਧ ਹੈ ਜੇਕਰ ਅਜਿਹਾ ਕਰਮਚਾਰੀ ਹੋਵੇ ਤਾਂ ਕੰਪਨੀ ਦਾ ਬਹੁਤ ਵਿਕਾਸ ਹੋਵੇਗਾ ਅਜਿਹੇ ਲੋਕਾਂ ਦਾ ਜੀਵਨ ਵੀ ਸੁਖੀ ਹੁੰਦਾ ਹੈ ਪਰ ਅੱਜ ਇਹ ਗੱਲ ਦੇਖਣ ‘ਚ ਨਹੀਂ ਆਉਂਦੀ ਇਹੀ ਕਾਰਨ ਹੈ ਕਿ ਹਰ ਵਿਅਕਤੀ ਦਾ ਆਪਣੇ ਕੰਮ ਪ੍ਰਤੀ ਉਤਸ਼ਾਹ ਘੱਟ ਹੁੰਦਾ ਜਾ ਰਿਹਾ ਹੈ
ਕਿੰਨੇ ਹੀ ਕੰਮ ਅਜਿਹੇ ਹੁੰਦੇ ਹਨ, ਜੋ ਰੋਜ਼ ਜ਼ਿਹਨ ‘ਚ ਆਉਂਦੇ ਹਨ ਅਤੇ ਉਨ੍ਹਾਂ ਨੂੰ ਅਸੀਂ ਬਿਨਾਂ ਕੁਝ ਕੀਤੇ ਅੱਗੇ ਲਈ ਖਿਸਕਾ ਦਿੰਦੇ ਹਾਂ ਸਾਡੇ ਕਿੰਨੇ ਹੀ ਸੁਫ਼ਨੇ ਅਤੇ ਵਿਚਾਰ ਇਸ ਤਰ੍ਹਾਂ ਟਲਦੇ-ਟਲਦੇ ਅਤੀਤ ਬਣ ਚੁੱਕੇ ਹਨ ਅਤੇ ਫ਼ਿਰ ਸਾਨੂੰ ਲੱਗਦਾ ਹੈ ਕਿ ਜਿੰਦਗੀ ਵੀ ਢਲਦੇ-ਢਲਦੇ ਹੀ ਬੀਤ ਰਹੀ ਹੈ ਦਰਅਸਲ ਅਸੀਂ ਜਾਣਦੇ ਹੀ ਨਹੀਂ ਕਿ ਆਖ਼ਰ ਅਸੀਂ ਚਾਹੁੰਦੇ ਕੀ ਹਾਂ? ਅਸੀਂ ਜੋ ਚਾਹੁੰਦੇ ਹਾਂ ਅਤੇ ਉਸ ਨੂੰ ਪੂਰਾ ਕਰਨ ਲਈ ਜੋ ਕਰਨਾ ਹੈ, ਇਸ ਵਿਚਲੀ ਦੂਰੀ ਨੂੰ ਘੱਟ ਕਰਨਾ ਹੀ ਸਫ਼ਲਤਾ ਦਿਵਾਉਂਦਾ ਹੈ
ਗਿਆਨ ਦਾ ਵਿਕਾਸ ਤਾਂ ਬਹੁਤ ਹੋ ਰਿਹਾ ਹੈ, ਪਰੰਤੂ ਬੇਨਤੀ ਨੂੰ ਘੱਟ ਕਰਨ ਦੀ ਸਾਧਨਾ ਨਹੀਂ ਹੋ ਰਹੀ
ਅੱਜ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਗਿਆਨ ਦਾ ਵਿਕਾਸ ਤਾਂ ਬਹੁਤ ਹੋ ਰਿਹਾ ਹੈ, ਪਰੰਤੂ ਬੇਨਤੀ ਨੂੰ ਘੱਟ ਕਰਨ ਦੀ ਸਾਧਨਾ ਨਹੀਂ ਹੋ ਰਹੀ ਹੈ ਸਮੱਸਿਆ ਇਹ ਵੀ ਹੈ ਕਿ ਚਰਿੱਤਰ ਦਾ ਪਾਠ ਵੀ ਨਹੀਂ ਪੜ੍ਹਾਇਆ ਜਾਂਦਾ ਸਿਰਫ਼ ਪੈਸਾ ਕਮਾਉਣ ਦਾ ਪਾਠ ਪੜ੍ਹਾਇਆ ਜਾਂਦਾ ਹੈ ਹੁਣ ਕੌਣ ਸਮਝਾਵੇ ਕਿ ਗਾਲ੍ਹ ਦੇ ਬਦਲੇ ਗਾਲ੍ਹ ਦੇਣਾ ਤਾਂ ਗਾਲ੍ਹ ਦੇਣ ਵਾਲੇ ਦੀ ਸ਼੍ਰੇਣੀ ‘ਚ ਆਉਣਾ ਹੈ ਸਫ਼ਲਤਾ ਸਿਰ ‘ਤੇ ਜਲਦੀ ਚੜ੍ਹਦੀ ਹੈ ਤੇ ਅਸਫ਼ਲਤਾ ਦਿਲ ‘ਤੇ ਜਿੱਤ ਦੇ ਨਸ਼ੇ ‘ਚ ਝੂਮਦੇ ਹੋਏ ਨੂੰ ਹਾਰ ਨਹੀਂ ਦਿਸਦੀ ਤੇ ਹਾਰੇ ਹੋਏ ਨੂੰ ਜਿੱਤ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ
ਪਰ, ਅਸਲੀ ਜਿੱਤ ਉਨ੍ਹਾਂ ਦੀ ਹੁੰਦੀ ਹੈ ਜੋ ਸਫ਼ਲਤਾ ਨੂੰ ਸਿਰ ਨਹੀਂ ਚੜ੍ਹਨ ਦਿੰਦੇ ਤੇ ਹਾਰ ਨੂੰ ਦਿਲ ‘ਤੇ ਨਹੀਂ ਲਾਉਂਦੇ ਲੇਖਕ ਕ੍ਰਿਸ਼ ਗਾਰਡਨਰ ਕਹਿੰਦੇ ਹਨ, ‘ਸਮੱਸਿਆਵਾਂ ਨੂੰ ਹੱਲ ਨਾ ਕਰ ਸਕਣਾ ਠੀਕ ਹੈ, ਪਰ ਉਨ੍ਹਾਂ ਤੋਂ ਭੱਜਣਾ, ਬਿਲਕੁਲ ਨਹੀਂ’ ਹਾਰ ਹੋਵੇ ਜਾਂ ਜਿੱਤ, ਸਾਨੂੰ ਆਪਣਾ ਸੌ ਫੀਸਦੀ ਦੇਣ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦੈ ਇਹੀ ਹੈ ਸਾਰਥਿਕ ਤੇ ਸਫ਼ਲ ਜ਼ਿੰਦਗੀ ਦਾ ਮਾਰਗ, ਨਵੇਂ ਜੀਵਨ ਦੀ ਸ਼ੁਰੂਆਤ
ਲਲਿਤ ਗਰਗ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।