ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਬੱਚਿਆਂ ਨੂੰ ਪੀ...

    ਬੱਚਿਆਂ ਨੂੰ ਪੀਸੀਵੀ ਵੈਕਸੀਨ ਦੀ ਦਿੱਤੀ ਪਹਿਲੀ ਖ਼ੁਰਾਕ

    ਬੱਚਿਆਂ ਨੂੰ ਪੀਸੀਵੀ ਵੈਕਸੀਨ ਦੀ ਦਿੱਤੀ ਪਹਿਲੀ ਖ਼ੁਰਾਕ

    ਲੌਂਗੋਵਾਲ, (ਹਰਪਾਲ)। ਸਿਹਤ ਵਿਭਾਗ ਪੰਜਾਬ ਵੱਲੋਂ ਬੱਚਿਆਂ ਵਿਚ ਨਿਮੂਨੀਆਂ ਤੋਂ ਬਚਾਅ ਲਈ ਪੀਸੀਵੀ ਵੈਕਸੀਨ ਨੂੰ ਟੀਕਾਕਰਨ ਸੂਚੀ ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਅੰਜੂ ਸਿੰਗਲਾ ਦੇ ਨਿਰਦੇਸ਼ਾਂ ‘ਤੇ ਅੱਜ ਟੀਕਾਕਰਨ ਦਿਵਸ ਮੌਕੇ ਬਲਾਕ ਲੌਂਗੋਵਾਲ ਦੇ ਵੱਖ ਵੱਖ ਪਿੰਡਾਂ ਵਿੱਚ 36 ਬੱਚਿਆਂ ਨੂੰ ਪੀਸੀਵੀ ਦੀ ਪਹਿਲੀ ਖ਼ੁਰਾਕ ਦਿੱਤੀ ਗਈ।

    ਇਸ ਮੌਕੇ ਜਾਣਕਾਰੀ ਦਿੰਦਿਆਂ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਨਿਊਮੋਨੋਕੌਕਲ ਕੰਜੂਗੇਟ ਟੀਕਾਕਰਨ ਇੱਕ ਵਿਸ਼ੇਸ਼ ਪ੍ਰਕਾਰ ਦੇ ਫੇਫੜਿਆਂ ਦੀ ਲਾਗ ਭਾਵ ਨਿਮੂਨੀਆ ਨੂੰ ਰੋਕਣ ਵਿੱਚ ਸਹਾਈ ਹੁੰਦਾ ਹੈ ਜੋ ਕਿ ਸਟਰੈਪਟੋਕੋਕਸ ਨਿਮੂਨੀਆ ਨਾਮਕ ਜੀਵਾਣੂ ਦੇ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਿਮੂਨੀਆ ਹਰੇਕ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ ਪਰ ਦੋ ਸਾਲ ਤੱਕ ਦੇ ਬੱਚਿਆਂ ਅਤੇ 65 ਸਾਲ ਤੋਂ ਵੱਧ ਬਜ਼ੁਰਗਾਂ ਲਈ ਇਹ ਵਧੇਰੇ ਘਾਤਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਰੋਨਿਕ ਬੀਮਾਰੀਆਂ ਤੋਂ ਪੀੜਤ ਵਿਅਕਤੀ ਅਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਵੀ ਇਸ ਦਾ ਵਧੇਰੇ ਖਤਰਾ ਹੁੰਦਾ ਹੈ।

    ਯਾਦਵਿੰਦਰ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ ਹੁਣ ਇਸ ਤੋਂ ਬਚਾਅ ਲਈ ਪੰਜਾਬ ਵਿੱਚ 25 ਅਗਸਤ ਨੂੰ ਪੀ ਸੀ ਵੀ ਵੈਕਸੀਨ ਲਾਂਚ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਬੱਚਿਆਂ ਦੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਵੈਕਸੀਨ ਨਿਊਮੋਨੋਕੋਕਲ ਜੀਵਾਣੂਆਂ ਦੀਆਂ ਦਸ ਕਿਸਮਾਂ ਤੋਂ ਸੁਰੱਖਿਆ ਪ੍ਰਦਾਨ ਕਰੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਹਿਲਾਂ ਤੋਂ ਹੀ ਟ੍ਰੇਨਿੰਗ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਵੈਕਸੀਨ ਬਹੁਤ ਮਹਿੰਗੀ ਹੈ ਜਦਕਿ ਸਰਕਾਰੀ ਹਸਪਤਾਲਾਂ ਵਿੱਚ ਇਸ ਨੂੰ ਬਿਲਕੁਲ ਮੁਫ਼ਤ ਲਗਾਇਆ ਜਾਵੇਗਾ।

    ਹੈਲਥ ਵੈਲਨੈਸ ਕਲੀਨਿਕ ਤੁੰਗਾਂ ਵਿਖੇ ਪੀ ਸੀ ਵੈਕਸੀਨ ਦੀ ਸ਼ੁਰੂਆਤ ਕਰਦਿਆਂ ਵੀਰਪਾਲ ਕੌਰ ਸੀ ਐਚ ਓ, ਅਮਨਦੀਪ ਕੌਰ ਏ ਐਨ ਐਮ ਅਤੇ ਗੁਰਪ੍ਰੀਤ ਸਿੰਘ ਹੈਲਥ ਵਰਕਰ ਨੇ ਕਿਹਾ ਕਿ ਪੀਸੀਵੀ ਵੈਕਸੀਨ ਦੀਆ ਤਿੰਨ ਖ਼ੁਰਾਕਾਂ ਬੱਚਿਆਂ ਨੂੰ ਦਿੱਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਖੁਰਾਕ ਬੱਚੇ ਦੇ ਡੇਢ ਮਹੀਨੇ ਦੀ ਉਮਰ ’ਤੇ, ਦੂਜੀ ਖੁਰਾਕ ਸਾਢੇ ਤਿੰਨ ਮਹੀਨੇ ਅਤੇ ਤੀਜੀ ਖੁਰਾਕ ਬੱਚੇ ਦੇ ਨੌ ਮਹੀਨੇ ਦੇ ਹੋਣ ’ਤੇ ਦਿੱਤੀ ਜਾਵੇਗੀ। ਇਸ ਮੌਕੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ