ਹੰਗਾਮੇ ਦੀ ਭੇਂਟ ਚੜ੍ਹਦੀਆਂ ਦੇਸ਼ਵਾਸੀਆਂ ਦੀਆਂ ਉਮੀਦਾਂ
ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੰਗਾਮੇ ਨਾਲ ਹੋਈ ਹੈ ਵਿਰੋਧੀ ਧਿਰ ਸੰਸਦ ਦੀ ਕਾਰਵਾਈ ’ਚ ਲਾਗਤਾਰ ਵਿਰੋਧ ਪੈਦਾ ਕਰ ਕਹੀ ਹੈ ਵਿਰੋਧੀ ਧਿਰ ਦੇ ਵਰਤਾਓ ਨਾਲ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਆਮ ਜਨਤਾ ਦਾ ਕੁਝ ਵੀ ਭਲਾ ਇਸ ਸੈਸ਼ਨ ’ਚ ਹੋਣ ਵਾਲਾ ਨਹੀਂ ਹੈ ਜਨਤਾ ਖਾਲੀ ਹੱਥ ਸੀ ਅਤੇ ਖਾਲੀ ਹੱਥ ਹੀ ਰਹੇਗੀ ਹੰਗਾਮਾ ਕਰਕੇ ਜਨਤਾ ਦੀ ਪਸੀਨੇ ਦੀ ਕਮਾਈ ਨਾਲ ਚੱਲਣ ਵਾਲੀ ਸੰਸਦ ’ਚ ਆਪਹੁਦਰੇ ਤਰੀਕੇ ਨਾਲ ਲੋਕਤੰਤਰ ਦਾ ਅਪਮਾਨ ਕੀਤਾ ਜਾ ਰਿਹਾ ਹੈ
ਸੰਸਦ ਲੋਕਤੰਤਰ ਦਾ ਉਹ ਮੰਦਰ ਹੈ ਜਿਸ ’ਚ ਪੂਰੇ ਦੇਸ਼ ਅਤੇ ਦੇਸ਼ਵਾਸੀਆਂ ਨੂੰ ਉਮੀਦਾਂ, ਆਸਾਵਾਂ ਅਤੇ ਵਿਸ਼ਵਾਸ ਹੁੰਦਾ ਹੈ ਪੂਰੇ ਦੇਸ਼ ਦੀ ਦ੍ਰਿਸ਼ਟੀ ਇਸ ’ਤੇ ਲੱਗੀ ਰਹਿੰਦੀ ਹੈ ਇਹ ਬੈਠ ਕੇ ਸਾਡੇ ਵੱਲੋਂ ਨਿਰਵਾਚਿਤ ਅਗਵਾਈ ਸਾਡੇ ਲਈ ਕਲਿਆਣਕਾਰੀ ਨੀਤੀਆਂ, ਕਾਨੂੰਨ ਅਤੇ ਭਲਾਈ ਕਾਰਜ ਕਰਦੇ ਹਨ ਪਰ ਕੋਰੋਨਾ ਮਹਾਂਮਾਰੀ ਦੇ ਸਮੇਂ ਮਾਨਸੂਨ ਸੈਸ਼ਨ ’ਚ ਜੋ ਦ੍ਰਿਸ਼ ਦਿਖਾਈ ਦੇ ਰਹੇ ਹਨ, ਉਹ ਕੋਰੋਨਾ ਮਹਾਂਮਾਰੀ ਦੇ ਕਹਿਰ ਕਾਰਨ ਨਿਰਾਸ਼ ਅਤੇ ਟੁੱਟ ਚੁੱਕੇ ਸਮਾਜ ਨੂੰ ਇੱਕ ਹੋਰ ਵੱਡੀ ਨਿਰਾਸ਼ਾ ਵੱਲ ਧੱਕ ਰਹੇ ਹਨ ਸਕਕਾਰ ਅਤੇ ਵਿਰੋਧੀ ਧਿਰ ’ਚ ਦੂਸ਼ਣਬਾਜ਼ੀ ਦੀ ਪ੍ਰਥਾ ਕੋਈ ਨਵੀਂ ਨਹੀਂ ਹੈ
ਇਸ ’ਚ ਦੋਵਾਂ ਨੂੰ ਹੀ ਖੂਬ ਆਨੰਦ ਵੀ ਆਉਂਦਾ ਹੈ ਪਰ ਕੋਰੋਨਾ ਮਹਾਂਮਾਰੀ ਦਾ ਸੰਕਟ ਸਿਰ ’ਤੇ ਮੰਡਰਾ ਰਿਹਾ ਹੈ ਤੀਜੀ ਲਹਿਰ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਅਜਿਹੇ ’ਚ ਹੰਗਾਮੇ ਅਤੇ ਰਣਨੀਤੀ ’ਚ ਆਮ ਜਨਤਾ ਦੀ ਭਲਾਈ ਨਾਲ ਜੁੜੇ ਗੰਭੀਰ ਅਤੇ ਅਤਿ ਮਹੱਤਵ ਦੇ ਵਿਸ਼ਿਆਂ ਦੀ ਘੋਰ ਅਣਦੇਖੀ ਹੋ ਰਹੀ ਹੈ
ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ ਸੰਸਦ ਸੈਸ਼ਨ ਉਹ ਸਮਾਂ ਹੁੰਦਾ ਹੈ ਜਦੋਂ ਦੇਸ਼ ਭਰ ਦੇ ਚੁਣੇ ਹੋਏ ਸੰਸਦ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਰੁਖ ਕਰਦੇ ਹਨ ਰੁਖ ਕੀਤਾ ਜਾਂਦਾ ਹੈ ਸੈਸ਼ਨ ’ਚ ਸ਼ਾਮਲ ਹੋਣ ਲਈ ਰੁਖ ਕੀਤਾ ਜਾਂਦਾ ਹੈ ਕਿ ਦਿੱਲੀ ਪਹੁੰਚ ਕੇ ਆਪਣੇ ਪ੍ਰਦੇਸ਼ ਦੀ ਜਨਤਾ ਲਈ ਜਿੰਨਾਂ ਵੀ ਹੋ ਸਕੇ ਕੀਤਾ ਜਾਵੇ ਇਹੀ ਕਾਰਨ ਹੁੰਦਾ ਹੈ ਕਿ ਵੋਟ ਦੇ ਕੇ ਸਾਂਸਦਾਂ ਨੂੰ ਸੰਸਦ ’ਚ ਭੇਜਣ ਦਾ ਵੀ ਤਾਂ ਕਿ ਸਾਲ ’ਚ ਜਦੋਂ-ਜਦੋਂ ਸੰਸਦ ਦਾ ਸੈਸ਼ਨ ਸ਼ੁਰੂ ਹੋਵੇ
ਉਦੋਂ ਉਦੋਂ ਤੁਹਾਡੇ ਸੰਸਦ ਜੀ ਉਥੇ ਜਾ ਕੇ ਆਪਣੇ ਸੰਸਦੀ ਖੇਤਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਸੰਸਦ ਦੋ ਵਾਰ ਸਥਾਗਿਤ ਤੇ ਫ਼ਿਰ ਪੂਰੇ ਦਿਨ ਲਈ ਪਰ ਉਨ੍ਹਾਂ ਦੇ ਭੱਤੇ ਖਰੇ ਹੋ ਜਾਂਦੇ ਹਨ ਇੱਥੋਂ ਤੋਂ ਸਾਂਸਦ ਵੀ ਜਾਂਦੇ ਹਨ ਕੰਮ ਕਰਨ, ਉਥੇ ਧਰਨਾ, ਪ੍ਰਦਰਸ਼ਨ ਅਤੇ ਹੋ ਹੱਲੇ ’ਚ ਮਸ਼ਗੂਲ ਹੋ ਜਾਂਦੇ ਹਨ ਹੁਣ ਉਹ ਪੈਸਾ ਜੋ ਉਨ੍ਹਾਂ ਦੇ ਉਥੇ ਜਾਣ ਨਾਲ ਖਰਚ ਹੋਇਆ ਉਹ ਕਿਸਦਾ ਹੁੰਦਾ ਹੈ? ਉਹ ਪੈਸਾ ਤੁਹਾਡਾ ਅਤੇ ਸਾਡਾ ਹੁੰਦਾ ਹੈ
ਇੱਕ ਰਿਪੋਰਟ ਅਨੁਸਾਰ 29 ਜਨਵਰੀ ਤੋਂ 9 ਫ਼ਰਵਰੀ ਅਤੇ 5 ਮਾਰਚ ਤੋਂ 6 ਅਪ੍ਰੈਲ 2018 ਤੱਕ ਦੋ ਗੇੜਾਂ ’ਚ ਚੱਲੇ ਬਜਟ ਸੈਸ਼ਨ ’ਚ 190 ਕਰੋੜ ਤੋਂ ਜਿਆਦਾ ਰੁਪਏ ਖਰਚ ਹੋਏ ਭਾਵ ਪ੍ਰਤੀ ਮਿੰਟ ਸੰਸਦ ਦੀ ਕਾਰਵਾਈ ’ਤੇ ਤਿੰਨ ਲੱਖ ਰੁਪਏ ਤੋਂ ਜਿਆਦਾ ਦਾ ਖਰਚ ਆਇਆ ਸੰਸਦੀ ਅੰਕੜਿਆਂ ਦੀ ਗੱਲ ਕਰੀਏ ਤਾਂ 2016 ਦੇ ਸ਼ੀਤਕਾਲੀਨ ਸੈਸ਼ਨ ਦੌਰਾਨ 92 ਘੰਟੇ ਰੌਲੇ-ਰੱਪੇ ਦੀ ਵਜ੍ਹਾ ਨਾਲ ਬਰਬਾਦ ਹੋ ਗਏ ਸਨ
ਇਸ ਦੌਰਾਨ 144 ਕਰੋੜ ਰੁਪਏ ਦਾ ਨੁਕਸਾਨ ਹੋਇਆ ਜਿਸ ’ਚ 138 ਕਰੋੜ ਸੰਸਦ ਚਲਾਉਣ ’ਤੇ ਅਤੇ 6 ਕਰੋੜ ਸਾਂਸਦਾਂ ਦੀ ਤਨਖਾਹ, ਭੱਤੇ ਅਤੇ ਰਿਹਾਇਸ਼ ’ਤੇ ਖਰਚ ਹੋਏ ਇੱਕ ਸਾਲ ਦੌਰਾਨ ਸੰਸਦ ਦੇ ਤਿੰਨ ਸੈਸ਼ਨ ਹੁੰਦੇ ਹਨ
ਇਸ ’ਚੋਂ ਵੀ ਜੇਕਰ ਹਫ਼ਤਾਵਾਰੀ ਅਤੇ ਛੁੱਟੀ ਨੂੰ ਕੱਢ ਦਿੱਤਾ ਜਾਵੇ ਤਾਂ ਇਹ ਸਮਾਂ ਲਗਭਗ ਤਿੰਨ ਮਹੀਨੇ ਦਾ ਰਹਿ ਜਾਂਦਾ ਹੈ ਭਾਵ ਕੇਵਲ 70-80 ਦਿਨ ਕੰਮਕਾਜ ਹੁੰਦਾ ਹੈ ਜਿਸ ’ਚ ਵੀ ਸੰਸਦ ਠੀਕ ਤਰ੍ਹਾਂ ਨਾਲ ਚੱਲ ਰਹੀ ਪਾਉਂਦੀ ਹੈ ਇਸ ਸਮਝਿਆ ਜਾ ਸਕਦਾ ਹੈ ਕਿ ਸੰਸਦ ਦੇ ਇੱਕ ਘੰਟੇ ਦੀ ਕਾਰਵਾਈ ’ਤੇ 1.2 ਕਰੋੜ ਰੁਪਏ ਖਰਚ ਹੁੰਦੇ ਹਨ ਭਾਵ ਹਰ ਮਿੰਟ ਕਰੀਬ 2.5 ਲੱਖ ਰੁਪਏ ਇਸ ਸੰਸਦ ’ਚ ਹੋਣ ਵਾਲੇ ਕੰਮ ਤਿੰਨ ਸੈਸ਼ਨਾਂ ’ਚ ਵੰਡੇ ਹੁੰਦੇ ਹਨ ਇੱਕ ਸੈਸ਼ਨ 2-4 ਮਹੀਨਿਆਂ ਦਾ ਹੋ ਸਕਦਾ ਹੈ ਪਰ ਕੁੱਲ ਮਹੀਨਿਆਂ ’ਚੋਂ 5-7 ਮਹੀਨੇ ਹੀ ਕੰਮ ਦੇ ਹੁੰਦੇ ਹਨ ਉਨ੍ਹਾਂ ’ਚੋਂ ਘੱਟੋ ਘੱਟ 2 ਮਹੀਨੇ ਨਿਕਲ ਜਾਂਦੇ ਹਨ ਹਫ਼ਤਾਵਾਰੀ ਛੁੱਟੀਆਂ ’ਚ ਬਾਕੀ ਮਹੀਨੇ ਸਾਂਸਦਾਂ ਦੇ ਹੰਗਾਮੇ ਅਤੇ ਬਾਈਕਾਟ ’ਚ ਨਿਕਲ ਜਾਂਦੇ ਹਨ
ਸਾਲ ’ਚ 60-70 ਦਿਨ ਹੀ ਉਂਜ ਬਚਦੇ ਹਨ ਜਿਨ੍ਹਾਂ ’ਚ ਸੰਸਦ ਕੰਮ ਕਰ ਪਾਉਂਦਾ ਸਕਦੇ ਪਿਛਲੇ ਰਿਕਾਰਡ ਦੀ ਤੁਲਨਾ ’ਚ ਸੰਸਦ ਦਾ ਇਸ ਸਾਲ ਦਾ ਬਜਟ ਸੈਸ਼ਨ ਕਾਫ਼ੀ ਬਿਹਤਰ ਰਿਹਾ ਇਸ ਸਾਲ ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਤੋਂ 25 ਫਰਵਰੀ ਤੱਕ ਦੋ ਗੇੜਾਂ ’ਚ ਸੰਪੰਨ ਹੋਇਆ ਸੈਸ਼ਨ ਦੌਰਾਨ ਇੱਕ ਫ਼ਰਵਰੀ ਨੂੰ ਵਿੱਤ ਮੰਤਰੀ ਨੇ ਕੋਵਿਡ ਤੋਂ ਬਾਅਦ ਦਾ ਬਜਟ ਪੇਸ਼ ਕੀਤਾ ਅਤੇ ਸਦਨ ’ਚ ਕਈ ਅਹਿਮ ਬਿਲ ਪਾਸ ਹੋਏ ਬਜਟ ਸੈਸ਼ਨ ਦੌਰਾਨ ਲੋਕਸਭਾ ਨੇ ਕਰੀਬ 132 ਘੰਟੇ ਕੰਮਕਾਜ ਕੀਤਾ
ਇਸ ਦੌਰਾਨ ਸਦਨ ’ਚ ਕੁੱਲ 17 ਬਿੱਲ ਪੇਸ਼ ਕੀਤੇ ਗਏ ਸਦਨ ’ਚ ਰਾਸ਼ਟਰਪਤੀ ਦੇ ਭਾਸ਼ਣਾਂ ’ਤੇ ਧੰਨਵਾਦ ਤਜਵੀਜ਼ ਦੀ ਚਰਚਾ ਕਰੀਬ 17 ਘੰਟੇ ਚੱਲੀ ਅਤੇ ਲਗਭਗ 150 ਸਾਂਸਦਾਂ ਨੇ ਇਸ ’ਤੇ ਆਪਣੇ ਵਿਚਾਰ ਰੱਖੇ ਰਾਜਸਭਾ ਦੀ ਕਾਰਵਾਈ ਵੀ ਬਜਟ ਸੈਸ਼ਨ ’ਚ 104 ਘੰਟੇ ਤੋਂ ਜਿਆਦਾ ਸਮੇਂ ਤੱਕ ਚੱਲੀ ਸਦਨ ਦੀ ਕੁੱਲ 23 ਬੈਠਕਾਂ ਹੋਈਆਂ ਇਸ ਦੌਰਾਨ ਰਾਜਸਭਾ ਨੇ 19 ਬਿੱਲਾਂ ਨੂੰ ਪਾਸ ਕੀਤਾ ਬਜਟ ਸੈਸ਼ਨ ਦੇ ਪਹਿਲੇ ਗੇੜ ’ਚ ਰਾਜਸਭਾ ਦੀ ਪ੍ਰੋਡਕਿਟਵਿਟੀ 99.6 ਫੀਸਦੀ ਅਤੇ ਦੂਜੇ ਗੇੜ ’ਚ 85 ਫੀਸਦੀ ਰਹੀ ਇਸ ਤਰ੍ਹਾਂ ਰਾਜਸਭਾ ਨੇ 90 ਫੀਸਦੀ ਦੀ ਉਤਪਾਦਕਤਾ ਦੇ ਨਾਲ ਕੰਮ ਕੀਤਾ
ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਸਾਨ ਅੰਦੋਲਨ, ਪੈਟਰੋਲ-ਡੀਜਲ ਦੀ ਵਧਦੀਆਂ ਕੀਮਤਾਂ ਅਤੇ ਦਿੱਲੀ ਸ਼ਾਸਨ ਸ਼ੋਧ ਬਿੱਲ ’ਤੇ ਵਿਰੋਧੀ ਧਿਰ ਦੇ ਹੰਗਾਮੇ ਦੇ ਚੱਲਦਿਆਂ ਸੰਸਦ ਦੀ ਕਾਰਵਾਈ ’ਚ ਕਈ ਵਾਰ ਅੜਿੱਕਾ ਪੈਦਾ ਹੋਇਆ ਰਾਜ ਸਭਾ ’ਚ ਕਈ ਮੁੱਦਿਆਂ ’ਤੇ ਵਿਰੋਧੀ ਧਿਰ ਦੀ ਇੱਕਜੁਟਤਾ ਦੇਖਣ ਨੂੰ ਮਿਲੀ ਅਤੇ ਇਸ ਦੇ ਚੱਲਦਿਆਂ ਸਦਨ ਦਾ 21 ਘੰਟੇ 26 ਮਿੰਟ ਦਾ ਸਮਾਂ ਹੰਗਾਮੇ ਦੀ ਭੇਂਟ ਚੜ ਗਿਆ
ਟੀਵੀ ’ਤੇ ਹੰਗਾਮਾ ਦੇਖ ਕੇ ਤੁਸੀਂ ਆਪ ਬੇਸ਼ੱਕ ਚੈਨਲ ਬਦਲ ਦਿੰਦੇ ਹੈ , ਪਰ ਸੰਸਦ ’ਚ ਬੈਠੇ ਸਪੀਕਰ ਕੋਲ ਕੋਈ ਬਦਲ ਨਹੀਂ ਬਚਦਾ ਕਈ ਵਾਰ ਤਾਂ ਦੂਜੇ ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਸਾਹਮਣੇ ਹੀ ਸੰਸਦ ਭੱਦੀ ਸ਼ਬਦਾਵਲੀ ਤੋਂ ਲੈ ਕੇ ਕੁਰਸੀਆਂ ਦੀ ਉਠਾ-ਪਟਕ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਸਪੀਕਰ ਨੂੰ ਹਾਰ ਮੰਨ ਕੇ ਕਾਰਵਾਈ ਸਥਾਪਿਤ ਕਰਨੀ ਪੈਂਦੀ ਹੈ ਜਰਾ ਸੋਚੋ!
ਦੇਸ਼ ਦੀ ਜਨਤਾ ਵੱਲੋਂ ਭਰੇ ਗਏ ਟੈਕਸ ਨਾਲ ਚੱਲਣ ਵਾਲੀ ਸੰਸਦ ਜਿਸ ਨਾਲ ਦੇਸ਼ਵਾਸੀਆਂ ਨੂੰ ਕਿੰਨੀਆਂ ਉਮੀਦਾਂ ਹੁੰਦੀਆਂ ਹਨ ਅਤੇ ਸੰਸਦ ਦੀ ਕਾਰਵਾਈ ਵਾਰ ਵਾਰ ਰੁਕਦੀ ਹੁੰਦੀ ਹੈ ਬਿਖ਼ਰਦੀ ਹੀ ਹੈ, ਉਥੇ ਦੇਸ਼ ਦਾ ਕਿੰਨਾ ਪੈਸਾ ਵੀ ਬਰਬਾਦ ਹੁੰਦਾ ਹੈ ਪਰ ਸ਼ਾਇਦ ਹੀ ਸਾਡੇ ਸਾਂਸਦ ਆਪਣੀ ਰਾਜਨੀਤੀ ਚਮਕਾਉਣ ਅਤੇ ਸਰਕਾਰ ਨੂੰ ਬਦਨਾਮ ਕਰਨ ਦੇ ਕਾਰਨਾਮਿਆਂ ਤੋਂ ਜਿਸ ਦਿਨ ਬਾਹਰ ਨਿਕਲਣਗੇ, ਸ਼ਾਇਦ ਉਸ ਦਿਨ ਉਹ ਸਹੀ ਦਿਸ਼ਾ ’ਚ ਸੋਚਣਗੇ
ਅਸ਼ੀਸ਼ ਵਸ਼ਿਸ਼ਠ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ