ਫੈਕਟਰੀ ਦੇ ਸ਼ੈੱਡ ਅਤੇ ਕੰਧ ਡਿੱਗਣ ਨਾਲ 1 ਦੀ ਮੌਤ ਕਈ ਜਖ਼ਮੀ | Monsoon Rain
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਵੇਰ ਤੋਂ ਪੈ ਰਹੇ ਮੀਂਹ ਨੇ ਬੇਸ਼ੱਕ ਗਰਮੀ ਤੇ ਹੁੰਮਸ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਈ ਹੈ ਪਰ ਨਾਲ ਹੀ ਨਗਰ ਨਿਗਮ ਲੁਧਿਆਣਾ ਦੇ ਨਿਕਾਸੀ ਪ੍ਰਬੰਧਾਂ ਨੂੰ ਵੀ ਨਿਗੁਣੇ ਸਾਬਤ ਕਰ ਦਿੱਤਾ ਹੈ। ਸ਼ਹਿਰ ਅੰਦਰ ਜਗਾ ਜਗਾ ਪਾਣੀ ਭਰ ਗਿਆ। ਜਿਸ ਕਾਰਨ ਦੁਪੱਹੀਆ ਵਾਹਨ ਚਾਲਕਾਂ ਸਮੇਤ ਦੁਕਾਨਦਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮੀਂਹ ਕਾਰਨ ਜ਼ਿਲੇ ਦੇ ਪਿੰਡ ਗੁਰਮ ਰੁੜਕਾ ਨਜ਼ਦੀਕ ਇੱਕ ਫੈਕਟਰੀ ਦਾ ਸ਼ੈੱਡ ਅਤੇ ਕੰਧ ਡਿੱਗਣ ਨਾਲ ਇੱਕ ਦੀ ਮੌਤ ਤੇ ਕਈਆਂ ਦੇ ਜਖ਼ਮੀ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ। (Monsoon Rain)
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਕੈਪਟਨ ਅਮਰਿੰਦਰ ਨੂੰ ਲੈ ਕੀਤਾ ਸਨਸਨੀਖ਼ੇਜ਼ ਖੁਲਾਸਾ
ਲੰਘੇ ਕੱਲ ਦੁਪਿਹਰ ਬਾਅਦ ਨਿੱਕਲੀ ਤੇਜ਼ ਧੁੱਪ ਨੇ ਗਰਮੀ ਅਤੇ ਹੁੰਮਸ ਵਧਾ ਦਿੱਤੀ ਸੀ। ਜਿਸ ਪਿੱਛੋਂ ਬੱਦਲਵਾਈ ਰਹਿਣ ਤੋਂ ਬਾਅਦ ਅੱਜ ਸਵੇਰ ਤਕਰੀਬਨ 8 ਵਜੇ ਤੋਂ ਲੱਗਭੱਗ ਲਗਾਤਾਰ ਹੀ ਮੀਂਹ ਪੈ ਰਿਹਾ ਹੈ, ਜਿਸ ਨੇ ਜਿੱਥੇ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਰਾਹਤ ਦਿੱਤੀ ਹੈ। ਉੱਥੇ ਹੀ ਦੁਪੱਹੀਆ ਵਾਹਨ ਚਾਲਕਾਂ ਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ’ਚ ਵੀ ਵਾਧਾ ਕੀਤਾ ਹੈ। ਮਹਾਂਨਗਰ ’ਚ ਹੋਈ ਮਾਨਸੂਨ ਦੀ ਇਸ ਤੀਜੀ ਬਰਸਾਤ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੇ ਪੱਤਰੇ ਖੋਲ ਦਿੱਤੇ ਹਨ। ਕਿਉਂਕਿ ਸ਼ਹਿਰ ਅੰਦਰ ਜ਼ਿਆਦਾਤਰ ਥਾਵਾਂ ’ਤੇ ਨਿਕਾਸੀ ਪ੍ਰਬੰਧ ਫੇਲ ਸਾਬਤ ਹੋਣ ਕਾਰਨ ਵੱਡੀ ਮਾਤਰਾ ’ਚ ਪਾਣੀ ਜਮਾਂ ਹੋ ਗਿਆ।
ਮੀਂਹ ਦਾ ਪਾਣੀ ਦੁਕਾਨਾਂ ’ਚ ਵੀ ਵੜ ਗਿਆ | Monsoon Rain
ਸਥਾਨਕ ਸ਼ਹਿਰ ਦੇ ਚੌੜਾ ਬਜ਼ਾਰ ਵਿਖੇ ਮੀਂਹ ਦਾ ਪਾਣੀ ਦੁਕਾਨਾਂ ’ਚ ਵੀ ਵੜ ਗਿਆ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਦਾ ਥਾਣਾ ਜੀਆਰਪੀ ਵੀ ਮੀਂਹ ਦੇ ਪਾਣੀ ਨਾਲ ਜਲ਼ਥਲ਼ ਹੋ ਗਿਆ। ਜਿੱਥੇ ਦੋ ਫੁੱਟ ਤੋਂ ਵੱਧ ਪਾਣੀ ਭਰ ਜਾਣ ਦੀ ਸੂਚਨਾ ਮਿਲੀ ਹੈ। ਜਿਕਰਯੋਗ ਹੈ ਕਿ ਮਹਾਂਨਗਰ ਦੇ ਗਊਸ਼ਾਲਾ ਰੋਡ, ਚੰਦਨ ਨਗਰ, ਜਨਕਪੁਰੀ, ਹੈਬੋਵਾਲ ਤੇ ਚਾਂਦ ਸਿਨੇਮਾ ਰੋਡ ਆਦਿ ਇਲਾਕਿਆਂ ’ਚ ਵੀ ਮੀਂਹ ਦਾ ਪਾਣੀ ਜਮਾਂ ਹੋ ਗਿਆ ਹੈ। ਇਸ ਦੇ ਨਾਲ ਹੀ ਵਿਕਾਸ ਕਾਰਜਸ਼ੀਲ ਇਲਾਕੇ ਵੀ ਬੁਰੀ ਤਰਾਂ ਪ੍ਰਭਾਵਿਤ ਹੋ ਗਏ ਹਨ।
ਹ ਪੈਣ ਕਾਰਨ ਜ਼ਿਲੇ ਦੇ ਪਿੰਡ ਗੁਰਮ ਰੁੜਕਾ Link ਸੜਕ ’ਤੇ ਸਥਿੱਤ ਇੱਕ ਫੈਕਟਰੀ ਦਾ ਸ਼ੈੱਡ ਅਤੇ ਕੰਧ ਡਿੱਗ ਗਈ। ਜਿਸ ਕਾਰਨ ਇੱਕ ਦੀ ਮੌਤ ਅਤੇ ਕਈ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਡੇਹਲੋਂ ਵਿਖੇ ਭਰਤੀ ਕਰਵਾਇਆ ਗਿਆ ਹੈ।