ਵਾਤਾਵਰਨ ਮੰਤਰੀ ਨੇ ਦਰਿਆ ਬਿਆਸ ‘ਚ ਛੱਡਿਆ ਇੱਕ ਲੱਖ ਮੱਛੀਆਂ ਦਾ ਪੂੰਗ

Environment, Minister, River, Beas

ਕਿਹਾ, ਪਾਣੀ, ਹਵਾ, ਵਾਤਾਵਰਨ ਅਤੇ ਸਿਹਤ ਨੂੰ ਬਚਾਉਣਾ ਸਰਕਾਰ ਦੀ ਮੁੱਖ ਤਰਜੀਹ | Beas River

ਅੰਮ੍ਰਿਤਸਰ, (ਰਾਜਨ ਮਾਨ)। ਸ੍ਰੀ ਓਮ ਪ੍ਰਕਾਸ਼ ਸੋਨੀ ਸਿਹਤ, ਵਾਤਾਵਰਨ ਤੇ ਸੁਤੰਤਰਤਾ ਸੈਨਾਨੀ ਮੰਤਰੀ ਪੰਜਾਬ ਨੇ ਵਾਤਾਵਰਨ ਨੂੰ ਬਚਾਉਣ ਲਈ ਅੱਜ ਦਰਿਆ ਬਿਆਸ ‘ਚ ਇੱਕ ਲੱਖ ਮੱਛੀਆਂ ਦਾ ਪੂੰਗ ਛੱਡਿਆ ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਇੱਕ ਮਿੱਲ ‘ਚੋਂ ਸ਼ੀਰਾ ਰਿਸਣ ਕਾਰਨ ਸੈਂਕੜੇ ਜਲ ਜੀਵ ਮਾਰੇ ਗਏ ਸਨ, ਉਨ੍ਹਾਂ ਜਲ ਜੀਵਾਂ ਦੀ ਘਾਟ ਨੂੰ ਪੂਰਾ ਕਰਨ ਲਈ ਮੱਛੀਆਂ ਦਾ ਪੂੰਗ ਛੱਡਿਆ ਗਿਆ ਹੈ ਅੱਜ ਸਵੇਰੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਤੇ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰਾ ਨਾਲ ਬਿਆਸ ਪੁੱਜੇ ਸ੍ਰੀ ਸੋਨੀ ਕਿਸ਼ਤੀ ‘ਤੇ ਸਵਾਰ ਹੋਏ ਅਤੇ ਦਰਿਆ ‘ਚ ਜਾ ਕੇ ਮੱਛੀਆਂ ਦਾ ਪੂੰਗ ਛੱਡਿਆ।

ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਜਿਸ ਮਿੱਲ ‘ਚੋਂ ਸ਼ੀਰਾ ਰਿਸਣ ਕਾਰਨ ਸੈਂਕੜੇ ਜਲ ਜੀਵ ਮਰ ਗਏ ਸਨ, ਸਰਕਾਰ ਵੱਲੋਂ ਉਸ ਮਿੱਲ ‘ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ ਤੇ ਮਿੱਲ ਅਜੇ ਤੱਕ ਬੰਦ ਹੈ ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵਾਤਾਵਰਨ ਨੂੰ ਬਚਾਉਣਾ ਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਵੱਡੀ ਲੋੜ ਹੈ ਉਨ੍ਹਾਂ ਕਿਹਾ ਕਿ ਜੋ ਨੁਕਸਾਨ ਪੰਜਾਬ ਦੀ ਆਬੋ-ਹਵਾ ਦਾ ਹੋ ਚੁੱਕਾ ਹੈ, ਉਸ ਨੂੰ ਭਰਨਾ ਬੜਾ ਔਖਾ ਹੈ, ਪਰ ਇਸ ‘ਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਤਾਂ ਹੋਣੀਆਂ ਚਾਹੀਦੀਆਂ ਹਨ।

ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਦੇ ਦਰਿਆਈ ਪਾਣੀ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਤੱਕ ਕੋਸ਼ਿਸ਼ ਜਾਰੀ ਰਹੇਗੀ ਸ੍ਰੀ ਸੋਨੀ ਨੇ ਦੱਸਿਆ ਕਿ ਨਸ਼ਿਆਂ ‘ਤੇ ਭਾਵੇਂ ਸਰਕਾਰ ਨੂੰ ਲੱਖ ਔਕੜਾਂ ਦਾ ਸਾਹਮਣਾ ਕਰਨਾ ਪਵੇ ਪਰ ਸਰਕਾਰ ਨਸ਼ਾ ਸਮਾਪਤ ਕਰਕੇ ਹੀ ਦਮ ਲਵੇਗੀ ਤੇ ਪੰਜਾਬ ਜਵਾਨੀ ਨੂੰ ਬਚਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ 15 ਅਗਸਤ ਤੱਕ ਦਰਿਆ ਬਿਆਸ ‘ਚ 20 ਲੱਖ ਮੱਛੀਆਂ ਦਾ ਪੂੰਗ ਛੱਡਿਆ ਜਾਵੇਗਾ, ਜਿਸ ‘ਚੋਂ ਹੁਣ ਤੱਕ 6 ਲੱਖ ਤੋਂ ਵੱਧ ਪੂੰਗ ਛੱਡਿਆ ਜਾ ਚੁੱਕਾ ਹੈ। ਇਸ ਮੌਕੇ ਸ੍ਰੀ ਸ਼ਿਵਰਾਜ ਸਿੰਘ ਬੱਲ, ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ, ਸ੍ਰੀ ਰਵਿੰਦਰ ਸਿੰਘ ਅਰੋੜਾ ਐੱਸਡੀਐੱਮ ਬਾਬਾ ਬਕਾਲਾ, ਸ੍ਰ. ਐੱਸ ਐੱਸ ਮਰਵਾਹਾ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸ੍ਰ ਗੁਰਿੰਦਰ ਸਿੰਘ ਮਜੀਠੀਆ ਚੀਫ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here